ਨਸ਼ਿਆਂ ਵਿਰੁੱਧ ਯੁਧ ਲੜਦਿਆਂ ਸਰਕਾਰ ਦੇ ਦਬਾਅ ਕਾਰਨ ਗੁਲਜ਼ਾਰ ਸਿੰਘ ਦੀ ਮੌਤ ਹੋਈ --: ਇੰਜ ਸ਼ੇਰਗਿੱਲ

ਨਸ਼ਿਆਂ ਵਿਰੁੱਧ ਯੁਧ ਲੜਦਿਆਂ ਸਰਕਾਰ ਦੇ ਦਬਾਅ ਕਾਰਨ ਗੁਲਜ਼ਾਰ ਸਿੰਘ ਦੀ ਮੌਤ ਹੋਈ --: ਇੰਜ ਸ਼ੇਰਗਿੱਲ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਨਸ਼ਿਆਂ ਵਿਰੁੱਧ ਵਿਤ ਮੰਤਰੀ ਪੰਜਾਬ ਕੋਲ ਆਪਣੇ ਨਸ਼ੇੜੀ ਪੁੱਤਰ ਦਾ ਵਾਸਤਾ ਪਾਉਂਦਿਆਂ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਜਿਸ ਤੋਂ ਪ੍ਰੇਸ਼ਾਨ ਹੋਕੇ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਦੇ ਮੋਹਤਬਰਾਂ ਨੂੰ ਗੁਲਜ਼ਾਰ ਸਿੰਘ ਨੂੰ ਸ਼ਭ ਦੇ ਸਾਹਮਣੇ ਜ਼ਲੀਲ ਕੀਤਾ ਸੀ, ਪਹਿਲਾਂ ਹੀ ਪ੍ਰੇਸ਼ਾਨੀ ਵਿੱਚ ਚਲ ਰਹੇ ਗੁਲਜ਼ਾਰ ਸਿੰਘ ਨੇ ਆਪਣੇ ਆਪ ਨੂੰ ਜ਼ਲੀਲ ਹੁੰਦਿਆਂ ਸਹਾਰ ਨਾ ਸਕਿਆ ਅਤੇ ਉਸ ਨੇ ਹਲਾਤਾਂ ਦਾ ਮੁਕਾਬਲਾ ਨਾ ਕਰ ਸਕਣ ਕਰਕੇ ਸਲਫਾਸ ਖਾ ਲਈ।
ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਵੱਡੇ ਵੱਡੇ ਹਸਪਤਾਲਾਂ ਨੇਂ ਵੀ ਉਸ ਦਾ ਇਲਾਜ ਕਰਨ ਤੋਂ ਅਸਮਰਥਾ ਜਤਾਈ, ਇਸ ਦਰਮਿਆਨ ਉਹ ਆਪਣੇ ਨਾਲ ਬੀਤੀ ਨੂੰ ਮੀਡੀਆ ਅਤੇ ਹੋਰ ਲੋਕਾਂ ਨਾਲ ਵੀ ਸਾਂਝਾ ਕਰਦਾ ਰਿਹਾ ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਮੰਤਰੀ ਨੂੰ ਚਿੱਟੇ ਬਾਰੇ ਦੱਸਣ ਤੇ ਪੰਚਾਇਤ ਨੇ ਮੈਨੂੰ ਮੁਆਫੀ ਮੰਗਣ ਲਈ ਜ਼ੋਰ ਪਾਇਆ। ਅੰਤ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਧੱਕੇਸ਼ਾਹੀ ਕਰਨ ਤੋਂ ਫਿਰ ਵੀ ਨਹੀਂ ਰੁਕੀ ਅਤੇ ਜ਼ਬਰੀ ਉਸ ਦਾ ਸੰਸਕਾਰ ਕਰ ਦਿੱਤਾ ਗਿਆ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਅਧਿਕਾਰ ਸੰਘਰਸ਼ ਪਾਰਟੀ ਸਰਕਾਰਾਂ ਦੇ ਨਾਦਰਸ਼ਾਹੀ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਇਸ ਦੀ ਸੀਬੀਆਈ ਇਨਕੁਆਰੀ ਦੀ ਮੰਗ ਕਰਦੀ ਹੈ। ਜਿਹੜੇ ਵੀ ਲੋਕ ਇਸ ਕਤਲਕਾਂਡ ਵਿਚ ਸ਼ਾਮਿਲ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.