ਨਜ਼ਰਾਨਾ ਟਾਈਮਜ਼ ਦੇ ਦੋਆਬਾ ਖੇਤਰ ਤੋਂ ਪੱਤਰਕਾਰ ਸ. ਮਨਜਿੰਦਰ ਸਿੰਘ ਭੋਗਪੁਰ ਵਲੋਂ ਜਰੂਰੀ ਬੇਨਤੀ

ਨਜ਼ਰਾਨਾ ਟਾਈਮਜ਼ ਦੇ ਦੋਆਬਾ ਖੇਤਰ ਤੋਂ ਪੱਤਰਕਾਰ ਸ. ਮਨਜਿੰਦਰ ਸਿੰਘ ਭੋਗਪੁਰ ਵਲੋਂ ਜਰੂਰੀ ਬੇਨਤੀ

ਨਜ਼ਰਾਨਾ ਟਾਈਮਜ਼ ਦੇ ਦੋਆਬਾ ਖੇਤਰ ਤੋਂ ਪੱਤਰਕਾਰ ਸ. ਮਨਜਿੰਦਰ ਸਿੰਘ ਭੋਗਪੁਰ ਵਲੋਂ ਜਰੂਰੀ ਬੇਨਤੀ

ਪੰਜਾਬ ਨੂੰ ਗੁਰੂਆਂ, ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਗੁਰੂਆਂ, ਪੀਰਾਂ ਦੀ ਧਰਤੀ ਦੀ ਇੰਨੀ ਦੁਰਗਤ ਨਹੀਂ ਹੋਣੀ ਚਾਹੀਦੀ Iਪਾਣੀ ਤਾਂ ਏਦਾਂ ਵਗਦਾ ਆ ਰਿਹਾ ਜਿਵੇਂ ਉਹਨੂੰ ਕੋਈ ਰੋਕ ਈ ਨੀ ਸਕਦਾ, ਪਰ ਗੁਰਬਾਣੀ ਦਾ ਬੰਨ੍ਹ ਅਜਿਹਾ ਬੰਨ੍ਹ ਹੈ ਜਿਹੜਾ ਪਾਣੀ ਨੂੰ ਰੋਕ ਸਕਦਾ ਹੈ ਜੀ । ਆਓ ਸਾਰੇ ਜਣੇ ਸਾਰਾ ਦਿਨ ਟੀ ਵੀ ਅਤੇ ਫੋਨ ਤੇ ਹੜ੍ਹ ਦੀਆਂ ਖਬਰਾਂ ਦੇਖ ਕੇ ਹਾਏ-ਹਾਏ ਕਰਨ ਨਾਲੋਂ ਸਰਬੱਤ ਦੇ ਭਲੇ ਲਈ ਪਾਠ ਅਤੇ ਅਰਦਾਸ ਕਰੀਏ l ਪੰਜਾਬ ਨੂੰ ਪਿਆਰ ਕਰਨ ਵਾਲੀਆਂ ਦੇਸ਼ ਵਿਦੇਸ਼ ਵਿਚ ਬੈਠੀਆਂ ਸੰਗਤਾਂ ਮਾਲਾ ਫੜ੍ਹ ਲਈਏ ਜਾਂ counter ਫੜ ਲਈਏ, ਬੱਚੇ, ਬਜੁਰਗ ਜਵਾਨ ਸਾਰੇ ਲੋਕ ਮੂਲਮੰਤਰ ਦਾ ਜਾਪ ਸ਼ੁਰੂ ਕਰ ਦੇਈਏ। ਸਿਰਫ ਆਪਣੇ ਨਿੱਤ ਦੇ ਰੋਜ਼ਾਨਾ ਕਾਰਜ ਕਰੀਏ ਤੇ ਸਮਾਂ ਖਰਾਬ ਨਾ ਕਰੀਏ, ਦਿਨ ਵਿਚ ਵੱਧ ਤੋਂ ਵੱਧ ਮੂਲ ਮੰਤਰ ਦੇ ਜਾਪ ਕਰੀਏ ਜਦ ਤਕ ਮੁਸੀਬਤ ਨੀ ਟਲ ਜਾਂਦੀ। ਅਰਦਾਸ ਬੇਨਤੀ ਕਰਨਾ ਸਾਡਾ ਫਰਜ ਹੈ l ਪਰ ਇਹ ਮੁਸੀਬਤ ਸਿਰਫ ਸਿੱਖਾਂ ਤੇ ਨਹੀਂ ਸਾਰੇ ਧਰਮਾਂ ਦੇ ਲੋਕਾਂ ਤੇ ਹੈ ਜੀ ।ਸਾਰੇ ਧਰਮਾਂ ਦੇ ਲੋਕ ਵੱਧ ਤੋਂ ਵੱਧ ਆਪਣੇ ਇਸ਼ਟ ਨੂੰ ਧਿਆਉਣ , ਜਿਸ ਨੂੰ ਵੀ ਉਹ ਮੰਨਦੇ ਹਨ, ਵੱਧ ਤੋਂ ਵੱਧ ਜਾਪ ਕਰਨ। ਤਾਂ ਕਿ ਜਿੰਨਾ ਨੁਕਸਾਨ ਹੋਣਾ ਸੀ ਹੋ ਗਿਆ, ਅੱਗੇ ਹੋਰ ਨੁਕਸਾਨ ਨਾ ਹੋਵੇ, ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ I