ਭਾਈ ਸੰਦੀਪ ਸਿੰਘ ਦੇ ਭਰਾ ਭਾਈ ਮਨਦੀਪ ਸਿੰਘ ਹੋਣਗੇ ਅੱਜ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਸਾਂਝੇ ਪੰਥਕ ਉਮੀਦਵਾਰ
- ਰਾਜਨੀਤੀ
- (Asia/Kolkata)
ਤਰਨ ਤਾਰਨ, ਭਾਈ ਰਣਜੀਤ ਸਿੰਘ ਖ਼ਾਲਸਾ
ਅੱਜ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਭਾਈ ਸੰਦੀਪ ਸਿੰਘ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਪੰਥਕ ਧਿਰਾਂ ਵੱਲੋਂ ਸਾਂਝਾ ਉਮੀਦਵਾਰ ਐਲਾਨਿਆ ਗਿਆ l ਇਹ ਐਲਾਨ ਪ੍ਰੈੱਸ ਕਲੱਬ ਅੰਮ੍ਰਿਤਸਰ ਵਿਖੇ ਭਾਈ ਤਰਸੇਮ ਸਿੰਘ ਪਿਤਾ ਸ. ਅੰਮ੍ਰਿਤਪਾਲ ਸਿੰਘ ਵੱਲੋਂ ਕੀਤਾ ਗਿਆ l ਇਸ ਮੌਕੇ ਵਾਰਿਸ ਪੰਜਾਬ ਦੇ ਭਾਈ ਤਰਸੇਮ ਸਿੰਘ, ਭਾਈ ਪਰਮਜੀਤ ਸਿੰਘ ਯੂ ਕੇ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਸੀਨੀਅਰ ਆਗੂ ਮੌਜੂਦ ਸਨ l ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਜਰਨਲ ਸਕੱਤਰ ਭਾਈ ਰਾਜੀਵ ਸਿੰਘ ਖਾਲੜਾ ਕੇਸ, ਅੰਮ੍ਰਿਤਸਰ ਜ਼ਿਲੇ ਦੇ ਪ੍ਰਧਾਨ ਇਕਬਾਲ ਸਿੰਘ ਤੁੰਗ, ਯੂਥ ਅਕਾਲੀ ਦਲ ਦੇ ਪ੍ਰਧਾਨ ਨਵਦੀਪ ਸਿੰਘ ਢੱਡੇ, ਰਾਜੀਵ ਸਿੰਘ, ਸੱਜਣ ਸਿੰਘ ਸਮੇਤ ਸੀਨੀਅਰ ਆਗੂ ਮੌਜੂਦ ਸਨ l ਭਾਈ ਸੰਦੀਪ ਸਿੰਘ ਦੇ ਸਮੁੱਚਾ ਪਰਿਵਾਰ ਉਸਦੇ ਮਾਤਾ, ਉਸਦੇ ਭਰਾ ਅਤੇ ਉਸਦੀ ਪਤਨੀ ਵੀ ਮੌਜੂਦ ਸਨ l ਇਸ ਤੋਂ ਇਲਾਵਾ ਪੰਥਕ ਆਗੂ ਭਾਈ ਮੋਹਕਮ ਸਿੰਘ ਵੀ ਹਾਜ਼ਰ ਸਨ l ਇਸ ਤੋਂ ਪਹਿਲਾਂ ਭਾਈ ਸੰਦੀਪ ਸਿੰਘ ਦੇ ਭਰਾਤਾ ਭਾਈ ਹਰਦੀਪ ਸਿੰਘ ਨੇ ਯੂਨਾਈਟਿਡ ਅਕਾਲੀ ਦਲ ਅਤੇ ਆਗੂਆਂ ਨਾਲ ਮੀਟਿੰਗ ਕੀਤੀ l ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਭਾਈ ਸੰਦੀਪ ਸਿੰਘ ਦਾ ਪਰਿਵਾਰ ਕਿਸੇ ਇੱਕ ਧਿਰ ਵੱਲੋਂ ਨਹੀਂ ਸਗੋਂ ਸਾਰੀਆਂ ਪੰਥਕ ਧਿਰਾਂ ਦੇ ਨਾਲੋਂ ਇੱਕ ਸਾਂਝਾ ਉਮੀਦਵਾਰ ਚੋਣ ਲੜੇਗਾ l ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਦੇ ਪੁੱਛਣ ਤੇ ਉਮੀਦਵਾਰ ਭਾਈ ਮਨਦੀਪ ਸਿੰਘ ਨੇ ਏਹ ਸਪੱਸ਼ਟ ਕੀਤਾ ਕਿ ਉਹ ਕਿਸੇ ਇੱਕ ਧਿਰ ਦੇ ਉਮੀਦਵਾਰ ਨਹੀਂ ਸਗੋਂ ਪੰਥਕ ਧਿਰਾਂ ਅਤੇ ਪੰਜਾਬ ਦੇ ਉਮੀਦਵਾਰ ਹਨ।
Leave a Reply