ਇਤਰਾਜ਼ਯੋਗ ਵੀਡੀਓ ਮਾਮਲੇ 'ਚ ਕਸੂਤਾ ਫਸ ਗਿਆ ਭਗਵੰਤ ਮਾਨ

ਇਤਰਾਜ਼ਯੋਗ ਵੀਡੀਓ ਮਾਮਲੇ 'ਚ ਕਸੂਤਾ ਫਸ ਗਿਆ ਭਗਵੰਤ ਮਾਨ

ਦਸ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀਆਂ ਤਸਵੀਰਾਂ ਦਾ ਅਪਮਾਨ ਕਰਨ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਕਸੂਤਾ ਫਸ ਗਿਆ ਹੈ। ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਸਿੰਘ ਸਾਹਿਬਾਨਾਂ ਨੇ ਇਤਰਾਜ਼ਯੋਗ ਵੀਡੀਓ ਮਾਮਲੇ 'ਚ ਦੋ ਲੈਬਾਂ ਦੀ ਰਿਪੋਰਟ ਆਉਣ ਤੋਂ ਬਾਅਦ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਦੋਖੀ ਕਰਾਰ ਦੇ ਦਿੱਤਾ ਸੀ। ਪਰ ਭਗਵੰਤ ਮਾਨ ਅਤੇ ਉਸ ਦੇ ਹਮਾਇਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਟਿੱਚ ਜਾਣ ਰਹੇ ਹਨ ਅਤੇ ਜਥੇਦਾਰ ਗੜਗੱਜ ਉੱਤੇ ਸ਼ਬਦੀ ਹਮਲੇ ਅਤੇ ਰੱਜ ਕੇ ਕਿਰਦਾਰਕੁਸ਼ੀ ਕਰ ਰਹੇ ਹਨ।
ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਝੂਠਾ ਸਾਬਤ ਕਰਨ ਲਈ ਗੁਰੂਗ੍ਰਾਮ ਦੀ ਇੱਕ ਲੈਬ ਕੋਲੋਂ ਆਪਣੇ ਹੱਕ 'ਚ ਝੂਠੀ ਰਿਪੋਰਟ ਤਿਆਰ ਕਰਵਾ ਲਈ ਜਿਸ ਵਿੱਚ ਇਹ ਦੱਸਿਆ ਗਿਆ ਕਿ ਇਸ ਇਤਰਾਜ਼ਯੋਗ ਵੀਡੀਓ ਵਿੱਚ ਭਗਵੰਤ ਮਾਨ ਨਹੀਂ, ਬਲਕਿ ਕੋਈ ਹੋਰ ਵਿਅਕਤੀ ਹੈ। ਪਰ ਹੁਣ ਇਹ ਸੱਚ ਵੀ ਸਾਹਮਣੇ ਆ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਨੇ ਵੱਡੀ ਰਕਮ ਦੇ ਕੇ ਉਹ ਰਿਪੋਰਟ ਇੱਕ ਦਿਨ ਵਿੱਚ ਹੀ ਤਿਆਰ ਕਰਵਾ ਲਈ ਸੀ ਤੇ ਝੂਠੀ ਰਿਪੋਰਟ ਤਿਆਰ ਕਰਨ ਦੇ ਮਾਮਲੇ ਵਿੱਚ ਲੈਬ ਦੇ ਮਾਲਕਾਂ ਉੱਤੇ ਪਰਚੇ ਵੀ ਦਰਜ ਹੋ ਚੁੱਕੇ ਹਨ।
ਜਿਸ ਤਰ੍ਹਾਂ ਬਾਦਲ ਦਲ ਅਤੇ ਬਾਦਲ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਵੰਗਾਰਦਾ ਰਿਹਾ ਹੈ ਅਤੇ ਹੁਣ ਵੀ ਟਿੱਚ ਜਾਣਦਾ ਹੈ। ਓਹੀ ਰਾਹ ਭਗਵੰਤ ਮਾਨ ਨੇ ਫੜ ਲਿਆ ਹੈ, ਪਰ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਭਗਵੰਤ ਮਾਨ ਨੂੰ ਇਸ ਦੀ ਬਹੁਤ ਮਹਿੰਗੀ ਕੀਮਤ ਤਾਰਨੀ ਪਵੇਗੀ ਤੇ ਇਹ ਖੋਟੀ ਨੀਤੀ ਉਸ ਨੂੰ ਲੈ ਬੈਠੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ਼ ਟਕਰਾਉਣ ਵਾਲੇ ਬਾਦਲਕਿਆਂ ਦਾ ਹਸ਼ਰ ਪੂਰੀ ਦੁਨੀਆਂ ਦੇ ਸਾਹਮਣੇ ਹੈ ਤੇ ਹੁਣ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਅਤੇ ਇਤਰਾਜ਼ਯੋਗ ਵੀਡੀਓ ਮਾਮਲੇ ਵਿੱਚ ਭਗਵੰਤ ਮਾਨ ਵੀ ਆਪਣੀ ਖ਼ੁਦਕੁਸ਼ੀ ਕਰਨ ਵੱਲ ਤੁਰ ਪਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਉੱਤੇ ਬਾਦਲਾਂ ਦਾ ਕਬਜ਼ਾ ਹੋਣ ਕਰਕੇ ਬਹੁਤਾਂਤ ਸੰਗਤਾਂ ਨੂੰ ਇੰਝ ਜਾਪ ਰਿਹਾ ਹੈ ਕਿ ਭਗਵੰਤ ਮਾਨ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਹੀ ਚਾਲ ਹੈ। ਜਿਸ ਉੱਤੇ ਕੋਈ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਆਪਣੇ ਨਿੱਜੀ ਅਤੇ ਸਿਆਸੀ ਸੌੜੇ ਹਿੱਤਾਂ ਲਈ ਬਾਦਲਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਵਰਤਦੇ ਹਨ, ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਭਗਵੰਤ ਮਾਨ ਨੂੰ ਜੋ ਮਰਜ਼ੀ ਬੋਲਣ ਤੇ ਜੋ ਮਰਜ਼ੀ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ, ਜਿੱਥੇ ਭਗਵੰਤ ਮਾਨ ਗ਼ਲਤ ਹੈ ਓਥੇ ਬਾਦਲਕਿਆਂ ਵਾਂਗ ਇਸ ਦਾ ਵੀ ਡਟ ਕੇ ਵਿਰੋਧ ਹੋਣਾ ਚਾਹੀਦਾ ਹੈ।
ਜਾਅਲੀ ਰਿਪੋਰਟ ਤਿਆਰ ਕਰਨ ਦੇ ਮਾਮਲੇ ਵਿੱਚ ਭਗਵੰਤ ਮਾਨ ਦੀ ਖ਼ੂਬ ਖਿੱਲੀ ਉੱਡੀ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ਼ ਟਕਰਾਉਣ ਵਾਲੇ ਇਸ ਪੰਥ ਦੋਖੀ ਨੂੰ ਮੂੰਹ ਦੀ ਖਾਣੀ ਪਈ ਹੈ। ਹਾਲਾਂਕਿ ਭਗਵੰਤ ਮਾਨ ਸਰਕਾਰ ਵੱਲੋਂ ਬਥੇਰੀਆਂ ਅਖ਼ਬਾਰਾਂ, ਟੀ.ਵੀ. ਚੈੱਨਲਾਂ ਅਤੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਝੂਠੀ ਰਿਪੋਰਟ ਦੀਆਂ ਖ਼ਬਰਾਂ ਨੂੰ ਛਪਣ ਅਤੇ ਵਿਖਾਉਣ ਤੋਂ ਰੋਕ ਦਿੱਤਾ ਗਿਆ ਸੀ ਪਰ ਫਿਰ ਵੀ ਸੱਚ ਦਾ ਸੂਰਜ ਹਜ਼ਾਰਾਂ ਬੱਦਲ ਪਾੜ ਕੇ ਸਾਹਮਣੇ ਆ ਹੀ ਗਿਆ ਸੀ।
ਭਗਵੰਤ ਮਾਨ ਇਹ ਵੀ ਯਾਦ ਰੱਖੇ ਕਿ ਮੁੱਖ ਮੰਤਰੀ ਦੀ ਕੁਰਸੀ ਅਤੇ ਸੱਤਾ ਉਸ ਕੋਲ ਸਾਰੀ ਉਮਰ ਨਹੀਂ ਰਹਿਣੀ, ਇਹ ਇੱਕ ਦਿਨ ਖੁੱਸ ਹੀ ਜਾਣੀ ਹੈ। ਭਗਵੰਤ ਮਾਨ ਵਾਂਗ ਹੀ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਭੁਲੇਖਾ ਸੀ ਪਰ ਅਖ਼ੀਰ ਉਸੇ ਤਖ਼ਤ ਅੱਗੇ ਉਹਨਾਂ ਨੂੰ ਝੁਕਣਾ ਪਿਆ ਤੇ ਸੱਚ ਵੀ ਦੱਸਣਾ ਪਿਆ ਸੀ। ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਸੁਖਬੀਰ ਸਿੰਘ ਬਾਦਲ ਸਮੇਤ ਅਨੇਕਾਂ ਸਿਆਸੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆਪਣੀ ਗ਼ਲਤੀਆਂ ਸਵੀਕਾਰ ਕੀਤੀਆਂ ਹਨ, ਭਗਵੰਤ ਮਾਨ ਨੂੰ ਵੀ ਆਪਣਾ ਹੰਕਾਰ ਛੱਡ ਕੇ ਸੱਚੇ ਤਖ਼ਤ ਅੱਗੇ ਝੁਕ ਜਾਣਾ ਚਾਹੀਦਾ ਹੈ।
ਬਾਕੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਪੰਥ ਦੇ ਗ਼ੱਦਾਰ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਟੋਲੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜੋ 2 ਦਸੰਬਰ 2024 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਲਕਾਰਦੇ ਫਿਰਦੇ ਨੇ। ਸਾਡੀਆਂ ਨਜ਼ਰਾਂ ਵਿੱਚ ਤਾਂ ਭਗਵੰਤ ਮਾਨ ਅਤੇ ਸੁਖਬੀਰ ਬਾਦਲ ਦੋਵੇਂ ਦੋਸ਼ੀ ਹਨ ਅਤੇ ਦੋਵੇਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ, ਮਹਾਨਤਾ ਅਤੇ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਦੀ ਹਮਾਕਤ ਕਰ ਰਹੇ ਹਨ ਜੋ ਸਿੱਖ ਕੌਮ ਲਈ ਬਰਦਾਸ਼ਤਯੋਗ ਨਹੀਂ ਹੈ। ਭਗਵੰਤ ਮਾਨ ਦੇ ਹਮਾਇਤੀ ਜਿਹੜੇ ਜਾਣੇ-ਅਨਜਾਣੇ ਵਿੱਚ ਇਹ ਕਹਿ ਰਹੇ ਨੇ ਕਿ ਇਸ ਵੀਡੀਓ ਵਿੱਚ ਭਗਵੰਤ ਮਾਨ ਨਹੀਂ ਹੈ, ਉਹ ਇਹ ਵੀ ਦੱਸ ਦੇਣ ਕਿ ਫਿਰ ਵੀਡੀਓ ਵਿੱਚ ਕੌਣ ਹੈ, ਉਸ ਨੂੰ ਸਾਹਮਣੇ ਲੈ ਆਓ, ਸਰਕਾਰ ਤਾਂ ਕੁਝ ਵੀ ਕਰ ਸਕਦੀ ਹੈ, ਝੂਠੀਆਂ ਰਿਪੋਰਟਾਂ ਤਿਆਰ ਕਰਵਾਉਣ ਦੀ ਕੀ ਲੋੜ ਸੀ ?
 ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.