ਬਿਜਲੀ ਮੁਲਾਜ਼ਮਾਂ ਦਾ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ, 23-24 ਜੁਲਾਈ ਨੂੰ ਸਮੂਹਿਕ ਛੁੱਟੀ ਦਾ ਐਲਾਨ

ਬਿਜਲੀ ਮੁਲਾਜ਼ਮਾਂ ਦਾ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ, 23-24 ਜੁਲਾਈ ਨੂੰ ਸਮੂਹਿਕ ਛੁੱਟੀ ਦਾ ਐਲਾਨ

ਟਾਂਗਰਾਾ, ਸੁਰਜੀਤ ਸਿੰਘ ਖ਼ਾਲਸਾ 

ਅੱਜ ਮਿਤੀਃ22-07-2026 ਸਬ ਡਵੀਜ਼ਨ ਰਈਆ ਦੇ ਮੁਲਾਜ਼ਮ ਸਾਥੀਆਂ ਵੱਲੋਂ ਦੂਸਰੇ ਦਿਨ ਵੀ ਜੁਆਇੰਟ ਫੋਰਮ ਅਤੇ ਏਕਤਾ ਮੰਚ ਸਾਝੇ ਥੜੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਘਟੀਆ ਮੈਨੇਜਮੈਂਟ ਵੱਲੋਂ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਨੂੰ ਸਰਕਾਰਾ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਹਿਆ! ਜਿਵੇਂ ਕਿ ਪੇ ਬੈਂਡ ਲਾਗੂ ,18%ਡੀ ਏ ਕਿਸਤ ,ਪੁਰਾਣੀ ਪੈਨਸ਼ਨ ਬਹਾਲੀ ਕਰਵਾਉਣਾ,, ਬਰਾਬਰ ਕੰਮ ਬਰਾਬਰ ਤਨਖਾਹ,ਸੀ ਆਰ ਏ ਦੇ ਕੰਨਟੈਰਕਟ ਸਮੇਂ ਨੂੰ ਰੈਗੂਲਰ ਸੇਵਾ ਵਿਚ ਜੋੜਨਾ, ਤੇ ਹੋਰ ਅਹਿਮ ਮੰਗਾਂ ਨੂੰ ਮੰਨਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮਿਤੀਃ23,24-07-2026 ਨੂੰ ਸਮੂਹਿਕ ਛੁੱਟੀ ਵਿੱਚ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੀ ਕਾਲ ਅਨੁਸਾਰ ਵਾਧਾ ਕੀਤਾ ਗਿਆ|ਸੰਘਰਸ਼ ਵਿਚ ਇੰਪਲਾਈਜ ਫੈਡਰੇਸ਼ਨ ਪਹਿਲਵਾਨ ਜਥੇਬੰਦੀ ਮੰਡਲ ਪ੍ਰਧਾਨ ਸਰਿੰਦਰ ਸਿੰਘ ਕੰਗ ਡਿਪਟੀ ਜਨਰਲ ਸਕੱਤਰ ਪਵਨ ਕੁਮਾਰ ਰਈਆ,ਮੰਡਲ ਸਕੱਤਰ ਹਰਜੀਤ ਸਿੰਘ,ਸਬ ਡਵੀਜਨ ਪ੍ਰਧਾਨ ਹਰਜਿੰਦਰ ਸਿੰਘ,ਸਕੱਤਰ ਗੁਵਿੰਦਰ ਸਿੰਘ, ਗੁਰਮੁੱਖ ਸਿੰਘ ਪ੍ਰਧਾਨ ਕਰਮਚਾਰੀ ਦਲ,ਅਵਤਾਰ ਸਿੰਘ ਖੋਜਕੀਪੁਰ, ਲਵਪ੍ਰੀਤ ਸਿੰਘ ਕੈਸ਼ੀਅਰ,ਕੁਲਦੀਪ ਕੁਮਾਰ,ਵਰੁਨਦੀਪ ਸਿੰਘ, ਅਸ਼ੀਸ਼ ਕੁਮਾਰ ਆਰ.ਏੇ.,ਸੁਖਵਿੰਦਰ ਸਿੰਘ ਜੇ.ਈ. ,ਗੁਰਭੇਜ ਸਿੰਘ ਨਾਗੋਕੇ,ਸਵਿੰਦਰ ਸਿੰਘ, ਹਰਜੀਤ ਸਿੰਘ ਜੇ.ਈ., ਪ੍ਰਭਜੀਤ ਸਿੰਘ ਰਈਆ,ਬਲਵਿੰਦਰ ਸਿੰਘ ,ਜੋਬਨਜੀਤ ਸਿੰਘ,ਸੰਦੀਪ ਕੁਮਾਰ,ਜੋਬਨਜੀਤ ਸਿੰਘ ਤੇ ਹੋਰ ਮੁਲਜ਼ਮ ਸਾਥੀਆ ਵੱਲੋਂ ਸਰਕਾਰਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ!

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.