ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਮਿਸਾਲੀ ਸਜਾ ਦੇਣ ਲਈ ਵਿਸ਼ੇਸ਼ ਅਦਾਲਤ ਗਠਿਤ ਕਰੇ ਪੰਜਾਬ ਸਰਕਾਰ -ਸਿੱਖ ਸਦਭਾਵਨਾ ਦਲ

ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਮਿਸਾਲੀ ਸਜਾ ਦੇਣ ਲਈ ਵਿਸ਼ੇਸ਼ ਅਦਾਲਤ ਗਠਿਤ ਕਰੇ ਪੰਜਾਬ ਸਰਕਾਰ -ਸਿੱਖ ਸਦਭਾਵਨਾ ਦਲ

ਅੰਮ੍ਰਿਤਸਰ , ਨਜ਼ਰਾਨਾ ਟਾਈਮਜ ਬਿਊਰੋ 
ਜਿਕਰਯੋਗ ਹੈ ਕਿ ਪਰਮਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਸਿੱਖ ਸਦਭਾਵਨਾਦਲ ਦਲ ਦੀ ਇੱਕ ਵਿਸ਼ੇਸ਼ ਇਕੱਤ੍ਰਤਾ ਭਾਈ ਬਲਦੇਵ ਸਿੰਘ ਵਡਾਲਾ ਬਾਨੀ ਸੇਵਾਦਾਰ ਦੀ ਸਰਪ੍ਰਸਤੀ ਡਾਕਟਰ ਪਰਮਜੀਤ ਸਿੰਘ ਐਡਵੋਕੇਟ ਕੌਮੀ ਸੇਵਾਦਾਰ ਅਤੇ ਭਾਈ ਗੁਰਵਤਨ ਸਿੰਘ ਪੰਜਾਬ ਪ੍ਰਧਾਨ ਦੀ ਅਗਵਾਈ ਵਿੱਚ ਦਲ ਦੇ ਮੁੱਖ ਦਫਤਰ ਸੁਲਤਾਨਵਿੰਡ ਪਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ। ਜਿਸ ਦੌਰਾਨ ਭਾਈ ਵਡਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਵਿੰਧਾਨ ਕਾਨੂੰਨ ਜਮਹੂਰੀਅਤ ਦਾ ਕਤਲ ਹੈ। ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ ਨਹੀ ਹੈ। ਜਿੱਥੇ ਨਸ਼ਿਆਂ ਵਿਰੁੱਧ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਵਾਲ਼ਿਆਂ ਨੂੰ ਕਤਲ ਕਰ ਦਿਤਾ ਜਾਂਦਾ ਹੈ ਅਤੇ ਕਾਤਲ ਸ਼ਰੇਆਮ ਘੁੰਮਦੇ ਹਨ। ਕਿਹਾ ਇਸ ਦੁਖਦਾਈ ਸਮੇਂ ਦਲ ਪਰਵਿੰਦਰ ਸਿੰਘ ਝੋਟੇ ਦੇ ਪ੍ਰਵਾਰ ਨਾਲ ਖੜਾ ਹੈ ਅਤੇ ਪੰਜਾਬ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਰਕਾਰ ਇੱਕ ਵਿਸ਼ੇਸ਼ ਅਦਾਲਤ ਸਥਾਪਿਤ ਕਰਕੇ ਸਮੇਂ ਬਧ ਨਿਆ ਕਰਦਾਆਂ ਕਾਤਲਾਂ ਨੂੰ ਮਿਸਾਲੀ ਸਜਾਵਾਂ ਦੇਵੇ ਤਾਂ ਕਿ ਭਵਿੱਖ ਵਿੱਚ ਕੋਈ ਨਸ਼ਾ ਤਸਕਰ ਕਿਸੇ ਦਾ ਕਤਲ ਕਰਨ ਦੀ ਹਿਮਾਕਤ ਨਾ ਕਰੇ।ਕਿਹਾ ਇਸ ਸਭ ਕਾਹੇ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਕਾਤਲ ਨੂੰ ਸਿਹਤ ਵਿਭਾਗ ਨੇ ਕਿਵੇਂ ਆਗਿਆ ਦਿੱਤੀ ਦਵਾਈਆਂ ਦੇ ਨਾਮ ਤੇ ਨਸ਼ਾਂ ਵੇਚਣ ਲਈ? ਕ੍ਰੀਮੀਨਲ ਹੋਣ ਦੇ ਬਾਵਜੂਦ ਅਸਲਾ ਲਾਇਸੈਂਸ ਕਿਵੇ ਦਿੱਤਾ ਗਿਆ? ਇਸ ਦੇ ਪਿੱਛੇ ਕੌਣ-ਕੌਣ ਸਾਜਿਸ਼ ਰਚਣ ਵਾਲ਼ੇ ਲੋਕ ਹਨ ਨਸ਼ਰ ਕੀਤੇ ਜਾਣ। ਜੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਹੈ ਪਰ ਸਰਕਾਰ ਢਿੱਲ ਕਿਉਂ ਵਰਤ ਰਹੀ ਹੈ? ਜੇਕਰ ਜਹਿਰੀਲੀ ਸ਼ਰਾਬ ਪੀਣ ਨਾਲ ਪਿਆਕੜ ਮਰ ਜਾਣ ਤੇ ਮੁੱਖ ਮੰਤਰੀ ਤੁਰੰਤ ਪਹੁੰਚ ਸਕਦੇ ਹਨ। ਫਿਰ 13 ਤਰੀਕ ਦੀ ਘਟਨਾ ਵਾਪਰੀ ਮਾਨ ਸਾਬ੍ਹ ਇੱਥੇ ਕਿਉਂ ਨਹੀ ਪਹੁੰਚੇ?

ਡੀ ਜੀ ਪੀ ਪੰਜਾਬ, ਸਿਹਤ ਵਿਭਾਗ, ਪ੍ਰਸ਼ਾਸਨ ਆਦਿਕ ਢਿੱਲਾ ਕਿਉ?

ਮੌਕੇ ਦੇ ਅਫਸਰ ਡਿਸਮਿਸ ਕਰਕੇ ਉਨਾਂ ਤੇ ਕਾਨੂੰਨੀ ਕਾਰਵਾਈ ਕਿਉਂ ਨਹੀ? ਕਾਰਵਾਈ ਨਾ ਕਰਨ ਦੀ ਸੂਰਤ ਵਿੱਚ ਜਿੰਮੇਵਾਰ ਸਰਕਾਰ ਹੋਵੇਗੀ।ਨੌਜਵਾਨ ਅਮਨ-ਸ਼ਾਤੀ ਭਾਈਚਾਰਕ-ਸਾਂਝ ਬਣਾਈ ਰੱਖਣ ਇਸ ਨੂੰ ਧਰਮ ਨਾਲ ਜੋੜ ਕੇ ਹਿੰਦੂ ਸਿੱਖ ਦੀ ਲੜਾਈ ਨਾ ਬਣਾਇਆ ਜਾਵੇ।ਇਹ ਨਸ਼ਿਆ ਵਿਰੁੱਧ ਮਨੁਖਤਾ ਦੀ ਜੰਗ ਹੈ ਇਸ ਵਿੱਚ ਸਭ ਨੂੰ ਮਿਲ ਕੇ ਯੋਗਦਾਨ ਪਾਉਣ ਦੀ ਲੋੜ ਹੈ ਤਾਂ ਕਿ ਭਵਿੱਖ ਪੰਜਾਬ ਦੀ ਨੌਜਵਾਨੀ ਨਾ ਨਸ਼ੇ ਨਾਲ ਮਰੇ ਨਾ ਨਸ਼ੇ ਦੇ ਸੌਦਾਗਰਾਂ ਦੀ ਗੋਲ਼ੀ ਨਾਲ ਮਰੇ ਅਤੇ ਨਾ ਹੀ ਨਸ਼ੇ ਦੇ ਕਾਰੋਬਾਰੀ ਭ੍ਰਿਸ਼ਟ ਲੀਡਰਾਂ ਜਾਂ ਅਫਸਰਾਂ ਦੀ ਭੇਟ ਚੜ੍ਹੇ। ਹਾਜਰ ਨੁਮਾਇੰਦਿਆ ਚ ਕੈਪਟਨ ਨਿਰਮਲ ਸਿੰਘ, ਮਾਤਾ ਕਵਲਜੀਤ ਕੌਰ, ਬੀਬੀ ਭੁਪਿੰਦਰ ਕੌਰ, ਭਾਈ ਅਵਤਾਰ ਸਿੰਘ ਖਾਲਸਾ, ਗੁਰਮੀਤ ਸਿੰਘ ਥੂਹੀ, ਸੁਖਵੰਤ ਸਿੰਘ ਕੋਟ ਖਾਲਸਾ, ਮੋਹਨ ਸਿੰਘ, ਸਰਬਜੀਤ ਸਿੰਘ ਸਿਮਰਨ ਸਿੰਘ ਪਟਿਆਲਾ, ਦਰਬਾਰਾ ਸਿੰਘ, ਅਮਨਪ੍ਰੀਤ ਸਿੰਘ ਮਦੀਪੁਰ, ਗੁਰਬਖਸ਼ ਸਿੰਘ ਮੁੱਛਲ, ਰਾਜਵਿੰਦਰ ਸਿੰਘ ਨਵਾਂਸ਼ਹਿਰ, ਗੁਰਜੀਤ ਸਿੰਘ ਬਰਨਾਲਾ, ਸਤਵੰਤ ਸਿੰਘ ਵੇਰਕਾ, ਹਰਦੇਵ ਸਿੰਘ, ਹਰਭਿੰਦਰ ਸਿੰਘ ਆਦਿਕ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.