ਮੇਲੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ, ਸ਼ਭਿਆਚਾਰ ਤੇ ਵਿਰਾਸਤ ਨਾਲ ਜੋੜਦੇ ਹਨ-ਖੋਜੇਵਾਲ
- ਰਾਜਨੀਤੀ
- 08 Aug, 2026 02:50 PM (Asia/Kolkata)
ਕਪੂਰਥਲਾ 8 ਅਗਸਤ ਗੌਰਵ ਮੜੀਆ
ਪੀਰ ਬਾਬਾ ਮੰਦੇ ਸ਼ਾਹ ਸਰਕਾਰ ਜੀ ਦਾ ਰੋਜ਼ਾ ਸਲਾਨਾ ਮੇਲਾ ਅਤੇ ਛਿੰਝ ਮੇਲਾ ਪਿੰਡ ਮੁਸ਼ਕਵੇਦ(ਕਪੂਰਥਲਾ)ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਕਰਵਾਇਆ ਗਿਆ।es ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਵਲੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਖੋਜੇਵਾਲ ਨੇ ਕਿਹਾ ਕਿ ਇਹ ਮੇਲੇ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ,ਜੋ ਲੋਕਾਂ ਨੂੰ ਆਪਸ ਵਿੱਚ ਜੋੜਦੇ ਹਨ, ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ ਅਤੇ ਪੁਰਾਤਨ ਰੀਤੀ-ਰਿਵਾਜਾਂ,ਲੋਕ ਨਾਚਾਂ ਤੇ ਖੇਡਾਂ ਨੂੰ ਜਿਉਂਦਾ ਰੱਖ ਕੇ ਸਾਡੀ ਪਛਾਣ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਹਨ।ਉਨ੍ਹਾਂਨੇ ਕਿਹਾ ਕਿ ਮੇਲੇ ਸਾਡੀ ਸੰਸਕ੍ਰਿਤੀ ਅਤੇ ਰਿਵਾਇਤਾਂ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਨੌਜਵਾਨਾਂ ਵਿੱਚ ਰਚਨਾਤਮਕਤਾ,ਆਤਮ-ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।ਖੋਜੇਵਾਲ ਨੇ ਕਿਹਾ ਕਿ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਅਤੇ ਆਪਣੀ ਸੰਸਕ੍ਰਿਤੀ ਤੇ ਵਿਰਾਸਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂਨੇ ਕਿਹਾ ਕਿ ਅਜਿਹੇ ਵਿਰਾਸਤੀ ਮੇਲੇ ਸਾਡੀ ਪੁਰਾਣੀ ਵਿਰਾਸਤ ਨੂੰ ਸੰਭਾਲਣ ਚ ਪੂਰਾ ਸਹਿਯੋਗ ਕਰਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਮੇਲਿਆਂ ਦੀ ਧਰਤੀ ਹੈ।ਉਨ੍ਹਾਂ ਕਿਹਾ ਕਿ ਅਜਿਹੇ ਵਿਰਾਸਤੀ ਮੇਲਿਆਂ ਨਾਲ ਬੱਚਿਆਂ ਨੂੰ ਚੰਗੀ ਜਾਣਕਾਰੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਪੰਜਾਬ ਦੇ ਲੋਕ ਵਿਰਾਸਤ ਤੋਂ ਦੂਰ ਹੋ ਰਹੇ ਹਨ ਪਰ ਅਜਿਹੇ ਵਿਰਾਸਤੀ ਮੇਲੇ ਸਾਨੂੰ ਵਿਰਾਸਤ ਨਾਲ ਜੁੜਨ ਦੀ ਯਾਦ ਦਿਵਾ ਰਹੇ ਹਨ।ਉਨ੍ਹਾਂਨੇ ਕਿਹਾ ਕਿ ਪੰਜਾਬ ਦੀ ਧਰਤੀ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ।ਉਨ੍ਹਾਂ ਕਿਹਾ ਕਿ ਪਿੰਡਾਂ ਚ ਛਿੰਝਾਂ ਦਾ ਪੈਣਾ ਸਾਡੇ ਖੁਸ਼ਹਾਲ ਤੇ ਰੰਗਲੇ ਪੰਜਾਬ ਦਾ ਵਿਰਸਾ ਹਨ।ਉਨ੍ਹਾਂ ਕਿਹਾ ਪ੍ਰਬੰਧਕ ਕਮੇਟੀ ਇਸ ਗੱਲ ਤੋਂ ਵਧਾਈ ਦੀ ਪਾਤਰ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਇਸ ਅਮੀਰ ਵਿਰਾਸਤ ਨੂੰ ਨਾ ਸਿਰਫ ਸਾਂਭਿਆ ਹੈ, ਸਗੋ ਬੜੀ ਸ਼ਿੱਦਤ ਨਾਲ ਅੱਗੇ ਵੀ ਵਧਾ ਰਹੇ ਹਨ। ਉਨ੍ਹਾਂ ਨੇ ਪੇਂਡੂ ਮੇਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਹੋਣ ਵਾਲੇ ਮੇਲੇ ਸੱਭਿਆਚਾਰਕ ਮੇਲੇ ਸਾਡੀ ਸੰਸਕ੍ਰਿਤੀ ਅਤੇ ਅਮੀਰ ਵਿਰਸੇ ਦੇ ਪ੍ਰਤੀਕ ਹਨ।ਅਖਾੜੇ ਅਤੇ ਕੁਸ਼ਤੀ, ਕਬੱਡੀ,ਦੰਗਲ,ਛਿੰਝ ਮੇਲੇ ਸਾਡੀ ਸ਼ਾਨ ਹਨ,ਇਨ੍ਹਾਂ ਦਾ ਵਿਸਥਾਰ ਹੋਣਾ ਚਾਹੀਦਾ ਹੈ।ਅਜਿਹੇ ਪ੍ਰੋਗਰਾਮਾ ਦੇ ਆਯੋਜਨ ਕਰਨ ਵਾਲੇ ਕਲੱਬ ਅਤੇ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ,ਜੋ ਅਜਿਹੇ ਸਲਾਘਾਯੋਗ ਉੱਦਮ ਕਰ ਰਹੀਆਂ ਹਨ।ਇਸ ਮੌਕੇ ਤੇ ਮਨੀ ਬਾਬਾ,ਪ੍ਰਧਾਨ ਵਿਜੈ,ਬਾਬਾ ਮੁਸ਼ਕਵੇਦ, ਅੰਤਮ ਲੱਖਣ,ਦਾਰਾ ਭਲਵਾਨ, ਜੇ ਹਰੀ ਭਲਵਾਨ, ਗੋਰਾ ਭਲਵਾਨ,ਬਿੰਦਾ ਬਿਸ਼ਨਪੁਰ ਭਲਵਾਨ,ਮੰਗਾ ਭਲਵਾਨ ਮੁਸ਼ਕਵੇਦ,ਮੰਨਾ ਮੁਸ਼ਕਵੇਦ,ਆਲਮ ਢਿੱਲੋਂ ਐਸਐਚਓ ਕੋਤਵਾਲੀ ਲਖਬੀਰ ਸਿੰਘ ਗੋਸਲ, ਭਾਜਪਾ ਮੰਡਲ ਪ੍ਰਧਾਨ ਲੱਕੀ,ਭਾਜਪਾ ਐੱਸਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਮੱਸਾ ਸਿੰਘ,ਨਿਰਮਲ ਖਿੰਡਾ ਆਦਿ ਹਾਜ਼ਰ ਸਨ।
Leave a Reply