ਚਰਨਜੀਤ ਸਿੰਘ ਸਰਪੰਚ ਬਲਾਕ ਪ੍ਰਧਾਨ ਨਿਯੁਕਤ
- ਰਾਜਨੀਤੀ
- (Asia/Kolkata)
ਟਾਂਗਰਾਂ - ਸੁਰਜੀਤ ਸਿੰਘ ਖਾਲਸਾ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਚਰਨਜੀਤ ਸਿੰਘ ਸਰਪੰਚ ਕੋਟ ਹਯਾਤ ਨੂੰ ਬਲਾਕ ਪ੍ਰਧਾਨ ਨਿਯੁਕਤ ਕਰਨ ਤੇ ਆਪ ਆਗੂਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਮੁੱਚੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ । ਅਤੇ ਚਰਨਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਉੱਨਾਂ ਨੂੰ ਸੌਂਪੀ ਜਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ । ਅਤੇ ਵਿਕਾਸ ਕਾਰਜਾਂ ਵਿੱਚ ਤੇਜੀ ਨਾਲ ਕੰਮ ਕਰਵਾਏ ਜਾਣਗੇ। ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ । ਇਸ ਸਮੇਂ ਕੁਲਦੀਪ ਸਿੰਘ ਮੈਂਬਰ ਕਿਸਾਨ ਵਿੰਗ, ਦਲਜੀਤ ਸਿੰਘ ਨੰਬਰਦਾਰ, ਰਣਜੀਤ ਸਿੰਘ ਮੈਂਬਰ , ਜਗੀਰ ਕੌਰ ਮੈਂਬਰ , ਸੰਦੀਪ ਕੌਰ ਮੈਂਬਰ , ਹਰਮਨਪ੍ਰੀਤ ਸਿੰਘ ਕੈਨੇਡਾ, ਹਰਮਨ ਸਿੰਘ ਜਰਮਨ ਸਿੰਘ ਆਦਿ ਹਾਜ਼ਰ ਸਨ ।
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply