ਪੰਜਾਬ ਦਾ ਸਿਆਸੀ ਭਵਿੱਖ ਕਿਧਰ ਨੂੰ,ਕੀ ਹੋਂਦ ਹੈ ਖੇਤਰੀ ਪਾਰਟੀ ਦੀ - ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਪੰਜਾਬ ਦਾ ਸਿਆਸੀ ਭਵਿੱਖ ਕਿਧਰ ਨੂੰ,ਕੀ ਹੋਂਦ ਹੈ ਖੇਤਰੀ ਪਾਰਟੀ ਦੀ - ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਪੰਜਾਬ ਦਾ ਸਿਆਸੀ ਭਵਿੱਖ ਕਿਧਰ ਨੂੰ,ਕੀ ਹੋਂਦ ਹੈ ਖੇਤਰੀ ਪਾਰਟੀ ਦੀ - ਬਲਵਿੰਦਰ ਪਾਲ ਸਿੰਘ ਪ੍ਰੋਫੈਸਰ 
​'ਆਪ' ਲਈ ਮੌਜੂਦਾ ਸਥਿਤੀ "ਅੰਦਰੂਨੀ ਖੋਰੇ" ਵਾਲੀ ਹੈ। ਰਾਜ ਸਭਾ ਮੈਂਬਰਾਂ ਦਾ ਬਾਗੀ ਹੋਣਾ ਸਿਰਫ਼ ਅੰਕੜਿਆਂ ਦੀ ਖੇਡ ਨਹੀਂ, ਸਗੋਂ ਪਾਰਟੀ ਦੇ 'ਵਿਚਾਰਧਾਰਕ ਪਤਨ' ਦਾ ਸੰਕੇਤ ਹੈ।ਗੈਰ-ਸਿਆਸੀ ਅਤੇ ਅਮੀਰ ਚਿਹਰਿਆਂ ਨੂੰ ਤਰਜੀਹ ਦੇਣ ਦੀ ਨੀਤੀ ਹੁਣ ਆਪ ਪਾਰਟੀ 'ਤੇ ਭਾਰੀ ਪੈ ਰਹੀ ਹੈ।
ਜੇਕਰ ਭਗਵੰਤ ਮਾਨ ਪ੍ਰਸ਼ਾਸਨਿਕ ਪੱਧਰ 'ਤੇ ਕੋਈ ਵੱਡਾ ਚਮਤਕਾਰ ਨਹੀਂ ਕਰਦੇ, ਤਾਂ 2027 ਤੱਕ ਪਾਰਟੀ ਵਿੱਚ 'ਵੱਡੀ ਟੁੱਟ-ਭੱਜ' ਤੈਅ ਹੈ। 'ਆਪ' ਦਾ ਭਵਿੱਖ ਹੁਣ ਦਿੱਲੀ ਦੀ ਬਜਾਏ ਪੰਜਾਬ ਦੇ ਸਥਾਨਕ ਕੇਡਰ ਨੂੰ ਸੰਭਾਲਣ ਤੇ ਖੇਤਰੀ ਪਾਰਟੀ ਬਣਨ 'ਤੇ ਟਿਕਿਆ ਹੈ।ਭਗਵੰਤ ਮਾਨ ਦਾ ਕੇਜਰੀਵਾਲ ਨਾਲੋਂ ਜ਼ਿਆਦਾ ਲੋਕਾਂ ਵਿਚ ਆਧਾਰ ਤੇ ਸਿਆਸਤ ਉਪਰ ਪਕੜ ਹੈ।​
ਭਾਜਪਾ ਪੰਜਾਬ ਵਿੱਚ "ਹਿੰਦੂ + ਦਲਿਤ + ਗੈਰ ਜੱਟ ਸਿੱਖ" ਵਾਲਾ ਨਵਾਂ ਸਮੀਕਰਨ ਬਣਾ ਰਹੀ ਹੈ।ਹਾਲਾਂਕਿ ਕਿਸਾਨ ਅੰਦੋਲਨ ਕਾਰਨ ਪਿੰਡਾਂ ਵਿੱਚ ਵਿਰੋਧ ਅਜੇ ਵੀ ਹੈ, ਪਰ ਦੂਜੀਆਂ ਪਾਰਟੀਆਂ ਦੇ 'ਮਹਾਂਰਥੀ ਚਿਹਰਿਆਂ' ਨੂੰ ਸ਼ਾਮਲ ਕਰਕੇ ਭਾਜਪਾ ਪਿੰਡਾਂ ਵਿੱਚ ਆਪਣਾ ਮਹਤਵ ਵਧਾ ਰਹੀ ਹੈ।ਭਾਜਪਾ ਸਾਰੀਆਂ ਪਾਰਟੀਆਂ ਨੂੰ ਪਛਾੜਨ ਲਈ "ਸਰੋਤਾਂ" ਅਤੇ "ਸੱਤਾ" ਦੀ ਵਰਤੋਂ ਕਰ ਰਹੀ ਹੈ। ਜੇਕਰ ਅਕਾਲੀ ਦਲ ਕਮਜ਼ੋਰ ਰਹਿੰਦਾ ਹੈ, ਤਾਂ ਭਾਜਪਾ ਪੰਥਕ ਵੋਟ ਨੂੰ ਛੱਡ ਕੇ ਬਾਕੀ ਸਾਰੇ ਵਰਗਾਂ ਵਿੱਚ ਮੋਹਰੀ ਬਣਨ ਦੀ ਸਮਰੱਥਾ ਰੱਖਦੀ ਹੈ।
​ਬਾਦਲ ਅਕਾਲੀ ਦਲ ਇਸ ਵੇਲੇ ਆਪਣੀ ਸਭ ਤੋਂ ਵੱਡੀ ਹੋਂਦ ਦੀ ਲੜਾਈ ਲੜ ਰਿਹਾ ਹੈ।ਪਰਿਵਾਰਵਾਦ ਦੇ ਇਲਜ਼ਾਮਾਂ ਅਤੇ ਅੰਦਰੂਨੀ ਬਗਾਵਤ ਨੇ ਪਾਰਟੀ ਨੂੰ ਕਮਜ਼ੋਰ ਕੀਤਾ ਹੈ। ਜਿੰਨੀ ਦੇਰ ਪਾਰਟੀ ਪੰਥਕ ਤੇ ਪੰਜਾਬ ਖੁਦਮੁਖਤਿਆਰੀ ਏਜੰਡੇ ਅਤੇ ਨਵੀਂ ਲੀਡਰਸ਼ਿਪ ਨੂੰ ਅੱਗੇ ਨਹੀਂ ਲਿਆਉਂਦੀ, ਉੱਨੀ ਦੇਰ ਇਸ ਦਾ ਮੁੜ ਉਭਾਰ ਮੁਸ਼ਕਿਲ ਹੈ।ਅਜੇ ਤਕ ਉਸਨੇ ਕੋਈ ਠੋਸ ਕਾਰਜ ਨਹੀਂ ਕੀਤਾ ਕਿ ਉਹ ਦਿਲੀ ਪਾਰਟੀਆਂ ਵਿਰੁਧ ਚੁਣੌਤੀ ਬਣ ਸਕੇ।
​ਕਾਂਗਰਸ ਲਈ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਉਹ 'ਆਪ' ਦੀ ਐਂਟੀ-ਇਨਕੰਬੈਂਸੀ (ਸਰਕਾਰ ਵਿਰੋਧੀ ਲਹਿਰ) ਦਾ ਫਾਇਦਾ ਲੈਣ ਦੀ ਬਜਾਏ ਆਪਣੇ ਆਗੂਆਂ ਨੂੰ ਭਾਜਪਾ ਵਿੱਚ ਜਾਣ ਤੋਂ ਰੋਕਣ ਵਿੱਚ ਲੱਗੀ ਹੋਈ ਹੈ। ਕਾਂਗਰਸ ਵਿਚ ਪਈ ਫੁਟ , ਲੀਡਰਸ਼ਿਪ ਦੀ ਘਾਟ ਉਸ ਦੀ ਸਿਆਸੀ ਚਮਕ ਘਟਾ ਰਹੀ ਹੈ।ਰਾਜਾ ਵੜਿੰਗ ਦੀ ਕਮਾਂਡ ਫੇਲ ਸਾਬਤ ਹੋਈ ਹੈ।ਇਹ ਕਾਂਗਰਸ ਦੇ ਖਿੰਡਾਅ ਦਾ ਕਾਰਣ ਬਣ ਸਕਦੀ ਹੈ।ਜੇਕਰ ਕਾਂਗਰਸ ਨੇ ਫੈਸਲਾਕੁੰਨ ਲੀਡਰਸ਼ਿਪ ਨਾ ਦਿਖਾਈ, ਤਾਂ ਪੰਜਾਬ ਵਿੱਚ ਮੁੱਖ ਮੁਕਾਬਲਾ 'ਆਪ' ਬਨਾਮ ਭਾਜਪਾ ਹੋ ਜਾਵੇਗਾ, ਜਿਸ ਵਿੱਚ ਕਾਂਗਰਸ ਤੀਜੇ ਨੰਬਰ 'ਤੇ ਖਿਸਕਣ ਦੀ ਸੰਭਾਵਨਾ ਬਣਸਕਦੀ ਹੈ।ਇਹੋ ਹੀ ਭਾਜਪਾ ਦੀ ਸਿਆਸੀ ਨੀਤੀ ਹੈ।
ਅਕਾਲੀ ਦਲ ​​ਵਾਰਿਸ ਪੰਜਾਬ ਦੇ ਧਿਰ ਚੋਣ ਰਾਜਨੀਤੀ ਵਿੱਚ ਕਿੰਨੀ ਸਫਲ ਹੋਵੇਗੀ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ 'ਭਾਵਨਾਤਮਕ ਮੁੱਦਿਆਂ' ਨੂੰ 'ਵੋਟਾਂ' ਵਿੱਚ ਕਿਵੇਂ ਬਦਲਦੇ ਹਨ। ਕੀ ਉਹ ਅੰਮਿ੍ਰਤਪਾਲ ਨੂੰ ਚੇਹਰਾ ਬਣਾਕੇ ਵੋਟਾਂ ਮੰਗਣਗੇ ਜਾਂ ਸੰਗਠਨਾਤਮਕ ਢਾਚਾ ਤੇ ਪੰਜਾਬ ਪਖੀ ਏਜੰਡਾ ਸਿਰਜੇ ਅਕਾਲੀ ਦਲ ਦੀ ਭਵਿਖੀ ਸਿਰਜਣਾ ਕਰਕੇ ਦਿਲੀ ਪਾਰਟੀਆਂ ਲਈ ਚੈਲਿੰਜ ਬਣਨਗੇ। 
ਕੀ ਉਹਨਾਂ ਕੋਲ ਸ਼ਹੀਦ ਪਰਿਵਾਰਾਂ ਦੇ ਉਮੀਦਵਾਰਾਂ ਦੀ ਥਾਂ ਬੋਧਿਕ ਇਮਾਨਦਾਰ ਊਮੀਦਵਾਰ ਹੋਣਗੇ ਜਿੰਨਾਂ ਦੀ ਸਮਰਪਣਾ ਪੰਜਾਬ ਤੇ ਪੰਥ ਪ੍ਰਤੀ ਹੋਵੇ। ਜਾਂ ਫਿਰ ਇਹ ਧਿਰ ਰਵਾਇਤੀ ਪਾਰਟੀਆਂ (ਖਾਸ ਕਰਕੇ ਅਕਾਲੀ ਦਲ) ਦੀ ਵੋਟ ਕੱਟਣ ਵਿੱਚ ਕਾਮਯਾਬ ਹੋਵੇਗੀ। ਸਚ ਇਹੀ ਹੈ ਕਿ ਪੂਰਨ ਸੱਤਾ ਹਾਸਲ ਕਰਨਾ ਕਿਸੇ ਵੀ ਸਿੱਖ ਸਿਆਸੀ ਧਿਰ ਲਈ ਅਜੇ ਦਿਲੀ ਦੂਰ ਹੈ ਵਾਲੀ ਗਲ ਹੈ।
ਬਸਪਾ ਹੁਣ ਸਿਰਫ਼ ਇੱਕ 'ਸਮਝੌਤਾ ਪਾਰਟੀ' ਬਣ ਕੇ ਰਹਿ ਗਈ ਹੈ। ਉਹ ਕਿਸੇ ਵੀ ਉਸ ਧਿਰ ਨਾਲ ਜਾ ਸਕਦੀ ਹੈ ਜੋ ਉਸ ਨੂੰ ਕੁਝ ਸੀਟਾਂ ਦੀ ਗਰੰਟੀ ਦੇਵੇ (ਭਾਵੇਂ ਉਹ ਅਕਾਲੀ ਦਲ ਹੋਵੇ ਜਾਂ ਕੋਈ ਹੋਰ ਤੀਜਾ ਫਰੰਟ)।
ਪੰਜਾਬ ਹੁਣ 'ਬਹੁ-ਕੋਣੀ ਮੁਕਾਬਲੇ ਵੱਲ ਵਧ ਰਿਹਾ ਹੈ।​ਭਾਜਪਾ ਸ਼ਹਿਰਾਂ ਤੋਂ ਨਿਕਲ ਕੇ ਪਿੰਡਾਂ ਵਿੱਚ ਪੈਰ ਪਸਾਰ ਰਹੀ ਹੈ।​ਆਪ ਆਪਣੀ ਅੰਦਰੂਨੀ ਟੁੱਟ-ਭੱਜ ਕਾਰਨ ਰੱਖਿਆਤਮਕ ਮੁਦਰਾ ਵਿੱਚ ਹੈ।ਅਜੇ ਕਈ ਝਟਕੇ ਲਗਣ ਦੀ ਸੰਭਾਵਨਾ ਹੈ।
​ਪੰਜਾਬ ਦੀ ਸਿਆਸਤ ਵਿੱਚ 2027 ਤੱਕ ਕੋਈ ਇੱਕ ਪਾਰਟੀ ਸਭ ਨੂੰ ਨਹੀਂ ਪਛਾੜ ਸਕੇਗੀ, ਬਲਕਿ ਇੱਕ "ਖਿਚੜੀ ਸਰਕਾਰ" ਜਾਂ ਬਹੁਤ ਹੀ ਬਾਰੀਕ ਅੰਤਰ ਵਾਲੇ ਮੁਕਾਬਲੇ ਦੀ ਸੰਭਾਵਨਾ ਜ਼ਿਆਦਾ ਹੈ। ਭਾਜਪਾ ਦਾ ਗ੍ਰਾਫ ਵਧੇਗਾ, ਪਰ ਪਿੰਡਾਂ ਦੀ ਮੁਕੰਮਲ ਹਮਾਇਤ ਮਿਲਣੀ ਅਜੇ ਵੀ ਇੱਕ ਵੱਡੀ ਚੁਣੌਤੀ ਹੈ।ਪਰ ਭਾਜਪਾ ਦੀ ਸਿਆਸੀ ਦਹਿਸ਼ਤ ਸਭਨਾਂ ਪਾਰਟੀਆਂ ਉਪਰ ਹੈ।ਅਕਾਲੀ ਦਲ ਬਾਦਲ ਭਾਜਪਾ ਨਾਲ ਸਮਝੋਤੇ ਲਈ ਤਰਲੋ ਮੱਛੀ ਹੈ। ਨਵਾਂ ਅਕਾਲੀ ਦਲ ਦੇ ਕਈ ਲੀਡਰ ਭਾਜਪਾ ਪਖ ਵਿਚ ਸਟੈਂਡ ਰਖਦੇ ਹਨ। ਵਾਰਿਸ ਪੰਜਾਬ ਅਜੇ ਤਕ ਖੇਤਰਵਾਦ ਵਾਲੀ ਪਾਰਟੀ ਦੀ ਚਮਕ ਨਹੀਂ ਦਿਖਾ ਸਕਿਆ।ਇਹ ਪੰਜਾਬ ਦਾ ਦੁਖਾਂਤ ਹੈ ਕਿ ਕੇਂਦਰੀ ਪਾਰਟੀ ਹੋਂਦ ਵਿਚ ਨਹੀਂ ਆ ਸਕੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.