ਝਾੜੂ ਪਾਰਟੀ ਨੇ ਲੋਕਤੰਤਰ ਨੂੰ ਬਣਾਇਆ ਗੁੰਡਾਤੰਤਰ

ਝਾੜੂ ਪਾਰਟੀ ਨੇ ਲੋਕਤੰਤਰ ਨੂੰ ਬਣਾਇਆ ਗੁੰਡਾਤੰਤਰ

ਝਾੜੂ ਪਾਰਟੀ ਨੇ ਲੋਕਤੰਤਰ ਨੂੰ ਬਣਾਇਆ ਗੁੰਡਾਤੰਤਰ
 

ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਜਿੱਤ ਦੇ ਬਹੁਤ ਦਮਗੱਜੇ ਮਾਰ ਰਹੀ ਹੈ, ਪਰ ਇਸ ਵਿੱਚ ਜਿਹੜੀ ਗੁੰਡਾਗਰਦੀ ਤੇ ਧੱਕੇਸ਼ਾਹੀ ਹੋਈ ਉਹ ਗੱਲ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। ਵੈਸੇ ਸੱਤਾਧਾਰੀ ਧਿਰ ਹਮੇਸ਼ਾਂ ਹੀ ਚੋਣਾਂ ਵਿੱਚ ਇਸ ਤਰ੍ਹਾਂ ਕਰਦੀ ਆਈ ਹੈ, ਪਰ ਜਿਹੜੇ ਕਹਿੰਦੇ ਸੀ ਕਿ ਅਸੀਂ 'ਬਦਲਾਵ' ਲਿਆਵਾਂਗੇ ਉਹ 'ਬਦਲੇ' ਲੈਂਦੇ ਫਿਰਦੇ ਨੇ।
ਇਸ ਵਾਰ ਬਥੇਰੇ ਲੋਕ ਤਾਂ ਡਰਦੇ ਵੋਟ ਪਾਉਣ ਵੀ ਨਹੀਂ ਸੀ ਜਾਂਦੇ, ਪਰ ਉਮੀਦਵਾਰਾਂ ਤੇ ਪਾਰਟੀਆਂ ਵੱਲੋਂ ਜ਼ੋਰ ਲਾ ਕੇ ਅਤੇ ਸਾਧਨ ਦੇ ਕੇ ਲੋਕਾਂ ਨੂੰ ਵੋਟਾਂ ਲਈ ਭੁਗਤਾਇਆ ਗਿਆ। ਸੋਸ਼ਲ ਮੀਡੀਆ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਝਾੜੂ ਪਾਰਟੀ ਉੱਤੇ ਜਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ ਉਸ ਤੋਂ ਤਾਂ ਇੰਝ ਲੱਗਦਾ ਕਿ ਲੋਕਤੰਤਰ ਦਾ ਤਾਂ ਦਿਵਾਲਾ ਨਿਕਲ ਚੁੱਕਾ ਹੈ।
ਇਸ ਵਾਰ ਚੋਣਾਂ ਵਿੱਚ ਫਿਰ ਘਪਲੇਬਾਜੀ ਅਤੇ ਸ਼ਰਾਬਾਂ ਤੇ ਪੈਸੇ ਵੰਡਣ ਤਕ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਭਗਵੰਤ ਮਾਨ ਸਰਕਾਰ ਲਈ ਇਹ ਚੋਣਾਂ ਇੱਜ਼ਤ ਦਾ ਸਵਾਲ ਬਣੀਆਂ ਹੋਈਆਂ ਸਨ ਤੇ ਉਹਨਾਂ ਨੇ ਜਿੱਤਣ ਲਈ ਹਰ ਹਰਬਾ ਵਰਤ ਹੀ ਲਿਆ।
ਮਨੀਸ਼ ਸਿਸੋਦੀਆ ਤਾਂ ਪਹਿਲਾਂ ਹੀ ਕਹਿ ਚੁੱਕਾ ਸੀ ਕਿ "ਸਾਨੂੰ ਚੋਣਾਂ ਜਿੱਤਣ ਲਈ ਸਾਮ, ਦਾਮ, ਦੰਡ, ਭੇਦ, ਦੰਗਾ-ਫਸਾਦ, ਲੜਾਈ-ਝਗੜਾ, ਮਾਰ-ਧਾੜ ਜੋ ਮਰਜ਼ੀ ਕਰਨਾ ਪਵੇ ਅਸੀਂ ਕਰਾਂਗੇ ਤੇ ਚੋਣਾਂ ਜਿੱਤਾਂਗੇ। ਇਹਨਾਂ ਲੋਕਾਂ ਨੇ ਲੋਕਤੰਤਰ ਨੂੰ ਗੁੰਡਾਤੰਤਰ ਬਣਾ ਕੇ ਰੱਖ ਦਿੱਤਾ ਹੈ।
ਝਾੜੂ ਪਾਰਟੀ ਦੇ ਦਿੱਲੀ ਵਾਲੇ ਸਾਰੇ ਆਗੂ ਹੁਣ ਪੰਜਾਬ ਦੇ ਸਿਰ 'ਤੇ ਹੀ ਨਜ਼ਾਰੇ ਲੈਂਦੇ ਨੇ, ਆਮ ਆਦਮੀ ਦਾ ਨਾਹਰਾ ਦੇ ਕੇ ਇਨ੍ਹਾਂ ਖ਼ਾਸ ਆਦਮੀਆਂ ਨੇ ਬਥੇਰਾ ਪੰਜਾਬੀਆਂ ਨੂੰ ਮੂਰਖ ਬਣਾ ਲਿਆ। ਕਾਂਗਰਸ ਅਤੇ ਬਾਦਲ-ਭਾਜਪਾ ਦੇ ਝੰਬੇ ਲੋਕ ਇਹਨਾਂ ਤੋਂ ਆਸਾਂ ਕਰ ਬੈਠੇ ਸੀ, ਪਰ ਇਹ ਵੀ ਸਿਰੇ ਦੇ ਭ੍ਰਿਸ਼ਟ, ਬੇਈਮਾਨ ਤੇ ਠੱਗ ਨਿਕਲੇ।
ਝਾੜੂ ਪਾਰਟੀ ਦੇ ਅੱਜ ਵੀ ਕਈ ਵਾਅਦੇ ਹਵਾ ਵਿੱਚ ਉੱਡਦੇ ਫਿਰਦੇ ਨੇ, ਪਰ ਭਗਵੰਤ ਮਾਨ ਚੁਟਕਲੇ ਸੁਣਾ-ਸੁਣਾ ਕੇ ਤੇ ਕਰੋੜਾਂ-ਅਰਬਾਂ ਦੀ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਈ ਜਾ ਰਿਹਾ ਹੈ। ਪੰਜਾਬ ਦੇ ਭੋਲ਼ੇ-ਭਾਲ਼ੇ ਤੇ ਸਿੱਧੇ-ਸਾਦੇ ਲੋਕ ਇਹਨਾਂ ਸਿਆਸੀ ਆਗੂਆਂ ਦੀ ਮੱਕਾਰੀ ਨੂੰ ਸਮਝ ਹੀ ਨਹੀਂ ਪਾ ਰਹੇ।
ਕਾਂਗਰਸ, ਭਾਜਪਾ, ਬਾਦਲ ਦਲ ਤੇ ਝਾੜੂ ਪਾਰਟੀ ਵਾਲੇ ਸਭ ਦਿੱਲੀ ਦੇ ਚੱਟੇ-ਵੱਟੇ ਹਨ, ਇਹਨਾਂ ਵਿੱਚੋਂ ਕੋਈ ਪੰਥ ਅਤੇ ਪੰਜਾਬ ਦਾ ਹਿਤੈਸ਼ੀ ਨਹੀਂ ਹੈ, ਇਹ ਸਭ 'ਉੱਤਰ ਕਾਟੋ ਮੈਂ ਚੜ੍ਹਾਂ' ਵਾਲ਼ੀ ਖੇਡ ਖੇਡਦੇ ਹਨ। ਜੇ ਕੇਜਰੀਵਾਲ ਦਾ ਅੰਧਾ ਭਗਤ ਭਗਵੰਤ ਮਾਨ ਅੱਜ ਪੰਜਾਬ ਵਿੱਚ ਰਾਜ ਕਰ ਰਿਹਾ ਹੈ ਤਾਂ ਇਹ ਕਾਂਗਰਸ, ਬਾਦਲ ਤੇ ਭਾਜਪਾ ਦੀ ਹੀ ਬਦੌਲਤ ਹੈ ਜਿਨ੍ਹਾਂ ਨੇ ਪਹਿਲਾਂ ਕਈ ਸਾਲ ਪੰਜਾਬੀਆਂ ਨੂੰ ਅਜਿਹੇ ਭੰਬੂ-ਤਾਰੇ ਵਿਖਾਏ ਸਨ ਕਿ ਇਹਨਾਂ ਤੋਂ ਦੁਖੀ ਹੋਏ ਲੋਕਾਂ ਨੇ ਝਾੜੂ ਪਾਰਟੀ ਦੇ ਆਗੂਆਂ ਨੂੰ ਫ਼ਰਿਸ਼ਤੇ ਸਮਝ ਲਿਆ ਸੀ ਪਰ ਇਹ ਤਾਂ ਭੂਤ ਨਿਕਲੇ।
ਕਿਤੇ ਵੀ ਸ਼ਾਂਤਮਈ ਚੋਣਾਂ ਨੇਪਰੇ ਨਹੀਂ ਚੜ੍ਹੀਆਂ, ਸਭ ਪਾਸੇ ਧੱਕੇਸ਼ਾਹੀ, ਗੁੰਡਾਗਰਦੀ, ਭ੍ਰਿਸ਼ਟਾਚਾਰੀ ਤੇ ਘਪਲੇਬਾਜ਼ੀ ਹੋਈ ਹੈ। ਇਹਨਾਂ ਚੋਣਾਂ ਨੇ ਕਈਆਂ ਨੂੰ ਭੁਲੇਖੇ ਪਾ ਦਿੱਤੇ ਤੇ ਕਈਆਂ ਦੇ ਭੁਲੇਖੇ ਕੱਢ ਦਿੱਤੇ ਹਨ।
ਜਿਹੜੀ ਭਾਜਪਾ ਪੰਜਾਬ ਵਿੱਚ ਪੱਕੇ ਪੈਰ ਜਮਾਉਣਾ ਚਾਹੁੰਦੀ ਸੀ ਉਹ ਫਿਰ ਹਾਸ਼ੀਏ ਉੱਤੇ ਧੱਕੀ ਗਈ ਤੇ ਪੰਜਾਬੀਆਂ ਨੇ ਸੁਨੇਹਾ ਦੇ ਦਿੱਤਾ ਕਿ ਉਹ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਮੁੱਖ ਮੰਤਰੀ ਬਣਨ ਲਈ ਤਰਲੋ-ਮੱਛੀ ਹੋਇਆ ਸੁਖਬੀਰ ਸਿੰਘ ਬਾਦਲ ਅਜੇ ਵੀ ਕੰਧਾਂ ਵਿੱਚ ਵੱਜਦਾ ਫਿਰਦਾ ਹੈ।
ਕਾਂਗਰਸ ਨੇ ਕੁਝ ਸੀਟਾਂ ਤਾਂ ਜ਼ਰੂਰ ਪ੍ਰਾਪਤ ਕਰ ਲਈਆਂ ਪਰ ਪਾਰਟੀ ਵਿੱਚ ਚੱਲ ਰਹੀ ਖਾਨਾਜੰਗੀ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੋਟਾਂ ਨੂੰ ਰੱਜ ਕੇ ਖੋਰਾ ਲਾਇਆ ਹੈ। ਅੱਜ ਤੋਂ 42 ਸਾਲ ਪਹਿਲਾਂ ਇਸੇ ਕਾਂਗਰਸ ਨੇ ਇਹਨਾਂ ਦਿਨਾਂ ਵਿੱਚ ਸਿੱਖ ਕੌਮ ਅਤੇ ਪੰਜਾਬ ਉੱਤੇ ਬਹੁਤ ਕਹਿਰ ਢਾਹਿਆ ਸੀ ਜਿਸ ਦੀ ਚੀਸ ਅੱਜ ਵੀ ਲੋਕਾਂ ਵਿੱਚ ਮੌਜੂਦ ਹੈ ਪਰ ਚਾਹੀਦਾ ਤਾਂ ਇਹ ਸੀ ਕਿ ਇਸ ਪਾਰਟੀ ਦਾ ਪੰਜਾਬ ਵਿੱਚੋਂ ਮੁਕੰਮਲ ਸਫ਼ਾਇਆ ਕੀਤਾ ਜਾਂਦਾ।
ਹੁਣ 2027 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਸ ਵਿੱਚ ਲੋੜ ਹੈ ਕਿ ਕਾਂਗਰਸ, ਭਾਜਪਾ, ਬਾਦਲ ਦਲ ਤੇ ਝਾੜੂ ਪਾਰਟੀ ਨੂੰ ਸਬਕ ਸਿਖਾ ਕੇ ਪੰਥ ਤੇ ਪੰਜਾਬ ਦੇ ਦਰਦੀ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਪੰਥਕ ਸਰਕਾਰ ਬਣਾਈ ਜਾਵੇ। ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਅੰਮ੍ਰਿਤਪਾਲ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ ਅਤੇ ਭਾਈ ਅਜੇਪਾਲ ਸਿੰਘ ਬਰਾੜ ਜਲਦ ਹੀ ਇੱਕ ਮੰਚ 'ਤੇ ਇਕੱਠੇ ਹੋਣ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.