ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੁੱਖ ਦਫਤਰ ਵਿਖੇ ਲਹਿਰਾਇਆ ਤਿਰੰਗਾ ਝੰਡਾ

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੁੱਖ ਦਫਤਰ ਵਿਖੇ ਲਹਿਰਾਇਆ ਤਿਰੰਗਾ ਝੰਡਾ

ਜ਼ਿਲ੍ਹਾ ਤਰਨਤਾਰਨ ਦੇ ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਇਕੱਤਰ ਹੋ ਕੇ ਅਜਾਦੀ ਘੁਲਾਟੀਆਂ ਨੂੰ ਕੀਤਾ ਨਮਨ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,15 ਅਗਸਤ

ਸਵਤੰਤਰਤਾ ਦਿਵਸ ਮੌਕੇ ਭਾਰਤ ਦੇਸ਼ ਦੇ ਅਜਾਦੀ ਘੁਲਾਟੀਆਂ ਅਤੇ ਯੋਧਿਆਂ,ਸੂਰਬੀਰਾਂ ਨੂੰ ਨਮਨ ਕੀਤਾ ਜਾ ਰਿਹਾ ਹੈ,ਜਿਸ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਜਪਾ ਆਪਣੇ ਸਮੁੱਚੇ ਵਰਕਰਾਂ ਵਿੱਚ ਇਸ ਅਜਾਦੀ ਦਿਵਸ ਮੌਕੇ ਦੇਸ਼ ਨਿਵਾਸੀਆਂ ਨੂੰ ਵਧਾਈ ਦਿੰਦੀ ਹੈ। ਇਸ ਦੇ ਚਲਦਿਆਂ ਜ਼ਿਲ੍ਹਾ ਤਰਨਤਾਰਨ ਦੇ ਮੁੱਖ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਸਮੁੱਚੇ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨਾਂ ਦੀ ਮੌਜੂਦਗੀ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਰਾਸ਼ਟਰੀ ਗੀਤ ਦਾ ਗੁਨਗਾਨ ਕੀਤਾ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਸੂਰਬੀਰਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨਾਂ ਨੂੰ ਨਮਨ ਕੀਤਾ। ਤਿਰੰਗਾ ਝੰਡਾ ਲਹਿਰਾਉਣ ਮੌਕੇ ਪੰਜਾਬ ਪੁਲਸ ਦੀ ਟੁਕੜੀ ਨੇ ਬੜੇ ਹੀ ਸਤਿਕਾਰ ਨਾਲ ਆਪਣੀ ਸਲਾਮੀ ਦਿੱਤੀ।ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਸਾਰੇ ਹੀ ਪਹੁੰਚੇ ਹੋਏ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਪ੍ਰਤੀ ਪਿਆਰ,ਮਾਣ ਸਤਿਕਾਰ ਕਾਇਮ ਰੱਖਣ ਅਤੇ ਲੋਕ ਸੇਵਾ ਦੀ ਮਨਸ਼ਾ ਨਾਲ ਸਮਾਜਿਕ ਤੌਰ 'ਤੇ ਇਕ ਦੂਸਰੇ ਦੇ ਵਧ ਤੋਂ ਵਧ ਕੰਮ ਆਉਣਾ ਚਾਹੀਦਾ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਦਿਨ ਰਾਤ ਸਰਹੱਦਾਂ 'ਤੇ ਰਾਖੀ ਕਰਨ ਵਾਲੇ ਫੌਜੀ ਜਵਾਨਾਂ ਅਤੇ ਉਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਰੱਖਣੀ ਚਾਹੀਦੀ ਹੈ। ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂਕੋਠੀ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਮੀਤ ਪ੍ਰਧਾਨ ਨੇਤਰਪਾਲ ਸਿੰਘ,ਮੀਤ ਪ੍ਰਧਾਨ ਜਸਕਰਨ ਸਿੰਘ,ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਹਰਮਨਜੀਤ ਸਿੰਘ ਕੱਲਾ,ਸਕੱਤਰ ਪਵਨ ਦੇਵਗਨ,ਸਕੱਤਰ ਪਵਨ ਕੁੰਦਰਾ,ਸਕੱਤਰ ਵਿਨੀਤ ਪਾਸੀ,ਸਕੱਤਰ ਬਿਕਰਮ ਅਰੋੜਾ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਨਰਿੰਦਰ ਸਿੰਘ, ਮਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਗੌਰਵ ਦੇਵਗਨ,ਸਰਕਲ ਪ੍ਰਧਾਨ ਹਰਪਾਲ ਸੋਨੀ,ਤਰਨਤਾਰਨ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ,ਸਰਕਲ ਪ੍ਰਧਾਨ ਦਿਲਬਾਗ ਸਿੰਘ ਖਾਰਾ,ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ,ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ,ਸਰਕਲ ਪ੍ਰਧਾਨ ਵਿਜੇ ਵਿਨਾਇਕ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਪ੍ਰਧਾਨ ਜਸਬੀਰ ਸਿੰਘ, ਵਪਾਰ ਸੈੱਲ ਕਨਵੀਨਰ ਮੇਜਰ ਸਿੰਘ ਗਿੱਲ,ਮਾਸਟਰ ਬਲਦੇਵ ਸਿੰਘ ਮੰਡ,ਕਸ਼ਮੀਰ ਕੌਰ ਮਾਨ ਮਲੀਆ, ਬਲਜਿੰਦਰ ਸਿੰਘ ਚੀਮਾ,ਬਲਧੀਰ ਸਿੰਘ,ਘੁੱਲਾ ਸਿੰਘ ਮਿਆਣੀ,ਸਵਿੰਦਰ ਸਿੰਘ ਠੱਠਗੜ,ਰਣਜੀਤ ਸਿੰਘ ਗਿੱਲ ਵੜੈਚ, ਕਾਬਲ ਸਿੰਘ, ਜਗਤਾਰ ਸਿੰਘ ਠੱਠਾ,ਜਸਵਿੰਦਰ ਸਿੰਘ ਤਰਨਤਾਰਨ,ਅਮਨ ਸ਼ਰਮਾ,ਬਲਦੇਵ ਮਸੀਹ,ਗੋਰਾ ਮਸੀਹ,ਸਵਿੰਦਰ ਸਿੰਘ ਠੱਠਗੜ,ਹਰਜਿੰਦਰ ਸਿੰਘ ਚਹਿਲ,ਹਰਜੀਤ ਸਿੰਘ ਕਾਲਾ ਸੋਹਲ,ਸਾਬਕਾ ਸਰਪੰਚ ਬਲਦੇਵ ਸਿੰਘ,ਨਵਪ੍ਰੀਤ ਸਿੰਘ ਛਾਪਾ,ਹਰਪਾਲ ਸਿੰਘ ਭੁੱਚਰ,ਅਵਤਾਰ ਸਿੰਘ ਰਸੂਲਪੁਰ,ਗੁਰਲਾਲ ਸਿੰਘ ਐਮਾਂ ਕਲਾਂ,ਸੁਖਦੇਵ ਸਿੰਘ ਬਘਿਆੜੀ,ਰਣਜੀਤ ਸਿੰਘ ਰਾਣਾ,ਸਾਬਕਾ ਮੈਂਬਰ ਸੁਖਦੇਵ ਸਿੰਘ ਸ਼ਾਹ ਮੀਰਪੁਰ,ਸਾਬਕਾ ਮੈਂਬਰ ਲੱਖਾ ਸਿੰਘ,ਬਾਬਾ ਲਖਵਿੰਦਰ ਸਿੰਘ ਮੱਜੂਪੁਰਾ,ਗੁਰਪ੍ਰੀਤ ਸਿੰਘ ਛਿਛਰੇਵਾਲ,

ਬਲਜਿੰਦਰ ਸਿੰਘ ਛਿਛਰੇਵਾਲ, ਜਸਪਾਲ ਸਿੰਘ ਮਾਲੂਵਾਲ,ਕਪੂਰ ਸਿੰਘ ਚੱਕ ਸਿਕੰਦਰ, ਬਾਬਾ ਜਗੀਰ ਸਿੰਘ ਰਾਮਰੌਣੀ,ਬਾਬਾ ਚਾਨਣ ਸਿੰਘ ਰਾਮਰੌਣੀ,ਸਕੱਤਰ ਸਿੰਘ ਪੰਡੋਰੀ ਰਣ ਸਿੰਘ,ਰਾਜ ਕੁਮਾਰ, ਸਵਰਨ ਸਿੰਘ ਕੋਟਲੀ,ਕਨਵਰਦੀਪ ਸਿੰਘ ਪੰਡੋਰੀ ਸਿੱਧਵਾਂ,ਮਨਜਿੰਦਰ ਸਿੰਘ ਖਾਰਾ,ਮੇਜਰ ਸਿੰਘ ਕੱਕਾ ਕੰਡਿਆਲਾ,ਅਮਾਨਤ ਮਸੀਹ ਕੱਕਾ ਕੰਡਿਆਲਾ,ਬਲਵਿੰਦਰ ਸਿੰਘ ਕੱਕਾ ਕੰਡਿਆਲਾ,ਬਾਜ ਸਿੰਘ ਕੈਰੋਂਵਾਲ, ਗੁਰਪ੍ਰੀਤ ਸਿੰਘ ਠੱਠੀ,ਹਰਜੀਤ ਸਿੰਘ ਲਾਲੂਘੁੰਮਣ,ਬਾਬਾ ਹਰਪ੍ਰੀਤ ਸਿੰਘ ਖਾਲਸਾ,ਜੱਬਰ ਸਿੰਘ, ਮਨਦੀਪ ਮੋਨੂ,ਪਰਮਜੀਤ ਸਿੰਘ ਤਰਨਤਾਰਨ ਤੋਂ ਇਲਾਵਾ ਜ਼ਿਲ੍ਹੇ ਭਰ 'ਚੋਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਮੌਜੂਦ ਸਨ।