ਸਿੱਖ, ਕਾਮਰੇਡ ਅਤੇ ਭਗਤ ਸਿੰਘ

ਸਿੱਖ, ਕਾਮਰੇਡ ਅਤੇ ਭਗਤ ਸਿੰਘ

ਭਾਰਤ ਦੀ ਅਜ਼ਾਦੀ ਦੇ ਤਿੰਨ ਹੀਰੋ ਮੰਨੇ ਗਏ ਹਨ। ਜਿੰਨ੍ਹਾਂ ਦੀ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਕੋਈ ਖਾਸ ਕੁਰਬਾਨੀ ਨਹੀਂ, ਸਿਰਫ ਪ੍ਰਾਪੋਗੰਡਾ ਹੀ ਸੀ, ਉਹ ਵੀ ਅਖਬਾਰਾਂ ਰਾਹੀਂ। ਮੋਹਨ ਦਾਸ ਕਰਮਚੰਦ ਗਾਂਧੀ ਗੁਜਰਾਤ ਦਾ ਬਾਣੀਆਂ ਅਤੇ ਜਵਾਹਰ ਲਾਲ ਨਹਿਰੂ ਚਲਾਕ ਚੁਸਤ ਤੇ ਅੰਗ੍ਰੇਜਾਂ ਨਾਲ ਮਿਲ ਕੇ ਚਲਣ ਵਾਲੇ ਆਚਰਣਹੀਣ ਵਿਅਕਤੀ ਸਨ। ਬ੍ਰਾਹਮਣ ਨਹਿਰੂ ਪੰੰਡਿਤ ਜਵਾਹਰ ਲਾਲ ਨਹਿਰੂ ਚਾਚਾ ਹਿੰਦੁਸਤਾਨ ਦੇ ਬਣ ਬੈਠੇ ਤੇ ਕਾਮਰੇਡਾਂ ਨੇ ਆਰੀਆ ਸਮਾਜ ਨੂੰ ਮੰਨਣ ਵਾਲੇ ਮਹਾਸ਼ਾ ਅਰਜਣ ਸਿਹੁੰ ਦੇ ਪੋਤਰੇ, ਕ੍ਰਿਸ਼ਨ ਸਿੰਹੋਂ ਦੇ ਮੁੰਡੇ ਭਗਤ ਸਿੰਘ ਨੂੰ ਅਪਣਾ ਲਿਆ। ਤੇ ਭਾਰਤ ਦੀ ਆਜਾਦੀ ਦਾ ਸ਼ਹੀਦੇ-ਆਜਮ ਬਣਾ ਦਿੱਤਾ। ਜੇਕਰ ਇਤਿਹਾਸ ਦੇ ਪੰਨਿਆਂ ਨੂੰ ਗੋਰ ਨਾਲ ਘੋਖਿਆ ਜਾਵੇ ਤਾਂ ਸਾਫ ਸਪਸ਼ਟ ਹੁੰਦਾ ਹੈ ਕਿ ਅਖਬਾਰੀ ਪ੍ਰੋਪਗੰਡਾ ਰਾਹੀ ਪ੍ਰਸਿੱਧੀ ਭਗਤ ਸਿੰਘ ਨੇ ਹਾਸਲ ਕੀਤੀ ਸੀ। ਉਸਦਾ ਜੋ ਘਟਨਾਵਾਂ ਨਾਲ ਮੁੱਖ ਤੌਰ ਤੇ ਨਾਂ ਜੁੜਦਾ ਹੈ। ਜੋ ਪ੍ਰੋਪਗੰਡਾ ਲਈ ਹੀ ਅੰਜਾਮ ਦਿੱਤਾ ਗਿਆ। ਲਾਲਾ ਲਾਜਪਤ ਰਾਏ ਵੱਲੋਂ ਸਾਈਮਨ ਕਮੀਸ਼ਨ ਦਾ ਭਾਰਤ ਫੇਰੀ ਦਾ ਵਿਰੋਧ ਕਰਨ ਸਮੇਂ, ਅਕਾਲੀ ਤਕਰਾਰ ਤੇ ਲਾਜਪਤ ਰਾਏ ਦੇ ਹਾਰਟ ਟੈਕ (ਦਿਲ ਦੇ ਦੌਰੇ ਨੂੰ) ਐਸ.ਐਸ.ਪੀ. ਸਕਾਟ ਦੋਨੋਂ ਲਾਲੇ ਦੇ ਸਿਰ 'ਚ ਲਾਠੀਆਂ ਮਾਰਨ ਨਾਲ ਮੌਤ ਦਾ ਪ੍ਰੋਪੋਗੰਡਾ ਕੀਤਾ ਜਾਣਾ ਤੇ ਇਸ ਨੂੰ ਵੱਡਾ ਇਸ਼ੂ ਬਣਾ ਕੇ ਇੱਕ ਅੰਗਰੇਜ਼ ਪੁਲਿਸ ਅਫਸਰ ਡੀ.ਐਸ.ਪੀ. ਸਾਂਡਰਸ ਦਾ ਕਤਲ ਕਰਨਾ, ਜੋ ਰਾਜਗੁਰੂ ਤੇ ਸੁਖਦੇਵ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਿਆ। ਇਸ ਪਿੱਛੋਂ ਜਦੋਂ ਰਾਜ ਗੁਰੂ, ਸੁਖਦੇਵ, ਭਗਤ ਸਿੰਹੋਂ ਭੱਜ ਰਹੇ ਸਨ ਤਾਂ ਸਾਂਡਰਸ ਦੇ ਬਾਡੀਗਾਰਡ ਵੱਲੋਂ ਪਿੱਛਾ ਕਰਨ ਤੇ ਭਗਤ ਸਿੰਘ ਦੀ ਗੋਲੀ ਨਾਲ ਚੰਨਣ ਸਿੰਘ ਸਿਪਾਹੀ ਪਿੰਡ ਘਰਿਆਲਾ (ਪੱਟੀ) ਦਾ ਮਾਰਿਆ ਜਾਣਾ। ਜਿਸ ਦੇ ਦੋਸ਼ ਵਿੱਚ ਚੰਨਣ ਸਿੰਘ ਸਿਪਾਹੀ ਦੇ ਕੇਸ ਵਿੱਚ ਫਾਂਸੀ ਦੀ ਸਜਾ ਹੋਈ। ਤੇ ਸਾਂਡਰਸ ਕਤਲ ਦਾ ਪ੍ਰਚਾਰਿਆ ਜਾਣਾ ਕਿਹਾ ਇਹ ਵੀ ਜਾਂਦਾ ਹੈ ਕਿ ਸਾਂਡਰਸ ਕਤਲ ਵਿੱਚ ਭਗਤ ਸਿੰਘ ਦਾ ਐਫ.ਆਈ.ਆਰ ਵਿੱਚ ਨਾਂ ਦਰਜ ਨਹੀਂ ਸੀ।
ਦੂਜਾ ਪਾਰਲੀਮੈਂਟ ਦਿੱਲੀ ਵਿੱਚ ਕਾਲੇ ਕਨੂੰਨ ਖਿਲਾਫ ਬੁਕੇਸ਼ਵਰ ਦੱਤ ਬੰਗਾਲ ਦੇ ਕ੍ਰਾਂਤੀਕਾਰੀ ਦੇ ਸਾਥ ਭਗਤ ਸਿੰਘ ਨੇ ਧੂੰਏਂ ਤੇ ਖੜਾਕ ਵਾਲਾ ਪਟਾਕਾ ਚਲਾਉਣਾ। ਜਿਸ ਨੂੰ ਬੰਬ ਪ੍ਰਚਾਰਿਆ ਗਿਆ। ਤੇ ਸਿੱਖਾਂ ਦੇ ਸ਼ਹੀਦੇ ਆਜ਼ਮ ਬਣਾ ਦਿੱਤਾ ਗਿਆ। ਦਰਅਸਲ ਸਿੱਖੀ ਵਿਚਾਰਧਾਰਾ ਨਾਲ ਇਸਦਾ ਕੋਈ ਸੰਬੰਧ ਨਹੀਂ ਸੀ ਤੇ ਨਾ ਹੀ ਇਸ ਨੇ ਕਿਸੇ ਖਾਲਸਾ ਪੰਥ ਦੀ ਸਰਗਰਮੀ ਵਿੱਚ ਹਿੱਸਾ ਲਿਆ। ਪੰਜਾਬ ਤੇ ਸਿੱਖ ਸਿਧਾਤਾਂ ਤੇ ਬੋਲਣ ਵਾਲਿਆਂ ਬੱਬਰ ਅਕਾਲੀ ਗੱਦਰੀ ਬਾਬਿਆਂ ਤੇ ਨਾਮਧਾਰੀ ਦੂਜੇ ਸਿੰਘਾਂ ਨੂੰ ਹਮੇਸ਼ਾਂ ਅੱਖਾਂ ਪਰੋਖਾ ਕੀਤਾ ਗਿਆ। ਤੇ ਨਾਸਤਿਕ ਭਗਤ ਸਿੰਘ ਦਾ ਪੰਜਾਬ ਦੇ ਸਕੂਲ ਵਿੱਚ ਸਿੱਖ ਬੱਚਿਆਂ ਨੂੰ ਦਬੂਖਾਂ ਬੀਜਣ ਵਾਲਾ ਕਹਿ ਕੇ ਪੜ੍ਹਾਇਆ ਗਿਆ।ਕਾਮਰੇਡ ਨਾਸਤਿਕ ਭਗਤ ਸਿੰਘ ਦੇ ਵਾਰਸ ਹਮੇਸ਼ਾਂ ਖਾਲਸਾ ਸੰਘਰਸ਼ ਦਾ ਵਿਰੋਧ ਕਰਦੇ ਆ ਰਹੇ ਹਨ। ਤੇ ਹਿੰਦੁਸਤਾਨੀ ਹਕੂਮਤ ਤੋਂ ਹਥਿਆਰ ਲੈ ਕੇ ਸਿੱਖ ਸੰਘਰਸ਼ ਵਿਰੁਧ ਲੜਦੇ ਆ ਰਹੇ ਹਨ। ਇਹਨਾਂ ਅਖੌਤੀ ਇਨਕਲਾਬੀ ਕਾਮਰੇਡ ਯੋਧਿਆਂ ਅਤੇ ਆਮ ਆਦਮੀ ਪਾਰਟੀ ਦਾ ਰੋਲ ਮਾਡਲ ਭਗਤ ਸਿੰਘ ਅਖੌਤੀ ਸ਼ਹੀਦੇ ਆਜ਼ਮ, ਖਾਲਸਾਈ ਪੰਥਕ ਰਵਾਇਤਾਂ ਉੱਤੇ ਚੱਲਣ ਵਾਲੇ ਸਿੱਖਾਂ ਦਾ ਰੋਲ ਮਾਡਲ ਨਹੀਂ ਹੋ ਸਕਦਾ। ਸਿੱਖਾਂ ਦਾ ਰੋਲ ਮਾਡਰਲ ਲਾਹੌਰ ਦੀ ਤੱਤੀ ਤਵੀ, ਦਿੱਲੀ ਦਾ ਚਾਂਦਨੀ ਚੌਂਕ, ਅਨੰਦਪੁਰ ਦਾ ਵਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾ ਪੰਥ, ਚਮਕੌਰ ਦੀ ਗੜ੍ਹੀ, ਸਰਹੰਦ ਦੀਆਂ ਕੰਧਾਂ, ਕਾਹਨੂੰਵਾਲ ਦਾ ਛੰਭ, ਕੁਪਰਹੀੜਾ ਦਾ ਮੈਦਾਨ, ਚੱਪੜ ਚਿੜੀ ਦਾ ਮੈਦਾਨ, ਲਾਹੌਰ ਦਾ ਨਿਖਾਸ ਚੌਕ, ਦਿੱਲੀ ਦਾ ਸਫਦਰਜੰਗ ਰੋਡ, ਅਕਤੂਬਰ 1984 ਕਾਂਡ, ਪੂਨੇ ਦਾ ਚੌਂਕ, 10 ਅਗਸਤ 1986, ਸਕੱਤਰੇਤ 31 ਅਗਸਤ 1995, ਦਿੱਲੀ ਦੀ ਤਿਹਾੜ ਜੇਲ੍ਹ, ਪੂਨੇ ਦੀ ਯੁਰਵੇੜਾ ਜੇਲ੍ਹ ਵਿੱਚ ਪੇਪਰ ਦੇ ਕੇ ਪਾਸ ਹੋਇਆ ਖਾਲਸਾ ਪੰਥ ਦੇ ਸ਼ਹੀਦਾਂ ਦਾ ਗੌਰਵਮਈ ਵਿਰਸਾ ਹੈ।
ਭਾਈ ਜਿੰਦਾ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਦੀ ਸਚਿਆਈ ਤੇ ਜਜ਼ਬੇ ਅੱਗੇ ਭਾਰਤ ਦੀ ਅਜ਼ਾਦੀ ਲਈ ਫਾਂਸੀ ਚੜਣ ਵਾਲਾ ਸ਼ਹੀਦੇ ਆਜ਼ਮ ਦਾ ਕੱਦ ਬਰਾਬਰੀ ਨਹੀਂ ਕਰ ਸਕਦਾ। ਇਹ ਇਤਿਹਾਸ ਦੇ ਸਫਿਆਂ ਦੀ ਹਕੀਕਤ ਭਰੀ ਸਚਿਆਈ ਹੈ। ਭਾਰਤ ਦੀ ਅਜ਼ਾਦੀ ਦੇ ਸ਼ਹੀਦੇ ਆਜ਼ਮ ਹਿੰਦੂਵਾਦੀਆਂ ਜਾਂ ਨਾਸਤਿਕ ਕਾਮਰੇਡਾਂ ਦਾ ਹੀਰੋ ਹੋ ਸਕਦਾ। ਪਰ ਖਾਲਸਾ ਪੰਥ ਨੂੰ ਉਸਦੀ ਕੋਈ ਦੇਣ ਨਹੀਂ। ਇਹ ਵੀ ਮੰਨਿਆ ਜਾਂਦਾ ਹੈ ਕਿ ਭਗਤ ਸਿੰਘ ਨੇ ਲਾਹੌਰ ਵਿੱਚ ਮਾਰੇ ਗਏ ਨਜਾਇਜ਼ ਅੰਗਰੇਜ਼ ਪੁਲਿਸ ਅਫਸਰ ਡੀ.ਐਸ.ਪੀ. ਸਾਂਡਰਸ ਕਤਲ ਦੀ ਪਬਲੀਸਿਟੀ ਲੈਣ ਲਈ ਉਸਦੀ ਚਲਾਈ ਗੋਲੀ ਨਾਲ ਚੰਨਣ ਸਿੰਘ ਸਿਪਾਹੀ ਮਾਰਿਆ ਗਿਆ ਸੀ। ਉਸਦਾ ਵਿਚਾਰ ਸੀ ਕਿ ਕਾਂਗਰਸ ਪਾਰਟੀ ਤੇ ਮੋਹਨ ਦਾਸ ਕਰਮ ਚੰਦ ਗਾਂਧੀ ਉਸਦੀ ਫਾਂਸੀ ਰੋਕਣ ਲਈ ਵੱਡਾ ਅੰਦੋਲਨ ਸ਼ੁਰੂ ਕਰ ਦੇਣਗੇ ਤੇ ਅੰਗਰੇਜ ਸਰਕਾਰ ਸਾਨੂੰ ਛੱਡਣ ਵਾਸਤੇ ਮਜਬੂਰ ਹੋ ਜਾਵੇਗੀ। ਅੰਗਰੇਜ ਹਕੂਮਤ ਵੀ ਨਹੀਂ ਸੀ ਚਾਹੁੰਦੀ ਕਿ ਸਾਂਡਰਸ ਕਤਲ ਕੇਸ ਦੇ ਮੁਲਜਮਾਂ ਨੂੰ ਫਾਹੇ ਲਾ ਕੇ ਪੰਜਾਬੀਆਂ ਦੇ ਵੱਡੇ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇ। ਉਹ ਮਹਾਤਮਾ ਗਾਂਧੀ ਦਾ ਸਾਂਡਰਸ ਕਤਲ ਕੇਸ ਦੇ ਮੁਜਰਮਾਂ ਨੂੰ ਫਾਂਸੀ ਨਾ ਦਿੱਤੀ ਜਾਵੇ ਵਾਲਾ ਬਿਆਨ ਉਡੀਕਦੀ ਰਹੀ ਸੀ ਕਿ ਲੋਕਾਂ ਦੀ ਹਮਦਰਦੀ ਸੀ ਕਿ ਭਗਤ ਸਿੰਘ ਵਰਗਾ ਜਜ਼ਬਾਤੀ ਨੌਜਵਾਨ ਨੂੰ ਫਾਂਸੀ ਤੋਂ ਬਚਾ ਕੇ ਆਪਣੇ ਰਾਹ ਦਾ ਰੋੜਾ ਬਣਾਉਣ ਦੀ ਸਜ਼ਾ ਨੂੰ ਨਹਿਰੂ ਗਾਂਧੀ ਦੀ ਜੋੜੀ ਖਾਮੋਸ਼ ਦੇਖਦੀ ਰਹੀ ਤੇ 23 ਮਾਰਚ 1931 ਨੂੰ ਫਾਂਸੀ ਦੇ ਕੇ ਲਹੌਰ ਜੇਲ੍ਹ ਵਿੱਚੋਂ ਹਸੈਨੀ ਵਾਲਾ ਫਿਰੋਜ਼ਪੁਰ ਦਰਿਆ ਵਿੱਚ ਤਿੰਨਾਂ ਦੀਆਂ ਲਾਸ਼ਾਂ ਖੁਰਦ ਬੁਰਦ ਕਰ ਦਿੱਤੀਆਂ ਗਈਆਂ। ਅੱਜ ਤਕ ਅੰਗਰੇਜ਼ ਹਕੂਮਤ ਨੂੰ ਭਾਰਤੀ ਲਾਹਨਤਾਂ ਪਾਉਂਦੇ ਰਹੇ ਹਨ ਕਿ ਉਹਨਾਂ ਰਾਜਗੁਰੂ, ਸੁਖਦੇਵ, ਭਗਤ ਸਿੰਘ ਦੀਆਂ ਲਾਸ਼ਾਂ ਵਾਰਸਾਂ ਦੇ ਹਵਾਲੇ ਨਾ ਕਰਕੇ ਬੇਇਨਸਾਫੀ ਕੀਤੀ, ਪਰ ਉਹਨਾਂ ਦੇ ਹੁਣ ਤਕ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਸਿੱਖਾਂ ਦੀਆਂ ਹਜ਼ਾਰਾਂ ਲਾਸ਼ਾਂ ਉਸੇ ਸਤਲੁਜ ਦਰਿਆ ਵਿੱਚ ਰੋੜ ਚੁੱਕੇ ਹਨ ਤੇ ਬੜੀ ਬੇਸ਼ਰਮੀ ਨਾਲ ਦਰਿੰਦੀ ਪੁਲਿਸ ਕਹਿੰਦੀ ਰਹੀ ਹੈ। ਅਸੀਂ ਮੱਛੀਆਂ ਥੋੜੀ ਭੁੱਖੀਆਂ ਮਰਨ ਦੇਣੀਆਂ। ਅੱਜ ਦੇ ਦੇਸ਼ ਦੇ ਹਾਲਾਤ ਇਹ ਨੇ ਨਿੱਘਰ ਚੁੱਕੇ ਹਨ ਕਿ ਭਗਤ ਸਿੰਘ ਵੱਲੋਂ ਲਈ ਅਜ਼ਾਦੀ ਸਿੱਖਾਂ ਨੂੰ ਗੋਰੇ ਅੰਗਰੇਜ਼ਾਂ ਦੀ ਗੁਲਾਮੀ ਵਿੱਚੋਂ ਕੱਢ ਕੇ ਸਿੱਖਾਂ ਦੇ ਉਜਾੜੇ ਦੇ ਕਾਰਨ ਬਣੀ ਹੈ ਤੇ ਅੱਜ ਕਾਲੇ ਹਾਕਮਾਂ ਦੇ ਜ਼ੁਲਮ ਦੇ ਪੁੜਾਂ ਵਿੱਚ ਪੀਸ ਰਹੀ ਹੈ। ਭਗਤ ਸਿੰਘ ਨੂੰ ਸ਼ਹੀਦੇ ਆਜ਼ਮ ਤੇ ਇਨਕਲਾਬੀ ਕਹਿ ਕੇ ਪ੍ਰਚਾਰਨ ਵਾਲੇ ਕਾਮਰੇਡ ਹਿੰਦ ਹਕੂਮਤ ਤੋਂ ਹਥਿਆਰ ਲੈ ਕੇ ਸਿੱਖਾਂ ਦੇ ਹੱਕਾਂ ਦਾ ਸੰਘਰਸ਼ ਲੜਨ ਵਾਲੇ ਸਿੰਘਾਂ ਦੇ ਵਿਰੁੱਧ ਲੜ ਰਹੇ ਹਨ। ਅਜਿਹੇੇ ਹਾਲਤਾਂ ਵਿੱਚ ਕਿਵੇਂ ਮੰਨਿਆ ਜਾਵੇ ਕਿ ਭਗਤ ਸਿੰਘ ਦੀ ਸੋਚ ਸਿੱਖ ਕੌਮ ਨੂੰ ਅਜ਼ਾਦੀ ਦਿਵਾ ਗਈ ਹੈ ਤੇ ਸਿੱਖ ਬੜੇ ਸੁਖੀ ਹਨ। ਸਿੱਖ ਕੌਮ ਦੀ ਖਾਲਸਾਈ ਵਿਚਾਰਧਾਰਾ ਤੇ ਖਾਲਸਾ ਰਾਜ ਦੀ ਤਾਂਘ ਤੇ ਰੀਝ ਨੂੰ ਭਗਤ ਸਿੰਘ ਦੀ ਸੋਚ ਪ੍ਰਵਾਨ ਨਹੀਂ ਕਰਦੀ। ਸਗੋਂ ਸਿੱਖ ਕੌਮ ਦੇ ਗਲ ਪਏ ਗੁਲਾਮੀ ਦੇ ਸੰਗਲ ਤੇ ਪੈਰਾਂ ਦੀਆਂ ਬੇੜੀਆਂ ਨੂੰ ਮਜਬੂਤ ਕਰਨ ਵਿੱਚ ਲੱਗੀ ਹੋਈ ਹੈ। ਸ਼ਹੀਦ ਭਾਈ ਮਥਰਾ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ, ਦਾ ਸੰਘਰਸ਼ਮਈ ਜੀਵਨ, ਸੋਚ ਤੇ ਹੱਥ ਲਿਖਤਾਂ, ਸ਼ਹੀਦੀ ਫਲਸਫਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਖਾਲਸਾਈ ਸੋਚ, ਸਿੱਖ ਕੌਮ ਦੇ ਗੌਰਵਮਈ ਵਿਰਾਸਤ ਤੇ ਸਿੱਖਾਂ ਦੀ ਅਜ਼ਾਦੀ ਸਵੈਮਾਣ ਦੀ ਬਹਾਲੀ ਦੀ ਜਾਮਣ ਹੈ। ਸਿੱਖ ਕੌਮ ਦੇ ਦਿਲਾਂ ਦੀ ਧੜਕਣ ਹੈ ਜਿਸ ਸਦਕਾ ਸਿੱਖਾਂ ਦੀ ਹੋਂਦ ਕਾਇਮ ਹੈ ਤੇ ਕਾਇਮ ਰਹੇਗੀ। ਭਾਈ ਜਿੰਦਾ, ਸੁੱਖਾ, ਮਥਰਾ ਸਿੰਘ ਸਿੱਖਾਂ ਦੇ ਹੀਰੋ ਹਨ। ਹਿੰਦੁਸਤਾਨੀ ਦੀ ਅਜ਼ਾਦੀ ਦੇ ਤਿੰਨ ਹੀਰੋ, ਖ਼ਾਲਸਾ ਪੰਥ ਦੀ ਅਜ਼ਾਦ ਸੋਚ ਦੇ ਵਿਰੋਧੀ ਹਨ। ਭਾਈ ਜਿੰਦਾ, ਸੁੱਖਾ ਤੇ ਮਥਰਾ ਖਾਲਸਾਈ ਸੋਚ ਦੇ ਪਹਿਰੇਦਾਰ ਤੇ ਹੀਰੋ ਹਨ।
 

ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.