ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੇ ਆਪਣੀਆਂ ਮੰਗਾਂ ਸੰਬੰਧੀ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਸੌਂਪਿਆ ਮੰਗ ਪੱਤਰ

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੇ ਆਪਣੀਆਂ ਮੰਗਾਂ ਸੰਬੰਧੀ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਸੌਂਪਿਆ ਮੰਗ ਪੱਤਰ

ਦੇਸ਼ ਦੇ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਰਹਿੰਦੀ ਹੈ ਤਤਪਰ-ਹਰਜੀਤ ਸੰਧੂ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,26 ਅਗਸਤ

ਪੰਜਾਬ ਸੂਬੇ ਅੰਦਰ ਦਿਵਿਆਂਗ ਲੋਕਾਂ ਦੀ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ,ਅਗਰ ਇਸ ਵਰਗ ਲਈ ਕੇਂਦਰ ਦੀ ਭਾਜਪਾ ਸਰਕਾਰ ਤੋਂ ਸਹੂਲਤਾਂ ਆਉਂਦੀਆਂ ਵੀ ਹਨ ਤਾਂ ਇਨਾਂ ਤੱਕ ਪੁੱਜਦਾ ਨਹੀਂ ਹੋ ਰਹੀਆਂ। ਇਹ ਗੱਲ ਤਰਨਤਾਰਨ ਤੋਂ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ (ਜ਼ਿਲ੍ਹਾ ਪ੍ਰਧਾਨ) ਨੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਰੱਖੀ ਇਕੱਤਰਤਾ ਮੌਕੇ ਸੰਬੋਧਨ ਦੌਰਾਨ ਕਹੀ।ਇਸ ਮੌਕੇ 'ਤੇ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਲਖਵੀਰ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ,ਸੂਬਾ ਕਮੇਟੀ ਮੈਂਬਰ ਗੁਰਵੇਲ ਸਿੰਘ,ਸਕੱਤਰ ਲਖਬੀਰ ਸਿੰਘ,ਬਲਾਕ ਪ੍ਰਧਾਨ ਸੁਖਦੇਵ ਸਿੰਘ ਨੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ਉਨਾਂ ਨਾਲ ਪਹੁੰਚੀ ਜ਼ਿਲ੍ਹੇ ਦੀ ਲੀਡਰਸ਼ਿਪ ਦੀ ਹਾਜਰੀ ਵਿੱਚ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਉੱਪਰ ਨਿਰਾਸ਼ਾ ਜਾਹਿਰ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਹੀ ਸਮਾਜ ਤੋਂ ਵੱਖਰੇਵੇਂ ਦੇ ਰੂਪ ਵਿੱਚ ਵੇਖਿਆ ਅਤੇ ਸਮਝਿਆ ਜਾਂਦਾ ਹੈ,ਸਾਨੂੰ ਜੋ ਸਰਕਾਰੀ ਤੌਰ 'ਤੇ ਅਧਿਕਾਰ ਮਿਲੇ ਹਨ ਉਨਾਂ ਨੂੰ ਸਾਡੇ ਤੱਕ ਆਉਣ ਨਹੀਂ ਦਿੱਤਾ ਜਾ ਰਿਹਾ।ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਆਪਣੀਆਂ ਮੁਸ਼ਕਿਲਾਂ ਸੰਬੰਧੀ ਲਿਖਤੀ ਮੰਗ ਪੱਤਰ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੇ ਨਾਲ ਆਈ ਭਾਜਪਾ ਲੀਡਰਸ਼ਿਪ ਨੂੰ ਦੇਣ ਉਪਰੰਤ ਕਿਹਾ ਕਿ ਸਾਨੂੰ ਪੰਜਾਬ ਦੀਆਂ ਸਰਕਾਰਾਂ ਤੋਂ ਕੋਈ ਵੀ ਆਸ ਨਹੀਂ ਹੈ,ਕਿਉਂਕਿ ਪਿਛਲੇ ਲੰਬੇ ਸਮੇਂ ਵਿੱਚ ਅਸੀਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦਿਆ ਅਤੇ ਚੰਡੀਗੜ ਵਿੱਚ ਸਕੱਤਰੇਤ ਜਾ ਕੇ ਲਿਖਤੀ ਤੌਰ 'ਤੇ ਬਹੁਤ ਵਾਰ ਆਪਣਾ ਦੁਖ ਦੱਸਿਆ ਅਤੇ ਦਿਵਿਆਂਗ ਸਾਥੀਆਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਪਰ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ।ਹੁਣ ਸਾਨੂੰ ਇੱਕ ਹੀ ਆਸ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਜੋ ਸਾਡੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੇ ਸਮਰੱਥ ਹੈ ਅਤੇ ਸਾਨੂੰ ਵੀ ਹੁਣ ਜਾਗਰੁਕਤਾ ਆ ਚੁੱਕੀ ਹੈ ਕਿ ਅਗਰ ਪੰਜਾਬ ਅਤੇ ਪੰਜਾਬ ਦੇ ਹਰ ਵਰਗ ਦਾ ਭਲਾ ਹੋ ਸਕਦੀ ਹੈ ਤਾਂ ਉਹ ਸਿਰਫ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ।

ਇਸ ਮੌਕੇ 'ਤੇ ਆਪਣੇ ਸੰਬੋਧਨ ਦੌਰਾਨ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਨਾਂ ਮੁਸ਼ਕਿਲਾਂ ਦੇ ਹੱਲ ਲਈ ਉਹ ਕੇਂਦਰ ਸਰਕਾਰ ਨੂੰ ਆਪ ਜਾ ਕੇ ਜਾਣੂ ਕਰਵਾਉਣਗੇ ਅਤੇ ਬਹੁਤ ਜਲਦੀ ਇਨਾਂ ਮੁਸ਼ਕਿਲਾਂ ਅਤੇ ਮੰਗਾਂ 'ਤੇ ਵਿਚਾਰ ਕਰਕੇ ਹੱਲ ਕਰਵਾਉਣਗੇ।ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੇ ਬਾਕੀ ਸੂਬੇ ਜੋ ਪੰਜਾਬ ਦੇ ਗੁਆਂਢ ਵੀ ਲੱਗਦੇ ਹਨ,ਉੱਥੇ ਭਾਜਪਾ ਦੀਆਂ ਸਥਾਨਕ ਸਰਕਾਰਾਂ ਹਨ ਉੱਥੋਂ ਦੇ ਲੋਕ ਵਾਰ ਵਾਰ ਭਾਜਪਾ ਨੂੰ ਸੇਵਾ ਕਰਨ ਦਾ ਮੌਕਾ ਤਾਂ ਹੀ ਦੇ ਰਹੇ ਹਨ,ਕਿਉਂਕਿ ਭਾਜਪਾ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਸੁੱਖ ਸਹੂਲਤਾਂ ਬਿਨਾਂ ਭੇਦਭਾਵ ਲੋਕਾਂ ਤੱਕ ਪਹੰਚਾਉਂਦੀ ਹੈ ਅਤੇ ਉੱਥੋਂ ਦੇ ਸੁਰੱਖਿਆ ਪ੍ਰਬੰਧ ਵੀ ਬਹੁਤ ਮਜਬੂਤ ਹਨ।ਇਸ ਕਰਕੇ ਅਗਰ ਪੰਜਾਬ ਵਿੱਚ ਵੀ ਆਪਾਂ ਸੁਖਾਵਾਂ ਮਾਹੌਲ ਚਾਹੁੰਦੇ ਹਾਂ,ਸੁੱਖ ਸਹੂਲਤਾਂ ਬਿਨਾਂ ਭੇਦਭਾਵ ਚਾਹੁੰਦੇ ਹਾਂ ਤਾਂ ਸਾਨੂੰ ਵੀ ਇਸ ਵਾਰ ਹੰਭਲਾ ਮਾਰ ਕੇ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਪੰਜਾਬ ਦੀ ਵਾਗਡੋਰ ਦੇਣੀ ਹੋਵੇਗੀ ਤਾਂ ਜੋ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣ ਸਕੇ ਅਤੇ ਇਥੋਂ ਦੇ ਲੋਕ ਸੁਖ ਦਾ ਜੀਵਨ ਬਤੀਤ ਕਰ ਸਕਣ। ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ,ਮਾਸਟਰ ਬਲਦੇਵ ਸਿੰਘ ਮੰਡ,ਬਲਧੀਰ ਸਿੰਘ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ ਅਤੇ ਹੋਰ ਆਗੂ ਸਾਹਿਬਾਨ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.