ਸਿੱਖ ਸ਼ੰਦੇਸ਼ਾ ਵੱਲੋਂ ਸਿੱਖ ਬੱਚੀ ਦਾ ਸਨਮਾਨ
- ਅੰਤਰਰਾਸ਼ਟਰੀ
- (Asia/Kolkata)
ਫਰੈਂਕਫਰਟ , ਨਜ਼ਰਾਨਾ ਟਾਈਮਜ
ਸਿੱਖ ਸ਼ੰਦੇਸ਼ਾ ਵੱਲੋਂ ਇੱਕ ਧਾਰਮਿਕ ਸਮਾਗਮ ਦੌਰਾਨ ਸਿੱਖ ਬੱਚੀ ਸਨਮਾਨ ਕੀਤਾ ਗਿਆ । ਅਦਾਰਾ ਨਜ਼ਰਾਨਾ ਟਾਈਮਜ ਨੂੰ ਜਾਣਕਾਰੀ ਦੇਂਦਿਆ ਸਿੱਖ ਸ਼ੰਦੇਸ਼ਾ ਜਰਮਨੀ ਦੇ ਕੌਆਰਡੀਨੇਟਰ ਸਰਦਾਰ ਜਗਦੀਸ਼ ਸਿੰਘ ਆਂਖਨ ਨੇ ਦੱਸਿਆ ਕਿ ਸਿੱਖ ਸ਼ੰਦੇਸ਼ਾ ਵੱਲੋਂ ਜਰਮਨੀ ਦੇ ਮਾਰਬੁਰਗ ਸ਼ਹਿਰ ਵਿਖੇ ਲਗਾਤਾਰ ਪੰਜਾਬੀ ਸਕੂਲ ਦਾ ਪ੍ਰਬੰਧ ਕਰਕੇ ਸਥਾਨਕ ਸਿੱਖ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜਨਾ ਲਿਖਣਾ ਸਿਖਾਉਣ ਦੇ ਨਾਲ- ਨਾਲ ਗੁਰਮਤਿ ਨਾਲ ਵੀ ਜੋੜਿਆ ਗਿਆ । ਇਸ ਸਮੇਂ ਦੌਰਾਨ ਬੱਚੀ ਜਸਦੀਪ ਸਿੰਘ ਸਪੁਤਰੀ ਸਰਦਾਰ ਮਨਜੀਤ ਸਿਂਘ ਲਗਾਤਾਰ ਕਲਾਸਾਂ ਵਿੱਚ ਆਉਂਦੀ ਰਹੀ ਅਤੇ ਸਕੂਲ ਦੇ ਸਭ ਤੋਂ ਵਧੀਆ ਹੋਣਹਾਰ ਬੱਚਿਆਂ ਵਿੱਚੋਂ ਇੱਕ ਸੀ । ਬੱਚੀ ਜਸਦੀਪ ਸਿੰਘ ਦੇ ਅਠਾਰਵੇਂ ਜਨਮਦਿਨ ਮੌਕੇ ਸਰਦਾਰ ਮਨਜੀਤ ਸਿਂਘ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਿੱਖ ਸੈਂਟਰ, ਫਰੈਂਕਫਰਟ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਕਰਵਾਏ ਗਏ । ਇਸ ਮੌਕੇ ਸਿੱਖ ਸ਼ੰਦੇਸ਼ਾਂ ਜਰਮਨੀ ਵੱਲੋਂ ਮੂਲ ਮੰਤਰ ਵਾਲੀ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਥਾਨਕ ਸਿੱਖ ਆਗੂ ਸਰਦਾਰ ਨਿਰਮਲ ਸਿੰਘ ਹੰਸਪਾਲ ਅਤੇ ਹੋਰ ਮੌਜੂਦ ਸਨ ।
Leave a Reply