ਚੋਹਲਾ ਸਾਹਿਬ ਵਿਖੇ 16 ਅਗਸਤ ਨੂੰ ਸ਼ਰਧਾ ਨਾਲ ਮਨਾਈ ਜਾਵੇਗੀ ਕ੍ਰਿਸ਼ਨ ਜਨਮ ਅਸ਼ਟਮੀ

ਚੋਹਲਾ ਸਾਹਿਬ ਵਿਖੇ 16 ਅਗਸਤ ਨੂੰ ਸ਼ਰਧਾ ਨਾਲ ਮਨਾਈ ਜਾਵੇਗੀ ਕ੍ਰਿਸ਼ਨ ਜਨਮ ਅਸ਼ਟਮੀ

ਮੰਦਰ ਵਿੱਚ ਸਾਰਾ ਦਿਨ ਹੋਵੇਗਾ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ

ਰਾਤ ਨੂੰ ਭਜਨ ਮੰਡਲੀ ਕਰੇਗੀ ਜਾਗਰਣ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,14 ਅਗਸਤ

ਕਸਬਾ ਚੋਹਲਾ ਸਾਹਿਬ ਦੇ ਪੁਰਾਤਨ ਸ਼ਿਵ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 16 ਅਗਸਤ ਦਿਨ ਸ਼ਨੀਵਾਰ ਨੂੰ ਮੰਦਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਇਸ ਸੰਬੰਧੀ ਮੰਦਰ ਕਮੇਟੀ ਦੀ ਹੋਈ ਮੀਟਿੰਗ ਉਪਰੰਤ ਪ੍ਰਧਾਨ ਵਿਜੇ ਕੁਮਾਰ ਕੁੰਦਰਾ,ਕੈਸ਼ੀਅਰ ਸ਼ਿਵ ਨਰਾਇਣ ਸ਼ੰਭੂ,ਰਾਜਨ ਕੁੰਦਰਾ ਅਤੇ ਰਕੇਸ਼ ਕੁਮਾਰ ਆਨੰਦ ਨੇ ਦੱਸਿਆ ਕਿ 16 ਅਗਸਤ ਸ਼ਨੀਵਾਰ ਨੂੰ ਸਵੇਰੇ ਤੋਂ ਮੰਦਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਹੋਵੇਗਾ।ਇਸ ਦਿਨ ਸਵੇਰ ਵੇਲੇ ਤੋਂ ਚਾਹ ਪਕੌੜਿਆਂ ਤੋਂ ਇਲਾਵਾ ਸਾਰਾ ਦਿਨ ਵੱਖ-ਵੱਖ ਪਕਵਾਨਾਂ ਦੇ ਲੰਗਰ ਦਾ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ।ਰਾਤ ਨੂੰ ਪ੍ਰਸਿੱਧ ਭਜਨ ਮੰਡਲੀ ਨੌਰਤਿਮ ਸ਼ਰਮਾਂ ਐਂਡ ਪਾਰਟੀ ਵਲੋਂ ਜਾਗਰਣ ਰਾਹੀਂ ਆਏ ਭਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਇਸ ਮੌਕੇ ਮੰਦਰ ਕਮੇਟੀ ਦੇ ਸਰਪ੍ਰਸਤ ਪਰਮਜੀਤ ਜੋਸ਼ੀ,ਰਾਕੇਸ਼ ਕੁਮਾਰ ਬਿੱਲਾ,ਰਮਨ ਧੀਰ,ਰਿਟਾਇਰਡ ਬੀਡੀਪੀਓ ਬਲਦੇਵ ਰਾਜ,ਅਮਿਤ ਕੁਮਾਰ ਨਈਅਰ,ਰਕੇਸ਼ ਆਨੰਦ,ਤਰਸੇਮ ਨਈਅਰ,ਬੱਬਲੀ ਸ਼ਾਹ,ਸੁਰਿੰਦਰ ਕੁਮਾਰ ਕੁੰਦਰਾ,ਰਾਹੁਲ ਧੀਰ,ਚੰਦਰ ਮੋਹਨ ਲਾਲੀ,ਪ੍ਰਿਆਂਸੂ ਨਈਅਰ,ਅਸ਼ਵਨੀ ਆਨੰਦ,ਪ੍ਰਵੀਨ ਕੁਮਾਰ,ਨਰੇਸ਼ ਕੁਮਾਰ,ਸੋਨੂੰ ਚਾਵਲਾ, ਪ੍ਰਦੀਪ ਹੈਪੀ,ਕਰਨ ਸ਼ਰਮਾਂ,ਭੁਪਿੰਦਰ ਨਈਅਰ,ਗੁਰਦੇਵ ਸਿੰਘ ਲਾਡਾ,ਬੱਬਲੂ ਮੁਨੀਮ,ਸਰਬਜੀਤ ਰਾਜਾ,ਕਰਨ ਨਈਅਰ,ਧਰੁਵ,ਦਕਸ਼,ਹਨੀ ਚਾਵਲਾ,ਰਕੇਸ਼ ਕੁਮਾਰ,ਵਿਪਨ ਕੁਮਾਰ,ਨੈਤਿਕ, ਰਾਜੂ,ਗੁਰਦੇਵ ਸਿੰਘ,ਅਮਨ ਕੁਮਾਰ ਸਮੇਤ ਪੰਡਤ ਕੁੰਦਨ ਜੀ,ਪੰਡਤ ਕਮਲੇਸ਼ ਜੀ ਅਤੇ ਸੇਵਾਦਾਰ ਸੁਰਿੰਦਰ ਭਗਤ ਆਦਿ ਹਾਜ਼ਰ ਸਨ।