ਸਿੱਖੀ ਖਿਲਾਫ ਆਰ.ਐਸ.ਐਸ. ਦਾ ਖਤਰਨਾਕ ਏਜੰਡਾ

ਸਿੱਖੀ ਖਿਲਾਫ ਆਰ.ਐਸ.ਐਸ. ਦਾ ਖਤਰਨਾਕ ਏਜੰਡਾ

ਆਰਐਸਐਸ ਦਾ ਏਜੰਡਾ ਬੜਾ ਸਪਸ਼ਟ ਹੈ ਕਿ ਸਿੱਖੀ ਅਤੇ ਸਿੱਖਾਂ ਨੂੰ ਹਿੰਦੂ ਤਵੀ ਸਮੁੰਦਰ ਵਿੱਚ ਜਜਬ ਕਰਨਾ ਹੈ ।ਇਸ ਏਜੰਡੇ ਦੀ ਪੂਰਤੀ ਲਈ ਸੰਘ ਪਰਿਵਾਰ ਲੰਮੀ ਰੇਸ ਦਾ ਘੋੜਾ ਬਣ ਕੇ ਲੱਗਿਆ ਹੋਇਆ ਹੈ ਕਿ ਚਾਹੇ ਹਾਲਾਤ ਜੋ ਮਰਜ਼ੀ ਬਣਦੇ ਰਹਿਣ ਚਾਹੇ ਵਕਤ ਜਿੰਨਾ ਮਰਜ਼ੀ ਲੱਗ ਜਾਵੇ ਪਰ ਪਰ ਸਿੱਖਾਂ ਦੀ ਵੱਖਰੀ ਆਜ਼ਾਦ ਅਤੇ ਵਿਲੱਖਣ ਹੋਂਦ ਹਸਤੀ ਖਤਮ ਕਰਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਵਜੋਂ ਹਿੰਦੂਆਂ ਦੇ ਇੱਕ ਹਿੱਸੇ ਵਜੋਂ ਮਾਨਤਾ ਦੇ ਦੇਣੀ ਹੈ ।
 ਭਗਵਾਂ ਬਿਰਗੇੜ ਦ੍ਰਿੜਤਾ ਨਾਲ ਲੱਗਿਆ ਹੋਇਆ ਹੈ ਕਿ ਸਿੱਖ ਕੌਮ ਦੇ ਹਰ ਨਿਸ਼ਾਨਾ ਬਣਾਇਆ ਜਾਵੇ ਜਿਸ ਹਿੱਸੇ ਨੂੰ ਕਮਜ਼ੋਰ ਕਰ ਸਕਦੇ ਹਾਂ, ਕਮਜ਼ੋਰ ਕਰੋ ।
ਜਿਸ ਹਿੱਸੇ ਨੂੰ ਪਲੀਤ ਕਰ ਸਕਦੇ ਹਾਂ ਪਲੀਤ ਕਰੋ ।
 ਜਿਸ ਹਿੱਸੇ ਦਾ ਜਿੰਨਾ ਨੁਕਸਾਨ ਹੋ ਸਕਦਾ ਹੈ ਕਰੋ ਅਤੇ ਜੇ ਕਿਸੇ ਹਿੱਸੇ ਦਾ ਬਿਲਕੁਲ ਹੀ ਨੁਕਸਾਨ ਨਹੀਂ ਹੋ ਸਕਦਾ ਤਾਂ ਵੀ ਘਬਰਾਉਣ ਦੀ ਲੋੜ ਨਹੀਂ।
 ਲੱਗੇ ਰਹੋ ਲੱਗੇ ਰਹੋ ਲੱਗੇ ਰਹੋ ।
 ਜਿਹੜੇ ਸਿੱਖ ਨੂੰ ਅੱਜ ਵੀ ਭਗਵੇਂ ਬ੍ਰਿਗੇਡ ਦੇ ਏਜੰਡੇ ਦੀ ਨਾ ਲੱਗੇ ਉਹ ਸਾਫ ਤੌਰ ਤੇ ਹਰਾਮੀਪੁਣਾ ਕਰ ਰਿਹਾ ਹੈ। ਜਦੋਂ ਅਕਾਲ ਤਖਤ ਸਾਹਿਬ ਤੋਂ ਵੀ ਸਪਸ਼ਟ ਤੌਰ ਦੇ ਉੱਤੇ ਹੁਕਮ ਜਾਰੀ ਕਰਕੇ ਆਰਐਸਐਸ ਦੇ ਏਜੰਡੇ ਬਾਰੇ ਸਿੱਖਾਂ ਨੂੰ ਸਮਝਾਇਆ ਜਾ ਚੁੱਕਾ ਹੈ ਤਾਂ ਹੁਣ ਵੀ ਜਿਹੜੇ ਸਿੱਖ ਬਹਾਨੇ ਬਣਾ ਬਣਾ ਕੇ ਭਗਵੇਂ ਬ੍ਰਿਗੇਡ ਦੀ ਹਮਾਇਤ ਕਰਦੇ ਹਨ ਉਧਰ ਭੁਗਤਦੇ ਹਨ ਇਹ ਸਪਸ਼ਟ ਹੈ ਕਿ ਜਮੀਰਾਂ ਮਾਰ ਚੁਕੇ ਨੇ। ਭਗਵੇ ਬਰਗੇਡ ਵਿੱਚ ਸ਼ਾਮਿਲ ਹੋਏ ਸਿੱਖਾਂ ਬਾਰੇ ਜੇ ਖਾਲਸਾ ਪੰਥ ਸ਼ਰੇਆਮ ਕਹਿ ਰਿਹਾ ਹੈ ਕਿ ਸਿੱਖੋ ਇਹਨਾਂ ਤੋਂ ਸਾਵਧਾਨ ਰਹੋ ਤਾਂ ਇਸ ਗੱਲ ਦਾ ਸਵਾਗਤ ਕਰਨਾ ਬਣਦਾ ਹੈ ।
 ਇਹ ਗੁਰਮਤ ਅਤੇ ਮਨਮਤ ਦੀ ਟੱਕਰ ਹੈ। ਬ੍ਰਾਹਮਣਵਾਦ ਉਸ ਮਨਮਤ ਦਾ ਝੰਡਾ ਬਰਦਾਰ ਹੈ ਸਿੱਖ ਧਰਮ ਨੇ ਰੱਦ ਕੀਤਾ ਹੋਇਆ ਹੈ ।
 ਹਿੰਦੂ ਕੱਟੜਵਾਦ ਬਾਰੇ ਤਾਂ ਕੋਈ ਸ਼ੱਕ ਹੀ ਨਹੀਂ ਕਿ ਉਹ ਸਿੱਖ ਕੌਮ ਨੂੰ ਹੜਪਣ ਲਈ ਕਾਹਲਾ ਹੈ ਪਰ ਉਹ ਹਿੰਦੂ ਸਿੱਖੀ ਲਈ ਵੱਧ ਖਤਰਨਾਕ ਹਨ ਬਹੁਤ ਹੀ ਸਾਊ ਸਿਆਣੇ ਦਾਨੇ ਅਤੇ ਬੀਬੀ ਬਣ ਕੇ ਗੱਲਾਂ ਕਰਦੇ ਹਨ ।
 ਇਹ ਲੋਕ ਸਿੱਖੀ ਉੱਤੇ ਹਮਲਾ ਕਰਨ ਮੌਕੇ ਇਨੇ ਮਾਸੂਮ ਬਣ ਜਾਂਦੇ ਹਨ ਕਿ ਬਹੁਤੀ ਵੇਰ ਚੰਗਾ ਭਲਾ ਸਿੱਖ ਵੀ ਚੁੱਪ ਕਰ ਜਾਂਦਾ ਹੈ
 ਪਿਛਲੀਆਂ ਦੋ ਤਿੰਨ ਸਦੀਆਂ ਤੋਂ ਇੱਕ ਝੂਠ ਲਗਾਤਾਰ ਬੋਲਿਆ ਜਾ ਰਿਹਾ ਹੈ ਕਿ ਸਿੱਖ ਤਾਂ ਹਿੰਦੂਆਂ ਦੀ ਰਾਖੀ ਲਈ ਬਣਾਉਣੇ ਪਏ ਸਨ ਜਿਵੇਂ ਕਿਹਾ ਜਾ ਰਿਹਾ ਹੋਵੇ ਕਿ ਹੁਣ ਜਦੋਂ ਹਿੰਦੂਆਂ ਨੂੰ ਕੋਈ ਖਤਰਾ ਨਹੀਂ ਤਾਂ ਸਿੱਖ ਆਪ ਦੀ ਖਾਲਸਾਈ ਪਛਾਣ ਖਤਮ ਕਰ ਲੈਣ ।
 ਇਵੇਂ ਹੀ ਕਿਹਾ ਜਾ ਰਿਹਾ ਹੈ ਕਿ" ਸਿੱਖ ਤਾਂ ਹਿੰਦੂਆਂ ਵਿੱਚੋਂ ਨਿਕਲੇ ਹਨ ,ਗੁਰੂ ਸਾਹਿਬਾਨ ਦੇ ਫਲਸਫੇ ਅਤੇ ਹਿੰਦੂਆਂ ਦੇ ਫਲਸਫੇ ਵਿੱਚ ਕੋਈ ਫਰਕ ਹੀ ਨਹੀਂ "
 ਇਹ ਸਾਰਾ ਝੂਠ ਲਗਾਤਾਰ ਬੋਲਦਿਆਂ ਜੇ ਸਮੱਸਿਆ ਆਉਂਦੀ ਜਾਪੀ ਤਾਂ ਸਿੱਖਾਂ ਵਿਚਲੇ ਉਹਨਾਂ ਵਰਗਾਂ ਨੂੰ ਸਸ਼ਕੇਰ ਲਿਆ ਗਿਆ ਜਿਹੜੇ ਗੁਰਬਾਣੀ ਦੀ ਬ੍ਰਾਹਮਣਵਾਦੀ ਅੰਦਾਜ਼ ਦੀ ਵਿਆਖਿਆ ਕਰ ਸਕਦੇ ਹਨ ਸੋ ਸਿੱਖ ਵਿਚਾਰਧਾਰਾ ਉੱਤੇ ਭਗਵਾ ਰੰਗ ਚਾੜਨ ਲਈ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਹਿੰਦੂਕਰਨ ਕੀਤਾ ਜਾ ਰਿਹਾ ਹੈ ।ਸਿੱਖੀ ਦਾ ਭੋਗ ਪਾਉਣ ਲਈ ਸੰਘ ਪਰਿਵਾਰ ਨੂੰ ਜਿਆਦਾ ਕਾਮਯਾਬੀ ਮਿਲਣ ਦੇ ਅਸਾਰ ਉਦੋਂ ਬਣੇ ਹਨ ਜਦੋਂ ਸਿੱਖਾਂ ਵਿੱਚੋਂ ਬਹੁਤ ਸਾਰੇ ਚਿਹਰੇ ਉਧਰ ਜਾ ਖੜੇ ਹੋਏ ਇਹਨਾਂ ਲੋਕਾਂ ਨੇ ਅੰਦਰਲਾ ਭੇਦ ਦਿੱਤਾ ਜਿਵੇਂ ਹੁਣ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਮਨਾਉਣ ਦੇ ਬਹਾਨੇ ਬੜੇ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕੇ ਗਏ ਉਹਨਾਂ ਪ੍ਰੋਗਰਾਮ ਦੀ ਗੱਲ ਕਰਦਿਆਂ ਬਾਬਾ ਧੁੰਮਾ ਮਨਜਿੰਦਰ ਸਿੰਘ ਸਰਸਾ ਲਾਲਪੁਰਾ ਚਰਨਜੀਤ ਸਿੰਘ ਬਰਾੜ ਤੇ ਹੋਰ ਬਹੁਤ ਸਾਰੇਆਂ ਨੂੰ ਸੁਣੋ ਕਿਵੇਂ ਭਗਵੇਂ ਬ੍ਰਿਗੇਡ ਦੀਆਂ ਸਿਫਤਾਂ ਕਰਦੇ ਹਨ ਮਨਜਿੰਦਰ ਸਿੰਘ ਸਰਸੇ ਦੀ ਇੱਕ ਇੰਟਰਵਿਊ ਸੁਣੀ ਹੈ ਜਿਸ ਨੂੰ ਸੁਣ ਕੇ ਇਹ ਨਤੀਜਾ ਕੱਢਿਆ ਹੈ ਕਿ ਸੰਗ ਪਰਿਵਾਰ ਵਾਲੇ ਇਹੀ ਕਹਿਣਗੇ ਕਿ ਜਿਹੜੇ ਸੂਬਿਆਂ ਵਿੱਚ ਭਾਜਪਾ ਦਾ ਰਾਜ ਹੈ ਉੱਥੇ ਜਿੰਨਾ ਮਰਜੀ ਪੈਸਾ ਖਰਚਿਆ ਜਾਵੇ ਇਹੋ ਜਿਹੇ ਪ੍ਰੋਗਰਾਮ ਮਨਾਏ ਜਾਣ ਜਿਹੋ ਜਿਹਾ ਦੀ ਸਿਫਤ ਸਿਰਸਾ ਕਰ ਰਿਹਾ ਹੈ ਮਤਲਬ ਕਿ ਉਸ ਸੂਬੇ ਦੇ ਅਧਿਕਾਰੀਆਂ ਨੂੰ ਪੱਗਾਂ ਬਣਾ ਕੇ ਸਟੇਜ ਤੇ ਬਿਠਾ ਦੋ ਅਤੇ ਫੇਰ ਉਥੇ ਸਿੱਖਾਂ ਨੂੰ ਹਿੰਦੂ ਬਣਾਉਣ ਵਾਲਾ ਪ੍ਰਚਾਰ ਕੀਤਾ ਜਾਵੇ ਜਦ ਵੀ ਕੋਈ ਸਿੱਖ ਇਸ ਹਮਲੇ ਦਾ ਵਿਰੋਧ ਕਰਦਾ ਦਿਖੇ ਤਾਂ ਆਪੇ ਸਰਸੇ ਵਰਗੇ ਰੌਲਾ ਪਾ ਲੈਣਗੇ ਕਿ ਤੁਸੀਂ ਤਾਂ ਹਰ ਮੌਕੇ ਨਫਰਤੀ ਪ੍ਰਚਾਰ ਕਰਦੇ ਹੋ ਜਦੋਂ ਭਗਵੇਂ ਬ੍ਰਿਗੇਡ ਨੂੰ ਧੁੰਮੇ ਸਰਸੇ ਲਾਲਪੁਰੇ ਬਰਾੜ ਵਰਗੇ ਮਿਲ ਗਏ ਹਨ ਜਿਨਾਂ ਨੂੰ ਆਰਐਸਐਸ ਨੇ ਪੂਰੀ ਤਰਹਾਂ ਸਬਕ ਦੇ ਦਿੱਤਾ ਹੈ ਕਿ ਜਿਹੜੇ ਵੀ ਸਿੱਖ ਪੰਥਕ ਹਿੱਤਾਂ ਦੀ ਰਾਖੀ ਲਈ ਸਰਗਰਮ ਹੋਣ ਉਹਨਾਂ ਨੂੰ ਨਫਰਤ ਫੈਲਾਉਣ ਵਾਲੇ ਕਹਿ ਕੇ ਭੰਡੀ ਜਾਇਆ ਕਰੋ ਇਸ ਮਾਹੌਲ ਵਿੱਚ ਭਗਮੇ ਬਰਗੇੜ ਨੂੰ ਯਕੀਨ ਹੈ ਕਿ ਸਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਪਵੇਗੀ ਪੰਥਕ ਸ਼ਕਤੀ ਨਾਲ ਇਹ ਸਾਡੇ ਦੱਲੇ ਆਪੇ ਉਲਝਦੇ ਸੁਲਝਦੇ ਰਹਿਣਗੇ ਭਗਮੇ ਬ੍ਰਿਗੇਡ ਨੇ ਪੰਥ ਅਤੇ ਪੰਜਾਬ ਨੂੰ ਕਾਬੂ ਕਰਨ ਲਈ ਬਹੁਤ ਵੱਡੀ ਰਣਨੀਤੀ ਬਣਾਈ ਹੋਈ ਹੈ ਜਿਸ ਦੇ ਹਰ ਇੱਕ ਹਿੱਸੇ ਨੂੰ ਪੂਰੀ ਤਰ੍ਹਾਂ ਸਮਝਣਾ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੈ ਪੰਜਾਬ ਵਿੱਚ ਨਸ਼ਿਆਂ ਅਤੇ ਇਸਾਈ ਮੱਤ ਦੀ ਸਮੱਸਿਆ ਸਿੱਧੇ ਤੌਰ ਤੇ ਸਿੱਖ ਹਿੱਤਾਂ ਲਈ ਖਤਰਨਾਕ ਹੈ ਮੋਗੇ ਰੈਲੀ ਵਿੱਚ ਅਮ ਇਹ ਦੋਨੇ ਮੁੱਦੇ ਛੇੜੇ ਤੇ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਹੱਲ ਕਰਾਂਗੇ ਪਰ ਉਥੇ ਬੈਠੇ ਬਹੁਤ ਘੱਟ ਸਿੱਖਾਂ ਨੂੰ ਚੇਤੇ ਹੋਵੇਗਾ ਕਿ ਅਸਲ ਵਿੱਚ ਇਹਨਾਂ ਦੋਨਾਂ ਮੁੱਦਿਆਂ ਦੀ ਅਸਲ ਜਿੰਮੇਵਾਰੀ ਭਾਜਪਾ ਸਰਕਾਰ ਦੇ ਸਿਰ ਹੀ ਹੈ ਭਾਜਪਾ ਦਾ ਕੇਂਦਰ ਵਿੱਚ ਰਾਜ ਹੈ ਬਾਰਡਰ ਬੈਲਟ ਉੱਤੇ ਐਸਐਫ ਦਾ ਕਬਜ਼ਾ ਹੈ ਜੇ ਸਰਹੱਦ ਤੋਂ ਪਾਰੋ ਪੰਜਾਬ ਦੇ ਵਿੱਚ ਨਸ਼ਾ ਆਇਆ ਹੈ ਤਾਂ ਇਸ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਪੰਜਾਬ ਵਿੱਚ ਇਸਾਈਆ ਦੇ ਗੋਰਖ ਧੰਦੇ ਪਿੱਛੇ ਸਪਸ਼ਟ ਤੌਰ ਤੇ ਭਾਗਾ ਵਰਗੇ ਹੀ ਹੈ ਇਸਾਈ ਪ੍ਰਚਾਰਕ ਹਿੰਦੂਆਂ ਦੇ ਮੁੰਡੇ ਹੀ ਹਨ ਜਿਨਾਂ ਨੂੰ ਏਜੰਸੀ ਨੇ ਪੰਜਾਬ ਵਿੱਚ ਕੀਤਾ ਹੈ। ਸੋ ਭਗਵੇਂ ਬ੍ਰਿਗੇਡ ਨੇ ਪਹਿਲਾਂ ਨਸ਼ਿਆਂ ਅਤੇ ਇਸਾਈ ਸਮੱਸਿਆ ਨੂੰ ਪੰਜਾਬ ਵਿੱਚ ਵਧਾਇਆ ਅਤੇ ਹੁਣ ਅਮਿਤ ਸ਼ਾਹ ਦਮ ਗੱਜੇ ਮਾਰ ਰਿਹਾ ਹੈ ਕਿ ਅਸੀਂ ਇਹਨਾਂ ਨੂੰ ਖਤਮ ਕਰ ਦਿਆਂਗੇ ਇਹ ਗੱਲ ਭਾਜਪਾ ਦੇ ਦੱਲੇ ਪੰਜਾਬ ਉੱਤੇ ਭਾਜਪਾ ਦੇ ਅਹਿਸਾਨ ਬਣਾ ਕੇ ਦਰਸਾ ਰਹੇ ਹਨ ਕਿ ਅਮਿਤ ਸ਼ਾਹ ਤਾਂ ਪੰਜਾਬ ਨੂੰ ਬਚਾਉਣ ਲਈ ਸਰਗਰਮ ਹੈ ਇਉਂ ਇਹਨਾਂ ਦੱਲਿਆਂ ਨੂੰ ਪੰਥਕ ਸਿੱਖਾਂ ਖਿਲਾਫ ਲੋਕਾਂ ਨੂੰ ਭੜਕਾਉਣਾ ਸੌਖਾ ਹੋ ਜਾਵੇਗਾ ਕਿਉਂਕਿ ਜਦੋਂ ਵੀ ਭਗਵੇਂ ਬ੍ਰਿਗੇਡ ਦੇ ਖਿਲਾਫ ਪੰਥਕ ਲੋਕ ਬੋਲਣਗੇ ਤਾਂ ਭਾਜਪਾ ਦੇ ਦੱਲੇ ਰਹਿਣਗੇ ਕਿ ਭਾਜਪਾ ਤਾਂ ਪੰਜਾਬ ਨੂੰ ਬਚਾਉਣਾ ਚਾਹੁੰਦੀ ਹੈ ਪਰ ਇਹ ਪੰਥਕ ਲੋਕ ਰਾਹ ਦਾ ਰੋੜਾ ਬਣੇ ਹੋਏ ਹਨ ਜੇਕਰ ਨਸ਼ੇ ਅਤੇ ਇਸਾਈ ਮੱਤ ਤੱਕ ਮਹਿਦੂਦ ਕਰਕੇ ਸੋਚਾਂਗੇ ਤਾਂ ਵੀ ਟਪਲਾ ਖਾ ਜਾਵਾਂਗੇ ਅਸਲ ਵਿੱਚ ਸਾਨੂੰ ਹਰ ਪਲ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਧਰਮ ਨੂੰ ਖਤਮ ਕਰਨ ਲਈ ਭਾਰਤੀ ਨਿਜਾਮ ਹਰ ਹੀਲਾ ਵਰਤ ਰਿਹਾ ਹੈ ਜੇ ਕਰ ਕੋਈ ਸਿੱਖ ਕੇਲੇ ਦੇ ਛਿਲਕੇ ਤੋਂ ਤਿਲਕ ਕੇ ਡਿਗ ਪਵੇ ਤਾਂ ਵੀ ਇਹ ਮੰਨਿਆ ਜਾਵੇ ਕਿ ਇਹ ਭਾਰਤੀ ਏਜੰਸੀਆਂ ਦੀ ਹੀ ਕੋਈ ਸੋਚ ਹੈ ਜੇਕਰ ਦੁਸ਼ਮਣ ਬਾਰੇ ਹਰ ਪਲ ਮਨ ਵਿੱਚ ਖਿਆਲ ਰਹੇਗਾ ਤਾਂ ਸੁਚੇਤ ਹੋਣ ਕਰਕੇ ਬਚੇ ਰਹਾਂਗੇ ਨਹੀਂ ਇਹ ਗੱਲ ਯਾਦ ਰੱਖੋ ਕਿ ਭਗਵੇਂ ਬ੍ਰਿਗੇਡ ਨੇ ਤੋਪਾਂ ਕਿਰਪਾਨਾ ਰਾਹੀਂ ਸਰੀਰਕ ਹਮਲੇ ਨਾਲੋਂ ਵੱਧ ਖਤਰਨਾਕ ਮਾਨਸਿਕ ਹਮਲਾ ਬੋਲਿਆ ਹੋਇਆ ਹੈ ਇਹ ਸਿੱਖ ਸਭਿਆਚਾਰ ਨੂੰ ਖਤਮ ਕਰ ਦੇਣ ਦਾ ਅਜੰਡਾ ਹੈ ਅਤੇ ਉਹ ਸ਼ਰੇਆਮ ਮੰਨਦੇ ਹਨ ਕਿ ਆਰਐਸਐਸ ਇਕ ਸੱਭਿਆਚਾਰਕ ਸੰਸਥਾ ਹੈ ਸੋ ਹਿੰਦੂ ਸੱਭਿਆਚਾਰ ਦੀ ਸਿੱਖ ਸਭਿਆਚਾਰ ਉੱਤੇ ਅਸਵਾਰੀ ਕਰਾਉਣ ਲਈ ਸਿੱਖੀ ਦਾ ਭੋਗ ਪਾ ਕੇ ਸਿੱਖਾਂ ਨੂੰ ਕੇਸਾਂ ਵਾਲੇ ਹਿੰਦੂ ਦਰਸਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਜਿਹੜੇ ਸਿੱਖ ਹਮਲਾਵਰ ਧਿਰ ਦੇ ਸੋਹਲੇ ਗਾ ਰਹੇ ਹਨ ਜਾਇਜ਼ ਦਰਸਾ ਰਹੇ ਹਨ ਉਹ ਹੈ ਸਿੱਖ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਬੜੀ ਵਾਰ ਇਤਿਹਾਸ ਵਿੱਚ ਪ੍ਰਗਟ ਹੋਏ ਪਰ ਹਮੇਸ਼ਾ ਸਿੱਖਾਂ ਨੇ ਗੁਰੂ ਨਾਲ ਨਿਭਾਈ ਹੈ ਮੈਂ ਇਸ ਸਮਝਦਾ ਹਾਂ ਕਿ ਅਸਲ ਵਿੱਚ ਇਹ ਸਿੱਖਾਂ ਦੀ ਪਰਖ ਹੋ ਰਹੀ ਹੈ ਕਿ ਤੁਸੀਂ ਇਹਨਾਂ ਠੱਗਾਂ ਦੀਆਂ ਚਾਲਾਂ ਵਿੱਚ ਫਸ ਕੇ ਕੀ ਸਿੱਖੀ ਨਾਲ ਦੁਸ਼ਮਣੀ ਕਮਾਉਣ ਵੱਲ ਤੁਰਦੇ ਹੋ ਜਾਂ ਪਰਖ ਵਿੱਚੋਂ ਪਾਸ ਹੋ ਕੇ ਸਿੱਖੀ ਸਾਦਕ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਹੋਏ ਆਪਣੇ ਪੁਰਖਿਆਂ ਦੇ ਨਾਮ ਨੂੰ ਉੱਚਾ ਕਰਦੇ ਹੋ ਭਗਵੇਂ ਬ੍ਰਿਗੇਡ ਦੀ ਬੋਲੀ ਬੋਲਣ ਵਾਲੇ ਸਿੱਖਾਂ ਵਿੱਚ ਕੋਈ ਅਮੀਰ ਕੋਈ ਵਿਦਵਾਨ ਕੋਈ ਨਾਮਵਰ ਤੇ ਕੋਈ ਵੱਡੀ ਸ਼ਾਨ ਵਾਲਾ ਸਿੱਖ ਜਦ ਮਰਜੀ ਜਾਵੇ ਪਰ ਉਹ ਪੰਥ ਦਾ ਭਰੋਸਾ ਕਦੇ ਵੀ ਨਹੀਂ ਜਿੱਤ ਸਕੇਗਾ ਬੜੇ ਯਤਨ ਹੋ ਰਹੇ ਹਨ ਕਿ ਕਿਸੇ ਤਰ੍ਹਾਂ ਆਰਐਸਸ ਵਾਲਾ ਹੁਕਮਨਾਮਾ ਰੱਦ ਹੋ ਜਾਵੇ।

                  ਸਰਬਜੀਤ ਸਿੰਘ ਘੁਮਾਣ
                  (ਖਾਲਿਸਤਾਨੀ ਚਿੰਤਕ)

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.