ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਟਾਂਗਰਾ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸਿੱਖ ਮਿਸ਼ਨਰੀ ਕਾਲਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਦਿਨਾਂ ਗੁਰਮਤਿ ਸਮਾਗਮ ਕਰਵਾਏ ਗਏ|

ਟਾਂਗਰਾ ਸੁਰਜੀਤ ਸਿੰਘ ਖਾਲਸਾ|

ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਮੂਲ ਸਿਧਾਂਤ ਗੁਰੂ ਸਾਹਿਬਾਂ ਜੀ ਦੀ ਜੀਵਨੀ ਤੇ ਸ਼ਹੀਦੀਆਂ ਦੇ ਕਾਰਨ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਗੁਰਜੋਤ ਸਿੰਘ ਢਿੱਲੋ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਗੁਰਸਿੱਖਾਂ ਦੇ ਵਿਸ਼ੇਸ਼ ਉਪਰਾਲੇ ਅਤੇ ਬਾਬਾ ਜਗਤਾਰ ਸਿੰਘ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਚਾਰ ਦਿਨਾਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਗਏ| ਇਸ ਵਿੱਚ ਪੰਥ ਪ੍ਰਸਿੱਧ ਢਾਡੀ ਕੁਲਜੀਤ ਸਿੰਘ ਬਾਬਾ ਬਕਾਲਾ ਸਾਹਿਬ ਢਾਡੀ ਨਿਰਮਲ ਸਿੰਘ ਜੀ ਜੇਠੂਵਾਲ ਕਵੀਸ਼ਰੀ ਜਥਾ ਭਾਈ ਸੰਦੀਪ ਸਿੰਘ ਜੀ ਮਹਿਮਾ ਅਤੇ ਕਵੀਸ਼ਰ ਭਾਈ ਅਮਰਜੀਤ ਸਿੰਘ ਕੋਮਲ ਢੱਡੇ ਅਤੇ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ ਗੁਰੂ ਭਾਈ ਜਸਪਾਲ ਸਿੰਘ ਜੀ ਬਲਸਰਾਂ ਬਾਬਾ ਬਕਾਲਾ ਵਾਲੇ ਨੇ ਗੁਰਬਾਣੀ ਗੁਰੂ ਸਾਹਿਬਾ ਦੀ ਸ਼ਹੀਦੀਆਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਦੁਨੀਆਂ ਦੀਆਂ ਜਿੰਨੀਆਂ ਵੀ ਲੜਾਈਆਂ ਜਰ ਜੂਰੂ ਤੇ ਜਮੀਨ ਕਾਰਨ ਹੋ ਰਹੀਆਂ ਹਨ ਗੁਰੂ ਸਾਹਿਬਾਂ ਨੇ ਹੱਕ ਅਤੇ ਸੱਚ ਅਤੇ ਇਨਸਾਫ ਤੇ ਪਹਿਰਾ ਦਿੰਦਿਆਂ ਜੁਲਮ ਦੇ ਖਿਲਾਫ ਲੜਦਿਆਂ ਸ਼ਹਾਦਤਾਂ ਦਿੱਤੀਆਂ ਹਨ| ਅੱਜ ਜਿਹੜੇ ਲੋਕ ਲਾਲਚਾਂ ਕਾਰਨ ਧਰਮ ਪਰਿਵਰਤਨ ਕਰ ਰਹੇ ਹਨ ਉਹਨਾਂ ਨੂੰ ਇਤਿਹਾਸ ਪੜਨਾ ਚਾਹੀਦਾ ਹੈ ਗੁਰੂ ਨੇ ਸਾਨੂੰ ਬਾਦਸ਼ਾਹ ਬਣਾਇਆ ਸੀ ਪਰ ਗੁਰਬਾਣੀ ਅਤੇ ਇਤਿਹਾਸ ਨੂੰ ਭੁੱਲਣ ਕਾਰਨ ਲਾਲਚਾਂ ਦੇ ਵਿੱਚ ਅੱਜ ਸਾਨੂੰ ਮੰਗਤੇ ਬਣਾਇਆ ਜਾ ਰਿਹਾ ਹੈ ਚਾਰ ਦਿਨ ਸ਼ਾਮ ਨੂੰ 8 ਵਜੇ ਤੋਂ 10 ਵਜੇ ਤੱਕ ਗੁਰਮਤ ਸਮਾਗਮ ਹੋਏ ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਸੰਗਤ ਅਤੇ ਪੰਗਤ ਦੀ ਮਰਿਆਦਾ ਮੁਤਾਬਿਕ ਆਈ ਹੋਈ ਸੰਗਤ ਲਈ ਗੁਰੂ ਕਾ ਲੰਗਰ ਵੀ ਚੱਲਦਾ ਰਿਹਾ ਇਸ ਸਮੇਂ ਪ੍ਰਮੁੱਖ ਭਾਈ ਦਲਜੀਤ ਸਿੰਘ ਜੀ ਟਾਂਗਰਾ ਲਵਲੀ ਸਵੀਟ ਵਾਲੇ ਸੁਰਜੀਤ ਸਿੰਘ ਖਾਲਸਾ ਅਜਮੇਰ ਸਿੰਘ ਢਿਲੋਂ ਆਦਿ ਹੋਰ ਆਗੂ