ਅਖੇ ਸਿੱਖ ਤਾਂ ਹਿੰਦੂਆਂ ਦੀ ਰੱਖਿਆ ਲਈ ਹੀ ਬਣੇ ਹਨ
- ਗੁਰਬਾਣੀ-ਇਤਿਹਾਸ
- 18 Apr, 2026 11:49 AM (Asia/Kolkata)
ਅਕਸਰ ਹੀ ਹਿੰਦੂਤਵੀਏ ਆਖਦੇ ਹਨ ਕਿ "ਸਿੱਖ ਕੌਮ ਤਾਂ ਬਣੀ ਹੀ ਹਿੰਦੂਆਂ ਦੀ ਰੱਖਿਆ ਲਈ ਹੈ।" ਫਿਰ ਤਾਂ ਹਿੰਦੂਆਂ ਨੂੰ ਸਿੱਖਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜੇ ਸਿੱਖ ਨਾ ਹੁੰਦੇ ਤਾਂ ਮੁਗਲਾਂ ਨੇ ਹਿੰਦੂਆਂ ਦਾ ਸਫ਼ਾਇਆ ਕਰ ਦੇਣਾ ਸੀ, ਨਾ ਮੰਦਰਾਂ 'ਚ ਟੱਲ ਖਟਕਣੇ ਸੀ, ਨਾ ਹੀ ਮੱਥੇ 'ਤੇ ਤਿਲਕ ਲੱਗਣੇ ਸੀ। ਪਰ ਹਿੰਦੂ ਕਿੰਨੇ ਅਕ੍ਰਿਤਘਣ ਹਨ ਕਿ ਉਹ ਆਪਣੀ ਰੱਖਿਆ ਕਰਨ ਵਾਲੇ ਸਿੱਖਾਂ ਨੂੰ ਮਾਰ ਰਹੇ ਹਨ, ਸਿੱਖਾਂ ਉੱਤੇ ਘੱਲੂਘਾਰੇ ਵਪਰਾਉਂਦੇ ਹਨ, ਨਸਲਕੁਸ਼ੀ ਕਰਦੇ ਹਨ, ਗੁਰਦੁਆਰੇ ਢਾਹੁੰਦੇ ਹਨ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਪੱਤ ਰੋਲਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗਾਂ ਲਾਉਂਦੇ ਹਨ, ਸਿੱਖਾਂ ਦੇ ਗਲਾਂ ਵਿੱਚ ਬਲਦੇ ਟਾਇਰ ਪਾਉਂਦੇ ਹਨ।
ਕੀ ਆਪਣੇ ਰਾਖੇ ਸਿੱਖਾਂ ਨੂੰ ਮਾਰ ਕੇ ਹਿੰਦੂ ਬਚ ਜਾਣਗੇ ? ਕੀ ਹੁਣ ਹਿੰਦੂਆਂ ਨੂੰ ਸਿੱਖਾਂ ਦੀ ਰੱਖਿਆ ਦੀ ਲੋੜ ਨਹੀਂ ਰਹੀ ? ਕੀ ਹੁਣ ਹਿੰਦੂ ਭਾਰਤ ਦੇ ਹੁਕਮਰਾਨ ਬਣ ਕੇ ਹੰਕਾਰੇ ਗਏ ਹਨ ? ਕੀ ਹਿੰਦੂਆਂ ਨੂੰ ਸਿੱਖਾਂ ਦੇ ਅਹਿਸਾਨ ਭੁੱਲ ਗਏ ਹਨ ? ਕੀ ਹੁਣ ਭਾਰਤ 'ਤੇ ਕਦੇ ਹਮਲਾ ਨਹੀਂ ਹੋਣਾ ? ਕੀ ਹੁਣ ਹਿੰਦੂਆਂ ਨੂੰ ਸਿੱਖ ਫ਼ੌਜੀਆਂ ਦੀ ਲੋੜ ਵੀ ਨਹੀਂ ਰਹੀ ? ਜਦੋਂ ਬਾਰਡਰ ਤੇ ਅੱਜ ਵੀ ਮਹੌਲ ਲੜਾਈ ਵਾਲਾ ਬਣਦਾ ਹੈ ਤਾਂ ਫਿਰ ਓਦੋਂ ਹਿੰਦੂਆਂ ਨੂੰ ਸਿੱਖ ਕਿਉਂ ਚੇਤੇ ਆ ਜਾਂਦੇ ਹਨ ? ਓਦੋਂ ਫਿਰ ਸਿੱਖਾਂ ਦੇ ਬਹਾਦਰੀ ਦੇ ਸੋਹਿਲੇ ਕਿਉਂ ਗਾਉਂਦੇ ਹਨ ? ਕੀ ਹਿੰਦੂਤਵੀਏ ਸਿੱਖਾਂ ਨੂੰ ਸਿਰਫ਼ ਬਲੀ ਦੇ ਬੱਕਰੇ ਸਮਝਦੇ ਹਨ ? ਜਦੋਂ ਲੋੜ ਪਈ ਤਾਂ ਵਰਤ ਲਏ, ਆਪਣੇ ਦੁਸ਼ਮਣ ਨਾਲ ਲੜਾ ਦਿੱਤੇ, ਮਰਵਾ ਦਿੱਤੇ ਤੇ ਜਦੋਂ ਮਹੌਲ ਠੀਕ ਹੋਇਆ ਤਾਂ ਬਚੇ ਹੋਏ ਸਿੱਖ ਖ਼ੁਦ ਹੀ ਮਾਰ ਦਿੱਤੇ। ਹਿੰਦੂਆਂ ਦੀ ਏਨੀ ਮੱਕਾਰ ਮਾਨਸਿਕਤਾ ਕਿਉਂ ਹੈ ? ਕੀ ਉਹਨਾਂ ਨੇ ਆਪਣੇ ਇਸ਼ਟਾਂ ਤੋਂ ਇਹੋ ਕੁਝ ਸਿੱਖਿਆ ਹੈ ?
ਹਿੰਦੂਆਂ ਦੇ ਜ਼ੁਲਮਾਂ ਕਰਕੇ ਅਣਖੀ ਸਿੱਖ ਖ਼ਾਲਿਸਤਾਨ ਦੇ ਰਾਹ ਪੈ ਗਏ ਤੇ ਜਿਵੇਂ ਸਿੱਖਾਂ ਨੇ ਮੁਗਲਾਂ ਵੇਲੇ ਆਪਣੇ ਸਿਰਾਂ 'ਤੇ ਕੱਫ਼ਨ ਬੰਨ੍ਹ ਕੇ ਆਪਣੀ ਹੋਂਦ ਨੂੰ ਬਚਾਇਆ ਹੁਣ ਵੀ ਸਿੱਖ ਉਸੇ ਤਰ੍ਹਾਂ ਭਾਰਤ ਵਿੱਚ ਆਪਣੀ ਹੋਂਦ-ਹਸਤੀ ਦੀ ਰਾਖੀ ਲਈ ਜੂਝ ਰਹੇ ਹਨ। ਕਈ ਭਾਰਤ ਪੱਖੀ ਸਿੱਖ ਆਪਣੇ ਆਪ ਨੂੰ ਬਹੁਤੇ ਸਿਆਣੇ ਸਮਝਦੇ ਹਨ ਪਰ ਹਿੰਦੂਆਂ ਦੀਆਂ ਨਜ਼ਰਾਂ 'ਚ ਪੱਗ ਬੰਨ੍ਹੀ ਵਾਲੇ ਸਾਰੇ ਸਿੱਖ ਹੀ ਖ਼ਾਲਿਸਤਾਨੀ ਹਨ ਤੇ ਭਾਰਤ ਪੱਖੀ ਸਿੱਖਾਂ ਨੂੰ ਹਿੰਦੂਤਵੀਏ ਕਦੇ-ਕਦੇ ਇਹ ਅਹਿਸਾਸ ਕਰਵਾ ਦਿੰਦੇ ਹਨ। ਮੁਗਲ ਹਕੂਮਤ ਹੋਵੇ ਜਾਂ ਅੰਗਰੇਜ਼ ਸਾਮਰਾਜ ਜਾਂ ਫਿਰ ਭਾਰਤ ਸਰਕਾਰ ਸਭ ਦਾ ਨਿਸ਼ਾਨਾ ਸਿੱਖ ਹਨ, ਸਿੱਖੀ ਵਿਚਾਰਧਾਰਾ ਅਤੇ ਸਿੱਖ ਬਹਾਦਰੀ ਤੋਂ ਇਹ ਸਾਰੇ ਖ਼ਤਰਾ ਮਹਿਸੂਸ ਕਰਦੇ ਹਨ। ਇਸ ਸਮੇਂ ਮੁਗਲਾਂ ਤੇ ਅੰਗਰੇਜ਼ਾਂ ਵਾਂਗ ਹਿੰਦੂ ਸਾਮਰਾਜ ਵੀ ਸਿੱਖਾਂ 'ਤੇ ਜ਼ੁਲਮ ਕਮਾ ਰਿਹਾ ਹੈ।
ਸਿੱਖ ਜਦੋਂ ਇਸ ਜ਼ੁਲਮ ਦਾ ਟਾਕਰਾ ਕਰਦੇ ਹਨ ਤਾਂ ਹਿੰਦੂ ਆਖਦੇ ਹਨ ਕਿ ਸਿੱਖ ਅੱਤਵਾਦੀ ਹਨ। ਹਿੰਦੂ ਚਾਹੁੰਦੇ ਹਨ ਕਿ ਸਿੱਖ ਸਾਡੇ ਗ਼ੁਲਾਮ ਬਣ ਕੇ ਰਹਿਣ, ਅਸੀਂ ਸਿੱਖਾਂ ਨਾਲ ਜੋ ਮਰਜ਼ੀ ਕਰੀਏ ਪਰ ਇਹ ਆਪਣੇ ਹੱਕ ਅਤੇ ਅਜ਼ਾਦੀ ਦੀ ਗੱਲ ਨਾ ਕਰਨ। ਹਿੰਦੂਆਂ ਨੂੰ ਲੱਗਦਾ ਹੈ ਕਿ ਮੁਗਲਾਂ ਸਮੇਂ ਹਿੰਦੂ ਗੁਲਾਮ ਸਨ ਤੇ ਸਿੱਖ ਸਾਡੀ ਰਾਖੀ ਲਈ ਸਾਜੇ ਗਏ ਤੇ ਹੁਣ ਹਿੰਦੂ ਖੁਦ ਹੁਕਮਰਾਨ ਹਨ ਹੁਣ ਸਿੱਖਾਂ ਨੂੰ ਹਿੰਦੂਆਂ ਦੇ ਵਿੱਚ ਹੀ ਜਜ਼ਬ ਹੋ ਜਾਣਾ ਚਾਹੀਦਾ ਹੈ। ਹਿੰਦੂ, ਸਿੱਖਾਂ ਨੂੰ ਆਪਣੀ ਰੱਖਿਆ ਲਈ ਸਿਰਫ਼ ਚੌਂਕੀਦਾਰ ਹੀ ਸਮਝਦੇ ਹਨ, ਜਿਵੇਂ ਆਮ ਲੋਕ ਚੌਂਕੀਦਾਰ ਨਾਲ ਕੋਈ ਬਹੁਤਾ ਵਧੀਆ ਵਿਹਾਰ ਨਹੀਂ ਕਰਦੇ ਭਾਵੇਂ ਉਹ ਸਾਰੀ ਰਾਤ ਉਹਨਾਂ ਦੇ ਪਿੰਡ ਦੀ ਚੋਰਾਂ-ਧਾੜਵੀਆਂ ਤੋਂ ਰਾਖੀ ਕਰਦਾ ਰਹੇ, ਇਸੇ ਤਰ੍ਹਾਂ ਹਿੰਦੂ ਵੀ ਸਿੱਖਾਂ ਨੂੰ ਸਤਿਕਾਰ ਦੇ ਪਾਤਰ ਨਹੀਂ ਸਮਝਦੇ ਉਹ ਸਿਰਫ਼ ਸਿੱਖਾਂ ਨੂੰ ਵਰਤਦੇ ਹਨ। ਜਦੋਂ ਹਿੰਦੂਆਂ 'ਤੇ ਜ਼ੁਲਮ ਹੁੰਦਾ ਹੈ ਤਾਂ ਉਹ ਸਿੱਖਾਂ ਨੂੰ ਰੱਬ ਦਾ ਦਰਜਾ ਦਿੰਦੇ ਹਨ ਤੇ ਜਦੋਂ ਹਿੰਦੂਆਂ ਉਤੇ ਸੁਖਾਲਾ ਸਮਾਂ ਹੁੰਦਾ ਹੈ ਤਾਂ ਉਹ ਸਿੱਖਾਂ ਦਾ ਅਹਿਸਾਨ ਭੁੱਲ ਕੇ ਸਿੱਖਾਂ ਨੂੰ ਹੀ ਮਾਰਨ 'ਚ ਦੇਵ ਭਗਤੀ ਸਮਝਦੇ ਹਨ।
ਜਦੋਂ ਜਦੋਂ ਵੀ ਭਾਰਤ ਉਤੇ ਪਾਕਿਸਤਾਨ, ਚੀਨ ਜਾਂ ਹੋਰ ਕੋਈ ਦੇਸ਼ ਹਮਲਾ ਕਰਦਾ ਹੈ ਤਾਂ ਹਿੰਦੂ ਹੁਕਮਰਾਨਾਂ ਨੂੰ ਉਸੇ ਸਮੇਂ ਫਿਰ ਸਿੱਖ ਚੇਤੇ ਆ ਜਾਂਦੇ ਹਨ ਤੇ ਸਿੱਖ ਫ਼ੌਜੀਆਂ ਨੂੰ ਅੱਗੇ ਲਾ ਕੇ ਸਿੱਖ ਮਰਵਾ ਦਿੰਦੇ ਹਨ, ਸਿੱਖ ਭਾਵੇਂ ਹਿੰਦੂਆਂ ਲਈ ਜਾਂ ਭਾਰਤ ਲਈ ਜੋ ਮਰਜ਼ੀ ਕਰ ਲੈਣ ਪਰ ਫਿਰ ਵੀ ਇਹਨਾਂ ਨੂੰ ਸਿੱਖਾਂ ਦੀ ਦੇਸ਼ ਭਗਤੀ ਉੱਤੇ ਸ਼ੱਕ ਹੀ ਰਹਿੰਦਾ ਹੈ। ਇਸੇ ਲਈ ਆਖਦੇ ਹਾਂ ਕਿ ਸਿੱਖਾਂ ਨੂੰ ਕਿਸੇ ਦੇਸ਼ ਦੇ ਭਗਤ ਬਣਨਾ ਵੀ ਨਹੀਂ ਚਾਹੀਦਾ ਸਿੱਖ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਹਨ। ਜਦੋਂ ਹਿੰਦੂਆਂ ਨੂੰ ਸਿੱਖਾਂ ਦੀ ਲੋੜ ਨਹੀਂ ਹੁੰਦੀ ਤਾਂ ਸਰਕਾਰੀ ਉੱਚ ਅਹੁਦਿਆਂ ਤੇ ਬਿਰਾਜਮਾਨ ਹਰ ਸਿੱਖ ਇਹਨਾਂ ਲਈ ਖ਼ਾਲਿਸਤਾਨੀ, ਅੱਤਵਾਦੀ, ਦਹਿਸ਼ਤਗਰਦ, ਪਾਕਿਸਤਾਨ ਦਾ ਏਜੰਟ ਜਾਂ ਆਈ ਐਸ ਆਈ ਦਾ ਬੰਦਾ ਹੀ ਹੁੰਦਾ ਹੈ।
ਹਿੰਦੂਆਂ ਦੀ ਇਸ ਅਕ੍ਰਿਤਘਣਤਾ, ਮੱਕਾਰੀ, ਚਲਾਕੀ, ਬੇਈਮਾਨੀ ਤੇ ਮਤਲਬਪੁਣਾ ਸਮਝਣਾ ਚਾਹੀਦਾ ਹੈ, ਨਹੀਂ ਤਾਂ ਸਿੱਖ ਵਾਰ-ਵਾਰ ਧੋਖੇ ਦਾ ਸ਼ਿਕਾਰ ਹੁੰਦੇ ਰਹਿਣਗੇ। ਸਿੱਖ ਇਕੱਲੇ ਹਿੰਦੂਆਂ ਦੀ ਰਾਖੀ ਨਹੀਂ ਕਰਦੇ ਬਲਕਿ ਸਮੁੱਚੀ ਮਾਨਵਤਾ ਦੀ ਰੱਖਿਆ ਲਈ ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦੇ ਹਨ। ਜ਼ੁਲਮ ਚਾਹੇ ਕਿਸੇ ਹਿੰਦੂ 'ਤੇ ਹੋ ਰਿਹਾ ਹੋਵੇ, ਮੁਸਲਿਮ ਉੱਤੇ ਜਾਂ ਇਸਾਈ 'ਤੇ, ਚਾਹੇ ਕਿਸੇ ਕਾਮਰੇਡ ਜਾਂ ਕਿਸੇ ਹੋਰ ਉੱਤੇ ਸਿੱਖ ਹਮੇਸ਼ਾਂ ਹੀ ਹਰ ਮਜ਼ਲੂਮ ਦੇ ਹੱਕ ਵਿੱਚ ਖੜ੍ਹਦੇ ਹਨ। ਜਦੋਂ ਹਿੰਦੂ ਇਹ ਆਖਦੇ ਹਨ ਕਿ ਸਿੱਖ ਤਾਂ ਸਿਰਫ ਹਿੰਦੂਆਂ ਦੀ ਰੱਖਿਆ ਲਈ ਹੀ ਬਣੇ ਹਨ ਤੇ ਹਿੰਦੂ ਲਫਜ਼ਾਂ ਦੇ ਇਸ ਹੇਰ-ਫੇਰ ਨਾਲ ਸਿੱਖਾਂ ਦੀ ਵੱਖਰੀ ਪਛਾਣ 'ਤੇ ਹਮਲਾ, ਸਿੱਖਾਂ ਨੂੰ ਨੀਵਾਂ ਗਰਦਾਨਣ ਦੀ ਕੋਸ਼ਿਸ਼ ਅਤੇ ਸਿੱਖਾਂ ਨੂੰ ਮੁਸਲਮਾਨਾਂ ਦੇ ਵਿਰੋਧ ਵਿੱਚ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੁੰਦੇ ਹਨ। ਖ਼ਾਲਸਾ ਪੰਥ ਨੂੰ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply