ਦੁਬਈ ਟ੍ਰਾਂਸਪੋਰਟ ਕਮਿਊਨਿਟੀ ਅਤੇ ਕਾਰ ਫੇਅਰ ਦੁਬਈ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ

ਦੁਬਈ ਟ੍ਰਾਂਸਪੋਰਟ ਕਮਿਊਨਿਟੀ ਅਤੇ ਕਾਰ ਫੇਅਰ ਦੁਬਈ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ

ਕਾਰ ਫੇਅਰ ਮਿਸਿਜ਼ ਬਾਸੀ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਨਗਦ ਰਾਸ਼ੀ ਦੇ ਕੇ ਮੁੱਢਲੇ ਵਸੇਬੇ ਲਈ ਕੀਤੀ ਮੱਦਦ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,18 ਸਤੰਬਰ

ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਹੜਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਹੋਈਆਂ ਮੌਤਾਂ,ਨੁਕਸਾਨੇ ਗਏ ਘਰਾਂ,ਫਸਲਾਂ ਅਤੇ ਮਾਰੇ ਗਏ ਪਸ਼ੂਆਂ ਦੀ ਭਰਪਾਈ ਵਾਸਤੇ ਬਹੁਤ ਸਾਰੀਆਂ ਐਨਜੀਓ ਸਮਾਜਿਕ ਸੰਸਥਾਵਾਂ ਦਿਨ ਰਾਤ ਲੋਕਾਂ ਦੀਆਂ ਸੇਵਾਵਾਂ ਵਿੱਚ ਲੱਗੀਆਂ ਹੋਈਆਂ ਹਨ।ਇਸੇ ਲੜੀ ਤਹਿਤ ਦੁਬਈ ਦੀ ਮਸ਼ਹੂਰ ਟ੍ਰਾਂਸਪੋਰਟ ਕਮਿਊਨਿਟੀ ਅਤੇ ਕਾਰ ਫੇਅਰ ਦੁਬਈ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਵਾਸਤੇ ਦਿਲ ਖੋਲ ਕੇ ਉਹਨਾਂ ਦੀ ਮਾਲੀ ਮਦਦ ਵਾਸਤੇ ਪਿਛਲੇ 10-12 ਦਿਨਾਂ ਤੋਂ ਦਿਨ ਰਾਤ ਸੇਵਾ ਕਰਕੇ ਕਰੋੜਾਂ ਰੁਪਏ ਦਾਨ ਵਿੱਚ ਵੰਡ ਕੇ ਮਨੁੱਖਤਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ।ਇਹਨਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਮਦਾਸ ਡੇਰਾ ਬਾਬਾ ਨਾਨਕ, ਪਠਾਨਕੋਟ,ਘੋਨੇ ਵਾਲਾ,ਦੀਨਾਨਗਰ, ਬਲਾਚੌਰ,ਫਿਰੋਜ਼ਪੁਰ,ਫ਼ਾਜ਼ਿਲਕਾ,ਸੁਲਤਾ

ਪੁਰ ਲੋਦੀ ਆਦਿ ਇਲਾਕਿਆਂ ਵਿੱਚ ਰਾਤ ਦਿਨ ਲੱਗੀ ਹੋਈ ਇਸ ਟੀਮਾਂ ਵੱਲੋਂ ਸੈਂਕੜੇ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ।ਜਿਸ ਦੀ ਜਾਣਕਾਰੀ ਦੀ ਠਾਕੁਰ ਸਟੇਟ ਸਰਦਾਰ ਨਿਰਮਲ ਸਿੰਘ ਗਿੱਲ ਅਤੇ ਦੀ ਠਾਕਰ ਸਟੇਟ ਪ੍ਰਧਾਨ ਅਵਤਾਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਨੁਕਸਾਨੇ ਗਏ ਇਲਾਕਿਆਂ ਵਿੱਚ ਜਾ ਕੇ ਲੋੜਵੰਦ ਪਰਿਵਾਰਾਂ ਦੀ ਨਗਦ ਰਾਸ਼ੀ ਦੇ ਕੇ ਮੁੜ ਵਸੇਬੇ ਵਾਸਤੇ ਆਰਥਿਕ ਮਦਦ ਕੀਤੀ ਜਾ ਰਹੀ ਹੈ। ਉਹਨਾਂ ਨੇ ਉਪਰੋਤਕ ਦੁਬਈ ਟ੍ਰਾਂਸਪੋਰਟ ਕਮਿਊਨਿਟੀ ਅਤੇ ਕਾਰ ਫੇਅਰ ਮਿਸਿਜ਼ ਬਾਸੀ ਫ਼ਗਵਾੜੇ ਵਾਲੇ ਦਾ ਤਹਿ ਦਿਲੋਂ ਸ਼ੁਕਰਾਨਾਂ ਕੀਤਾ ਹੈ ਜੋ ਪੰਜਾਬ ਦੇ ਪੁੱਤ,ਪੰਜਾਬ ਦੇ ਹਿਤੈਸ਼ੀ ਹੋ ਕੇ ਨਿਤਰੇ ਹਨ,ਜਿਸ ਨੂੰ ਇਹ ਪਰਿਵਾਰ ਹਮੇਸ਼ਾਂ ਲਈ ਯਾਦ ਕਰਦੇ ਰਹਿਣਗੇ।ਉਹਨਾਂ ਅੱਗੇ ਇਹ ਵੀ ਦੱਸਿਆ ਕਿ ਦੂਜੇ ਪੜਾਅ ਵਿੱਚ ਜਿਨਾ ਖੇਤਾਂ ਵਿੱਚ ਭਾਰੀ ਰੇਤਾ ਪੈ ਚੁੱਕੀ ਹੈ,ਉਹਨਾਂ ਨੂੰ ਬਾਹਰ ਕੱਢ ਕੇ ਕਣਕ ਬੀਜ,ਖਾਦ ਅਤੇ ਡੀਜ਼ਲ ਦੀ ਮਦਦ ਵਾਸਤੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਲਈ ਲੋੜਵੰਦ ਪਰਿਵਾਰ ਉਹਨਾਂ ਨਾਲ ਰਾਬਤਾ ਕਰ ਸਕਦੇ ਹਨ।ਹੜ੍ਹ ਪ੍ਰਭਾਵਿਤ ਲੋਕਾਂ ਵੱਲੋਂ ਇਸ ਟੀਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਵਾਹਿਗੁਰੂ ਅੱਗੇ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾ ਰਹੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.