ਆਸਟਰੀਆ ਦੀ ਸੰਗਤ ਨੇ ਸ਼ਰਧਾ-ਭਾਵਨਾ ਨਾਲ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ : ਭਾਈ ਹਰਪ੍ਰੀਤ ਸਿੰਘ ਪੰਮਾ

ਆਸਟਰੀਆ ਦੀ ਸੰਗਤ ਨੇ ਸ਼ਰਧਾ-ਭਾਵਨਾ ਨਾਲ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ : ਭਾਈ ਹਰਪ੍ਰੀਤ ਸਿੰਘ ਪੰਮਾ

ਅੰਮ੍ਰਿਤਸਰ, 22 ਨਵੰਬਰ ,ਨਜ਼ਰਾਨਾ ਟਾਈਮਜ ਬਿਊਰੋ 
 

ਪਿਛਲੇ ਦਿਨੀਂ ਅਸਟਰੀਆ ਦੇ ਸ਼ਹਿਰ ਇੰਸਬਰੁੱਕ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇੱਥੇ ਗੁਰਦੁਆਰਾ ਸਾਹਿਬ ਨਾ ਹੋਣ ਦੇ ਬਾਵਜੂਦ ਵੀ ਸੰਗਤਾਂ ਰਲ ਮਿਲ ਕੇ ਸੰਨ 2018 ਤੋਂ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਆ ਰਹੀਆਂ ਹਨ। 16 ਨਵੰਬਰ 2025 ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਸਾਲਜਬਰਗ ਸ਼ਹਿਰ ਆਏ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਬਾਅਦ ਵਿੱਚ ਬਾਬਾ ਨਛੱਤਰ ਸਿੰਘ ਜੀ ਪਰਧਾਨ ਇੰਟਰਨੈਸ਼ਨਲ ਪੰਥਕ ਦਲ ਆਸਟਰੀਆ ਵਾਲਿਆਂ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ ਅਤੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕੀਤੀ । ਉੱਪਰੰਤ ਕਵੀਸ਼ਰੀ ਜਥਾ ਭਾਈ ਸਤਨਾਮ ਸਿੰਘ ਦੀ ਸਰਹਾਲੀ ਵਾਲਿਆਂ ਨੇ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਆਸਟਰੀਆ ਇਟਲੀ ਜਰਮਨੀ ਦੀਆਂ ਸੰਗਤਾਂ ਨੇ ਹਾਜਰੀ ਭਰੀ । ਸਿੱਖ ਏਡ ਆਸਟਰੀਆ ਵਲੋਂ ਧਾਰਮਿਕ, ਇਤਿਹਾਸਕ ਕਿਤਾਬਾਂ ਅਤੇ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਦੇ ਫ੍ਰੀ ਲੰਗਰ ਲਗਾਏ ਗਏ। ਭਾਈ ਪਰਦੀਪ ਸਿੰਘ ਪਰਮਾਰ ਇੰਸਬਰੁੱਕ ਅਤੇ ਭਾਈ ਸੁਖਜਿੰਦਰ ਸਿੰਘ ਸੁੱਖਾ ਸਾਲਜਬਰਗ ਨੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿੱਚ ਕਵਿਤਾਵਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਉੱਪਰੰਤ ਭਾਈ ਨਛੱਤਰ ਸਿੰਘ ਜੀ ਪਰਧਾਨ ਇੰਟਰਨੈਸ਼ਨਲ ਪੰਥਕ ਦਲ ਆਸਟਰੀਆ, ਭਾਈ ਹਰਪ੍ਰੀਤ ਸਿੰਘ ਪੰਮਾ ਮੁੱਖ ਸੇਵਾਦਾਰ ਇੰਸਬਰੁੱਕ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਸਿੱਖ ਏਡ ਸੇਵਾ ਸੁਸਾਇਟੀ ਅਸਟਰੀਆ ਅਤੇ ਪੰਥਕ ਲਿਖਾਰੀ, ਭਾਈ ਸਾਗਰਪਾਲ ਸਿੰਘ ਜੀ ਵਿਰਕ ਸਾਬਕਾ ਪਰਧਾਨ ਅਤੇ ਸਾਬਕਾ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਦੀ ਸਾਲਜਬਰਗ, ਭਾਈ ਵਰਿੰਦਰ ਸਿੰਘ ਜੌਹਲ ਜਵੰਧਪੁਰ, ਸਾਬਕਾ ਪਰਧਾਨ ਗੁਰਦਵਾਰਾ ਸਾਹਿਬ ਜੀ ਗਰਾਸ ਅਤੇ ਮੁੱਖ ਬੁਲਾਰੇ ਇੰਟਰਨੈਸ਼ਨਲ ਪੰਥਕ ਦਲ ਆਸਟਰੀਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਸੈਕਟਰੀ , ਹਰਮੇਲ ਸਿੰਘ ਜੀ ਪਰਧਾਨ ਸਾਲਜਬਰਗ , ਰਿੰਕੂ ਸਿੰਘ ਲਿਨਸ , ਗੁਰਮੁੱਖ ਸਿੰਘ ਬੰਗਾ, ਰਾਜਿੰਦਰ ਸਿੰਘ ਇੰਸਬਰੁੱਕ , ਹਰਪਾਲ ਸਿੰਘ ਚੀਮਾ ਕਵੀਸ਼ਰ ਵਿਆਨਾ, ਹਾਮਦ ਨਾਸੀਰ ਇੰਸਬਰੁੱਕ, ਕਦੀਰ ਅਹਿਮਦ ਇੰਸਬਰੁੱਕ, ਅਮਨਦੀਪ ਸਿੰਘ ਇਟਲੀ, ਜਗਜੀਤ ਸਿੰਘ ਜੱਗੀ ਇਟਲੀ, ਤਰਨਜੀਤ ਸਿੰਘ ਜਰਮਨੀ, ਬਿੱਟੂ ਸਿੰਘ ਜਰਮਨੀ, ਪਰਮਜੀਤ ਸਿੰਘ ਬੌਲੀਬੁੱਡ ਪੰਮਾ ਦਾ ਪਰਿਵਾਰ, ਨਰਿੰਦਰ ਸਿੰਘ ਅਟਵਾਲ , ਬਲਕਾਰ ਸਿੰਘ ਇਟਲੀ ਦਾ ਪਰਿਵਾਰ, ਰਾਵਤ ਸਾਹਿਬ ਇੰਸਬਰੁੱਕ, ਕਮਲ ਕਿਸ਼ੋਰ ਇੰਸਬਰੁੱਕ, ਭਾਟੀਆ ਸਾਹਿਬ ਇੰਸਬਰੁੱਕ , ਜਸਪਾਲ ਸਿੰਘ ਬੇਦੀ ਦਾ ਪਰਿਵਾਰ, ਰਾਜੀਵ ਕੁਮਾਰ ਇੰਸਬਰੁੱਕ ਅਤੇ ਹੋਰ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ।

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.