ਤਰਸਿਕਾ ਨੂੰ ਪੂਰਨ ਬਲਾਕ ਦਾ ਦਰਜਾ ਦੇਣ ਤੇ ਕੈਬਨਟ ਮੰਤਰੀ ਹਰਭਜਨ ਸਿੰਘ ਈ. ਟੀ. ਓ.ਦਾ ਧੰਨਵਾਦ ਕੀਤਾ |

ਤਰਸਿਕਾ ਨੂੰ ਪੂਰਨ ਬਲਾਕ ਦਾ ਦਰਜਾ ਦੇਣ ਤੇ ਕੈਬਨਟ ਮੰਤਰੀ ਹਰਭਜਨ ਸਿੰਘ ਈ. ਟੀ. ਓ.ਦਾ ਧੰਨਵਾਦ ਕੀਤਾ |

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਬਲਾਕਾਂ ਦੇ ਪੁਨਰ ਗਠਨ ਸਬੰਧੀ ਕੀਤੇ ਨੋਟੀਫਿਕੇਸ਼ਨ ਵਿੱਚ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਬਲਾਕ ਤਰਸਿੱਕਾ ਨੂੰ ਖਤਮ ਕਰਕੇ ਬਲਾਕ ਤਰਸਿੱਕਾ ਦੀ ਬਿਲਡਿੰਗ ਵਿੱਚ ਪ੍ਰਬੰਧਕੀ ਬਲਾਕ ਬਣਾਉਣ ਦਾ ਹੁਕਮ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਕੀਤਾ ਸੀ | ਬਲਾਕ ਦੇ ਸਬੰਧ ਵਿੱਚ ਸਰਪੰਚ ਜਗਦੀਪ ਸਿੰਘ ਤਰਸਿੱਕਾ, ਸਰਪੰਚ ਜਰਮਨਜੀਤ ਸਿੰਘ ਕਰਤਾਰ ਸਿੰਘ ਨਗਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਮੁਖ ਸਿੰਘ ਸਰਜਾ, ਸੰਮਤੀ ਮੈਂਬਰ ਬਲਰਾਜ ਸਿੰਘ ਤਰਸਿਕਾ, ਅਤੇ ਇਲਾਕੇ ਦੇ ਮੋਹਤਬਰ ਬੰਦਿਆਂ ਵੱਲੋਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਕੋਲੋਂ ਮੰਗ ਕੀਤੀ ਸੀ ਕਿ ਬਲਾਕ ਤਰਸਿੱਕਾ ਨੂੰ ਪਹਿਲਾਂ ਦੀ ਤਰ੍ਹਾਂ ਹੀ ਪੂਰਨ ਬਲਾਕ ਦੇ ਰੂਪ ਵਿੱਚ ਬਣਾਇਆ ਜਾਵੇ ਇਸੇ ਦੇ ਸਬੰਧ ਵਿੱਚ ਹਲਕਾ ਵਿਧਾਇਕ ਅਤੇ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਕਈ ਵਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਦੋਂ ਵੀ ਨਵਾਂ ਬਲਾਕ ਬਣੇਗਾ ਤਾਂ ਇਸ ਦਾ 155ਵਾਂ ਨੰਬਰ ਹੋਏਗਾ ਕਿਉਂਕਿ ਪੂਰੇ ਪੰਜਾਬ ਵਿੱਚ 154 ਬਲਾਕ ਸਨ| ਪਿਛਲੇ ਦਿਨੀ ਮਾਨ ਸਰਕਾਰ ਦੀ ਕੈਬਨਟ ਵੱਲੋਂ ਜ਼ਿਲਾ ਅੰਮ੍ਰਿਤਸਰ ਦੇ ਕਸਬਾ ਤਰਸਿੱਕਾ ਨੂੰ ਪੂਰਨ ਬਲਾਕ ਦਾ ਦਰਜਾ ਦੇ ਦਿੱਤਾ ਗਿਆ ਹੈ| ਤੇ ਹੁਣ ਪੂਰੇ ਪੰਜਾਬ ਵਿੱਚ 155 ਬਲਾਕ ਹੋ ਗਏ ਹਨ। ਇਸੇ ਦੇ ਸਬੰਧ ਵਿੱਚ ਅੱਜ ਹਲਕਾ ਜੰਡਿਆਲਾ ਗੁਰੂ ਦੇ ਬਲਾਕ ਤਰਸਿਕਾ ਅਧੀਨ ਪੈਂਦੇ ਪਿੰਡਾਂ ਦੇ ਮੋਹਤਬਰ ਪਤਵੰਤਿਆਂ ਤੇ ਸਰਪੰਚਾਂ ਵੱਲੋਂ ਕੈਬਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਅਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਤਰਸਿਕਾ ਨੂੰ ਪੂਰਨ ਬਲਾਕ ਤਰਸਿੱਕਾ ਬਣਾਉਣ ਲਈ ਕੈਬਨਟ ਨੂੰ ਪਾਸ ਕੀਤੇ ਮੱਤੇ ਲਈ ਧੰਨਵਾਦ ਕੀਤਾ ਗਿਆ ਤੇ ਇਸ ਮੌਕੇ ਸਰਪੰਚਾਂ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਖੁਸ਼ੀ ਵਿੱਚ ਲੱਡੂ ਵੰਡੇ| ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਮੁਖ ਸਿੰਘ ਸਰਜਾ ਵੱਲੋਂ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਤਰੀ ਸਾਹਿਬ ਵੱਲੋਂ ਜੋ ਵੀ ਵਾਅਦੇ ਕੀਤੇ ਜਾਂਦੇ ਹਨ ਉਹ ਸਦਾ ਹੀ ਉਹ ਪੂਰੇ ਕਰਦੇ ਹਨ ਅਤੇ ਇਹ ਵਾਅਦਾ ਉਨਾਂ ਨੇ ਚੋਣਾਂ ਦੌਰਾਨ ਸਾਰੇ ਲੋਕਾਂ ਨੇ ਕੀਤਾ ਸੀ ਜਿਸ ਨੂੰ ਪਿਛਲੇ ਦਿਨੀ ਕੈਬਨਟ ਨੇ ਪਾਸ ਕਰ ਦਿੱਤਾ| ਸਰਪੰਚ ਜਗਦੀਪ ਸਿੰਘ ਨੇ ਕਿਹਾ ਕਿ ਮੰਤਰੀ ਸਾਹਿਬ ਵੱਲੋਂ ਹਲਕੇ ਵਿੱਚ ਕਰੋੜਾਂ ਰੁਪਈਆਂ ਦੇ ਬਜਟ ਨਾਲ ਕਰਵਾਏ ਜਾ ਰਹੇ ਕੰਮਾਂ ਕਾਰਨ ਸਾਰੇ ਹੀ ਹਲਕਾ ਨਿਵਾਸੀ ਉਹਨਾਂ ਤੇ ਕੰਮਾਂ ਤੋਂ ਖੁਸ਼ ਹਨ | ਇਸ ਮੌਕੇ ਉਪਰੋਕਤ ਸੀਨੀਅਰ ਆਗੂਆਂ ਤੋਂ ਇਲਾਵਾ ਸਰਪੰਚ ਗੁਰਭਿੰਦਰ ਸਿੰਘ ਜੀਵਨ ਭੰਧੇਰ, ਮਨਜੀਤ ਸਿੰਘ ਤਰਸਿੱਕਾ ਆ ਬਹੁਤ ਸਾਰੇ ਸਰਪੰਚ ਆ ਤੇ ਹੋਰ ਪਤਵੰਤੇ ਹਾਜ਼ਰ ਸਨ|

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.