ਬੁਟਾਰੀ ਰੇਲਵੇ ਸਟੇਸ਼ਨ ਦੇ ਨਜਦੀਕ ਬਣੇ ਅਨਾਜ ਦੇ ਗੁਦਾਮਾਂ ਵਿਚੋਂ ਨਿਕਲ ਰਹੀ ਸੁਸਰੀ ਨੇ ਰਿਹਾਇਸ਼ੀ ਲੋਕਾਂ ਦੀ ਜੀਉਣਾ ਮੁਸ਼ਕਲ ਕੀਤਾ।

ਬੁਟਾਰੀ ਰੇਲਵੇ ਸਟੇਸ਼ਨ ਦੇ ਨਜਦੀਕ ਬਣੇ ਅਨਾਜ ਦੇ ਗੁਦਾਮਾਂ ਵਿਚੋਂ ਨਿਕਲ ਰਹੀ ਸੁਸਰੀ ਨੇ ਰਿਹਾਇਸ਼ੀ ਲੋਕਾਂ ਦੀ ਜੀਉਣਾ ਮੁਸ਼ਕਲ ਕੀਤਾ।

ਟਾਂਗਰਾ : ਸੁਰਜੀਤ ਸਿੰਘ ਖ਼ਾਲਸਾ 
ਪੰਚਾਇਤ ਤੇ ਮੋਤਬਰਾਂ ਨੇ ਰੇਲਵੇ ਵਿਭਾਗ,ਸਥਨਿਕ ਪ੍ਰਸ਼ਾਸ਼ਨ,ਅਤੇ ਸਿਹਾਤ ਵਿਭਾਗ ਨੂੰ ਲਗਾਈ ਗੁਹਾਰ।
ਰੇਲਵੇ ਸਟੇਸ਼ਨ ਬੁਟਾਰੀ ਦੇ ਨਜਦੀਕ ਬਣੇ ਅਨਾਜ ਦੇ ਗੁਦਾਮਾਂ ਨੇ ਸਥਾਨਕ ਲੋਕਾਂ ਦਾ ਜੀਉਣਾਂ ਮੁਸ਼ਕਲ ਕਰ ਦਿਤਾ ਹੈ। ਨਜਦੀਕ ਰਹਿਣ ਵਾਲੇ ਘਰਾਂ ਦੇ ਲੋਕ ਬਹੁਤ ਜਿਆਦਾ ਪ੍ਰੇਸ਼ਾਨ ਹੋ ਚੁਕੇ ਹਨ।ਸੁਸਰੀ ਲੋਕਾਂ ਦੇ ਰਿਹਾਇਸ਼ੀ ਕਮਰਿਆਂ ਤੱਕ ਅੰਦਰ ਪਏ ਬਿਸਤਰਿਆਂ ਕੱਪੜਿਆਂ ਵਿਚ ਦਾਖਲ ਹੋ ਚੁਕੀ ਹੈ। ਜਿਸ ਕਾਰਣ ਬੱਚਿਆਂ ਬਜ਼ੁਰਗਾਂ ਨੂੰ ਚਮੜੀ ਦੇ ਰੋਗਾਂ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਲੋਕਾਂ ਦੀਆਂ ਨੀਂਦਰਾਂ ਉੱਡ ਚੁੱਕੀਆਂ ਹਨ। ਰੋਜ਼ਾਨਾ ਦੀ ਜਿੰਦਗੀ ਬਹੁਤ ਪ੍ਰਭਾਵਿਤ ਹੋ ਚੁਕੀ ਹੈ। ਬੱਚੇ ਬਜੁਰਗ ਵੱਡੇ ਛੋਟੇ ਸਭ ਡਰ ਦੇ ਮਹੌਲ ਅੰਦਰ ਜੀ ਰਹੇ ਹਨ ।ਫਿਰ ਵੀ ਇਸ ਮਹੌਲ ਵਿਚ ਰਹਿਣ ਲਈ ਮਜਬੂਰ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਨਰਿੰਦਰ ਕੌਰ, ਮੈਂਬਰ ਜਸਦੀਪ ਸਿੰਘ, ਹਰਪ੍ਰੀਤ ਸਿੰਘ ਬੱਬੂ, ਵਿਕੀ, ਪਵਨ ਕੁਮਾਰ, ਮਨਜੀਤ ਸਿੰਘ, ਮਾਸਟਰ ਰਮਨਦੀਪ ਸਿੰਘ, ਮਨਦੀਪ ਸਿੰਘ ਮੰਨਾਂ ਆਦਿ ਮੋਹਤਬਰਾਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਸਾਡੀ ਇਸ ਸਮੱਸਿਆ ਦਾ ਕੋਈ ਸਾਰਥਿਕ ਹੱਲ ਨਾ ਕੀਤਾ। ਤਾਂ ਸਾਨੂੰ ਇਸ ਤਰਾਂ ਦੇ ਮਹੌਲ ਵਿਚ ਰਹਿਣਾਂ ਮੁਸ਼ਕਲ ਹੋ ਜਾਵੇਗਾ। ਅਨਾਜ ਦੇ ਗੁਦਾਮਾਂ ਦੇ ਆਸ ਪਾਸ ਸਫਾਈ ਕਰਵਾ ਕੇ ਕੀਟ ਨਾਸ਼ਕ ਦਵਾਈਆਂ ਦੀ ਸਪਰੇਅ ਕਰਵਾਈ ਜਾਵੇ। ਸੁਸਰੀ ਦੇ ਪ੍ਰਕੋਪ ਨੂੰ ਜਲਦੀ ਕਾਬੂ ਕੀਤਾ ਜਾਵੇ ।ਤਾਂ ਕਿ ਅਸੀਂ ਵੀ ਸੁਖ ਨੀਂਦ ਸੌਂ ਸਕੀਏ। ਇਸ ਗੰਭੀਰ ਸਮਸਿਆ ਦਾ ਪੱਕਾ ਹੱਲ ਕੀਤਾ ਜਾਵੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.