ਨਵਾਂ ਪਿੰਡ ਭੱਠੇ ਵਿਖੇ ਨਸ਼ਿਆਂ ਅਤੇ ਘਰੇਲੂ ਹਿੰਸਾ ਖ਼ਿਲਾਫ਼ ਜਾਗਰੂਕਤਾ ਲਈ ਨੁੱਕੜ ਨਾਟਕ ਦਾ ਆਯੋਜਨ

ਨਵਾਂ ਪਿੰਡ ਭੱਠੇ ਵਿਖੇ ਨਸ਼ਿਆਂ ਅਤੇ ਘਰੇਲੂ ਹਿੰਸਾ ਖ਼ਿਲਾਫ਼ ਜਾਗਰੂਕਤਾ ਲਈ ਨੁੱਕੜ ਨਾਟਕ ਦਾ ਆਯੋਜਨ

ਕਪੂਰਥਲਾ, 22 ਅਗਸਤ:ਗੌਰਵ ਮੜੀਆ 

ਮਾਨਯੋਗ ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ ਆਈ.ਪੀ.ਐਸ (ਸਪੈਸ਼ਲ ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ, ਪੰਜਾਬ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਗੌਰਵ ਤੂਰਾ ਆਈ.ਪੀ.ਐਸ (ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ) ਦੀ ਨਿਗਰਾਨੀ ਹੇਠ ਅੱਜ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ। ਇਹ ਉਪਰਾਲਾ ਡਾ. ਮੁਕੇਸ਼ ਕੁਮਾਰ ਪੀ.ਪੀ.ਐਸ (ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ, ਕਪੂਰਥਲਾ) ਅਤੇ ਡਾ. ਸ਼ੀਤਲ ਸਿੰਘ ਪੀ.ਪੀ.ਐਸ (ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਕਪੂਰਥਲਾ) ਦੀ ਰਹਿਨੁਮਾਈ ਹੇਠ ਨੇਪਰੇ ਚੜ੍ਹਿਆ।


ਇਸ ਦੌਰਾਨ ਏ.ਐਸ.ਆਈ. ਤਰਸੇਮ ਸਿੰਘ (ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ, ਕਪੂਰਥਲਾ) ਅਤੇ ਸਾਂਝ ਸਟਾਫ਼ ਕਪੂਰਥਲਾ ਵੱਲੋਂ ਪਿੰਡ 'ਨਵਾਂ ਪਿੰਡ ਭੱਠੇ' ਵਿਖੇ ਨਸ਼ਿਆਂ ਅਤੇ ਘਰੇਲੂ ਹਿੰਸਾ ਦੀ ਰੋਕਥਾਮ ਸਬੰਧੀ ਇੱਕ ਨੁੱਕੜ ਨਾਟਕ ਕਰਵਾਇਆ ਗਿਆ। ਇਸ ਨਾਟਕ ਰਾਹੀਂ ਲੋਕਾਂ ਨੂੰ ਘਰੇਲੂ ਹਿੰਸਾ ਅਤੇ ਨਸ਼ਿਆਂ ਦੇ ਸਮਾਜ ’ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ ਅਤੇ ਇਹਨਾਂ ਸਮਾਜਿਕ ਬੁਰਾਈਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ ਗਿਆ।ਮੀਡੀਆ ਨਾਲ ਗੱਲਬਾਤ ਦੌਰਾਨ ਏ,ਐਸ,ਆਈ ਬਲਵੀਰ ਸਿੰਘ ਦਸਿਆ ਕਿ ਇਸ ਤਰਾ ਦੇ ਜਾਗਰੂਤਾ ਕੈਂਪ ਹੋਰ ਪਿੰਡਾਂ ਵਿੱਚ ਵੀ ਲਗਾਏ ਜਾਣਗੇ,ਓਹਨਾ ਨੌਜਵਾਨ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦਾ ਨਸ਼ਾ ਲਗਾਉਣ ਤਾ ਜੋ ਮਾੜੇ ਨਸਿਆ ਤੋ ਬਚਿਆ ਜਾ ਸਕੇ ਅਖੀਰ ਤੇ ਓਹਨਾ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.