ਪਰਿਵਾਰ ਨਾਲ ਘੁੰਮਣ ਆਇਆ ਨੌਜਵਾਨ  ਅਚਾਨਕ ਝੀਲ ਚ ਡਿੱਗਿਆ ਹੋਈ ਮੌਤ  

ਸ਼ਾਹਪੁਰਕੰਢੀ 3 ਸਤੰਬਰ ( ਸੁੱਖਵਿੰਦਰ ਜੰਡੀਰ ) -ਟੂਰਿਸਟ ਹੱਬ ਚੋਂਮਰੋੜ ਪੱਤਣ   ਜੋ ਆਉਣ ਜਾਣ ਵਾਲੇ ਲੋਕਾਂ ਲਈ ਇਕ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ ਤੇ ਜਿੱਥੇ  ਦੂਰ ਦੂਰ ਤੋਂ ਲੋਕ ਘੁੰਮਣ ਲਈ ਤੇ ਆਪਣੇ  ਮਨੋਰੰਜਨ ਲਈ ਆਉਂਦੇ ਹਨ  ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਵੀ ਚਮਰੋਡ਼ ਪੱਤਣ ਨੂੰ ਹੋਰ ਵਧੀਆ ਤੇ ਸੁੰਦਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਕਈ ਵਾਰ ਲੋਕਾਂ ਵੱਲੋਂ ਵਰਤੀ ਜਾਣ ਵਾਲੀ ਲਾਪ੍ਰਵਾਹੀ ਦੇ ਚੱਲਦਿਆਂ ਇੱਥੇ ਹਾਦਸੇ ਵੀ ਦੇਖਣ ਨੂੰ ਮਿਲਦੇ ਹਨ  ਅਜਿਹਾ ਹੀ ਇਕ ਹਾਦਸਾ ਬੀਤੇ ਕੱਲ੍ਹ ਚਮਰੋਡ਼ ਪੱਤਣ ਚ ਆਪਣੇ ਪਰਿਵਾਰ ਨਾਲ ਘੁੰਮਣ ਆਏ ਰਿਤਿਕ ਸੈਣੀ ਨਾਲ ਹੋ ਗਿਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਰਿਤਿਕ ਸੈਣੀ ਜੋ ਆਪਣੇ ਪਰਿਵਾਰ ਨਾਲ ਚਮਰੋਡ਼ ਪੱਤਣ ਝੀਲ ਤੇ ਘੁੰਮਣ ਲਈ ਆਇਆ ਹੋਇਆ ਸੀ   ਤੇ ਝੀਲ ਦੇ ਕਿਨਾਰੇ ਘੁੰਮਦੇ ਹੋਏ ਉਸ ਦਾ ਅਚਾਨਕ ਪੈਰ ਫਿਸਲ ਗਿਆ ਜਿਸ ਕਾਰਨ ਉਹ ਝੀਲ ਵਿਚ ਜਾ ਡਿੱਗਿਆ ਉਸੇ ਸਮੇਂ ਉੱਥੇ ਮੌਜੂਦ ਲੋਕਾਂ ਨੇ ਸਥਾਨਕ ਪੁਲੀਸ ਦੀ ਮੌਜੂਦਗੀ ਵਿਚ  ਸਾਬਕਾ ਸੈਨਿਕ ਦੀ ਮੱਦਦ ਨਾਲ ਉਸਨੂੰ ਝੀਲ ਵਿੱਚੋਂ ਬਾਹਰ ਕੱਢਿਆ  ਜਿੱਥੇ ਉਸ ਦੇ ਪਿਤਾ ਵੱਲੋਂ ਉਸ ਨੂੰ ਉਸੇ ਸਮੇਂ ਮਿਲਟਰੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ    ਜਿੱਥੇ ਉਸਦੀ ਮੌਤ ਹੋ ਗਈ