ਖਾਨਦਾਨੀ ਇਤਿਹਾਸਕਾਰ ਦਾ ਕੈਲੰਡਰ ਵਿਗਿਆਨ ਖੋਦਿਆ ਪਹਾੜ ਨਿਕਲਿਆ ਚੂਹਾ!

ਖਾਨਦਾਨੀ ਇਤਿਹਾਸਕਾਰ ਦਾ ਕੈਲੰਡਰ ਵਿਗਿਆਨ  ਖੋਦਿਆ ਪਹਾੜ ਨਿਕਲਿਆ ਚੂਹਾ!

ਖਾਨਦਾਨੀ ਇਤਿਹਾਸਕਾਰ ਦਾ ਕੈਲੰਡਰ ਵਿਗਿਆਨ

ਖੋਦਿਆ ਪਹਾੜ ਨਿਕਲਿਆ ਚੂਹਾ!

ਸਰਵਜੀਤ ਸਿੰਘ ਸੈਕਰਾਮੈਂਟੋ

 

ਨਾਨਕਸ਼ਾਹੀ ਕੈਲੰਡਰ ਸਬੰਧੀ ਸਿਆਟਲ ਵਿਖੇ ਹੋਏ ਸੈਮੀਨਾਰ (15 ਜੁਲਾਈ 2015 ਈ:) ਤੋਂ ਪਿਛੋਂ, ਅਨੁਰਾਗ ਸਿੰਘ (ਖਾਨਦਾਨੀ ਇਤਿਹਾਸਕਾਰ, ਤਜਰਬਾ 105 ਸਾਲ) ਨਾਲ ਮੇਰਾ ਸਿੱਧਾ ਵਾਹ ਪਿਆ। ਪਰ ਛੇਤੀ ਹੀ ਇਸ ਨੇ ਮੈਨੂੰ ਬਲੌਕ ਕਰ ਦਿੱਤਾ ਸੀ। ਸਾਂਝੇ ਸੱਜਣਾਂ ਰਾਹੀਂ ਇਸ ਦੀ ਪੋਸਟਾਂ ਮਿਲਦੀਆਂ ਰਹੀਆਂ।  ਇਸ ਦੇ ਹਰ ਸਵਾਲ ਦਾ ਜਵਾਬ, ਦਲੀਲ/ਸਬੂਤਾਂ ਨਾਲ ਦੇ ਕੇ ਜਦੋਂ ਮੈਂ ਸਵਾਲ ਕਰਨਾ ਤਾਂ ਖਾਨਦਾਨੀ ਇਤਿਹਾਸਕਾਰ ਨੇ ਜਵਾਬ ਦੇਣ ਦੀ ਬਿਜਾਏ 5-7 ਸਵਾਲ ਹੋਰ ਲਿਖ ਭੇਜਣੇ। ਇਸ ਦੀਆਂ 80-85 ਪੋਸਟਾਂ ਦੇ, ਲੱਗਭੱਗ 20 ਪੋਸਟਾਂ ਰਾਹੀ ਜਵਾਬ ਦੇਣ ਪਿਛੋਂ, ਮੈਂ ਵੀ ਨੀਤੀ ਬਦਲ ਲਈ, ਭਾਵ ਇਕ ਸਵਾਲ ਤੁਹਾਡਾ ਇਕ ਮੇਰਾ, ਤਾਂ ਖਾਨਦਾਨੀ ਇਤਿਹਾਸਕਾਰ ਮੁੱਖ ਮੋੜ ਗਿਆ। ਕਾਫੀ ਸਮਾਂ ਸ਼ਾਂਤ ਰਹਿਣ ਪਿਛੋਂ ਹੁਣ ਫੇਰ, ਕਦੇ-ਕਦਾਈ ਵਿਸ ਘੋਲ ਕੇ ਹਾਜ਼ਰੀ ਲਵਾ ਲੈਂਦਾ ਹੈ ਤਾਂ ਜੋ ਕਿਤੇ ਰਿਜਕਦਾਤੇ ਨਾਮ ਹੀ ਨਾ ਕੱਟ ਦੇਣ।

 ਪਿਛਲੇ ਕਈ ਸਾਲਾਂ ਤੋਂ ਇਹ ਪੜ੍ਹ-ਸੁਣ ਰਿਹਾ ਸੀ ਕਿ ਗੁਰੂ ਸਾਹਿਬ ਨੇ ਪ੍ਰਚੱਲਤ ਕੈਲੰਡਰ ਵਿੱਚ ਸੋਧ ਕਰਕੇ ਇਕ ਕੈਲੰਡਰ ਲਾਗੂ ਕੀਤਾ ਸੀ। ਜਿਸ ਨੂੰ ‘ਮੂਲ ਸਿੱਖ ਕੈਲੰਡਰ’ ਦਾ ਨਾਮ ਦਿੱਤਾ ਗਿਆ। ਕਈ ਵਾਰ ਮੰਗ ਕਰਨ ਤੇ ਵੀ ਇਸ ਨੇ, ਉਸ ਕੈਲੰਡਰ ਸਬੰਧੀ ਕੋਈ ਜਾਣਕਾਰੀ ਸਾਂਝੀ ਕੀਤੀ। ਫੇਰ ਕਿਤਾਬ ਲਿਖਣ/ ਛੱਪਣ ਦਾ ਜਿਕਰ ਚਲਦਾ ਰਿਹਾ, ਤਾਂ ਮੈਂ ਸੋਚਿਆ ਕਿ ਅਨੁਰਾਗ ਸਿੰਘ ਇਸੇ ਲਈ ‘ਮੂਲ ਸਿੱਖ ਕੈਲੰਡਰ’ ਸਾਂਝਾ ਨਹੀਂ ਕਰਦਾ ਕਿ ਕਿਤਾਬ ਵਿੱਚ ਹੀ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਅਖੀਰ ਅਕਤੂਬਰ 2023 ਵਿੱਚ ਇਨ੍ਹਾਂ ਦੀ ਕਿਤਾਬ ਵੀ ਆ ਗਈ। ਕਿਤਾਬ ਦੇ ਨਾਮ  “ਗੁਰੂ ਸਾਹਿਬ ਜੀ ਵੱਲੋਂ ਸਥਾਪਤ ਮੂਲ ਸਿੱਖ ਕੈਲੰਡਰ” ਤੋਂ ਇਹ ਆਸ ਬੱਝੀ ਕਿ ਹੁਣ ਤਾਂ ‘ਮੂਲ ਸਿੱਖ ਕੈਲੰਡਰ’ ਦੇ ਦਰਸ਼ਨ ਜਰੂਰ ਹੋ ਜਾਣਗੇ। ਪਰ ਕਿਤਾਬ ਪੜ੍ਹ ਕੇ ਵੀ ਨਿਰਾਸ਼ਾ ਹੀ ਪੱਲੇ ਪਈ। ਸ਼ਾਇਦ ਇਹ ਦੁਨੀਆਂ ਦੀ ਪਹਿਲੀ ਕਿਤਾਬ ਹੋਵੇਗੀ ਜਿਸ ਦੇ  ਨਾਮ (ਸਿਰਲੇਖ) ਵਾਲਾ ਅਧਿਆਏ ਹੀ ਕਿਤਾਬ ਵਿੱਚ ਨਾ ਹੋਵੇ। ਇਸ ਸਬੰਧੀ 4 ਦਸੰਬਰ 2023 ਈ: ਨੂੰ ਇਕ ਪੱਤਰ ਲਿਖਿਆ ਸੀ, ਜਿਸ ਦਾ ਜਵਾਬ ਅੱਜ ਤਾਂਈ ਨਹੀਂ ਆਇਆ।

ਇਸੇ ਦੌਰਾਨ ਅਨੁਰਾਗ ਸਿੰਘ ਨੇ ਇਕ ਪੱਤਰ ਸਾਝਾਂ ਕੀਤਾ ਜਿਹੜਾ ਇਸ ਨੇ ਅਕਾਲ ਤਖਤ ਸਾਹਿਬ ਦੇ  ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ (12 ਅਕਤੂਬਰ 2009) ਲਿਖਿਆ ਸੀ। ਉਸ ਪੱਤਰ ਨਾਲ ਅਨੁਰਾਗ ਸਿੰਘ ਦੇ ਘਰ ( 23 ਮਾਰਚ 2003) ਹੋਈ ਮੀਟਿੰਗ ਵਿੱਚ  ਸਿੱਖ ਇਤਿਹਾਸ ਦੀਆਂ ਨਿਰਧਾਰਤ ਕੀਤੀਆਂ ਗਈਆਂ ਸ਼ੁੱਧ ਤਾਰੀਖਾਂ ਦੀ ਸੂਚੀ (7 ਪੰਨੇ) ਵੀ ਨੱਥੀ ਕੀਤੀ ਗਈ ਸੀ। ਜਿਸ ਬਾਰੇ ਅਨੁਰਾਗ ਸਿੰਘ ਦਾ ਦਾਵਾ ਹੈ ਕਿ ਕੈਲੰਡਰ ਕਮੇਟੀ ਨੇ ਅਗਲੇ ਦਿਨ ਹੀ ਉਹ ਤਾਰੀਖਾਂ ਬਦਲ ਦਿੱਤੀਆਂ ਸਨ। ਕਈ ਵਾਰ ਬੇਨਤੀ ਕਰਨ ਤੇ ਵੀ ਖਾਨਦਾਨੀ ਇਤਹਾਸਕਾਰ ਨੇ ਉਹ ਸੂਚੀ ਸਾਂਝੀ ਨਹੀਂ ਕੀਤੀ। ਮੈ ਇਕ ਵਾਰ ਇਹ ਵੀ ਲਿਖਿਆ ਸੀ ਕਿ ਜੇ ਇਹ ਸੱਚ ਹੈ ਕਿ ਤੁਹਾਡੇ ਘਰ ਹੋਈ ਮੀਟਿੰਗ ਵਿੱਚ ਨਿਰਧਾਰਤ ਕੀਤੀਆਂ ਤਾਰੀਖਾਂ ਬਦਲ ਦਿੱਤੀਆਂ ਗਈਆਂ ਸਨ, ਤੂਹਾਨੂੰ ਤਾਂ ਕੋਠੇ ਚੜ ਕੇ ਢੋਲ ਵਜਾਉਣਾ ਚਾਹੀਦਾ ਸੀ, ਪਰ ਤੁਸੀਂ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਉਹ ਸੂਚੀ ਸਾਂਝੀ ਕਰਨ ਲਈ ਤਿਆਰ ਨਹੀਂ, ਅਜੇਹਾ ਕਿਓ? ਖਾਨਦਾਨੀ ਇਤਿਹਾਸਕਾਰ ਨੇ ਦੜ ਵੱਟਣ ਵਿੱਚ ਹੀ ਭਲਾਈ ਸਮਝੀ!

ਆਪਣੀ ਹਰ ਦੂਜੀ-ਤੀਜੀ ਪੋਸਟ ਵਿੱਚ ਅਨੁਰਾਗ ਸਿੰਘ ਇਹ ਪੰਗਤੀਆਂ, ਪਾਲ ਸਿੰਘ ਪੁਰੇਵਾਲ ਦੀ ਮਿਸ਼ਰਤ ਜੰਤਰੀ ਤੋਂ ਪਹਿਲਾਂ ਸਿੱਖਾਂ ਦਾ ਮੂਲ ਸਿੱਖ ਕੈਲੰਡਰ ਸੀ ਜਿਸ ਦਾ ਜਿਕਰ John Bowker ਇਸ ਤਰ੍ਹਾਂ ਕਰਦੇ ਹਨ: “The Sikh Religious Calendar is a modified form of the Bikarami Calendar”, ਪੇਸਟ ਕਰਦਾ ਰਿਹਾ ਹੈ। ਆਪਣੀ ਕਿਤਾਬ ਮੂਲ ਸਿੱਖ ਕੈਲੰਡਰ” ਵਿੱਚ ਵੀ ਇਹ ਪੰਗਤੀ ਦਰਜ ਕਰਨਾ ਨਹੀਂ ਭੁਲੇ (ਪੰਨਾ 19)। ਪਰ ਜਦੋਂ, Oxford Dictionary of World Religions

Indian National Saka Calendar ਨੂੰ ਨਾਨਕਸ਼ਾਹੀ ਦੇ ਨਾਮ ਨਾਲ ਪਰਚੱਲਤ ਕਰਕੇ ਮੂਲ ਨਾਨਕਸ਼ਾਹੀ ਕਹਿਣਾ ਅਤੇ ਗੁਰੂ ਸਾਹਿਬਾਂ ਵੱਲੋਂ ਆਪਣੇ ਹੱਥੀ ਵਰਤੇ ਬਿਕ੍ਰਮੀ ਕੈਲੰਡਰ ਦੇ ਸੋਧੇ ਰੂਪ ਨੂੰ ਹਿਦੂਵਾਦ ਕਹਿਕੇ ਬਦਨਾਮ ਕਰਨ ਵਾਲੇ ਚਿੱਕੜ ਚੁੱਕ ਭੇਖੀ ਸਿੱਖ ਕਾਮਰੇਡੀ ਸੋਚ ਦੇ ਭਗਤ ਬੰਨਕੇ ਗੁਰੂ ਨਾਲੋਂ ਟੁੱਟ ਕੇ ਖੁਆਰੀ ਦਾ ਸੰਤਾਪ ਭੋਗ ਰਹੇ ਹਨ”

 

            

 


ਸ . ਸਰਵਜੀਤ ਸਿੰਘ ਸੈਕਰਾਮੈਂਟੋ
ਸ . ਸਰਵਜੀਤ ਸਿੰਘ ਸੈਕਰਾਮੈਂਟੋ
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.