ਖਾਲਿਸਤਾਨੀਆਂ ਦੀ ਸਰਕਾਰ ਵੀ ਬਣ ਈ ਜਾਵੇ!

ਖਾਲਿਸਤਾਨੀਆਂ ਦੀ ਸਰਕਾਰ ਵੀ ਬਣ ਈ ਜਾਵੇ!

ਇੱਕ ਵਾਰ ਖਾਲਿਸਤਾਨੀਆਂ ਦੀ ਸਰਕਾਰ ਵੀ ਬਣ ਈ ਜਾਵੇ! ਇਹ ਲੇਖ ਵਾਲਾ ਪੋਸਟਰ ਸਾਡੀ ਕੌਮ ਲਈ ਬਹੁਤ ਅਰਥ ਰਖਦਾ ਹੈ।ਤਾਮਿਲਨਾਡੂ ਵਾਂਗ ਪੰਜਾਬ ਵਿਚ ਨਵੀ ਨਕੋਰ ਪਾਰਟੀ ਤੇ ਸਿਆਸਤ ਵਿਚ ਤਾਜੇ ਦਾਖਲ ਹੋਏ ਚੇਹਰੇ ਨੂੰ ਲੋਕ ਮੁਖਮੰਤਰੀ ਬਣਾਉਣਾ ਚਾਹੁਣ ਤਾਂ ਕੌਣ ਰੋਕ ਸਕਦਾ ਹੈ।ਮੁਖਮੰਤਰੀ ਬਣ ਜਾਣ ਮਗਰੋ ਸਾਰੇ ਸਮੀਕਰਨ ਬਦਲ ਜਾਣਗੇ।ਖਾਸ ਕਰਕੇ ਖਾਲਿਸਤਾਨੀ ਸੰਘਰਸ਼ ਵਿਚ ਨਿਖਾਰ ਆਵੇਗਾ।ਫੇਰ ਜੀਹਨੇ ਭਾਰਤੀ ਨਿਜਾਮ ਵਲ ਭੁਗਤਣਾ ਹੋਵੇ,ਓਹਦਾ ਲਈ ਵੀ ਸੌਖਾ ਤੇ ਜੀਹਨੇ ਕੌਮ ਦੀ ਆਜਾਦੀ ਦੇ ਸੰਘਰਸ਼ ਵਲ ਭੁਗਤਣਾ ਓਹਦੇ ਲਈ ਵੀ ਸੌਖਾ।
ਸੋ ਇਕ ਵੇਰ ਉਨਾ ਖਾਲਿਸਤਾਨੀਆਂ ਦੀ ਸਰਕਾਰ ਬਣ ਈ ਜਾਵੇ ਜਿਹੜੇ ਤੀਹ ਪੈਂਤੀ ਸਾਲ ਤੋ ਹਥਿਆਰਬੰਦ ਜੁਝਾਰੂਆਂ ਨੂੰ ਤਾਹਨੇ ਮਾਰ ਰਹੇ ਨੇ ਕਿ ਸਾਡਾ ਕੰਮ ਖਰਾਬ ਕਰਤਾ।ਸੋ ਹੁਣ ਅਗਲੀ ਵਿਧਾਨ ਸਭਾ ਚੋਣ ਮੌਕੇ ਵੇਲਾ ਖੁੰਝ ਨਾ ਜਾਵੇ।
ਫੇਰ ਜਿਵੇ ਜਿਹੜੀਆਂ ਆਸਾਂ ਲੈਕੇ ਲੋਕ ਭਗਵੰਤ ਮਾਨ ਨੂੰ ਮੁਖਮੰਤਰੀ ਬਣਾਉਣ ਵੇਲੇ ਸਰਗਰਮ ਸੀ,ਹੁਣ ਪੂਰੀਆਂ ਨਾ ਹੋਣ ਤੇ ਓਵੇ ਆਲੋਚਨਾ ਤੇ ਵਿਰੋਧ ਕਰਨਗੇ ਜਿਵੇ ਹੁਣ ਸੁਪਨੇ ਪੂਰੇ ਨਾ ਹੋਣ ਤੇ ਮੌਜੂਦਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਮੌਜੂਦਾ ਸਰਕਾਰ ਨੂੰ ਸੈਕਟਰੀਏਟ ਵਿਚ ਅਫਸਰਸ਼ਾਹੀ ਤੇ ਹੋਰ ਸਰਕਾਰੀ ਅਮਲੇ ਫੈਲੇ ਨੇ ਫੁੱਲਾਂ ਦਾ ਮੀਹ ਵਰਾਇਆ ਸੀ ਪਰ ਹੁਣ ?ਜਿਵੇ ਮੌਜੂਦਾ ਸਰਕਾਰ ਦੇ ਕਟੜ ਹਮਾਇਤੀ ਹੁਣ ਆਲੋਚਨਾ ਤੋ ਕਲਪਦੇ ਹਨ ਇਹੀ ਕੁਛ ਨਵੀ ਸਰਕਾਰ ਦੇ ਹਮਾਇਤੀਆਂ ਨਾਲ ਹੋਣਾ ਹੈ।ਸਰਕਾਰ ਬਣਨ ਮਗਰੋ ਕੇਰਲਾ ਵਾਲੇ ਵਾਂਗ ਇਲਜਾਮ ਵੀ ਲਗਣੇ ਨੇ ਕਿ ਭਾਜਪਾ ਦੀ ਹਮਾਇਤ ਤੇ ਸਾਜਿਸ਼ ਹੈ।ਹੋਰ ਅਗੇ ਵਧਕੇ ਡੀਪ ਸਟੇਟ ਤੇ ਏਜੰਸੀਆਂ ਦੀ ਖੇਡ ਵੀ ਕਿਹਾ ਜਾਵੇਗਾ।ਯਕੀਨਨ ਜਦ ਇਹ ਪਾਰਟੀ ਸੱਤਾ ਵਿਚ ਆਈ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕਰਨ ਲਈ ਉਨਾ ਸਿਖਾਂ ਖਿਲਾਫ ਕਾਰਵਾਈਆਂ ਕਰੇਗੀ ਜਿਹੜੇ ਪੰਜਾਬ ਵਿਚ ਹਕੂਮਤੀ ਦਹਿਸ਼ਤਗਰਦੀ ਦਾ ਵਿਰੋਧ ਕਰਨਗੇ,ਕੌਮ ਦੇ ਹੱਕਾਂ ਤੇ ਹਿਤਾਂ ਦੀ ਰਾਖੀ ਲੲਈ ਲੜਨਗੇ ਤੇ ਖਾਲਿਸਤਾਨੀ ਸਰਗਰਮੀਆਂ ਕਰਨਗੇ।ਸੋ ਮੁਖਮੰਤਰੀ ਬਣਨ ਮਗਰੋ ਕੌਮਪਰਸਤ ਸਿਖਾਂ ਨਾਲ ਸਿਧਾ ਟਕਰਾਅ ਹੋਵੇਗਾ।ਪਤਾ ਨਹੀ ਕੀਹਨੂੰ ਡਿਬਰੂਗੜ ਜਾਣਾ ਪਵੇ,ਕੀਹਦੇ ਉਤੇ ਝੂਠੇ ਕੇਸ ਬਣਨ ਤੇ ਕੀਹਦਾ ਝੂਠਾ ਮੁਕਾਬਲਾ ਹੋਵੇ।ਉਵੇ ਹੀ ਲਾਠੀਚਾਰਜ ਹੋਣਗੇ।ਓਵੇ ਈ ਗੋਲੀਕਾਂਡ ਹੋਣਗੇ।ਮੁਖਮੰਤਰੀ ਬਦਲਣ ਨਾਲ ਸਿਸਟਿਮ ਨਹੀ ਬਦਲਣਾ।
ਜਦ ਦੀਪ ਸਿਧੂ ਸਾਹਮਣੇ ਸਾਫ ਸਪਸ਼ਟ ਸੀ ਕਿ ਅਗਲਾ ਮੁਖਮੰਤਰੀ ਭਗਵੰਤ ਮਾਨ ਬਣਨ ਜਾ ਰਿਹਾ ਹੈ ਤਾਂ ਓਹਨੇ ਠੋਕ ਵਜਾਕੇ ਕਿਹਾ ਸੀ ਕਿ ਅਗਲਾ ਬੇਅੰਤਾ ਬੁਚੜ ਬਣੇਗਾ।ਪੰਜਾਬ ਦਾ ਹਰ ਮੁਖਮੰਤਰੀ ਦਿੱਲੀ ਦੇ ਹਥਠੋਕਾ ਹੁੰਦਾ ਹੈ ਤੇ ਓਹਨੂੰ ਪੰਥ ਦੀ ਚੜਦੀ ਕਲਾ ਵਾਲਿਆਂ ਨਾਲ ਲੜਨਾ ਹੀ ਪੈਂਦਾ ਹੈ।
ਹੁਣ ਤਕ ਖਾਲਿਸਤਾਨੀ ਸਫਾਂ ਵਿਚੋ ਕੋਈ ਮੁਖਮੰਤਰੀ ਨਹੀ ਬਣਿਆ।ਕਾਸ਼ ਇਹ ਚਮਤਕਾਰ ਹੋ ਈ ਜਾਵੇ।
ਇਤਿਹਾਸ ਗਵਾਹ ਹੈ ਕਿ ਜਦ ਪੱਛਮੀ ਬੰਗਾਲ ਵਿਚ ਕਮਿਊਨਿਸਟਾਂ ਨੇ ਦੇਖਿਆ ਕਿ ਸੰਸਦੀ ਪਰਣਾਲੀ ਰਾਂਹੀ ਮਸਲਿਆਂ ਦਾ ਹਲ ਨਹੀ ਹੋ ਸਕਦਾ ਤੇ ਚਾਹੇ ਆਪਦੇ ਵਿਚੋ ਬੰਦੇ ਚੁਣਕੇ ਸੂਬੇ ਦੀ ਸਰਕਾਰ ਬਣਾ ਲਵੋ ਤਦ ਵੀ ਸਾਡਾ ਕੱਖ ਨਹੀ ਬਣਨਾ ਤਦ ਹੀ ਹਥਿਆਰਬੰਦ ਨਕਸਲਬਾੜੀ ਲਹਿਰ ਪਰਚੰਡ ਹੋਈ।
ਹੁਣ ਜਦ ਤਕ ਖਾਲਿਸਤਾਨੀਆਂ ਵਿਚੋ ਮੁਖਮੰਤਰੀ ਨਹੀ ਬਣਦਾ ਤੇ ਇਹ ਭਰਮ ਨਹੀ ਟੁਟਦਾ ਕਿ "ਜੇ ਖਾਲਿਸਤਾਨੀਆਂ ਦੀ ਸਰਕਾਰ ਬਣ ਜਾਵੇ ਤਾਂ ਸਿਖਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ"ਤਦ ਤਕ ਸਾਡੀ ਕੌਮ ਇਸੇ ਗਧੀਗੇੜ ਵਿਚ ਉਲਝੀ ਰਹੇਗੀ।
ਫੇਰ ਅਕਾਲੀ ਲੀਡਰਸ਼ਿਪ ਵੀ ਸੁਰਖੁਰੂ ਹੋਵੇਗੀ ਕਿ ਜਦ "ਖਾਲਿਸਤਾਨੀਆਂ ਦੀ ਸਰਕਾਰ "ਵੀ ਕੱਖ ਨਹੀ ਕਰ ਸਕਦੀ ਤਾਂ ਅਸੀ ਇਸ ਨਿਜਾਮ ਤਹਿਤ ਪੰਥ ਤੇ ਪੰਜਾਬ ਦਾ ਕੀ ਸੰਵਾਰ ਸਕਦੇ ਹਾਂ?
ਸੋ ਸਮੇ ਦੀ ਲੋੜ ਹੈ ਕਿ ਵਾਰਿਸ ਪੰਜਾਬ ਦੇ ਅਕਾਲੀ ਦਲ ਸਮੇਤ ਹੋਰ ਪੰਥਕ/ਖਾਲਿਸਤਾਨੀ ਦਲ ਇਕਜੁਟ ਹੋਕੇ ਚੋਣ ਲੜਨ ਤੇ ਸਰਕਾਰ ਬਣਾਉਣ।ਜਦ ਤਕ ਇਹ ਸਰਕਾਰ ਨਹੀ ਬਣਦੀ,ਜਦ ਤਕ" ਖਾਲਿਸਤਾਨੀਆਂ ਦੀ ਸਰਕਾਰ"ਅਸਫਲ ਸਾਬਿਤ ਨਹੀ ਹੁੰਦੀ ਤਦ ਤਕ ਸਾਡੀ ਕੌਮ ਦੇ ਸੰਘਰਸ਼ ਦਾ ਰਾਹ ਸਾਫ ਨਹੀ ਹੋ ਸਕਦਾ। ਇਹ ਵਾਕ"ਇਕ ਵੇਰ ਖਾਲਿਸਤਾਨੀਆਂ ਦੀ ਸਰਕਾਰ ਬਣਾਓ,ਦੇਖਿਓ ਫੇਰ ਪੰਥ ਤੇ ਪੰਜਾਬ ਦੇ ਮਸਲੇ ਹੱਲ ਹੁੰਦੇ"ਇਹ ਵਾਕ ਸਿਖ ਸੰਘਰਸ਼ ਦੇ ਰਾਹ ਵਿਚ ਮੈਲ ਹੈ,ਇਹ ਕੂੜੇ ਦਾ ਪਹਾੜ ਹੈ,ਇਹ ਬਹੁਤ ਨੀਚ ਹਮਲਾ ਹੈ ਪਰ ਸੰਘਰਸ਼ ਇਸਦੇ ਸਾਹਮਣੇ ਲਾਚਾਰ ਹੈ।ਹਰ ਮੌਕੇ ਸਿਖਾਂ ਨੂੰ ਘੇਰ ਲਿਆ ਜਾਂਦਾ ਹੈ ਕਿ ਚੋਣਾਂ ਲੜੋ,ਐਮ ਐਲ ਏ ,ਐਮ ਪੀ ਬਣੋ,ਆਪਦੀ ਸਰਕਾਰ ਬਣਾਓ,ਆਪਦਾ ਮੁਖਮੰਤਰੀ ਬਣਾਓ,ਆਪਦੇ ਮਸਲੇ ਹਲ ਕਰਾਓ।ਜਦਕਿ ਹਕੀਕਤ ਬਿਲਕੁਲ ਹੋਰ ਹੈ।ਪਹਿਲੀ ਗਲ ਤਾਂ ਸਿਖ ਵੋਟ ਬੈਂਕ ਐਨਾ ਵਡਾ ਹੈ ਈ ਨਹੀ ਕਿ ਅਕਾਲੀ/ਪੰਥਕ/ਖਾਲਿਸਤਾਨੀਆਂ ਦੀ ਹਮਾਇਤ ਵਾਲੇ ਐਨੇ ਵਿਧਾਇਕ ਜਿਤ ਜਾਣ ਕਿ ਸਰਕਾਰ ਬਣਾ ਲੈਣ।ਸੋ ਕੇਂਦਰ ਨਾਲ ਕਰਨਾ ਪਵੇਗਾ।ਜਦ ਭਾਜਪਾ ਨਾਲ ਮਿਲੀਭੁਗਤ ਬਗੈਰ ਸਰਕਾਰ ਬਣ ਈ ਨਹੀ ਸਕਦੀ ਤਾਂ ਸਮਝੌਤਾ ਕਰਨਾ ਕੋਈ ਗੁਨਾਹ ਨਹੀ ਪਰ ਸਰਕਾਰ ਬਣਾਕੇ ਜੇ ਦੋ ਸਾਲ ਮਗਰੋ ਐਲਾਨ ਕਰ ਦਿਤਾ ਜਾਵੇ ਕਿ" ਸਿਖੋ!ਅਸੀ ਪੰਥ ਨੂੰ ਸਮਰਪਿਤ ਸਿਖ ਹਾਂ,ਅਸੀ ਭਾਜਪਾ ਨਾਲ ਰਲਕੇ ਚਲਦੇ ਹਾਂ ਸੋ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀ,ਪਰ ਇਸ ਹਾਲਾਤ ਵਿਚ ਜੇ ਤੁਸੀ ਆਸ ਲਾਈ ਬੈਠੇ ਹੋਂ ਕਿ ਅਸੀ ਕੌਮ ਦਾ ਕੁਛ ਸੰਵਾਰ ਸਕਦੇ ਹਾਂ ਤਾਂ ਦੋ ਸਾਲ ਵਿਚ ਅਸੀ ਸਾਫ ਸਮਝ ਲਿਆ ਹੈ ਕਿ ਇਸ ਸਿਸਟਿਮ ਵਿਚ ਕੱਖ ਨਹੀ ਹੋ ਸਕਦਾ।ਅਸੀ ਬਾਕੀ ਰਹਿੰਦੇ ਵਕਤ ਵਿਚ ਵੀ ਝੂਠ ਬੋਲਕੇ ਵਜਾਰਤਾਂ ਮਾਣ ਸਕਦੇ ਹਾਂ ਪਰ ਅਸੀ ਅਕਾਲੀਆਂ ਵਾਂਗ ਇਤਿਹਿਸਕ ਕਲੰਕ ਨਹੀ ਲਵਾਉਣਾ।ਅਸੀ ਸਾਫ ਦਸਦੇ ਹਾਂ ਕਿ ਅਕਾਲੀ ਵੀ ਸਾਡੇ ਵਾਲੇ ਹਾਲਾਤ ਵਿਚੋ ਲੰਘੇ ਹੋਣਗੇ।ਓਹ ਹਾਲਾਤ ਸਾਹਮਣੇ ਲਿਫ ਗਏ,ਮੁਚ ਗਏ ਤੇ ਅੰਤ ਆਪਦੀ ਹੀ ਕੌਮ ਦੀ ਨਜਰ ਵਿਚ ਖਲਨਾਇਕ ਬਣਕੇ ਖਤਮ ਹੋ ਰਹੇ ਹਨ ।ਅਕਾਲੀਆਂ ਨੂੰ ਇਥੋ ਤਕ ਡਿਗਣ ਲਈ ਸੱਠ ਸਤਰ ਸਾਲ ਲਗੇ ਪਰ ਅਸੀ ਤਾਂ ਦੋ ਸਾਲ ਵਿਚ ਸੀ ਸਮਝ ਚੁਕੇ ਹਾਂ ਕਿ ਜੇ ਸੱਤਾ ਦੇ ਨਜਾਰੇ ਲੈਣੇ ਹੋਣ ਤਾਂ ਸਿਖਾਂ ਨੂੰ ਬੇਵਕੂਫ ਬਣਾਈ ਜਾਈਏ ਪਰ ਇਸ ਸਿਸਟਿਮ ਵਿਚੋ ਬਣਨਾ ਕੁਛ ਨਹੀ।ਹੁਣ ਕੌਮ ਆਪ ਦੇਖ ਲਵੇ।"
ਜੇ ਨਵੀ ਸਰਕਾਰ,ਨਵੇ ਆਗੂ,ਨਵੇ ਮੁਖਮੰਤਰੀ ਸਿਖ ਕੌਮ ਨੂੰ ਇਹੀ ਸੱਚ ਦਸ ਦੇਣ ਕਿ ਇਸ ਸਿਸਟਿਮ ਵਿਚੋ ਕਖ ਨਹੀ ਲੱਭਣਾ ਤਦ ਵੀ ਸੌਦਾ ਮਾੜਾ ਨਹੀ।
ਹਕੀਕਤ ਇਹ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਆਗੂਆਂ ਤੇ ਰਵਾਇਤੀ ਪਾਰਟੀਆਂ ਤੋ ਦੁਖੀ ਹਨ।ਨਵੀ ਪਾਰਟੀ ਉਵੇ ਜਾਪਦੀ ਹੈ ਜਿਵੇ ਕੁਛ ਸਾਲ ਪਹਿਲਾਂ ਆਮ ਆਦਮੀ ਪਾਰਟੀ ਹੁੰਦੀ ਸੀ।ਓਦੋ ਆਮ ਆਦਮੀ ਪਾਰਟੀ ਖਿਲਾਫ ਬੜਾ ਕੁਛ ਸੁਣਿਆ ਜਾਦਾ ਸੀ ਕਿ ਕਾਂਗਰਸ ਦਾ ਖਾਤਮਾ ਕਰਨ ਲਈ ਆਰ ਐਸ ਐਸ ਨੇ ਭਾਜਪਾ ਦੇ ਬਰਾਬਰ ਬੀ ਟੀਮ ਲਿਆਂਦੀ ਹੈ ਜਿਸਨੂੰ ਕਾਮਯਾਬ ਕਰਨ ਲਈ ਏਜੰਸੀਆਂ ਸਰਗਰਮ ਹਨ।ਹਾਲਾਕਿ ਪੰਜਾਬੀਆਂ ਨੇ ਘੱਲੂਘਾਰੇ ਦੇ ਸਬੰਧ ਵਿਚ ਥਰਡ ਏਜੰਸੀ ਦਾ ਨਾਮ ਸੁਣਿਆ ਹੋਇਆ ਹੈ ਕਿ ਇੰਦਰਾ ਨੇ ਖੁਫੀਆ ਏਜੰਸੀਆਂ ਨੂੰ ਵਰਤਕੇ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦਾ ਮਹੌਲ ਬਣਾਇਆ ਸੀ ਪਰ ਆਮ ਆਦਮੀ ਪਾਰਟੀ ਖਿਲਾਫ ਹਰ ਗੱਲ ਅੱਖੋ ਪਰੋਖੇ ਕਰਦਿਆਂ ਸੱਤਾ ਦੇ ਦਿਤੀ।90 ਤੋ ਵਧ ਵਿਧਾਇਕ ਦੇਣ ਵਾਲੇ ਪੰਜਾਬ ਨੂੰ ਬੜੀ ਆਸ ਸੀ ਪਰ ਸਭ ਤਬਾਹ ਹੋ ਗਿਆ।ਹੁਣ ਜਾਪਦਾ ਹੈ ਕਿ ਨਵੀ ਪਾਰਟੀ ਖਿਲਾਫ ਕੋਈ ਕੁਛ ਮਰਜੀ ਕਹੀ ਜਾਵੇ ,ਲੋਕਾਂ ਨੇ ਜੇ ਮਿਥ ਲਿਆ ਤਾਂ ਇਸ ਵੇਰ ਵੀ 90 ਤੋ ਵਧ ਵਿਧਾਇਕ ਜਿਤਾਏ ਜਾਣਗੇ ।
ਫੇਰ ਓਹ ਦਿਨ ਵੀ ਆਊ ਜਦ ਆਮ ਆਦਮੀ ਪਾਰਟੀ ਵਾਂਗ ਇਸ ਨਵੀ ਪਾਰਟੀ ਦੀ ਨਵੀ ਸਰਕਾਰ ਕਟਿਹਰੇ ਵਿਚ ਹੋਵੇਗੀ।ਪਾਰਟੀ ਦੇ ਕਟੜ ਸਮਰਥਕ ਹਰ ਓਸ ਸਿਖ ਨੂੰ ਗੰਦ ਬਕਣਗੇ ਜਿਹੜਾ ਸਚ ਬੋਲੇਗਾ।
ਇਕ ਤਕਰਾਰ ।ਇਕ ਟਕਰਾਅ। ਇਥੋ ਈ ਸੰਘਰਸ਼ ਇਕ ਨਵਾ ਮੋੜ ਲਵੇਗਾ।
ਸੋ ਜੇ ਖਾਲਿਸਤਾਨ ਚਾਹੁੰਦੇ ਹਾਂ,ਜੇ ਕੌਮ ਦੇ ਮਸਲਿਆਂ ਦਾ ਹਲ ਚਾਹੁੰਦੇ ਹਾਂ ,ਜੇ ਆਜਾਦੀ ਚਾਹੁੰਦੇ ਹਾਂ ਤਾਂ ਉਡੀਕ ਕਰੀਏ।ਓਸ ਦਿਨ ਦੀ ਉਡੀਕ ਜਦ ਹਰ ਸਿਖ ਆਪ ਮੰਨੇ ਕਿ ਭਾਰਤੀ ਪਾਰਲੀਮਾਨੀ ਸਿਸਿਟਿਮ ਰਾਹੀ ਸਿਖ ਮਸਲਿਆਂ ਦਾ ਹਲ ਕਦਾਚਿਤ ਨਹੀ ਹੋ ਸਕਦਾ ਤੇ ਜੇ ਕੌਮ ਬਚਾਉਣੀ ਹੈ ਤਾਂ ਇਸ ਚੋਣ ਸਿਸਟਿਮ ਨੂੰ ਰੱਦ ਕਰਦਿਆਂ ਖਾਲਿਸਤਾਨ ਦੇ ਰਾਹ ਤੁਰੀਏ।
ਮੈਨੂੰ ਯਕੀਨ ਹੈ ਕਿ ਜਿਹੜੇ ਭਰਾ ਇਸ ਵੇਲੇ ਖਾਲਿਸਤਾਨੀ ਧਿਰ ਦੀ ਗਲ ਈ ਨਹੀ ਸੁਨਣ ਨੂੰ ਤਿਆਰ,ਜਿਹੜੇ ਹਰ ਮੌਕੇ,ਹਰ ਗਲ ਵਿਚ ਕਹਿੰਦੇ ਨੇ ਕਿ ਤੁਸੀ ਤਾਂ ਸਾਡੀ ਪਾਰਟੀ ਦੀ ਸਰਕਾਰ ਈ ਨਹੀ ਚਾਹੁੰਦੇ ,ਓਹ ਮਗਰੋ ਇਕ ਦਿਨ ਮਾਫੀਨਾਮਾ ਦਿਹਾੜਾ ਮਨਾਉਣਗੇ।
ਇਹ ਸਿਖ ਵਹਿਮ ਵਿਚ ਨੇ,ਜਦ ਵਹਿਮ ਟੁਟ ਜਾਊ ਤਾਂ ਆਪੇ ਖਾਲਿਸਤਾਨ ਦੇ ਰਾਹ ਪੈ ਜਾਣਗੇ।ਜਿਵੇ ਜੂਨ 1984 ਮਗਰੋ ਜਿਹੜੇ ਸਿਖ ਸੋਚਦੇ ਸੀ ਕਿ ਜੇ ਦਰਬਾਰ ਸਾਹਿਬ ਵਿਚ ਹਥਿਆਰ ਲੈਕੇ ਨਾ ਜਾਂਦੇ ਤਾਂ ਕਾਹਨੂੰ ਘੱਲੂਘਾਰਾ ਵਾਪਰਦਾ ਪਰ ਨਵੰਬਰ 1984 ਮੌਕੇ ਅਕਲ ਆ ਗਈ ਕਿ ਸਿਖਾਂ ਦੀ ਨਸਲਕੁਸ਼ੀ ਚਲ ਰਹੀ ਹੈ ਤੇ ਬਚਣ ਲਈ ਹਥਿਆਰ ਚੁਕਣੇ ਈ ਪੈਣਗੇ।
ਅਜ ਦੀ ਤਰੀਕ ਵਿਚ ਭਾਈ ਅੰਮਿਰਤਪਾਲ ਸਿੰਘ ਤੇ ਉਨਾ ਦੀ ਧਿਰ ਬਾਰੇ ਮਾਮੂਲੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਬੁਰੀ ਤਰਾਂ ਰਗੜਾ ਫੇਰਿਆ ਜਾਂਦਾ ਹੈ ਪਰ ਜਿਹੜੀ ਸਿਆਸਤ ਵਲ ਗਲ ਵਧ ਰਹੀ ਸੈ ਓਧਰ ਤਾਂ ਅਗਲੇ ਤੌਬਾ ਕਰਾ ਦਿੰਦੇ ਆ।
ਖੈਰ ਸਾਡੀ ਸੋਚ ਇਹੀ ਆ ਕਿ ਖਾਲਿਸਤਾਨ ਦੇ ਸੰਘਰਸ਼ ਨੂੰ ਪਰਚੰਡ ਹੋਣ ਲਈ ਇਕ ਵੇਰ ਇਨਾ ਦੀ ਸਰਕਾਰ ਬਣ ਈ ਜਾਵੇ।

                       ਸਰਬਜੀਤ ਸਿੰਘ ਘੁਮਾਣ 
                    (ਖਾਲਿਸਤਾਨੀ ਚਿੰਤਕ)
                     ਮੋ: 9781991622.

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.