ਆਮ ਆਦਮੀ ਪਾਰਟੀ ਹਲਕਾ ਫ਼ਿਲੌਰ ਵੱਲੋਂ ਸਖੀਆਂ ਦੇ ਸਨਮਾਨ ਵਿੱਚ ਸਮਾਰੋਹ

ਆਮ ਆਦਮੀ ਪਾਰਟੀ ਹਲਕਾ ਫ਼ਿਲੌਰ ਵੱਲੋਂ ਸਖੀਆਂ ਦੇ ਸਨਮਾਨ ਵਿੱਚ ਸਮਾਰੋਹ

ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਮਹਿਲਾਵਾਂ ਦਾ ਸਤਿਕਾਰ ਅਤੇ ਸਸ਼ਕਤੀਕਰਨ ਸਾਡੀ ਪਹਿਲ ਹੈ।

ਫ਼ਿਲੌਰ/ਅੱਪਰਾ 7 ਸਤੰਬਰ, (ਤੀਰਥ ਸਿੰਘ ਮੈਂਗੜਾ ). ਦਾਣਾ ਮੰਡੀ ਫ਼ਿਲੌਰ ਵਿਖੇ ਆਮ ਆਦਮੀ ਪਾਰਟੀ ਹਲਕਾ ਫ਼ਿਲੌਰ ਦੇ ਮਹਿਲਾ ਵਿੰਗ ਵੱਲੋਂ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਅਗਵਾਈ ਹੇਠ ਸਖੀਆਂ ਦੇ ਸਨਮਾਨ ਵਿੱਚ ਸਨਮਾਨ ਸਮਾਰੋਹ ਤੇ ਮੀਟਿੰਗ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਮਹਿਲਾਵਾਂ ਦਾ ਸਤਿਕਾਰ ਅਤੇ ਸਸ਼ਕਤੀਕਰਨ ਸਾਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਸਮਾਜ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਇਲਾਵਾ ਪੰਕਜ ਲੋਹਟੀਆ, ਸੰਗਠਨ ਇੰਚਾਰਜ ਡਾ. ਵਰਿੰਦਰ ਸੈਣੀ, ਮੀਡੀਆ ਸਲਾਹਕਾਰ ਜਲੰਧਰ ਇੰਚਾਰਜ ਮੇਲਾ ਸਿੰਘ, ਮੀਡੀਆ ਸਲਾਹਕਾਰ ਹਲਕਾ ਫ਼ਿਲੌਰ ਮਨਦੀਪ ਸਿੰਘ ਸ਼ਾਹਪੁਰ, ਸਰਪੰਚ ਹਰਕਮਲ ਸਿੰਘ ਬੇਗਮਪੁਰ, ਗੁਰਾਇਆ ਨਗਰ ਕੌਂਸਲ ਦੇ ਪ੍ਰਧਾਨ, ਐਮਸੀ ਸਾਹਿਬਾਨ, ਗੌਰਵ ਬਾਵਾ, ਮਨੀ ਧਾਲੀਵਾਲ, ਕੌਂਸਲਰ ਪਰਮਜੀਤ ਭਾਰਤੀ, ਅਮਰਜੀਤ, ਬਲਾਕ ਪ੍ਰਧਾਨ ਕੁਲਵੀਰ ਸੰਧੂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.