1000-15 ਸੋ ਵਾਲੀ ਸਕੀਮ ਦੇ ਫਾਰਮ ਭਰਵਾ ਕੇ ਕੈਂਪਾ ਦਾ ਲਾਭ ਲੈਣ ਔਰਤਾਂ - ਡਾ. ਬਾਵਾ

1000-15 ਸੋ ਵਾਲੀ ਸਕੀਮ ਦੇ ਫਾਰਮ ਭਰਵਾ ਕੇ ਕੈਂਪਾ ਦਾ ਲਾਭ ਲੈਣ ਔਰਤਾਂ - ਡਾ. ਬਾਵਾ

ਕਪੂਰਥਲਾ 23 ਜੂਨ ਗੌਰਵ ਮੜੀਆ 
ਅਜੀਤ ਨਗਰ ਵੈਫੇਅਰ ਸੁਸਾਇਟੀ ਕਪੂਰਥਲਾ ਦੇ ਚੈਅਰਮੈਨ, ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਅਤੇ ਯੂਨੀਵਰਸਲ ਪ੍ਰੈਸ ਆਫ ਇੰਡੀਆ ਦੇ ਡਾਇਰੈਕਟਰ ਡਾ. ਐਚ. ਐਸ. ਬਾਵਾ ਅਤੇ ਮਹਿਲਾ ਮੰਡਲ ਦੀ ਪ੍ਰਧਾਨ ਬੀਬੀ ਹਰਵਿੰਦਰ ਕੌਰ ਦੀ ਅਗਵਾਈ ਵਿੱਚ ਮੁਹੱਲਾ ਅਜੀਤ ਨਗਰ ਕਪੂਰਥਲਾ ਵਿਖੇ ਪੰਜਾਬ ਸਰਕਾਰ ਵਲੋਂ ਔਰਤਾਂ ਲਈ 1000-15 ਸੌ ਵਾਲੀ ਸਕੀਮ ਦਾ ਲਾਭ ਲੈਣ ਵਾਲੇ ਫਾਰਮ ਅਤੇ ਓਨਲਾਈਨ ਕਰਨ ਲਈ ਵਿਸੇਸ਼ ਕੈਂਪ ਲਗਾਇਆ ਗਿਆ, ਜਿਸ ਦੌਰਾਨ ਪੂਜਾ ਸ਼ਰਮਾ, ਮਨਮਿੰਦਰ ਕੌਰ, ਰਾਖੀ, ਰਜਨੀ ਬਾਲਾ, ਕਮਲਜੀਤ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ ਔਲਖ ਆਦਿ ਪਰਿਵਾਰਾਂ ਵਲੋਂ ਵੱਡੀ ਗਿਣਤੀ ਵਿੱਚ ਫਾਰਮ ਭਰਵਾ ਕੇ ਕੈਂਪ ਦਾ ਲਾਹਾ ਲਿਆ ਗਿਆ। ਇਸ ਮੌਕੇ ਤੇ ਸੰਬੌਧਨ ਕਰਦਿਆਂ ਮਹਿਲਾ ਮੰਡਲ ਦੀ ਪ੍ਰਧਾਨ ਬੀਬੀ ਹਰਵਿੰਦਰ ਕੌਰ ਨੇ ਕਿਹਾ ਕਿ ਇਸ ਤਰਾਂ ਦੇ ਕੈਂਪਾ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਜਿਸ ਵਿੱਚ ਸਤਵੀਰ ਕੌਰ, ਸਾਰਿਕਾ, ਮਨਜਿੰਦਰ ਕੌਰ, ਆਸ਼ਾ ਰਾਣੀ, ਅੰਮ੍ਰਿਤ ਕੌਰ, ਜਸਵਿੰਦਰ ਕੌਰ ਸਖੀਆਂ ਵਲੋਂ ਅਹਿਮ ਰੋਲ ਨਿਭਾਇਆ ਜਾ ਰਿਹਾ ਹੈ। ਇਸ ਮੌਕੇ ਤੇ ਸੰਬੌਧਨ ਕਰਦਿਆਂ ਡਾ. ਬਾਵਾ ਨੇ ਕਿਹਾ ਕਿ ਤੁਸੀਂ ਸਾਰੇ ਜਣੇ ਆਪੋ - ਆਪਣੇ ਗੁਆਂਢੀਆਂ ਨੂੰ ਇਸ ਸੰਬੰਧੀ ਪ੍ਰੇਰਿਤ ਕਰੋ ਤਾਂ ਕਿ ਕੋਈ ਇਸ ਸਕੀਮ ਤੋਂ ਵਾਂਝਾ ਨਾਂ ਰਹਿ ਜਾਵੇ ਅਤੇ ਉਹਨਾਂ ਵਲੋਂ ਇਸ ਮੌਕੇ ਤੇ ਹੁਣ ਤੱਕ ਰਹਿ ਗਈਆਂ ਔਰਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਰਕਾਰੀ ਸਕੀਮ ਦਾ ਲਾਭ ਜਰੂਰ ਲੈਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.