ਬਸਪਾ ਸਰਕਾਰ ਬਣਾਓ ਰੈਲੀ' ਪੰਜਾਬ ਦੀ ਸਿਆਸਤ 'ਚ ਨਵਾਂ ਇਤਿਹਾਸ ਸਿਰਜੇਗੀ : ਤੀਰਥ ਰਾਜਪੁਰਾ

ਬਸਪਾ ਸਰਕਾਰ ਬਣਾਓ ਰੈਲੀ' ਪੰਜਾਬ ਦੀ ਸਿਆਸਤ 'ਚ ਨਵਾਂ ਇਤਿਹਾਸ ਸਿਰਜੇਗੀ : ਤੀਰਥ ਰਾਜਪੁਰਾ

ਅੱਪਰਾ,6 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)- ਬਹੁਜਨ ਸਮਾਜ ਪਾਰਟੀ ਜੋਨ ਜਲੰਧਰ ਦੇ ਇੰਚਾਰਜ ਤੀਰਥ ਰਾਜਪੁਰਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 9 ਅਕਤੂਬਰ ਨੂੰ ਆਦਮਪੁਰ ਦੀ ਧਰਤੀ 'ਤੇ ਹੋਣ ਵਾਲੀ ਬਸਪਾ ਰੈਲੀ ਇਤਿਹਾਸਿਕ ਹੋਵੇਗੀ, ਜੋ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਕਾਂਸ਼ੀ ਰਾਮ ਨੇ ਸ਼ੋਸ਼ਿਤ, ਵਾਂਝੇ ਅਤੇ ਗਰੀਬ ਵਰਗਾਂ ਨੂੰ ਰਾਜਸੱਤਾ ਦਾ ਮਾਲਕ ਬਣਾਉਣ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ। ਉਨ੍ਹਾਂ ਦੇ ਵਿਚਾਰਾਂ ਅਤੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ 2027 ਚ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਬਹੁਜਨ ਸਮਾਜ ਦੀ ਅਗਵਾਈ ਵਾਲੀ ਬਣਾਏਗੀ। ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਮਜੂਦਾ ਸਰਕਾਰ ਹਰ ਇੱਕ ਫਰੰਟ ਤੇ ਫੇਲ ਸਾਬਿਤ ਹੋਈ ਹੈ, ਇਸ ਸਰਕਾਰ ਨੇ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਵਿੱਚ ਕੋਈ ਕਸਰ ਬਾਕੀ ਨੀ ਛੱਡੀ, ਇਸ ਸਰਕਾਰ ਨੇ ਬਿਜਲੀ ਮੁਲਾਜਮਾ ਤੇ ਅਤਿਆਚਾਰ ਕੀਤਾ, ਆਂਗਣਵਾੜੀ ਵਰਕਰਾਂ ਤੇ ਲਾਠੀਚਾਰਜ ਕੀਤਾ, ਮੁਲਜਮਾਂ ਨੂੰ ਵੀ ਨਹੀਂ ਬਖਸ਼ਿਆ ਸਫਾਈ ਮਜ਼ਦੂਰਾਂ ਜਿਨ੍ਹਾਂ ਵਿੱਚ ਕਾਫੀ ਗਿਣਤੀ ਵਿੱਚ ਔਰਤਾਂ ਵੀ ਸਨ ਨੂੰ ਦੌੜਾ ਦੌੜਾ ਕੇ ਕੁੱਟਿਆ, ਕਿਸਾਨ ਜਥੇਬੰਦੀਆਂ ਹੋਣ ਜਾ ਮਜਦੂਰ ਜਥੇਬੰਦੀਆਂ ਇਸ ਸਰਕਾਰ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ, 2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਇਸ ਨਾਦਿਰਸ਼ਾਹੀ ਸਰਕਾਰ ਕੋਲੋਂ ਇੱਕ ਇੱਕ ਲਾਠੀ ਦਾ ਹਿਸਾਬ ਲਏਗੀ ਇੱਕ ਇੱਕ ਜਖ਼ਮ ਦਾ ਹਿਸਾਬ ਲਏਗੀ। ਰਾਜਪੁਰਾ ਨੇ 85 % ਬਹੁਜਨ ਸਮਾਜ ਇਕੱਠੇ ਹੋ ਕੇ ਬਸਪਾ ਦੇ ਹਾਥੀ ਨੂੰ ਜਿਤਾਉਣ ਦੀ ਲਈ ਕਿਹਾ ਅਤੇ 9 ਅਕਤੂਬਰ ਨੂੰ ਸਾਬ੍ਹ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਰੱਖੀ ਗਈ "ਬਸਪਾ ਸਰਕਾਰ ਬਣਾਓ,, ਰੈਲੀ ਵਿੱਚ ਪਿੰਡਾਂ ਸ਼ਹਿਰਾਂ ਕਸਵਿਆਂ ਵਿੱਚੋਂ ਬੱਸਾਂ ਭਰਕੇ ਪਹੁੰਚਣ ਦੀ ਅਪੀਲ ਵੀ ਕੀਤੀ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.