ਜੇ ਸਰਕਾਰ ਫਿਰਕੂ ਹਿੰਦੂਤਵੀ ਸ਼ਿਵ ਸੈਨਿਕਾਂ ਨੂੰ ਨੱਥ ਪਾ ਕੇ ਰੱਖੇ ਤਾਂ ਕਦੇ ਵੀ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ
- ਸੰਪਾਦਕੀ
- (Asia/Kolkata)
ਪਿਛਲੇ ਬਹੁਤ ਸਾਲਾਂ ਤੋਂ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਹਨ । ਤਾਂ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਇੱਕ ਖਾਸ ਧੜੇ ਦੇ ਲੋਕ ਸਿੱਖਾਂ ਦੇ ਵਿਰੋਧ ਵਿੱਚ ਆ ਖੜੇ ਹੁੰਦੇ ਹਨ। ਮਸਲਾ ਭਾਵੇਂ ਕੋਈ ਵੀ ਹੋਵੇ। 1984 ਤੋ ਪਹਿਲਾਂ ਜਦ ਸਿੱਖਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ਼ ਕੀਤੀ ਤਾਂ ਇਸ ਸਿੱਖ ਵਿਰੋਧੀ ਧੜੇ ਨੇ ਇਸ ਦਾ ਵਿਰੋਧ ਕੀਤਾ ਅਤੇ ਤ੍ਰਿਸ਼ੂਲ ਉੱਤੇ ਬੀੜੀਆਂ ਸਿਗਰਟਾਂ ਬੰਨ ਕੇ ਮਾਰਚ ਕੱਢੇ ਅਤੇ ਸਿੱਖ ਵਿਰੋਧੀ ਨਾਅਰੇ ਲਾਏ।ਜੂਨ 1984 ਵਿੱਚ ਹਿੰਦੋਸਤਾਨ ਦੀ ਫੋਜ ਵੱਲੋਂ ਜਦੋਂ ਸਾਡੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਗਿਆ ਤਾਂ ਇਹਨਾਂ ਕੱਟੜ ਪੰਥੀਆਂ ਵੱਲੋਂ ਢੋਲ ਵਜਾਏ, ਭੰਗੜੇ ਪਾਏ ਅਤੇ ਲੱਡੂ ਵੰਡੇ ਗਏ। ਅਤੇ ਅੱਜ ਵੀ ਸਾਨੂੰ 1984 ਯਾਦ ਕਰਵਾਓਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।ਜੇਕਰ ਸਿੱਖ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਨ ਤਾਂ ਇਹ ਲੋਕ ਪੰਜਾਬੀ ਭਾਸ਼ਾ ਨੂੰ ਛੱਡ ਹਿੰਦੀ ਭਾਸ਼ਾ ਨੂੰ ਆਪਣੀ ਭਾਸ਼ਾ ਦੱਸਦੇ ਹਨ।ਭਾਰਤ ਵਿੱਚ ਵੱਖਰੇ ਵੱਖਰੇ ਰਾਜਾਂ ਦੇ ਲੋਕ ਆਪਣੀ ਸਟੇਟ ਅਤੇ ਸੂਬੇ ਦੀ ਭਾਸ਼ਾ ਨੂੰ ਤਰਜੀਹ ਦੇਂਦੇ ਹਨ ਜਿਵੇਂ ਗੁਜਰਾਤੀ ਲੋਕ ਆਪਣੇ ਆਪ ਨੂੰ ਗੁਜਰਾਤੀ ਦੱਸ ਕੇ, ਮਹਾਰਾਸ਼ਟਰ ਦੇ ਲੋਕ ਆਪਣੇ ਆਪ ਨੂੰ ਮਰਾਠੀ ਦੱਸ ਕੇ, ਪੱਛਮ ਬੰਗਾਲ ਦੇ ਲੋਕ ਆਪਣੇ ਆਪ ਨੂੰ ਬੰਗਾਲੀ ਦੱਸ ਕੇ, ਤਾਮਿਲਨਾਡੂ ਦੇ ਲੋਕ ਆਪਣੇ ਆਪ ਨੂੰ ਤਮਿਲ ਦੱਸ ਕੇ, ਮਾਣ ਮਹਿਸੂਸ ਕਰਦੇ ਹਨ।ਪਰ ਪੰਜਾਬ ਦੇ ਹਿੰਦੂ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਦੀ ਬਜਾਏ ਹਿੰਦੋਸਤਾਨੀ ਅਖਵਾਉਂਦੇ ਹਨ।ਜੇਕਰ ਸਿੱਖ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਦੇ ਹਨ ਤਾਂ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਇਹ ਸਿੱਖ ਵਿਰੋਧੀ ਲੋਕ ਸਿੱਖਾਂ ਅਤੇ ਪੰਜਾਬੀਆਂ ਦੇ ਵਿਰੋਧ ਵਿੱਚ ਭੁਗਤਦੇ ਦਿਸਦੇ ਹਨ । ਅਤੇ ਜਦੋ ਪੰਜਾਬ ਵਿਚ ਹੜ ਆਉਂਦੇ ਤਾਂ ਇਹ ਲੋਕ ਕਹਿੰਦੇ ਹਨ ਹੁਣ ਸਾਂਭ ਲਓ ਪਾਣੀ ਹੁਣ ਬਾਲਟੀਆਂ ਭਰ ਲਓ। ਇੱਕ ਪਾਸੇ ਪੰਜਾਬ ਦੇ ਲੋਕ ਹੜਾਂ ਕਾਰਨ ਬਰਬਾਦੀ ਝੱਲ ਰਹੇ ਹੁੰਦੇ ਹਨ ਤੇ ਇਹਨਾਂ ਸਿੱਖ ਵਿਰੋਧੀ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਸਿੱਖਾ ਦੇ ਜ਼ਖਮਾਂ ਤੇ ਲੂਣ ਛਿੜਕਿਆ ਜਾਂਦਾ ਹੈ।2020 ਵਿੱਚ ਜਦੋਂ ਕਿਸਾਨਾ ਨੇ ਆਪਣੇ ਹੱਕਾਂ ਲਈ ਭਾਰਤ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਤਾਂ ਇਹਨਾਂ ਲੋਕਾਂ ਨੇ ਕਿਸਾਨਾਂ ਨੂੰ ਅੱਤਵਾਦੀ ਵੱਖਵਾਦੀ ਸਿਰਫਿਰੇ ਅਤੇ ਹੋਰ ਬਹੁਤ ਕੁਝ ਕਹਿ ਕੇ ਭੰਡਿਆ । ਜਦੋਂ ਕਿਸਾਨੀ ਅੰਦੋਲਨ ਵਿੱਚ ਬੈਠੇ ਇੱਕ ਕਿਸਾਨ ਦਾ ਪੁੱਤ ਫੌਜ ਦੀ ਨੌਕਰੀ ਦੋਰਾਨ ਸ਼ਹੀਦ ਹੋ ਗਿਆ ਤਾਂ ਇਹਨਾਂ ਸਿੱਖ ਵਿਰੋਧੀ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ।ਇਥੋਂ ਤੱਕ ਕਿ ਇਹ ਲੋਕ ਸਿੱਖਾ ਦੇ ਧਾਰਮਿਕ ਮਾਮਲਿਆਂ ਤੇ ਕਿੰਤੂ ਪ੍ਰੰਤੂ ਕਰਦੇ ਹਨ। ਅੱਜ ਤੋਂ ਛੇ ਸਾਲ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਇੱਕ ਫਿਲਮ ਬਣੀ ਜਿਸ ਦਾ ਨਾਮ ਸੀ ਨਾਨਕ ਸ਼ਾਹ ਫਕੀਰ ਪੰਜਾਬ ਦੇ ਸਾਰੇ ਸਿੱਖ ਇਸ ਫਿਲਮ ਦਾ ਵਿਰੋਧ ਕਰ ਰਹੇ ਸਨ ਤੇ ਦੂਜੇ ਪਾਸੇ ਇਹ ਫਿਰਕੂ ਹਿੰਦੂ ਲੋਕ ਇਸ ਫਿਲਮ ਦੇ ਹੱਕ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਸਨ। ਇਹਨਾਂ ਫਿਰਕੂ ਹਿੰਦੂਆਂ ਦੇ ਨਾਲ ਕੁਝ ਪੱਗਾਂ ਵਿੱਚ ਸਿਰ ਫਸਾਈ ਲੋਕ ਵੀ ਇਹਨਾਂ ਦਾ ਸਾਥ ਦਿੰਦੇ ਹਨ।ਇਹ ਅਪਰਾਧੀ ਬਿਰਤੀ ਵਾਲੇ ਹਿੰਦੂ ਪੂਰੇ ਭਾਰਤ ਵਿੱਚ ਫੈਲੇ ਹੋਏ ਹਨ। ਇਹ ਲੋਕ ਕਿਸੇ ਵੀ ਮੁਸਲਮਾਨ ਨੂੰ ਸੜਕਾਂ ਉੱਤੇ ਘੇਰ ਲੈਂਦੇ ਹਨ ਅਤੇ ਮਾਰ ਕੁਟਾਈ ਕਰਦੇ ਹਨ, ਮੋਬਾਈਲ ਨਗਦੀ ਅਤੇ ਕੀਮਤੀ ਸਮਾਨ ਖੋਹ ਲੈਂਦੇ ਹਨ ਅਤੇ ਜਬਰੀ ਜੈ ਸ੍ਰੀ ਰਾਮ ਆਖ਼ਣ ਲਈ ਕਹਿੰਦੇ ਹਨ, ਜੇਕਰ ਕੋਈ ਮੁਸਲਮਾਨ ਦੁੱਧ ਲਈ ਗਾਂ ਖਰੀਦ ਕੇ ਛੋਟੇ ਟਰੱਕ ਜਾਂ ਕਿਸੇ ਹੋਰ ਸਾਧਨਾਂ ਰਾਹੀਂ ਆਪਣੇ ਘਰ ਲਿਜਾ ਰਿਹਾ ਹੁੰਦਾ ਹੈ ਤਾਂ ਉਸ ਮੁਸਲਮਾਨ ਨੂੰ ਘੇਰ ਕੇ ਉਸ ਦੀ ਮਾਰ ਕੁਟਾਈ ਕਰਨੀ ਪੈਸੇ ਖੋਹਣੇ ਅਤੇ ਝੂਠੇ ਪਰਚੇ ਦਰਜ ਕਰਾਏ ਜਾਂਦੇ ਹਨ ਕਈ ਘਟਨਾਵਾਂ ਵਿੱਚ ਤਾਂ ਜਾਨੋਂ ਵੀ ਮਾਰ ਦਿੱਤਾ ਜਾਂਦਾ ਹੈ। ਪਿਛਲੇ ਦਿਨੀਂ ਹਰਿਆਣੇ ਵਿੱਚ ਗਾਂ ਤਸਕਰੀ ਦੇ ਝੂਠੇ ਇਲਜ਼ਾਮਾਂ ਹੇਠ ਫਿਰਕੂ ਹਿੰਦੂ ਭੀੜ ਨੇ ਦੋ ਮੁਸਲਮਾਨ ਨੌਜਵਾਨਾਂ ਨੂੰ ਜਿਉਦਾ ਸਾੜ ਦਿੱਤਾ ਗਿਆ ਜਿਵੇਂ ਨਵੰਬਰ 1984 ਵਿੱਚ ਸਿੱਖਾਂ ਨੂੰ ਸਾੜਿਆ ਗਿਆ ਸੀ।ਇਹ ਲੋਕ ਸਿੱਖਾ ਦੇ ਸ਼ਹੀਦ ਅਤੇ ਗੁਰਦਵਾਰਿਆਂ ਤੇ ਭੱਦੀ ਸ਼ਬਦਾਵਲੀ ਵਰਤਦੇ ਹਨ ਅਤੇ ਆਪਣੇ ਮੋਬਾਈਲ ਨੰਬਰ ਜਨਤਕ ਕਰ ਦਿੰਦੇ ਹਨ ਅਤੇ ਫੇਰ ਆਪਣੇ ਆਪ ਝੂਠੀਆਂ ਧਮਕੀਆਂ ਦਵਾਉਂਦੇ ਹਨ ਅਤੇ ਪੰਜਾਬ ਸਰਕਾਰ ਕੋਲੋਂ ਸੁਰੱਖਿਆ ਹਾਸਲ ਕਰ ਲੈਂਦੇ ਹਨ ਅਤੇ ਉਹ ਸੁਰੱਖਿਆ ਮੁਲਾਜ਼ਮਾਂ ਦੀ ਆੜ ਹੇਠ ਨਸ਼ੇ ਦੇ ਕਾਰੋਬਾਰ,ਨਜਾਇਜ਼ ਕਬਜ਼ੇ, ਫਿਰੋਤੀਆ ਲੈਣੀਆਂ ਅਤੇ ਅਨੇਕਾਂ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦਿੰਦੇ ਹਨ।