ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਦਾਣਾ ਮੰਡੀ ਤਰਨਤਾਰਨ ਵਿਖੇ ਆੜ੍ਹਤੀਆਂ ਨਾਲ ਮੀਟਿੰਗ

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਦਾਣਾ ਮੰਡੀ ਤਰਨਤਾਰਨ ਵਿਖੇ ਆੜ੍ਹਤੀਆਂ ਨਾਲ ਮੀਟਿੰਗ

ਆੜ੍ਹਤੀਆਂ,ਕਿਸਾਨਾਂ ਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਲ ਨਾ ਆਉਣ ਦਾ ਦਿੱਤਾ ਭਰੋਸਾ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,23 ਅਗਸਤ

ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕੇਂਦਰ ਸਰਕਾਰ ਕੋਲੋਂ ਆੜ੍ਹਤੀਆਂ ਦੀ ਢਾਈ ਫੀਸਦੀ ਦਾਮੀ ਜਲਦੀ ਹੀ ਲੈ ਕੇ ਦਿੱਤੀ ਜਾਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਤੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਲਾਲਜੀਤ ਸਿੰਘ ਭੁੱਲਰ ਨੇ ਦਾਣਾ ਮੰਡੀ ਤਰਨਤਾਰਨ ਵਿਖੇ ਆੜ੍ਹਤੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਦਾਮੀ ਦੀ ਕਟੌਤੀ ਆੜ੍ਹਤੀਆਂ ਦੇ ਇਕ ਪ੍ਰਧਾਨ ਵਲੋਂ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਆਪਣੀ ਚੇਅਰਮੈਨੀ ਲੈਣ ਲਈ ਇਹ ਕਾਰਾ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਇਸ ਸੰਬੰਧੀ ਕੇਂਦਰ ਸਰਕਾਰ ਨਾਲ ਲੜਾਈ ਲੜ ਰਹੀ ਹੈ ਅਤੇ ਜਲਦ ਹੀ ਆੜ੍ਹਤੀਆਂ ਨੂੰ ਸਰਕਾਰ ਵਲੋਂ ਢਾਈ ਫੀਸਦੀ ਦਾਮੀ ਪੂਰੀ ਮਿਲ ਜਾਇਆ ਕਰੇਗੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਜ਼ਦੂਰੀ ਵਿਚ ਵੀ 10 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ,ਜਿਸ ਨਾਲ ਮਜ਼ਦੂਰਾਂ ਨੂੰ ਕਾਫੀ ਸਹੂਲਤ ਪ੍ਰਾਪਤ ਹੋਵੇਗੀ।ਮੀਟਿੰਗ ਦੌਰਾਨ ਆੜ੍ਹਤੀ ਐਸੋਸੀਏਸ਼ਨ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਕੋਈ ਵੀ ਆੜ੍ਹਤੀਆਂ ਕਿਸੇ ਪ੍ਰਕਾਰ ਦਾ ਕੋਈ ਵੀ ਡਾਲਾ ਆਪਣੇ ਕੋਲੋਂ ਨਹੀਂ ਦੇਵੇਗਾ ਅਤੇ ਨਾ ਹੀ ਆਪਣੀਆਂ ਗੱਡੀਆਂ ਲਗਾ ਕੇ ਸਰਕਾਰੀ ਝੋਨੇ ਦੀ ਢੋਆ ਢੁਆਈ ਕਰੇਗਾ।


ਉਨ੍ਹਾਂ ਬਾਸਮਤੀ ਦੀ ਖ੍ਰੀਦ ਬਾਰੇ ਬੋਲਦਿਆਂ ਕਿਹਾ ਕਿ ਜਿਸ ਵੀ ਖ੍ਰੀਦਦਾਰ ਦੀ 30 ਅਗਸਤ ਤੱਕ ਅਦਾਇਗੀ ਨਾ ਹੋਈ ਤਾਂ ਉਸ ਨੂੰ ਖ੍ਰੀਦਦਾਰ ਨੂੰ ਪੂਰੇ ਪੰਜਾਬ ਵਿਚ ਕਿਤੇ ਵੀ ਖ੍ਰੀਦ ਨਹੀਂ ਕਰਨ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਬਾਸਮਤੀ ਦੇ ਸੀਜ਼ਨ ਦੌਰਾਨ ਖ੍ਰੀਦਦਾਰ ਚੰਗੀ ਤਰ੍ਹਾਂ ਪੁੱਛਗਿੱਛ ਕਰਕੇ ਹੀ ਨਵੀਆਂ ਖ੍ਰੀਦਾਂ ਲੈ ਕੇ ਆਉਣ ਤਾਂ ਕਿ ਆੜ੍ਹਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਮੰਡੀ ਵਿਚ ਪੁੱਜਣ ’ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ,ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦਾ ਦਾਣਾ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ ਅਤੇ ਹੋਰਨਾਂ ਆੜ੍ਹਤੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ,ਉਥੇ ਤਰਨ ਤਾਰਨ ਮੰਡੀ ਦੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਵੀ ਕਰਵਾਇਆ ਗਿਆ। ਜਿਸ ਵਿਚ ਦਾਮੀ ਢਾਈ ਫੀਸਦੀ ਕਰਨ,ਈ.ਪੀ.ਐੱਫ ਬੰਦ ਕਰਨਾ,ਗੁਦਾਮਾਂ ਵਿਚ ਡਾਲੇ ਦੇ ਰੂਪ ਵਿਚ ਲਏ ਜਾਂਦੇ ਪੈਸੇ ਬੰਦ ਕਰਨੇ,ਨਮੀ ਵਾਲੇ ਮੀਟਰਾਂ ਨੂੰ ਆੜ੍ਹਤੀਆਂ ਅਤੇ ਸ਼ੈਲਰਾਂ ਵਾਲਿਆਂ ਦੇ ਬਰਾਬਰ ਕਰਨੇ, ਕਾਰਟੇਜ ਸੰਬੰਧੀ ਸਲੇਬ ਵਧਾਉਣੀ, ਮੰਡੀ ਵਿਚ ਨਵੇਂ ਗੇਟ ਲਗਾਉਣੇ,ਮੰਡੀਆਂ ਦੀਆਂ ਸੜਕਾਂ ਬਣਾਉਣੀਆਂ, ਸਿਨੇਮਾ ਵਾਲੀ ਜਗ੍ਹਾ ਨੂੰ ਪੱਕਾ ਕਰਨਾ, ਬਾਈਪਾਸ ਗੇਟ ਤੋਂ ਮੁਰਾਦਪੁਰੇ ਤੱਕ ਸੜਕ ਬਣਾਉਣਾ ਅਤੇ ਸ਼ੈੱਡ ਰਿਪੇਅਰ ਕਰਨਾ ਆਦਿ ਮੰਗਾਂ ਸੰਬੰਧੂ ਜਾਣੂ ਕਰਵਾਇਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਨ ਸਿੰਘ ਧੁੰਨ ਵਿਧਾਇਕ ਖੇਮਕਰਨ,ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਖਡੂਰ ਸਾਹਿਬ,ਹਲਕਾ ਇੰਚਾਰਜ ਹਰਮੀਤ ਸਿੰਘ ਸੰਧੂ,ਗੁਰਵਿੰਦਰ ਸਿੰਘ ਬਹਿੜਵਾਲ,ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਕੁਲਦੀਪ ਸਿੰਘ ਰੰਧਾਵਾ,ਹਰਭਿੰਦਰ ਸਿੰਘ ਪੰਨੂੰ, ਹਰਿੰਦਰ ਕੁਮਾਰ ਅਗਰਵਾਲ ਚੇਅਰਮੈਨ ਪੱਕਾ ਆੜ੍ਹਤੀ ਐਸੋਸੀਏਸ਼ਨ,ਵਿਜੇ ਪਾਲ ਚੌਧਰੀ ਪ੍ਰਧਾਨ ਪੱਕਾ ਆੜ੍ਹਤੀ ਐਸੋਸੀਏਸ਼ਨ, ਸੁਰਜੀਤ ਸਿੰਘ ਚੋਹਲਾ ਸਰਪ੍ਰਸਤ,ਹੰਸ ਰਾਜ ਚੌਧਰੀ,ਪਵੇਲ ਸਿੰਘ ਪੰਨੂੰ ਜਨਰਲ ਸਕੱਤਰ,ਗੁਰਿੰਦਰ ਸਿੰਘ ਲਾਲੀ ਚਾਚਾ,ਗੁਰਲਾਲ ਸਿੰਘ ਲਾਲੀ ਖਜਾਨਚੀ,ਜੱਜਬੀਰ ਸਿੰਘ ਗਿੱਲ, ਹਰਵਿੰਦਰ ਸਿੰਘ ਮਾਣੋਚਾਹਲ,ਅਰੁਣ ਕੁਮਾਰ ਗੋਲਡੀ,ਰਾਜੇਸ਼ ਕੁਮਾਰ ਰਿੰਕੀ ਸ਼ਾਹ,ਅਨਿਲ ਕੁਮਾਰ ਸ਼ੰਭੂ,ਕਸ਼ਤੂਰੀ ਲਾਲ ਦਲਾਲ,ਕੁਲਦੀਪ ਸਿੰਘ ਸਰਪੰਚ ਦੇਊ,ਰਣਜੀਤ ਸਿੰਘ ਸਰਪੰਚ ਕੈਰੋਂਵਾਲ,ਨਰਿੰਦਰ ਸਿੰਘ ਫੌਜੀ ਮੈਣੀ, ਹੁੰਦਲ ਸਰਪੰਚ,ਵਿਜੇ ਮਲਹੋਤਰਾ ਭਿੱਖੀਵਿੰਡ ਮੰਡੀ,ਸੁਨੀਲ ਕੁਮਾਰ ਪਾਸੀ ਜੰਡਿਆਲਾ ਮੰਡੀ,ਸੁਰਿੰਦਰ ਕੁਮਾਰ ਪੁਰੀ ਹਰੀਕੇ ਮੰਡੀ,ਬਲਵਿੰਦਰ ਸਿੰਘ ਪੀਏ ਖਾਲੜਾ ਮੰਡੀ,ਜਸਬੀਰ ਸਿੰਘ ਪੱਟੀ ਮੰਡੀ,ਸ਼ਿਵਚਰਨ ਸਿੰਘ ਨੌਸ਼ਹਿਰਾ ਪਨੂੰਆਂ ਮੰਡੀ,ਰਜਿੰਦਰ ਕੁਮਾਰ ਜਨਰਲ ਸੈਕਟਰੀ ਪੰਜਾਬ,ਹਰਜਿੰਦਰ ਸਿੰਘ ਲਾਲੀ ਆੜ੍ਹਤੀਆਂ,ਕਾਲਾ, ਕੇਹਰ ਸਿੰਘ ਗੋਰਾ,ਕਰਨ ਭੀਂਖਣ ਜਿੰਮੀ ਆਦਿ ਵੀ ਮੌਜੂਦ ਸਨ।