ਬਰਨਾਲਾ ਵਿੱਚ ਹੋਏ ਲਾਠੀਚਾਰਜ ਵਿਰੁੱਧ ਅੱਜ ਅੱਪਰਾ ਰਿਹਾ ਬੰਦl
- ਰਾਜਨੀਤੀ
- 27 Jul, 2026 07:07 PM (Asia/Kolkata)
ਅੱਪਰਾ, 27 ਜੁਲਾਈ (ਤੀਰਥ ਸਿੰਘ ਮੈਂਗੜ੍ਹਾ) ਪਿਛਲੇ ਦਿਨੀਂ ਬਰਨਾਲਾ ਵਿੱਚ ਸਫਾਈ ਕਰਮਚਾਰੀਆਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸਮੂਹ ਸਫਾਈ ਕਰਮਚਾਰੀ ਜਥੇਬੰਦੀਆਂ ਵਲੋਂ ਅੱਜ 27 ਜੁਲਾਈ ਦਿਨ ਸੋਮਵਾਰ ਨੂੰ ਪੰਜਾਬ ਬੰਦ ਦੀ ਕਾਲ ਤੇ ਭਗਵਾਨ ਵਾਲਮੀਕਿ ਜੀ ਮੰਦਿਰ ਪ੍ਰਬੰਧਕ ਕਮੇਟੀ ਰਜਿ: ਅੱਪਰਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਾਂਤ ਅੱਪਰਾ ਬੰਦ ਕਰਵਾਇਆ ਗਿਆ ਅਤੇ ਸ਼ਾਂਤਮਈ ਰੋਸ ਮਾਰਚ ਕੱਡਿਆ । ਇਸ ਮੌਕੇ ਸਮੂਹ ਭਾਈਚਾਰੇ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਬਰਨਾਲਾ ਵਿੱਚ ਕੀਤੇ ਗਏ ਲਾਠੀਚਾਰਜ ਦੇ ਸਾਰੇ ਦੋਸ਼ੀਆਂ ਨੂੰ ਡਿਸਮਿਸ ਕਰਕੇ FIR ਕਰਕੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰੇ।

ਇਸ ਮੌਕੇ ਦੀਪਕ ਨਾਹਰ ,ਪੰਚ ਰੂਪ ਲਾਲ ,ਸੁਰਿੰਦਰ ਨਾਹਰ,ਸਰਪੰਚ ਵਿਨੇ ਕੁਮਾਰ,ਮਨਜੀਤ ਜੀਤੀ ਜ਼ਿਲਾ ਪ੍ਰੀਸ਼ਦ ਮੈਂਬਰ,ਰਾਣਾ ਬਾਬਾ,ਪੱਪੂ ਰਾਮ,ਸ਼ੰਮੀ ਕਲਿਆਣ,ਅਮਿਤ ਕਲਿਆਣ,ਓਮ ਪ੍ਰਕਾਸ਼ ਵਾਲਿਆ,ਨਰੇਸ਼ ਵਾਲੀਆ,ਬਿੱਟੂ,ਕਾਕਾ,ਸੁਰਿੰਦਰ,ਬਲਵਿੰਦਰ ਬਾਹਰੀ,ਪੰਕਜ ਕਲਿਆਣ,ਕਰਨ ਨਾਹਰ,ਦੀਪਕ ਨਾਹਰ,ਰਚਨਾ ਨਾਹਰ,ਸੰਤੋਸ਼ ਰਾਣੀ,ਲਕਸ਼ਮੀ ਆਦਿ ਹਾਜ਼ਿਰ ਸਨ।
Leave a Reply