ਸ਼੍ਰੋਮਣੀ ਅਕਾਲੀ ਦਲ ਦੇ ਅਬਜ਼ਰਵਰ ਨੇ ਨਗਰ ਕੌਸਲ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਵਾਰਡਾਂ ਦੇ ਉਮੀਦਵਾਰ ਕੀਤੇ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਅਬਜ਼ਰਵਰ ਨੇ ਨਗਰ ਕੌਸਲ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਵਾਰਡਾਂ ਦੇ ਉਮੀਦਵਾਰ ਕੀਤੇ ਐਲਾਨ

ਸੁਲਤਾਨਪੁਰ ਲੋਧੀ , 13 ਮਈ , ਨਜ਼ਰਾਨਾ ਟਾਈਮਜ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਨਗਰ ਕੌਸਲ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਲਈ ਨਿਯੁਕਤ ਕੀਤੇ ਅਬਜ਼ਰਵਰ ਜਥੇ ਜਰਨੈਲ ਸਿੰਘ ਵਾਹਦ ਨੇ ਅੱਜ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸਿਪ ਨਾਲ ਮੀਟਿੰਗ ਕੀਤੀ ਤੇ ਉਪਰੰਤ ਵਿਚਾਰ ਵਟਾਂਦਰਾ ਕਰਕੇ ਵੱਖ ਵੱਖ ਵਾਰਡਾਂ ਲਈ ਅਕਾਲੀ ਦਲ ਦੇ ਉਮੀਦਵਾਰ ਐਲਾਨ ਕੀਤੇ ਗਏ । ਇਸ ਸਮੇ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ , ਇੰਜ. ਸਵਰਨ ਸਿੰਘ ਮੈਂਬਰ ਪੀ.ਏ.ਸੀ.ਅਕਾਲੀ ਦਲ,ਜਥੇਦਾਰ ਸੁਖਦੇਵ ਸਿੰਘ ਨਾਨਕਪੁਰ ਮੈਂਬਰ ਪੀ.ਏ.ਸੀ. ਅਕਾਲੀ ਦਲ, ਜਥੇ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਜਥੇ ਇੰਦਰਜੀਤ ਸਿੰਘ ਜੋਸਨ ਤਲਵੰਡੀ ਚੌਧਰੀਆਂ ਸੀਨੀਅਰ ਯੂਥ ਅਕਾਲੀ ਆਗੂ , ਜਥੇ ਕੁਲਦੀਪ ਸਿੰਘ ਬੂਲੇ ਪ੍ਰਧਾਨ ਦੋਆਬਾ ਜੋਨ , ਜੱਥੇ ਮਹਿੰਦਰ ਸਿੰਘ ਆਹਲੀ ਰਿਟਾ. ਸਕੱਤਰ ਸ਼੍ਰੋਮਣੀ ਕਮੇਟੀ ਤੇ ਸੀਨੀਅਰ ਅਕਾਲੀ ਆਗੂ ,ਕਰਨਜੀਤ ਸਿੰਘ ਆਹਲੀ ਸੀਨੀਅਰ ਅਕਾਲੀ ਆਗੂ ,ਜੱਥੇ ਸਤਨਾਮ ਸਿੰਘ ਰਾਮੇ ਸਲਾਹਕਾਰ ਅਕਾਲੀ ਦਲ, ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ, ਜਥੇਦਾਰ ਮਨਜੀਤ ਸਿੰਘ ਗੋਲਡੀ ਸਰਪੰਚ ਡੌਲਾ, ਮਲਕੀਤ ਸਿੰਘ ਚੰਦੀ ਰਣਧੀਰਪੁਰ , ਜਥੇਦਾਰ ਸੁਖਵਿੰਦਰ ਸਿੰਘ ਹਾਜੀਪੁਰ, ਜਥੇ ਰਣਜੀਤ ਸਿੰਘ ਆਹਲੀ , ਜਥੇਦਾਰ ਗੁਰਦਿਆਲ ਸਿੰਘ ਖਾਲਸਾ , ਮੈਨੇਜਰ ਜਰਨੈਲ ਸਿੰਘ ਬੂਲੇ , ਕਾਰਜ ਸਿੰਘ ਤਕੀਆ, ਲਖਵਿੰਦਰ ਸਿੰਘ ਕੌੜਾ, ਦਿਆਲ ਸਿੰਘ ਦੀਪੇਵਾਲ, ਸਿਮਰਪ੍ਰੀਤ ਸਿੰਘ ਸੈਦਪੁਰ, ਭੁਪਿੰਦਰ ਸਿੰਘ ਮਾਛੀ ਜੋਆ ਆਦਿ ਹੋਰਨਾਂ ਸ਼ਿਰਕਤ ਕੀਤੀ । 
ਇਸ ਸਮੇ ਸਮੂਹ ਅਕਾਲੀ ਦਲ ਦੀ ਸਮੁੱਚੀ ਲੀਡਰਸਿਪ ਨੇ ਮਿਲ ਕੇ ਸੁਲਤਾਨਪੁਰ ਲੋਧੀ ਦੇ ਸਾਰੇ 13 ਵਾਰਡਾਂ ਤੇ ਉਮੀਦਵਾਰ ਖੜੇ ਕਰਨ ਤੇ ਪੂਰੀ ਮਿਹਨਤ ਨਾਲ ਚੋਣ ਪ੍ਰਚਾਰ ਕਰਕੇ ਜਿਤਾਉਣ ਦਾ ਐਲਾਨ ਕੀਤਾ ।
ਇਸ ਸਮੇ ਵਾਰਡ ਨੰਬਰ ਇਕ ਤੋਂ ਜਥੇ ਦਿਲਬਾਗ ਸਿੰਘ ਗਿੱਲ ਐਮ.ਡੀ. ਗਿੱਲ ਆਟੋ ਦੀ ਪਤਨੀ ਸੰਦੀਪ ਕੌਰ ਗਿੱਲ , ਵਾਰਡ ਨੰਬਰ 4 ਤੋ ਧਰਮ ਰਾਜ , ਵਾਰਡ ਨੰਬਰ 8 ਤੋ ਸਾਬਕਾ ਕੌਸਲਰ ਸਿਮਰਜੀਤ ਧੀਰ ਅਤੇ ਵਾਰਡ ਨੰਬਰ 13 ਤੋਂ ਚਰਨ ਕਮਲ ਪਿੰਟਾ ਨੂੰ ਪਹਿਲੀ ਸੂਚੀ ਵਿਚ ਅਕਾਲੀ ਦਲ ਦਾ ਉਮੀਦਵਾਰ ਐਲਾਨ ਕੀਤਾ ਗਿਆ । ਇਸਤੋਂ ਇਲਾਵਾ ਸਮੁੱਚੀ ਲੀਡਰਸਿਪ ਨੇ ਵਾਰਡ ਨੰਬਰ 3 ਤੋਂ ਬਸਪਾ (ਅ ) ਦੀ ਲੇਡੀ ਉਮੀਦਵਾਰ ਦੀ ਅਕਾਲੀ ਦਲ ਵੱਲੋਂ ਹਿਮਾਇਤ ਕਰਨ ਦਾ ਵੀ ਫੈਸਲਾ ਕੀਤਾ । ਜਥੇ ਜਰਨੈਲ ਸਿੰਘ ਵਾਹਦ ਨੇ ਦੱਸਿਆ ਕਿ ਬਾਕੀ ਉਮੀਦਵਾਰਾਂ ਦਾ ਐਲਾਨ ਕੱਲ ਕੀਤਾ ਜਾਵੇਗਾ । 
ਸਮੂਹ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਸਲ ਚੋਣਾਂ ਵਿਚ ਪੂਰੀ ਤਰ੍ਹਾਂ ਕੀਤੀ ਗਈ ਹੈ ਤੇ ਅਕਾਲੀ ਦਲ ਹੂੰਝਾ ਫੇਰ ਜਿੱਤ ਹਾਸਲ ਕਰੇਗਾ । ਇਸ ਸਮੇ ਮੀਟਿੰਗ ਵਿਚ ਸੀਨੀਅਰ ਆਗੂ ਕਰਨਜੀਤ ਸਿੰਘ ਆਹਲੀ , ਸੁਰਿੰਦਰ ਸਿੰਘ ਦੇਸਲ ਪ੍ਰਧਾਨ, ਬੀਬੀ ਬਲਜੀਤ ਕੌਰ ਕਮਾਲ ਪੁਰ, ਗੁਰਸਾਹਿਬ ਸਿੰਘ ਰਾਗੀ , ਹਰਦਿਆਲ ਸਿੰਘ,ਬਿਕਰਮਜੀਤ ਸਿੰਘ ਬਿੱਕਾ ਤਲਵੰਡੀ ਚੌਧਰੀਆਂ, ਪ੍ਰਿੰਸੀਪਲ ਕਰਨੈਲ ਸਿੰਘ ਬੁਸੋਵਾਲ, ਭਾਈ ਸੁਬੇਗ ਸਿੰਘ ਰਾਗੀ , ਭਾਈ ਸਰਬਜੀਤ ਸਿੰਘ ਰਾਗੀ, ਮਲਕੀਤ ਸਿੰਘ ਚੰਦੀ , ਬਲਜੀਤ ਸਿੰਘ ਬੱਲੀ, ਲਖਵਿੰਦਰ ਸਿੰਘ ਕੌੜਾ , ਜਥੇ ਰਣਜੀਤ ਸਿੰਘ ਆਹਲੀ, ਧਰਮ ਰਾਜ ਸਿੰਘ, ਚਰਨ ਕਮਲ ਪਿੰਟਾ , ਜਥੇ ਦਿਲਬਾਗ ਸਿੰਘ ਗਿੱਲ , ਬਲਵਿੰਦਰ ਸਿੰਘ ਭੱਟੀ , ਸਿਮਰਪ੍ਰੀਤ ਸਿੰਘ ਯੂਥ ਆਗੂ ਤੇ ਹੋਰ ਵਰਕਰ ਸ਼ਾਮਲ ਸਨ ।
ਬਾਅਦ ਵਿਚ ਅਕਾਲੀ ਆਗੂਆਂ ਨੇ ਦੋਸ਼ ਲਗਾਇਆ ਕਿ ਕਾਗਜ ਭਰਨ ਲਈ ਉਨ੍ਹਾਂ ਦੇ ਉਮੀਦਵਾਰਾਂ ਨੂੰ ਦਫਤਰਾਂ ਵਿਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.