ਨਗਰ ਕੌਂਸਲ ਭੋਗਪੁਰ  ਕਾਰਜਸਾਧਕ ਅਫ਼ਸਰ ਰਾਮਜੀਤ ਨੇ  ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੁੱਟੇ ਲਗਾਏ   

ਨਗਰ ਕੌਂਸਲ ਭੋਗਪੁਰ  ਕਾਰਜਸਾਧਕ ਅਫ਼ਸਰ ਰਾਮਜੀਤ ਨੇ  ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੁੱਟੇ ਲਗਾਏ   
                                                                         ਭੋਗਪੁਰ 23 ਸਤੰਬਰ ( ਸੁਖਵਿੰਦਰ ਜੰਡੀਰ )  ਪੰਜਾਬ ਸਰਕਾਰ ਵੱਲੋਂ ਚਲਾਈ ਗਈ  ਮਹਿਮ ਤਹਿਤ  ਅੱਜ ਗੁਰਦੁਆਰਾ ਸਿੰਘ ਸਭਾ ਭੋਗਪੁਰ  ਨਜ਼ਦੀਕ ਗੈਸ ਏਜੰਸੀ  ਵਿਖੇ  ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਾਮਜੀਤ  ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਬੁੱਟੇ ਲਗਾਏ ਗਏ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਫੂਡ ਸਪਲਾਈ ਅਫੀਸਰ  ਗੁਰਵਿੰਦਰ ਸਿੰਘ  ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਉਣੇ ਅਤੇ  ਪੁਰਾਣੇ ਬੂਟਿਆਂ ਦੀ ਦੇਖਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ,  ਉਨਾ ਕਿਹਾ ਦੇਸ਼ ਦੇ ਹਰ ਨਾਗ੍ਰਿਕ ਨੂੰ  ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕੇ ਆਪਣਾ ਦੇਸ ਹਰਿਆ ਭਰਿਆ ਰਹੇ ਇਸ ਮੌਕੇ ਤੇ  ਪਰਮਿੰਦਰ ਸਿੰਘ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ,  ਦਲਬੀਰ ਸਿੰਘ, ਬਲਵੀਰ ਸਿੰਘ, ਦਲਜੀਤ ਸਿੰਘ, ਬਖਸ਼ੀਸ਼ ਸਿੰਘ, ਹਜ਼ਾਰਾ ਸਿੰਘ ,ਰਵਿੰਦਰ ਸਿੰਘ, ਉਂਕਾਰ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਰਾਜੇਸ਼  ਆਦਿ ਹਾਜ਼ਰ ਸਨ