ਆਪ ਸਰਕਾਰ ਪੰਜਾਬ ਦੇ ਲੋਕਾਂ ਲਈ ਪਾਪ ਸਰਕਾਰ ਸਿੱਧ ਹੋਈ:-ਖੁਸ਼ੀ ਰਾਮ ਸਰਪੰਚ
- ਰਾਜਨੀਤੀ
- 04 Aug, 2026 04:27 PM (Asia/Kolkata)
ਅੱਪਰਾ, 4 ਅਗਸਤ (ਤੀਰਥ ਸਿੰਘ ਮੈਂਗੜ੍ਹਾ):-ਆਪ ਸਰਕਾਰ ਦੇ ਸਾਢੇ ਚਾਰ ਸਾਲ ਬੀਤਣ ਤੇ ਪੰਜਾਬ ਸਿਰ ਭਾਰੀ ਕਰਜੇ ਦੀ ਪੰਡ ਦਾ ਬੋਝ ਪੰਜਾਬ ਦੇ ਲੋਕਾਂ ਸਿਰ ਪਾਇਆ ਹੈ। ਸਰਕਾਰ ਨੇ ਪੰਜਾਬ ਦੇ ਆਮ ਲੋਕਾਂ ਦਾ ਇੱਕ ਵੀ ਭਲਾ ਨਹੀਂ ਕੀਤਾ ਔਰ ਆਪਣੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਹੈ ਇਨਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਇੰਚਾਰਜ ਹਲਕਾ ਫਿਲੌਰ ਖੁਸ਼ੀ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ ਉਨਾ ਕਿਹਾ ਕਿ ਆਪ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਅਤੇ ਅੱਜ ਪੰਜਾਬ ਸਿਰ ਚਾਰ ਗੁਣ ਕਰਜਾ ਵੱਧ ਚੁੱਕਾ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਹੁਣ ਸਰਕਾਰ ਪੰਜਾਬ ਦੀ ਜਨਤਾ ਨੂੰ 100 ਗ੍ਰਾਮ ਹਲਦੀ ਤੇਲ ਦੀ ਬੋਤਲ ਦੇ ਕੇ ਵੋਟਾਂ ਦਾ ਬਟੋਰਨ ਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੀ ਜਨਤਾ ਹੁਣ ਇਹਨਾਂ ਦੀਆਂ ਲੂੰਬੜਚਾਲਾਂ ਵਿੱਚ ਫਸਣ ਵਾਲੀ ਨਹੀਂ ਹੈ।ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਸਰਕਾਰੀ ਸਕੂਲ ਦੇ ਬੱਚਿਆਂ ਦੇ ਮਾਪੇ ਆਖ ਰਹੇ ਰਹੇ ਹਨ ਕਿ ਸਰਕਾਰ ਜੀ ਬੱਚਿਆਂ ਸਕੂਲ ਲਈ ਬੈਗ ਅਸੀਂ ਲੈ ਦਿਆਂਗੇ ਤੁਸੀਂ ਬੱਚਿਆਂ ਦੇ ਸਕੂਲਾਂ ਵਿੱਚ ਮਾਸਟਰਾਂ ਦਾ ਇੰਤਜ਼ਾਮ ਕਰੋ ਤਾਂ ਕਿ ਬੱਚਿਆਂ ਦੀ ਪੜਾਈ ਚੰਗੀ ਤਰਾਂ ਹੋ ਸਕੇ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਾਸਟਰਾਂ ਦਾ ਪੂਰਾ ਨਾ ਹੋਣਾ ਸਿੱਖਿਆ ਕ੍ਰਾਂਤੀ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦਾ ਨਾ ਹੋਣਾ ਆਧੁਨਿਕ ਸਹੂਲਤਾਂ ਨਾ ਮਿਲਣੀਆਂ ਸਿਹਤ ਕ੍ਰਾਂਤੀ ਦਾ ਫੇਲੀਅਰ ਹੈ। ਪੰਜਾਬ ਅੰਦਰ ਗੈਂਗਸਟਰ ਦਾ ਪੂਰੀ ਤਰਾਂ ਦਬਦਬਾ ਹੈ ਪੰਜਾਬ ਵਿੱਚ ਆਏ ਦਿਨ ਕਿਤੇ ਨਾ ਕਿਤੇ ਗੋਲੀ ਚਲਦੀ ਹੈ ਅਤੇ ਲੋਕ ਮਰ ਰਹੇ ਹਨ। ਸਰਕਾਰ ਕਹਿੰਦੀ ਸੀ ਕੇ 6 ਮਹੀਨੇ ਦੇ ਵਿੱਚ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਾਂਗੇ ਪਰ ਇਨ੍ਹਾਂ ਸਾਢੇ ਚਾਰ ਸਾਲਾਂ ਚ ਨਸ਼ਾ ਸਾਰੇ ਹੀ ਰਿਕਾਰਡ ਤੋੜ ਗਿਆ ਮਾਵਾਂ ਦੇ ਪੁੱਤ ਸਿਵਿਆਂ ਵੱਲ੍ਹ ਨੂੰ ਜਾ ਰਹੇ ਹਨ। ਪੰਜਾਬ ਦੇ ਲੋਕ ਸਰਕਾਰ ਕੋਲੋਂ ਆਪਣੀਆਂ ਮੰਗਾਂ ਲਈ ਸੜਕ ਤੇ ਆਉਂਦੇ ਹਨ ਤਾਂ ਸਰਕਾਰ ਉਹਨਾਂ ਦੇ ਡਾਂਗਾਂ ਮਾਰਦੀ ਜੋ ਕਿ ਲੋਕਤੰਤਰ ਦਾ ਘਾਣ ਹੈ ਪਿਛਲੇ ਦਿਨੀ ਪੰਜਾਬ ਦੇ ਅੰਦਰ ਸਕੂਲ ਟੀਚਰਾਂ ਉੱਤੇ ਆਂਗਣਵਾੜੀ ਵਰਕਰਾਂ ਉੱਤੇ ਨਰੇਗਾ ਵਰਕਰਾਂ ਉੱਤੇ ਅਤੇ ਹੁਣ ਸਫਾਈ ਕਰਮਚਾਰੀਆਂ ਉੱਤੇ ਸਰਕਾਰ ਨੇ ਡਾਂਗਾਂ ਚਲਾ ਕੇ ਇਹ ਸਾਬਤ ਕਰ ਦਿੱਤਾ ਹੈ ਤੇ ਪੰਜਾਬ ਦੇ ਹਰ ਵਰਗ ਹਰ ਅੰਗ ਉੱਤੇ ਜਬਰ ਜੁਲਮ ਅੱਤਿਆਚਾਰ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਫਿਲੋਰ ਦੇ ਅੰਦਰ ਸ੍ਰੀ ਗੁਰੂ ਰਵਿਦਾਸ ਜੀ ਗੁਰੂ ਘਰ ਉੱਤੇ ਹਮਲਾ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਉੱਤੇ ਦਸ ਜਗਾਂ ਹੋਏ ਹਮਲੇ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਚੁੱਪੀ ਇਹ ਸਾਬਤ ਕਰਦੀ ਹੈ ਇਹ ਸਰਕਾਰ ਬਹੁਜਨ ਸਮਾਜ ਨੂੰ ਗੁਮਰਾਹ ਕਰਕੇ ਸੱਤਾ ਵਿੱਚ ਆਈ ਹੈ ਸੱਤਾ ਚ ਆਉਣ ਤੋਂ ਪਹਿਲਾਂ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਡਿਪਟੀ ਸੀ.ਐਮ ਬਹੁਜਨ ਸਮਾਜ ਦਾ ਹੋਵੇਗਾ ਪਰ ਸਰਕਾਰ ਅੱਜ ਤੱਕ ਆਪਣਾ ਇਹ ਵਾਅਦਾ ਪੂਰਾ ਨਹੀਂ ਕਰ ਸਕੀ ਹੁਣ ਸਮੁੱਚਾ ਵਰਗ ਸਮੁੱਚੇ ਪੰਜਾਬੀ ਪੰਜਾਬ ਸੰਭਾਲੋ ਮਹਿਮ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ ਜੋ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਹੋਣਾਂ ਨੇ 15 ਮਾਰਚ 2025 ਨੂੰ ਫਗਵਾੜਾ ਦੀ ਧਰਤੀ ਤੋਂ ਆਰੰਭ ਕੀਤੀ ਸੀ ਸੰਗਤ ਉਸਨੂੰ ਆਸ਼ੀਰਵਾਦ ਦੇ ਰਹੀ ਹੈ ਇਸੇ ਆਸ਼ੀਰਵਾਦ ਦਾ ਸਦਕਾ ਬਹੁਜਨ ਸਮਾਜ ਪਾਰਟੀ 2027 ਵਿੱਚ ਇਸ ਪਾਪਾਂ ਭਰੀ ਸਰਕਾਰ ਨੂੰ ਪੰਜਾਬ ਤੋਂ ਚਲਦਾ ਕਰਕੇ ਬਸਪਾ ਦੀ ਸਰਕਾਰ ਬਣਾ ਕੇ ਸਭ ਧਰਮਾਂ ਸਭ ਵਰਗਾ ਵਪਾਰੀਆਂ ਕਿਸਾਨਾਂ ਅਧਿਆਪਕਾਂ ਬਹੁਜਨਾ ਸਮੁੱਚੇ ਪੰਜਾਬ ਪੰਜਾਬੀਅਤ ਦਾ ਭਲਾ ਕਰਨ ਲਈ ਪਹਿਲ ਕਦਮੀ ਕਰਕੇ ਇਸ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਬਣਾਉਣ ਲਈ ਤਿਆਰ ਬਰ ਤਿਆਰ ਹੈ।ਇਸ ਮੌਕੇ ਉਹਨਾਂ ਨਾਲ ਸੰਦੀਪ ਕੌਰ ਚੇਅਰ ਪਰਸਨ ਬਲਾਕ ਫਿਲੌਰ ਮਨਜੀਤ ਸਿੰਘ ਜੀਤੀ ਰਜਨੀ ਬਾਲਾ ਦੋਨੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਹਿੰਦਰ ਪਾਲ ਸਿੰਘ ਕੋਆਰਡੀਨੇਟਰ, ਬੁੱਧ ਪ੍ਰਕਾਸ਼ ਗੜਾ, ਜਗਦੀਸ਼ ਕੁਮਾਰ ਸੋਨੂੰ ਨਗਰ, ਸੁੱਚਾ ਰਮ ਗੜਾ, ਨਵਦੀਪ ਮੌ ਸਾਹਿਬ, ਮੱਖਣ ਫਲਪੋਤਾ,ਅਨੀਤਾ ਪੋਲ ਕੁਲਵਿੰਦਰ ਕੌਰ ਮੈਹਰਾ ,ਸਾਰੇ ਬਲਾਕ ਸੰਮਤੀ ਮੈਂਬਰ ਅਮਰਦੀਪ ਟੀਨੂ ਹਰਮਨਜੀਤ ਪ੍ਰਕਾਸ਼, ਪਾਲ ਰਾਮ ਸੰਧੂ, ਬੁੱਧ ਪ੍ਰਕਾਸ਼ ਭਟੋਏ, ਹਰਮੇਸ਼ ਮੀਤਾ ਆਦਿ ਹਾਜ਼ਰ ਸਨ।
Leave a Reply