ਅੱਪਰਾ ਤੋਂ ਚੱਲ ਕੇ ਅੰਮ੍ਰਿਤ ਅਭਿਲਾਖੀ ਮਾਰਚ ਪਹੁੰਚਿਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਡੇਢ ਦਰਜਨ ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ

ਅੱਪਰਾ ਤੋਂ ਚੱਲ ਕੇ ਅੰਮ੍ਰਿਤ ਅਭਿਲਾਖੀ ਮਾਰਚ ਪਹੁੰਚਿਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ, ਡੇਢ ਦਰਜਨ ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ

ਅੱਪਰਾ, 27 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)- ਸ਼ਹੀਦ ਬਾਬਾ ਦੀਪ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਅੱਪਰਾ ਵਲੋਂ ਗੁਰਦੁਆਰਾ ਸਿੰਘ ਸਭਾ ਅੱਪਰਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਅੰਮ੍ਰਿਤ ਅਭਿਲਾਖੀ ਮਾਰਚ ਸਜਾਇਆ ਜਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਂਬਰ ਸਾਹਿਬਾਨ ਨੇ ਦੱਸਿਆ ਕਿ ਅੰਮ੍ਰਿਤ ਅਭਿਲਾਖੀ ਮਾਰਚ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ। ਗੁਰਦੁਆਰਾ ਸਿੰਘ ਸਭਾ ਅੱਪਰਾ ਤੋਂ ਬੰਗਾ ਰੋਡ ਤੱਕ ਮਾਰਚ ਦੇ ਰਸਤੇ ਨੂੰ ਖਾਲਸਾਈ ਝੰਡੀਆਂ ਨਾਲ ਸਜਾਇਆ ਗਿਆ ਸੀ। ਮਾਰਚ ਦੀ ਅਰੰਭਤਾ ਮੌਕੇ ਗੁ. ਸਿੰਘ ਸਭਾ ਅੱਪਰਾ ਵਿਖੇ ਅੰਤ ਵੇਲੇ ਦੇ ਦੀਵਾਨ ਸਜਾਏ ਗਏ। ਕੀਰਤਨੀ ਜਥਾ ਭਾਈ ਦਲਜੀਤ ਸਿੰਘ ਅਨੰਦ ਲੁਧਿਆਣੇ ਵਲਿਆਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਅਤੇ ਅੰਮ੍ਰਿਤਪਾਨ ਕਰਨ ਜਾ ਰਹੀਆਂ ਸੰਗਤਾਂ ਨੂੰ ਵਧਾਈ ਵੀ ਦਿੱਤੀ। ਜੈਕਾਰਿਆਂ ਦੀ ਗੂੰਜ 'ਚ ਵੱਖ-ਵੱਖ ਵਾਹਨਾਂ 'ਚ ਸਵਾਰ ਹੋ ਕੇ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਪਹੁੰਚੀਆਂ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਜਗਿੰਦਰ ਸਿੰਘ ਜੀ ਨੇ ਕਥਾਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਦਿਆਂ ਸੰਗਤਾਂ ਨੂੰ 'ਜੀ ਆਇਆਂ ਨੰ' ਅਖਿਆ ਅਤੇ ਅੰਮਿਤ ਅਭਿਲਾਖੀਆਂ ਨੂੰ ਵਧਾਈ ਦਿੱਤੀ। 

ਇਸ ਮੌਕੇ ਡੇਢ ਦਰਜਨ ਪ੍ਰਾਣੀਆਂ ਨੇ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ। ਸ੍ਰੀ ਅਨੰਦਪੁਰ ਸਾਹਿਬ ਤੋਂ ਅੱਪਰਾ ਵਾਪਸੀ ਮੌਕੇ ਐਮ. ਪੀ. ਰਿਸਾਰਟ ਡਘਾਮ (ਗੜ੍ਹਸ਼ੰਕਰ) ਵਿਖੇ ਪਰਮਜੀਤ ਸਿੰਘ ਭਾਰਟਾ ਅਤੇ ਰਿਸਾਰਟ ਦੇ ਮੈਨੇਜਰ ਮੋਹਣ ਲਾਲ ਚੋਪੜਾ ਵਲੋਂ ਸੰਗਤਾਂ ਦੀ ਕੋਲਡ ਡਰਿੰਕ ਅਤੇ ਰਿਫਰੈਸ਼ਮੈਂਟ ਨਾਲ ਸੇਵਾ ਕੀਤੀ ਗਈ। ਇਸ ਮੌਕੇ ਕਥਾ ਵਾਚਕ ਭਾਈ ਦਲਵਿੰਦਰ ਸਿੰਘ ਅੱਪਰਾ, ਤੀਰਥ ਸਿੰਘ ਮੈਂਗੜਾ, ਹਰਜੀਤ ਸਿੰਘ ਮੰਡੀ, ਅਮਰੀਕ ਸਿੰਘ ਸੈਂਹਬੀ, ਹਰਜਿੰਦਰ ਸਿੰਘ ਸੀਹਰਾ, ਪਵਨਦੀਪ ਸਿੰਘ ਲੱਲੀਆਂ, ਤਿਲਕ ਰਾਜ ਸਿੰਘ, ਮਨਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਮਰਵਾਹਾ, ਨੰਬਰਦਾਰ ਗੁਰਨੇਕ ਸਿੰਘ ਮਰ, ਸੁਰਜੀਤ ਸਿੰਘ ਸਮਰਾੜੀ, ਰਣਜੀਤ ਸਿੰਘ ਸੋਨੀ, ਹਰਦੀਪ ਸਿੰਘ ਗੜ੍ਹੀ ਮਹਾ ਸਿੰਘ ਜੋਗਾ ਸਿੰਘ ਰਟੈਂਡਾ, ਅਮਰੀਕ ਸਿੰਘ ਜੱਸੋ ਮਜਾਰਾ ਅਤੇ ਗੁਰਮੰਤਰ ਸਿੰਘ ਮੰਡੀ ਆਦਿ ਸੰਗਤਾਂ 'ਚ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.