ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਲਿੰਕ ਸੜਕਾਂ ਅਤੇ ਨੈਸ਼ਨਲ ਹਾਈਵੇ 'ਤੇ ਪੌਦੇ ਲਗਾਉਣ ਦੀ ਸੇਵਾ ਜਾਰੀ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਲਿੰਕ ਸੜਕਾਂ ਅਤੇ ਨੈਸ਼ਨਲ ਹਾਈਵੇ 'ਤੇ ਪੌਦੇ ਲਗਾਉਣ ਦੀ ਸੇਵਾ ਜਾਰੀ

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,4 ਜੁਲਾਈ
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਵਾਤਾਵਰਨ ਸੰਭਾਲ ਹਿੱਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉੱਦਮ ਕੀਤੇ ਜਾ ਰਹੇ ਹਨ। ਜੁਲਾਈ ਮਹੀਨਾ ਆਰੰਭ ਹੁੰਦਿਆਂ ਹੀ ਸੰਪਰਦਾਇ ਵੱਲੋਂ ਪੌਦੇ ਲਗਾਉਣ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ।ਇਸ ਸਮੇਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਆਸਟਰੇਲੀਆ ਵਿੱਚ ਗੁਰਮੁਖ ਪ੍ਰਚਾਰ ਫੇਰੀ 'ਤੇ ਹਨ। ਉਹਨਾਂ ਵੱਲੋਂ ਜਥੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ ਤਾਂ ਕਿ ਸਮੇਂ ਸਿਰ ਸੇਵਾ ਆਰੰਭ ਕਰ ਕੇ ਪੌਦੇ ਲਗਾਉਣ ਦੀ ਮਿਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਅੱਜ ਨਗਰ ਢੋਟੀਆਂ ਦੀ ਸੰਗਤ ਨੇ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।ਅੱਜ ਪਹਿਲਾਂ ਸਰਹਾਲੀ ਤੋਂ ਚੋਹਲਾ ਸਾਹਿਬ ਅਤੇ ਘੜਕਾ ਸੜਕ ਤੇ 500 ਪੌਦੇ ਲਗਾਏ ਗਏ ਅਤੇ ਫਿਰ ਨੈਸ਼ਨਲ ਹਾਈਵੇ 54 'ਤੇ ਪੌਦੇ ਲਗਾਉਣ ਦੀ ਸੇਵਾ ਕੀਤੀ ਗਈ।ਇਸ ਮੌਕੇ ਚੇਅਰਮੈਨ ਦਇਆ ਸਿੰਘ ਚੋਹਲਾ ਸਾਹਿਬ,ਜਥੇਦਾਰ ਹਿੰਮਤ ਸਿੰਘ, ਜਥੇਦਾਰ ਥਲਬੀਰ ਸਿੰਘ,ਜਥੇਦਾਰ ਤਰਸੇਮ ਸਿੰਘ,ਜਥੇਦਾਰ ਸ਼ਬਦਲ ਸਿੰਘ,ਜਥੇਦਾਰ ਹਰੀ ਸਿੰਘ,ਸਰਦੂਲ ਸਿੰਘ ਫੌਜੀ,ਗੁਰਲਾਲ ਸਿੰਘ ਲਾਲੀ ਅਤੇ ਹੋਰ ਕਈ ਸੇਵਾਦਾਰ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.