ਲੋਕ ਸ਼ਕਤੀ ਨੂੰ ਜੋੜਨਾ ਜਾਤ ਤੋੜੋ,ਜਮਾਤ ਜੋੜੋ ਸਮੇਂ ਦੀ ਅਹਿਮ ਜਰੂਰਤ ਹੈ -ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ,ਮੰਗਤ ਰਾਮ ਪਾਸਲਾ

ਲੋਕ ਸ਼ਕਤੀ ਨੂੰ ਜੋੜਨਾ ਜਾਤ ਤੋੜੋ,ਜਮਾਤ ਜੋੜੋ ਸਮੇਂ ਦੀ  ਅਹਿਮ ਜਰੂਰਤ ਹੈ -ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ,ਮੰਗਤ ਰਾਮ ਪਾਸਲਾ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅੱਜ ਪੰਜਾਬ ਪ੍ਰੋਗਰੈਸਿਵ ਅਲਾਇੰਸ ਦੀ ਮੀਟਿੰਗ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੋਬਿੰਦ ਸਿੰਘ ਕਾਨੂੰਗੋ ਕਨਵੀਨਰ ਪੰਜਾਬ ਪ੍ਰੋਗਰੈਸਿਵ ਅਲਾਇੰਸ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 22 ਅਗਸਤ ਨੂੰ ਜਲੰਧਰ ਵਿਖੇ ਹੋਣ ਵਾਲੀ ਕਾਨਫਰੰਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਸਾਰੇ ਸਾਥੀਆਂ ਦੀ ਡਿਊਟੀਆਂ ਲਗਾਈਆਂ ਗਈਆਂ। ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਪ੍ਰੋਗਰੈਸਿਵ ਸਟਰਗਲ ਫਰੰਟ, ਅਧਿਕਾਰ ਸੰਘਰਸ਼ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਇੰਜ.ਗੁਰਬਖਸ਼ ਸਿੰਘ ਸ਼ੇਰਗਿਲ, ਕੁਲੈਬਰੇਸ਼ਨ ਟੀਮ ਦੇ ਰਾਸ਼ਟਰੀ ਕਨਵੀਨਰ ਇੰਜ ਬਲਵੀਰ ਸਿੰਘ, ਪ੍ਰੋਗਰੈਸਿਵ ਸਟਰਗਲ ਫਰੰਟ ਦੇ ਆਹੁਦੇਦਾਰ ਐਡਵੋਕੇਟ ਕੇਵਲ ਸਿੰਘ ਗੇਰਾ, ਸੰਜੀਵ ਨੰਗਲ, ਹਰਮੇਸ਼ ਸਿੰਘ, ਰਾਮ ਪ੍ਰਸ਼ਾਦ ਐਕਸ ਚੀਫ ਮੈਨੇਜਰ, ਬੁੱਧੀ ਜੀਵੀ ਸਮਾਜ ਹਿਤੈਸ਼ੀ ਇੰਜ ਦਰਸ਼ਨ ਸਿੰਘ ਕਪੂਰਥਲਾ, ਐਡਵੋਕੇਟ ਦਲਜੀਤ ਸਿੰਘ ਜੀ ਤੋਂ ਇਲਾਵਾ ਵਿਸ਼ੇਸ਼ ਤੌਰ ਪਹੁੰਚੇ ਮੰਗਤ ਰਾਮ ਪਾਂਸਲਾ ਰਾਸ਼ਟਰੀ ਪ੍ਰਧਾਨ ਰੈਵੋਲਿਊਸ਼ਨਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਨਾਲ ਖੁਲ੍ਹ ਕੇ ਵਿਚਾਰ ਚਰਚਾ ਹੋਈ। ਸਾਰੇ ਸੰਗਠਨਾਂ ਨੇ ਮਿਲ ਕੇ ਚੱਲਣ ਦਾ ਪ੍ਰੋਗਰਾਮ ਬਣਾਇਆ ਗਿਆ।
ਮੀਟਿੰਗ ਵਿੱਚ ਇੰਜ ਸ਼ੇਰਗਿੱਲ ਨੇ ਜਾਤ ਤੋੜੋ,ਜਮਾਤ ਜੋੜੋ, ਸ਼ਭ ਲਈ ਬਰਾਬਰ ਮੌਕੇ ਅਤੇ ਸ਼ਭ ਦਾ ਬਰਾਬਰ ਸਤਿਕਾਰ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।
ਆਪਣੇ ਤੁਜਰਬੇ ਸਾਂਝੇ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲੋਕਾਂ ਦੇ ਇਕੱਠ ਦੇ ਅੱਗੇ ਹੰਕਾਰੀ ਲੋਕਾਂ ਨੂੰ ਮੂੰਹ ਦੀ ਖਾਣੀ ਪਈ, ਸਰਮਾਏਦਾਰੀ ਦੀ ਮਾਰ ਝੱਲ ਰਹੇ ਲੋਕਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ। ਇੰਜ ਦਰਸ਼ਨ ਸਿੰਘ ਨੇ ਇਸ ਕਾਫ਼ਲੇ ਨੂੰ ਵੱਡਾ ਕਰਨ ਲਈ ਹਰ ਪੱਧਰ ਤੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ। 
ਅਖੀਰ ਵਿੱਚ ਅਲਾਇੰਸ ਦੇ ਕਨਵੀਨਰ ਗੋਬਿੰਦ ਸਿੰਘ ਨੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦੇ ਇਕ ਮੱਤ ਹੋਣ ਅਤੇ ਇਕ ਪ੍ਰੋਗਰਾਮ ਉਲੀਕਣ, ਉਸ ਨੂੰ ਅਗੇ ਵਧਾਉਣ ਦੇ ਪ੍ਰੋਗਰਾਮ ਨਾਲ ਸਹਿਮਤ ਹੋਣ ਲਈ ਸ਼ਭ ਦਾ ਧੰਨਵਾਦ ਕੀਤਾ ਅਤੇ 22 ਅਗਸਤ ਨੂੰ ਜਲੰਧਰ ਵਿਖੇ ਹੋਣ ਵਾਲੀ ਰੈਲੀ ਨੂੰ ਕਾਮਯਾਬ ਕਰਨ ਲਈ ਸਾਰਿਆਂ ਨੂੰ ਦਿਨ ਰਾਤ ਇਕ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.