ਪੰਜਾਬ ਵਿੱਚੋਂ ਜ਼ੁਲਮੀ ਰਾਜ ਦਾ ਅੰਤ...
- ਰਾਜਨੀਤੀ
- (Asia/Kolkata)
ਅੱਜ ਦੇ ਦਿਨ ਖ਼ਾਲਸਾ ਪੰਥ ਦੇ ਜਾਂਬਾਜ਼ ਸਿਪਾਹੀ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਨੇ ਆਪਾ ਵਾਰ ਕੇ ਕਾਂਗਰਸ ਦੇ ਜ਼ੁਲਮੀ ਰਾਜ ਦਾ ਅੰਤ ਕੀਤਾ ਸੀ। ਉਹਨਾਂ ਨੇ ਦਿੱਲੀ ਦੇ ਸੂਬੇਦਾਰ (ਮੁੱਖ ਮੰਤਰੀ) ਬੁੱਚੜ ਬਿਅੰਤ ਸਿਹੁੰ ਨੂੰ ਮਨੁੱਖੀ ਬੰਬ ਨਾਲ਼ ਚੀਥੜੇ-ਚੀਥੜੇ ਕਰਕੇ ਉਸ ਦੇ ਪਾਪਾਂ ਦੀ ਸਜ਼ਾ ਦਿੱਤੀ। ਇਸ ਤਰ੍ਹਾਂ ਚੋਟੀ ਦਾ ਜੁਝਾਰੂ ਕਾਰਨਾਮਾ ਕਰਕੇ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਉਹਨਾਂ ਦੇ ਜੁਝਾਰੂ ਸਾਥੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਅਤੇ ਭਾਈ ਸ਼ਮਸ਼ੇਰ ਸਿੰਘ ਸਿੱਖ ਕੌਮ ਦੇ ਨਾਇਕ ਅਤੇ ਰੋਲ ਮਾਡਲ ਬਣ ਗਏ ਅਤੇ ਬਿਅੰਤਾ ਬੁੱਚੜ ਸਿੱਖ ਇਤਿਹਾਸ ਵਿੱਚ ਸਦਾ ਲਈ ਖਲਨਾਇਕ ਵਜੋਂ ਕਲੰਕ ਖੱਟ ਗਿਆ। ਸਿਆਣੇ ਆਖਦੇ ਨੇ ਕਿ ਜਦੋਂ ਮਕਤੂਲ ਖ਼ੁਦ ਚੱਲ ਕੇ ਕਾਤਲ ਕੋਲ ਜਾਂਦਾ ਹੈ ਤਾਂ ਇਹ ਵੇਖ ਕੇ ਤਾਂ ਰੱਬ ਦਾ ਸਿੰਘਾਸਣ ਵੀ ਡੋਲ ਜਾਂਦਾ ਹੈ ਕਿਉਂਕਿ ਰੱਬ ਵੀ ਹੈਰਾਨ ਹੁੰਦਾ ਹੈ ਕਿ ਜਿਸ ਮੌਤ ਤੋਂ ਲੋਕ ਡਰਦੇ ਹਨ, ਭੱਜਦੇ ਹਨ ਉਸ ਮੌਤ ਨੂੰ ਇਹ ਖ਼ੁਦ ਜੱਫਾ ਪਾ ਕੇ ਜ਼ਾਲਮ ਦਾ ਅੰਤ ਕਰਨ ਆਇਆ ਹੈ ਤੇ ਹੁਣ ਇਸ ਨੂੰ ਕੋਈ ਰੋਕ ਨਹੀਂ ਸਕਦਾ ਤੇ ਜ਼ਾਲਮ ਨੂੰ ਮੈਂ ਵੀ ਬਚਾ ਨਹੀਂ ਸਕਦਾ। ਹੁਣ ਜ਼ੁਲਮ ਦੇ ਦੌਰ ਦਾ ਅੰਤ ਹੋਏਗਾ ਹੀ ਹੋਏਗਾ ਤੇ ਰੱਬ ਵੀ ਅੱਗੇ ਹੋ ਕੇ ਮਕਤੂਲ ਦੀ ਸਹਾਇਤਾ ਅਤੇ ਜੈ-ਜੈਕਾਰ ਕਰਦਾ ਹੈ। ਭਾਈ ਦਿਲਾਵਰ ਸਿੰਘ ਨੇ ਜੋ ਕਰ ਵਿਖਾਇਆ ਉਸ ਨਾਲ ਪੂਰਾ ਹਿੰਦੁਸਤਾਨ ਹਿੱਲ ਗਿਆ ਕਿਉਂਕਿ ਹਿੰਦੂ ਹਾਕਮਾਂ ਨੂੰ ਤਾਂ ਲੱਗਦਾ ਸੀ ਕਿ ਉਹਨਾਂ ਨੇ ਦੇਸ਼ ਪੰਜਾਬ ਦੀ ਧਰਤੀ ਤੋਂ ਸਿੰਘ-ਸੂਰਮੇ ਖ਼ਤਮ ਕਰ ਦਿੱਤੇ ਹਨ, ਸਰਕਾਰੀ ਜਬਰ ਨਾਲ ਖਾੜਕੂਵਾਦ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਹੈ, ਜੁਝਾਰੂ ਸਿੰਘਾਂ ਅਤੇ ਬੇਦੋਸ਼ੇ ਸਿੱਖਾਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਹੈ। ਹੁਣ ਕੋਈ ਸਿੱਖ ਹਕੂਮਤ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਦੀ ਜ਼ੁਰਅਤ ਨਹੀਂ ਕਰੇਗਾ ਤੇ ਸਿੱਖ ਸਦਾ ਲਈ ਸਾਡੇ ਅੱਗੇ ਝੁਕ ਜਾਣਗੇ ਤੇ ਗ਼ੁਲਾਮ ਬਣ ਕੇ ਰਹਿ ਜਾਣਗੇ। ਪਰ ਭਾਰਤੀ ਹਾਕਮਾਂ ਨੂੰ ਕੀ ਪਤਾ ਸੀ ਕਿ ਅਣਖੀਲੇ ਸਿੱਖਾਂ ਵੱਲੋਂ ਕੀਤਾ ਧਮਾਕਾ ਪਰਖੱਚੇ ਉਡਾ ਦੇਵੇਗਾ। ਜਿਵੇਂ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦਿੱਲੀ ਵਿੱਚ ਔਰੰਗਜ਼ੇਬ ਕੋਲ ਜਾ ਕੇ ਖ਼ੁਦ ਆਪਣੀ ਸ਼ਹਾਦਤ ਦਿੱਤੀ ਅਤੇ ਤਿਲਕ, ਜੰਝੂ, ਟੋਪੀ, ਬੋਦੀ, ਧੋਤੀ ਨੂੰ ਬਚਾਉਂਦਿਆਂ ਹਿੰਦੂ ਧਰਮ ਦੀ ਨਸਲਕੁਸ਼ੀ ਰੋਕ ਦਿੱਤੀ ਸੀ, ਜਿਵੇਂ ਭਾਈ ਤਾਰੂ ਸਿੰਘ ਜੀ ਨੇ ਆਪਣੀ ਸ਼ਹਾਦਤ ਦੇ ਕੇ ਜ਼ਕਰੀਆ ਖ਼ਾਂ ਦਾ ਅੰਤ ਕੀਤਾ ਸੀ ਇਸੇ ਤਰ੍ਹਾਂ ਭਾਈ ਦਿਲਾਵਰ ਸਿੰਘ ਜੀ ਨੇ ਬਿਅੰਤੇ ਬੁੱਚੜ ਦਾ ਅੰਤ ਕਰਕੇ ਸਿੱਖ ਕੌਮ ਦੀ ਨਸਲਕੁਸ਼ੀ ਹੋਣੋਂ ਰੋਕ ਲਈ ਸੀ। ਭਾਈ ਦਿਲਾਵਰ ਸਿੰਘ ਕੋਈ ਆਮ ਰੂਹ ਨਹੀਂ ਸੀ ਉਹ ਅਠਾਰ੍ਹਵੀਂ ਸਦੀ ਦੇ ਸਿੰਘਾਂ-ਸਿੰਘਣੀਆਂ ਦੀ ਹੀ ਕੋਈ ਪਵਿੱਤਰ ਆਤਮਾ ਸੀ ਜਿਸ ਦੇ ਕਣ-ਕਣ ਵਿੱਚ ਸਿੱਖੀ ਲਈ ਪਿਆਰ ਭਰਿਆ ਸੀ। ਜਦੋਂ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਬੇਅੰਤ ਸਿਹੁੰ ਦੀ ਤੁਲਨਾ ਗੁਰੂ ਸਾਹਿਬਾਨਾਂ ਦੇ ਨਾਲ ਕੀਤੀ ਸੀ ਤਾਂ ਓਦੋਂ ਭਾਈ ਦਿਲਾਵਰ ਸਿੰਘ ਨੇ ਆਪਣੇ ਪਿਤਾ ਜੀ ਨੂੰ ਕਿਹਾ ਸੀ ਕਿ "ਇਸ ਧਰਤੀ 'ਤੇ ਹੁਣ ਬਿਅੰਤ ਸਿਹੁੰ ਦਾ ਕੋਈ ਨਾਮੋ-ਨਿਸ਼ਾਨ ਨਹੀਂ ਰਹੇਗਾ।" ਮਨੁੱਖੀ ਬੰਬ ਬਣਨਾ ਅਤੇ ਆਪਣੇ ਲੱਕ ਨਾਲ ਬੰਬ ਬੰਨ੍ਹਣਾ ਕੋਈ ਸੌਖੀ ਗੱਲ ਨਹੀਂ ਹੈ ਇਹ ਤਾਂ ਭਾਈ ਦਿਲਾਵਰ ਸਿੰਘ ਉੱਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੀ ਸੀ। ਜੇਕਰ ਅੱਜ ਅਸੀਂ ਅਣਖ਼-ਗੈਰਤ ਅਤੇ ਸਵੈਮਾਣ ਨਾਲ ਜਿਉਂਦੇ ਹਾਂ, ਸਾਡੇ ਸਿਰਾਂ ਉੱਤੇ ਕੇਸ ਅਤੇ ਦਸਤਾਰਾਂ ਸ਼ੋਭਦੀਆਂ ਹਨ ਤਾਂ ਇਹ ਭਾਈ ਦਿਲਾਵਰ ਸਿੰਘ ਜੀ ਦੀ ਹੀ ਦੇਣ ਹੈ। ਭਾਈ ਦਿਲਾਵਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੌਮੀ ਸ਼ਹੀਦ ਦਾ ਖ਼ਿਤਾਬ ਮਿਲਿਆ ਹੈ, ਰਹਿੰਦੀ ਦੁਨੀਆਂ ਤੱਕ ਭਾਈ ਦਿਲਾਵਰ ਸਿੰਘ ਦੀ ਜੈ-ਜੈਕਾਰ ਹੁੰਦੀ ਰਹੇਗੀ। ਜਿਹੜੇ ਸਿਆਸੀ ਲੋਕ ਅੱਜ ਵੀ ਪਾਪਣ ਨੇ ਇੰਦਰਾ ਗਾਂਧੀ, ਜਨਰਲ ਵੈਦਿਆ ਅਤੇ ਬੁੱਚੜ ਬੇਅੰਤ ਸਿਹੁੰ ਦੇ ਰਾਹਾਂ 'ਤੇ ਚੱਲਣਾ ਚਾਹੁੰਦੇ ਹਨ ਅਤੇ ਸਿੱਖ ਕੌਮ ਨੂੰ ਵੰਗਾਰਦੇ ਹਨ ਉਹ ਇਹ ਗੱਲ ਜ਼ਰੂਰ ਯਾਦ ਰੱਖਣ ਕਿ ਸਿੱਖ ਕੌਮ ਵਿੱਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ, ਭਾਈ ਫ਼ੌਜਾ ਸਿੰਘ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਨਰਲ ਲਾਭ ਸਿੰਘ ਪੰਜਵੜ, ਭਾਈ ਮਨਬੀਰ ਸਿੰਘ ਚਹੇੜੂ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਜੁਗਰਾਜ ਸਿੰਘ ਤੂਫਾਨ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਸੁਖਵਿੰਦਰ ਸਿੰਘ ਸੰਘਾ, ਭਾਈ ਤਲਵਿੰਦਰ ਸਿੰਘ ਬੱਬਰ ਅਤੇ ਭਾਈ ਦਿਲਾਵਰ ਸਿੰਘ ਵਰਗੇ ਜੁਝਾਰੂ-ਜਰਨੈਲ ਤੁਹਾਨੂੰ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਹਿੱਕਾਂ ਡਾਹ ਕੇ ਟੱਕਰਣਗੇ। ਭਾਈ ਦਿਲਾਵਰ ਸਿੰਘ ਜੀ ਜ਼ਿੰਦਾਬਾਦ! ਖ਼ਾਲਿਸਤਾਨ ਜ਼ਿੰਦਾਬਾਦ!

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply