ਮੋਦੀ ਸਰਕਾਰ ਦਾ ਸਾਜਿਸ਼ ਤਹਿਤ ਸਿੱਖ ਇਤਿਹਾਸ 'ਤੇ ਵੱਡਾ ਹਮਲਾ
- ਧਾਰਮਿਕ/ਰਾਜਨੀਤੀ
- (Asia/Kolkata)
'ਵੇ ਮੋਦੀਆ ਬਹੁਤੀਆਂ ਫੁੱਲੀਆਂ ਨਾ ਪਾ ਸਾਨੂੰ, ਫੁੱਲੀਆਂ ਤੇਰੀਆਂ'ਤੇ ਅਸੀਂ ਹੁਣ ਡੁਲਣਾ ਨਹੀਂ। ਦਿਹਾੜਾ ਸ਼ਹੀਦੀ ਦਸ਼ਮੇਸ਼ ਦਿਆ ਫਰਜੰਦਾਂ ਦਾ, ਕਦੋਂ , ਕਿਵੇਂ ਮਨਾਉਣਾ ਅਸੀਂ ਭੁੱਲਣਾ ਨਹੀਂ। 'ਵੈਸੇ ਤਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਨਿਤ ਹੀ ਕੋਈ ਨਾ ਕੋਈ ਅਜਿਹਾ ਬਿਆਨ ਦਾਗ ਦਿੱਤਾ ਜਾਂਦਾ ਹੈ ਜੋ ਕਿ ਸਿੱਖਾਂ ਦੇ ਅੱਲੇ ਜਖਮਾਂ 'ਤੇ ਲੂਣ ਛਿੜਕਣ ਦਾ ਕੰਮ ਕਰਦੇ ਹਨ। ਪਰ ਹੁਣ ਪਿਛਲੇ ਕੋਈ ਦੋ ਤਿੰਨ ਸਾਲਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨਾਲ ਸਬੰਧਤ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਇਸ ਕੂੜ ਬਿਆਨ ਨਾਲ ਲੱਖਾਂ ਹੀ ਪੰਥ ਹਿਤੈਸ਼ੀਆਂ ਨੂੰ , ਪੰਥ ਦਰਦੀਆਂ ਦੇ ਮਨਾਂ ਨੂੰ ਬਹੁਤ ਗਹਿਰੀ ਠੇਸ ਪਹੁੰਚੀ ਹੈ ਕਿ ਭਵਿੱਖ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ " ਵੀਰ ਬਾਲ ਦਿਵਸ " ਦੇ ਤੌਰ'ਤੇ ਮਨਾਇਆ ਜਾਇਆ ਕਰੇਗਾ। ਬੇਸ਼ੱਕ ਸਿੱਖੀ ਭੇਖ ਦੇ ਵਿੱਚ ਮੋਦੀ ਸਰਕਾਰ ਦੇ ਕੁਝ ਝੋਲੀ ਚੁਕਾ ਨੇ ਤੇ ਤਲੇ ਚਟਵਿਆਂ ਨੇ ਮੋਦੀ ਦੇ ਇਸ ਕੂੜ ਬਿਆਨ ਦੀ ਸਿਲਾਗਾ ਵੀ ਕੀਤੀ ਹੈ, ਪਰ ਇਸ ਦੇ ਬਾਵਜੂਦ ਵੀ ਸਿੱਖਾਂ ਦੀ ਇੱਕ ਸੂਝਵਾਨ ਅਤੇ ਦੂਰ ਅੰਦੇਸ਼ੀ ਸੋਚ ਦੀ ਧਾਰਨੀ ਵਾਲੀ ਸ਼੍ਰੇਣੀ ਜੋ ਕਿ ਮੋਦੀ ਦੇ ਇਸ ਕੂੜ ਬੋਲਾਂ ਦੇ ਪਿੱਛੇ ਲੁਕੀ ਹੋਈ ਲੋਜਿਕਤਾ ਅਤੇ ਚਾਣਕਿਆ ਨੀਤੀ ਨੂੰ ਸਮਝਦੀ ਹੈ, ਵੱਲੋਂ ਇਸ ਦੀ ਪੁਰਜੋਰ ਨਿੰਦਾ ਵੀ ਕੀਤੀ ਗਈ ਹੈ। ਅਤੇ ਸਿੱਖਾਂ ਦੀ ਇਹ ਸ਼੍ਰੇਣੀ ਮੋਦੀ ਨੂੰ ਇਹ ਚੇਤਾਵਨੀ ਦਿੰਦੀ ਆਈ ਹੈ ਕਿ ਉਹ ਹੁਣ ਸਿੱਖਾਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ। ਸਾਡੇ ਸਬਰ ਦਾ ਪਿਆਲਾ ਤਾਂ ਪਹਿਲਾਂ ਤੋਂ ਹੀ ਭਰਿਆ ਹੋਇਆ ਹੈ। ਸੋ ਹੁਣ ਸਾਡੇ 'ਤੇ , ਭਾਵ ਸਿੱਖ ਕੌਮ' 'ਤੇ ਰਹਿਮ ਕਰੇ ਅਤੇ ਸਾਡੇ ਸ਼ਾਨਾਮਤੀ ਤੇ ਲਹੂ ਭਿੱਜੇ ਲਾਸਾਨੀ ਇਤਿਹਾਸ ਦੇ ਨਾਲ ਕਿਸੇ ਵੀ ਕਿਸਮ ਦੀ ਕੋਈ ਛੇੜ ਛਾੜ ਕਰਨ ਤੋਂ ਗੁਰੇਜ ਕਰੋ। ਅਸੀਂ ਹਿੰਦ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਅਤੇ ਉਸ ਦੇ ਤਲੇ ਚਟਵਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੌਮ ਹੁਣ ਪਹਿਲਾਂ ਦੀ ਤਰ੍ਹਾਂ ਸੁੱਤੀ ਹੋਈ ਨਹੀਂ। ਇਹ ਨਾ ਕੇਵਲ ਹੁਣ ਕੁੰਭ ਕਰਨੀ ਨੀਂਦ ਤੋਂ ਜਾਗੀ ਹੀ ਹੈ, ਸਗੋਂ ਪਹਿਲਾ ਨਾਲੋਂ ਸੁਚੇਤ ਵੀ ਹੋ ਗਈ ਹੈ। ਸਿੱਖ ਕੌਮ ਹੁਣ ਸਮਝ ਗਈ ਹੈ ਕਿ ਤੁਹਾਡੀ ਸਿੱਖਾਂ ਪ੍ਰਤੀ ਘਿਨਾਉਣੇ ਸੋਚ ਨੂੰ ਤੇ ਤੁਹਾਡੀ ਕੁਟਲ ਬ੍ਰਾਹਮਣੀ ਚਾਣਕਿਆ ਨੀਤੀ ਨੂੰ। ਮੋਦੀ ਸਾਹਿਬ, ਸਾਡਾ ਗੌਰਵਮਈ, ਮਾਨਮੱਤਾ, ਅਦੁੱਤੀ ਖਾਲਸਾਈ ਇਤਿਹਾਸ, ਜਿਸ ਦਾ ਅੱਖਰ -- ਅੱਖਰ ਲਹੂ ਭਿੱਜਾ ਹੈ, ਜਾਂ ਇੰਝ ਕਹਿ ਲਈਏ ਕਿ ਸਾਡੀ ਕੌਮ ਦੇ ਇਸ ਸੁਨਹਿਰੀ ਇਤਿਹਾਸ ਦਾ ਇੱਕ ਇੱਕ ਅੱਖਰ ਸਿੱਖ ਸ਼ਹੀਦਾਂ ਦੇ ਖੂਨ ਦੀ ਚਾਹੀਦੇ ਦੇ ਨਾਲ ਲਿਖਿਆ ਹੋਇਆ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਾਡਾ ਇਹ ਅਦੁੱਤੀ ਇਤਿਹਾਸ ਤਾਂ ਪਹਿਲਾਂ ਹੀ ਸਾਡੇ ਕੁਝ ਪੁਰਖਿਆਂ ਦੀ ਨਾਲਾਇਕੀ ਕਹਿ ਲਓ ਜਾਂ ਕੋਈ ਲਾਲਚ ਕਹਿ ਲਓ, ਅਤੇ ਕੁਝ ਤੁਹਾਡੇ ਪੁਰਖਿਆਂ ਦੀ ਬ੍ਰਾਹਮਣੀ ਕੁਟਲਨੀਤੀ ਕਰਕੇ ਇਸ ਵਿੱਚ ਪਹਿਲਾਂ ਤੋਂ ਹੀ ਬਹੁਤ ਰਲਾ ਗੋਬਲਾ ਕੀਤਾ ਗਿਆ ਹੈ। ਅਤੇ ਇਸ ਤਰ੍ਹਾਂ ਸਾਡੇ ਧਰਮ, ਸਾਡੀ ਕੌਮ, ਸਾਡੇ ਗੌਰਵਮਈ ਇਤਿਹਾਸ 'ਤੇ ਤਾਂ ਪਹਿਲਾਂ ਤੋਂ ਹੀ ਬਹੁਤ ਹਮਲੇ ਹੋ ਚੁੱਕੇ ਹਨ। ਅਤੇ ਹੁਣ ਰੱਬ ਦਾ ਵਾਸਤਾ ਜੇ ਮੋਦੀ ਸਾਹਿਬ, ਹੁਣ ਤੁਸੀਂ ਦਸਮੇਸ਼ ਪਿਤਾ ਜੀ ਦੇ ਲਾਲਾਂ ਦੀ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਨੂੰ, ਜੋ ਕਿ ਉਨਾਂ ਵੱਲੋਂ ਸਿੱਖ ਕੌਮ, ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਕੀਤੀ ਗਈ ਹੈ, ਉਸ ਨੂੰ ਆਪਣੇ ਰਾਸ਼ਟਰਵਾਦ ਨਾਲ ਜੋੜ ਕੇ, ਸਿੱਖ਼ੀ 'ਤੇ ਇੱਕ ਹੋਰ ਹਮਲਾ ਕਰਨ ਦੀ ਕੋਝੀ ਚਾਲ ਨਾ ਚੱਲੋ। ਅਸੀਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਦਸ਼ਮੇਸ਼ ਪਿਤਾ ਜੀ ਦੇ ਲਾਲ ਉਮਰ ਪੱਖੋਂ ਬੇਸ਼ਕ ਬਾਲ ਸਨ, ਪਰ ਕਿਸੇ ਰੂਹਾਨੀ ਸੋਚ, ਸਿਦਕ ਅਤੇ ਹੌਸਲੇ ਕਰਕੇ ਸਾਡੇ ਲਈ ਉਹ ਬਾਬੇ ਹੀ ਹਨ ਅਤੇ ਸਾਡੇ ਮਾਰਗ ਦਰਸ਼ਕ ਹਨ। ਅਸੀਂ ਤੁਹਾਨੂੰ ਇਸ ਗੱਲ ਤੋਂ ਜਾਣੂੰ ਕਰਵਾ ਦੇਣਾ ਚਾਹੁੰਦੇ ਹਾਂ ਕਿ ਨਾ ਕੇਵਲ 26 ਦਸੰਬਰ ਦਾ ਦਿਹਾੜਾ ਹੀ, ਸਗੋਂ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਇੱਕ -- ਇੱਕ ਦਿਨ, ਭਾਵ ਪੂਰਾ ਹਫਤਾ ਹੀ ਸਾਡੇ ਲਈ ਸ਼ਹੀਦੀ ਦਿਹਾੜੇ ਹਨ। ਸਿੱਖ ਇਤਿਹਾਸ ਵਿੱਚ ਇਸ ਨੂੰ ' ਸ਼ਹੀਦੀ ਹਫ਼ਤਾ ' ਕਹਿ ਕੇ ਯਾਦ ਕੀਤਾ ਜਾਂਦਾ ਹੈ। ਸੋ ਸਿੱਖ ਪੰਥਕ ਜਥੇਬੰਦੀਆਂ ਦੇ ਵੱਲੋਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਸ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸਾਡੇ ਧਰਮ ਜਾਂ ਸਾਡੇ ਸਿੱਖ ਇਤਿਹਾਸ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਕੋਈ ਦਖਲ ਅੰਦਾਜੀ ਕਰਕੇ ਸਾਡੀਆਂ ਕੌਮੀ ਅਤੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰੇ। ਅਸੀਂ ਮੰਨਦੇ ਹਾਂ, ਅਤੇ ਇਸ ਗੱਲ ਤੋਂ ਕਦਾਚਿਤ ਇਨਕਾਰ ਵੀ ਨਹੀਂ ਕਰਦੇ ਕਿ ਹੁਣ ਤੱਕ ਅਸੀਂ ਆਪਣੀਆਂ ਧਰਮ ਪ੍ਰਤੀ, ਪੰਥ ਪ੍ਰਤੀ, ਕੌਮ ਪ੍ਰਤੀ ਜਿੰਮੇਵਾਰੀਆਂ ਤੋਂ ਇਨੇ ਜਿਆਦਾ ਅਵੇਸਲੇ ਰਹੇ ਹਾਂ, ਅਸੀਂ ਆਪਣੇ ਹਿੰਦੂਤਵੀ ਸੋਚ ਰੱਖਣ ਵਾਲੇ ਕੇਸਾਧਾਰੀ ਅਖੌਤੀ ਪੰਥਕ ਲੀਡਰਾਂ ਦੇ ਝਾਂਜਾਂ ਵਿੱਚ ਹੀ ਇਨੇ ਜਿਆਦਾ ਗਲਤਾਨ ਹੋ ਗਏ ਕਿ ਸਾਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਕਦੋਂ ਅਤੇ ਕਿਸ ਤਰ੍ਹਾਂ ਦੀਆਂ ਸਾਜਿਸ਼ਾਂ ਰੱਜ ਕੇ, ਇਹਨਾਂ ਹਿੰਦੂਤਵੀਆਂ ਦਾ ਸਾਰਾ ਜ਼ੋਰ ਹੀ ਇਸੇ ਪਾਸੇ ਲੱਗਿਆ ਰਿਹਾ ਕਿ ਕਿਵੇਂ ਨਾ ਕਿਵੇਂ ਨਾ ਕੇਵਲ ਭਾਰਤ ਵਿੱਚ ਹੀ, ਸਗੋਂ ਪੂਰੇ ਵਿਸ਼ਵ ਪੱਧਰ 'ਤੇ ਸਿੱਖਾਂ ਦੀ ਇਸ ਵੱਖਰੀ ਪਛਾਣ ਨੂੰ ਖਤਮ ਕਰਕੇ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦਰਸਾ ਕੇ ਹਿੰਦੂਆਂ ਦਾ ਅੰਗ ਹੀ ਪ੍ਰਚਾਰਿਆ ਜਾਵੇ। ਮੋਦੀ ਸਾਹਿਬ, ਅੱਜ ਵੀ ਆਰ ਐਸਐਸ ਦੇ ਰੂਪ ਵਿੱਚ ਤੁਹਾਡੇ ਵੱਲੋਂ ਤਿਆਰ ਕੀਤੇ ਕੱਟੜ ਹਿੰਦੂ ਅੱਤਵਾਦੀ ਇਹੀ ਰੌਲਾ ਪਾਉਂਦੇ ਆ ਰਹੇ ਹਨ ਕਿ ਸਿੱਖ ਹਿੰਦੂਆਂ ' ਚੋਂ ਹੀ ਨਿਕਲੇ ਹਨ ਅਤੇ ਹਿੰਦੂਆਂ ਦਾ ਹੀ ਅੰਗ ਹਨ। ਪਰ ਅਸੀਂ ਤੁਹਾਡੇ ਵਰਗੀ ਹਿੰਦੂਤਵੀ ਸੋਚ ਰੱਖਣ ਵਾਲੇ ਬਸਿੰਦਿਆਂ ਨੂੰ ਸਮਝਾਉਣਾ ਚਾਹੁੰਦੇ ਹਾਂ ਕਿਸ ਸਿੱਖ ਨਹੀਂ, ਸਗੋਂ ਹਿੰਦੂ ਨਿਕਲੇ ਹਨ ਸਿੱਖਾਂ ਵਿੱਚੋਂ। ਜਰਾ ਸੋਚੋ , ਜਦੋਂ ਕੋਈ ਵੀ ਬੱਚਾ ਜਨਮ ਲੈਂਦਾ ਹੈ, ਤਾਂ ਉਹ ਕੇਸਾਂ ਸਮੇਤ ਹੀ ਜਨਮ ਲੈਂਦਾ ਹੈ। ਅਤੇ ਇਹ ਕੇਸ ਸਾਡੇ ਗੁਰੂ ਦੀ ਮੋਹਰ ਹਨ। ਬਾਅਦ ਵਿੱਚ ਜਦੋਂ ਬੱਚਾ ਕੁਝ ਵੱਡਾ ਹੁੰਦਾ ਹੈ, ਤਾਂ ਵੱਖ ਵੱਖ ਧਰਮਾਂ ਦੇ ਰੀਤੀ - ਰਿਵਾਜਾਂ ਦੇ ਅਨੁਸਾਰ ਉਸ ਦੇ ਵਾਲਾਂ ਨੂੰ ਮੁੰਨ ( ਕੱਟ ) ਦਿੱਤਾ ਜਾਂਦਾ ਹੈ। ਤੇ ਇਸ ਤੋਂ ਬਾਅਦ ਉਹਨਾਂ ਵਿੱਚੋਂ ਕੋਈ ਹਿੰਦੂ, ਕੋਈ ਮੁਸਲਮਾਨ ਅਤੇ ਕੋਈ ਇਸਾਈ ਬਣ ਜਾਂਦਾ ਹੈ। ਪਰ ਜਿਸ ਬੱਚੇ ਦੇ ਕੇਸ ਨਹੀਂ ਕੱਟੇ ਜਾਂਦੇ, ਉਹ ਤਾਂ ਸਿੱਖ ਹੀ ਰਹਿੰਦਾ ਹੈ, ਬਿਲਕੁਲ ਉਸੇ ਤਰ੍ਹਾਂ, ਜਿਵੇਂ ਦਾ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੁਨੀਆਂ ਵਿੱਚ ਭੇਜਿਆ ਹੁੰਦਾ ਹੈ। ਪਰ ਇਸ ਦੇ ਉਲਟ ਅਸੀਂ ਮੰਨਦੇ ਤਾਂ ਭਾਵੇਂ ਨਹੀਂ, ਪਰ ਤੁਹਾਡੀ ਹਿੰਦੂ ਤੋਂ ਵੀ ਸੋਚ ਨੂੰ ਮੁੱਖ ਰੱਖ ਕੇ ਜੇਕਰ ਇਹ ਇੱਕ ਪਰਸੈਂਟ ਮੰਨ ਵੀ ਲਿਆ ਜਾਵੇ ਕਿ ਸਿੱਖ ਹਿੰਦੂਆਂ ਚੋਂ ਹੀ ਨਿਕਲੇ ਹਨ, ਤਾਂ ਵੀ ਇਸ ਦਾ ਜਵਾਬ ਸੁਣਲੋ ਬੇਗੈਰਤੀਓ। " ਜਿਵੇਂ ਅਸੀਂ ਘਰਾਂ ਦੇ ਵਿੱਚ ਮੱਖਣ ਬਣਾਉਣ ਦੇ ਲਈ ਪਹਿਲਾਂ ਦੁੱਧ ਲੈਂਦੇ ਹਾਂ। ਫਿਰ ਉਸ ਨੂੰ ਜਮਾ ਕੇ ਦਹੀਂ ਬਣਾਇਆ ਜਾਂਦਾ ਹੈ, ਤੇ ਫਿਰ ਉਸ ਦਹੀ ਨੂੰ ਰਿੜਕ ਕੇ ਉਸ ਦੀ ਲੱਸੀ ਬਣਾ ਕੇ, ਉਸ ਵਿੱਚੋਂ ਮੱਖਣ ਨੂੰ ਕੱਢ ਲਿਆ ਜਾਂਦਾ ਹੈ। ਬਾਅਦ ਵਿੱਚ ਉਸ ਮੱਖਣ ਨੂੰ ਗਰਮ ਕਰਕੇ ਉਸ ਵਿੱਚੋਂ ਸ਼ੁੱਧ ਦੇਸੀ ਘਿਓ ਕੱਢ ਲਿਆ ਜਾਂਦਾ ਹੈ ਜੋ ਕਿ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਘਿਓ ਨੂੰ ਆਪਣੇ ਅਸਲੀ ਰੂਪ ਵਿੱਚ ਆਉਣ ਲਈ ਕਿੰਨੀ ਘਾਲਣਾ ਘਾਲਣੀ ਪਈ, ਕਿੰਨੇ ਮੁਸ਼ਕਿਲ ਦੌਰ ਵਿੱਚੋਂ ਦੀ ਲੰਘਣਾ ਪਿਆ, ਕਿੰਨੇ ਇਮਤਿਹਾਨ ਪਾਸ ਕੀਤੇ, ਇਹ ਤਾਂ ਹੁਣ ਯੁੱਧ ਘਿਓ ਨੂੰ ਹੀ ਪਤਾ ਹੈ।" ਬਿਲਕੁਲ ਇਸੇ ਤਰ੍ਹਾਂ ਹੀ ਸਿੱਖ ਕੌਮ ਨੂੰ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਦੇ ਲਈ ਵੀ ਬੜੀਆਂ ਕਠਿਨ ਘਾਲਣਾਵਾਂ ਘਾਲਣੀਆਂ ਪਈਆਂ। ਬੜੇ ਸਖਤ ਇਮਤਿਹਾਨ ਦੇਨੇ ਪਏ ਸਨ। ਇਸ ਲਈ ਤੁਸੀਂ ਜੋ ਸਮਝਣਾ ਹੈ, ਸਮਝੀ ਜਾਓ। ਪਰ ਅਸੀਂ ਤਾਂ ਇੱਕ ਵੱਖਰੀ ਕੌਮ ਹਾਂ, ਇਸ ਸਿਧਾਂਤ ' ਤੇ ਹੀ ਪਹਿਰਾ ਦਿਆਂਗੇ। ਵੈਸੇ ਇਹ ਕੋਈ ਨਵੀਂ ਗੱਲ ਨਹੀਂ ਹੈ ਮੋਦੀ ਸਾਹਿਬ, ਕਿ ਤੁਸੀਂ ਸਾਡੇ ਧਰਮ'ਤੇ , ਜਾਂ ਸਾਡੇ ਇਤਿਹਾਸ ਨਾਲ ਖਿਲਵਾੜ ਕਰਕੇ ਸਾਡੇ ਉੱਤੇ ਹਮਲਾ ਕੀਤਾ ਹੋਵੇ। ਸਾਡੇ ਉੱਤੇ ਤਾਂ ਇਹੋ ਜਿਹੇ ਹਮਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਹੁੰਦੇ ਆਏ ਹਨ। ਹੁਣ ਵੀ ਕਿਉਂ ਨਾ ਹਮਲੇ ਸਾਡੇ ਉੱਪਰ ? ਕਿਉਂਕਿ ਤੁਸੀਂ ਸੜਦੇ ਹੋ ਸਾਡੇ ਨਿਰਾਲੇ ਤੇ ਵਿਲੱਖਣ ਇਤਿਹਾਸ ਤੋਂ। ਤੁਸੀਂ ਸੜਦੇ ਹੋ ਸਾਡੀ ਇੱਕ ਵੱਖਰੀ ਅਤੇ ਅਲੌਕਿਕ ਪਹਿਚਾਣ ਤੋਂ। ਇਸੇ ਲਈ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਬ੍ਰਾਹਮਣੀ ਨੀਤੀ ਅਤੇ ਹਿੰਦੂ ਭਵੀ ਸੋਚ ਰੱਖਣ ਵਾਲਿਆਂ ਨੇ ਸਿੱਖ ਧਰਮ ਦੀਆਂ ਜੜ੍ਹਾਂ ਵੱਢਣ ਦੀ ਬਹੁਤ ਕੋਸ਼ਿਸ਼ ਕੀਤੀ ਹੈ, ਪਰ ਕਾਮਯਾਬੀ ਹਾਸਲ ਨਹੀਂ ਕਰ ਸਕੇ। ਕਿਉਂਕਿ ਸਿੱਖੀ ਦੇ ਇਸ ਲੌਕਿਕ ਬੂਟੇ ਦੀ ਜੋ ਜੜ੍ਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਗਾਈ ਸੀ, ਉਸ ਨੂੰ ਮਜਬੂਤ ਕਰਨ ਦੇ ਲਈ ਆਪਣੇ ਦੂਜੇ, ਤੀਜੇ ਅਤੇ ਚੌਥੇ ਜਾਮੇ ਵਿੱਚ ਆ ਕੇ ਪਹਿਲਾਂ ਉਸ ਬੂਟੇ ਦੀ ਗੋਡੀ ਕੀਤੀ, ਬਾਅਦ ਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ, ਦਸਮੇਸ਼ ਪਿਤਾ ਦੇ ਲਾਲਾਂ ਨੇ ਅਤੇ ਹੋਰ ਵੀ ਬਹੁਤ ਸਾਰੇ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥੀ ਲਾਏ ਇਸ ਬੂਟੇ ਦੀਆਂ ਜੜਾਂ ਨੂੰ ਹੋਰ ਮਜਬੂਤ ਕਰਨ ਦੇ ਲਈ ਆਪਣਿਆਂ ਸ਼ਹਾਦਤਾਂ ਦੇ ਖੂਨ ਨਾਲ ਸਿੱਖੀ ਦੇ ਇਸ ਬੂਟੇ ਦੀ ਸਿੰਚਾਈ ਕੀਤੀ ਇਸ ਲਈ ਤੁਸੀਂ ਇਹ ਭੁੱਲ ਜਾਓ ਕਿ ਤੁਸੀਂ ਸਿੱਖੀ ਦੇ ਇਸ ਬੂਟੇ ਦੀਆਂ ਮਜ਼ਬੂਤ ਜੜ੍ਹਾਂ ਨੂੰ ਪੁੱਟਣ ਵਿੱਚ ਕਾਮਯਾਬ ਹੋ ਜਾਓਗੇ। ਵੈਸੇ ਵੀ ਅਸੀਂ ਹੁਣ ਜਾਗ ਪਏ ਹਾਂ। ਕੌਮ ਅਤੇ ਧਰਮ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਦੇ ਕਾਬਲ ਹੋ ਗਏ ਹਾਂ। ਅੰਤ ਵਿੱਚ ਮੈਂ ਇਹੀ ਕਹਾਂਗੀ ਮੋਦੀ ਸਾਹਿਬ, ਕਿ ਜੇਕਰ ਤੁਹਾਨੂੰ ਜਿਆਦਾ ਹੀ ਹੇਜ ਹੈ ਸਿੱਖਾਂ ਨੂੰ ਖੁਸ਼ ਕਰਨ ਦਾ, ਤਾਂ ਸੋਚੋ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਕਿ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ।
Leave a Reply