ਪਾਕਿਸਤਾਨ ਦੀ ਡਿਪਲੋਮੇਸੀ ਨਾਲ ਖਾੜੀ ਖੇਤਰ ਵਿੱਚ ਤਣਾਅ ਘਟਿਆ
- ਅੰਤਰਰਾਸ਼ਟਰੀ
- 08 Apr, 2026 07:12 PM (Asia/Kolkata)
ਇਸਲਾਮਾਬਾਦ,ਨਜ਼ਰਾਨਾ ਟਾਈਮਜ਼
ਅਲੀ ਇਮਰਾਨ ਚੱਠਾ
ਅੱਜ ਸ਼ਾਮ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੂੰ ਤੁਰਕੀ ਗਣਰਾਜ ਦੇ ਰਾਸ਼ਟਰਪਤੀ ਰਜਬ ਤਈਬ ਅਰਦੋਆਨ ਵੱਲੋਂ ਟੈਲੀਫ਼ੋਨ ਕਾਲ ਪ੍ਰਾਪਤ ਹੋਈ।
ਗੱਲਬਾਤ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਨੇ ਖੇਤਰ ਵਿੱਚ ਤਣਾਅ ਘਟਾਉਣ ਲਈ ਪਾਕਿਸਤਾਨ ਦੀ ਇਤਿਹਾਸਕ ਅਮਨ ਪਹਲ ‘ਤੇ ਪ੍ਰਧਾਨ ਮੰਤਰੀ ਨੂੰ ਦਿਲੋਂ ਮੁਬਾਰਕਬਾਦ ਦਿੱਤੀ। ਅਰਦੋਆਨ ਨੇ ਪ੍ਰਧਾਨ ਮੰਤਰੀ ਦੀ ਹਿੰਮਤਵਾਨ ਅਤੇ ਦੂਰਅੰਦੇਸ਼ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਖਾੜੀ ਖੇਤਰ ਵਿੱਚ ਚੱਲ ਰਹੇ ਤਬਾਹਕੁਨ ਟਕਰਾਅ ਨੂੰ ਖਤਮ ਕਰਨ ਲਈ ਯਤਨ ਕੀਤੇ ਗਏ, ਜਿਸ ਕਾਰਨ ਵੱਡੇ ਪੱਧਰ ‘ਤੇ ਜਾਨੀ ਨੁਕਸਾਨ ਅਤੇ ਢਾਂਚਾਗਤ ਤਬਾਹੀ ਹੋਈ ਸੀ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਅਮਨ ਅਤੇ ਸਥਿਰਤਾ ਬਹਾਲ ਕਰਨ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਅਤੇ ਖ਼ਲਿਸ ਨੀਅਤ ਵਾਲੀਆਂ ਕੋਸ਼ਿਸ਼ਾਂ ਲਈ ਤੁਰਕੀ ਦੀ ਪੂਰੀ ਹਿਮਾਇਤ ਦੁਹਰਾਈ।
ਪ੍ਰਧਾਨ ਮੰਤਰੀ ਨੇ ਤੁਰਕੀ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ ਦੀਆਂ ਖ਼ਲਿਸ ਅਮਨ ਕੋਸ਼ਿਸ਼ਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਖੇਤਰੀ ਅਤੇ ਵਿਸ਼ਵ ਅਮਨ ਅਤੇ ਸਥਿਰਤਾ ਲਈ ਪਾਕਿਸਤਾਨ ਦੇ ਵਚਨਬੱਧਤਾ ਨੂੰ ਦੁਹਰਾਇਆ।
Leave a Reply