ਪਾਥ ਆਫ ਜਸਟਿਸ ਹਿਊਮਨ ਰਾਈਟਸ ਫਾਊਂਡੇਸ਼ਨ ਦੀ ਅੱਪਰਾ ਵਿਖ਼ੇ ਵਿਸ਼ੇਸ਼ ਮੀਟਿੰਗ ਹੋਈ

ਪਾਥ ਆਫ ਜਸਟਿਸ ਹਿਊਮਨ ਰਾਈਟਸ ਫਾਊਂਡੇਸ਼ਨ ਦੀ ਅੱਪਰਾ ਵਿਖ਼ੇ ਵਿਸ਼ੇਸ਼ ਮੀਟਿੰਗ ਹੋਈ

ਅੱਪਰਾ, (ਤੀਰਥ ਸਿੰਘ ਮੈਂਗੜ੍ਹਾ)ਅੱਜ ਪਾਥ ਆਫ ਜਸਟਿਸ ਹਿਊਮਨ ਰਾਈਟਸ ਫਾਊਂਡੇਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਅੱਪਰਾ ਵਿਖ਼ੇ ਕੀਤੀ ਗਈ | ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਸੰਸਥਾ ਦੇ ਅੱਗੇ ਰੱਖੀਆਂ| ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਿਕਸ਼ਿਤ ਆਹਲੂਵਾਲੀਆਂ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ | ਇਸ ਮੌਕੇ ਸੰਸਥਾ ਨੇ ਮਨਜੀਤ ਕੌਰ ਅੱਪਰਾ ਨੂੰ ਜਿਲ੍ਹਾ ਲੁਧਿਆਣਾ ਦੀ ਮਹਿਲਾ ਵਿੰਗ ਦੀ ਇੰਚਾਰਜ ਨਿਯੁਕਤ ਕੀਤਾ | ਸੰਸਥਾ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਇਸ ਨਵੀਂ ਮਿਲੀ ਜਿੰਮੇਵਾਰੀ ਲਈ ਮਨਜੀਤ ਕੌਰ ਨੂੰ ਵਧਾਈਆਂ ਦਿੱਤੀਆਂ ਗਈਆਂ | ਚੇਅਰਮੈਨ ਪਰਿਕਸ਼ਿਤ ਆਹਲੂਵਾਲੀਆਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਇਸ ਗ਼ੈਰ ਰਾਜਨੀਤਿਕ ਸੰਸਥਾ ਵਲੋਂ ਲੋਕ ਭਲਾਈ ਦੇ ਅਨੇਕਾਂ ਕੰਮ ਕੀਤੇ ਜਾਂਦੇ ਹਨ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਅੱਗੇ ਹੋ ਕੇ ਤਨਦੇਹੀ ਨਾਲ਼ ਕੰਮ ਕੀਤੇ ਜਾਂਦੇ ਹਨ | 
ਇਸ ਮੌਕੇ ਉੱਘੇ ਸਮਾਜ ਸੇਵਕ ਮਨਜੀਤ ਸਿੰਘ ਖਾਲਸਾ ਨੇ ਮੀਟਿੰਗ ਵਿੱਚ ਪਹੁੰਚਣ ਤੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਪਿੰਡ ਪਿੰਡ ਕਰਾਂਗੇ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਂਗੇ | ਸਮਾਜ ਸੇਵੀ ਸੁਖਜੀਤ ਕੌਰ ਵਲੋਂ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਆਖਿਆ ਕਿ ਔਰਤਾਂ ਕਿਸੇ ਪੱਖੋਂ ਕਮਜ਼ੋਰ ਨਹੀਂ ਹਨ ਕਿਸੇ ਧੀ ਭੈਣ ਨਾਲ ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ |ਇਸ ਮੌਕੇ ਸੰਸਥਾ ਦੇ ਆਗੂਆਂ ਨੂੰ ਮੈਂਬਰ ਪੰਚਾਇਤ ਸਰਦਾਰ ਕੁਲਦੀਪ ਸਿੰਘ ਜੌਹਲ ਵਲੋਂ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |ਇਸ ਮੌਕੇ ਸੰਸਥਾ ਦੇ ਚੇਅਰਮੈਨ ਪਰਿਕਸ਼ਿਤ ਆਹਲੂਵਾਲੀਆਂ,ਵਾਈਸ ਚੇਅਰਮੈਨ ਪ੍ਰਭਾ ਵਾਲੀਆਂ, ਪ੍ਰੈਸ ਸਕੱਤਰ ਡਿੰਪਲ ਕੁਮਾਰ, ਵਿਨੋਦ ਸਿੰਘ,ਪੰਚ ਕੁਲਦੀਪ ਸਿੰਘ ਜੌਹਲ, ਮਨਜੀਤ ਸਿੰਘ ਖਾਲਸਾ, ਰਣਬੀਰ ਕੰਦੋਲਾ,ਅਵਤਾਰ ਸਿੰਘ ਛੋਕਰਾਂ,ਬਲਵਿੰਦਰ ਸਿੰਘ, ਚਰਨਜੀਤ ਕੁਮਾਰ, ਰਵਿੰਦਰ ਕੁਮਾਰ, ਬਿੰਦਰ ਲੋਹਟ,ਸੋਨੀ ਛੋਕਰਾਂ,ਸੁਰਿੰਦਰ ਸਿੰਘ,ਸੁਖਜੀਤ ਕੌਰ,ਪਰਮਜੀਤ ਕੌਰ ਪੰਮ, ਮਨਜੀਤ ਕੌਰ, ਤਨਵੀਰ ਕੰਦੋਲਾ, ਰਾਜਾ ਅੱਪਰਾ ਆਦਿ ਹਾਜ਼ਰ ਸਨ |