ਪੁਲੀਸ ਵਲੋਂ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਮੀਟੰਗਾਂ ਕੀਤੀਆਂ ਜਾ ਰਹੀਆਂ ਹਨ-ਐਸ ਐਚ ਓ ਬਲਵਿੰਦਰ ਸਿੰਘ ਬਾਜਵਾ

ਪੁਲੀਸ ਵਲੋਂ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਮੀਟੰਗਾਂ ਕੀਤੀਆਂ ਜਾ ਰਹੀਆਂ ਹਨ-ਐਸ ਐਚ ਓ ਬਲਵਿੰਦਰ ਸਿੰਘ ਬਾਜਵਾ

ਟਾਂਗਰਾ ਸੁਰਜੀਤ ਸਿੰਘ ਖਾਲਸਾ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਤੇ ਨਸ਼ਿਆਂ ਵਿਰੁਧ ਯੁਧ ਮੁਹਿੰਮ ਨੂੰ ਤੇਜ ਕਰਨ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪਿੰਡਾਂ ਦੀਆਂ ਕਮੇਟੀਆਂ ਬਣਾ ਕੇ ਮੀਟਿੰਗਾਂ ਦੀ ਲੜੀ ਤਹਿਤ ਸੰਪਰਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੁਲੀਸ ਟਾਂਗਰਾ ਵਿਖੇ ਐਸ ਐਚ ਓ ਥਾਣਾਂ ਤਰਸਿਕਾ ਸ੍ਰ ਬਲਵਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਸ਼ਿਆਂ ਵਿਰੁਧ ਯੁਧ ਅਤੇ ਅਪਰਾਧਿਕ ਘਟਨਾਵਾਂ ਨੂੰ ਜੜਾਂ ਤੋਂ ਖਤਮ ਕਰਨ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਸਫਲ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਜਿਆਦਾ ਜਰੂਰਤ ਹੈ।ਐਸ ਐਚ ਓ ਸ੍ਰ ਬਲਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਪੁਲੀਸ ਹਰ ਸਮੇਂ ਹਾਜ਼ਰ ਹੈ।ਕਿਸੇ ਨੂੰ ਵੀ ਕੋਈ ਮੁਸ਼ਕਲ ਹੋਵੇ ਤਾਂ ਬਿਨਾਂ ਕਿਸੇ ਝਿਜਕ ਦੇ ਦਫਤਰ ਵਿਚ ਆ ਕੇ ਮਿਲ ਸਕਦਾ ਜਾਂ ਫੋਨ ਤੋ ਸੰਪਰਕ ਕਰ ਸਕਦਾ ਹੈ।ਇਸ ਸਮੇਂ ਚੌਕੀਂ ਇੰਨਚਾਰਜ ਸਿਕੰਦਰ ਲਾਲ,ਏ ਐਸ ਆਈ ਜਸਪਾਲ ਸਿੰਘ..ਏ ਐਸ ਆਈ ਭੁਪਿੰਦਰ ਸਿੰਘ ਟਾਂਗਰਾ.ਹਜਾਰਾ ਸਿੰਘ,ਲਖਵਿੰਦਰ ਕੌਰ ਚਾਹਲ ਸਰਪੰਚ ਟਾਂਗਰਾ,ਮੈਂਬਰ ਸ੍ਰੀ ਮਤੀ ਸ਼ਸ਼ੀ,ਮੈਂਬਰ ਅਮਰੀਕ ਸਿੰਘ, ਮੈਬਰ ਸਾਹਿਬ ਸਿੰਘ,ਮੈਂਬਰ ਤਰਸੇਮ ਸਿੰਘ,ਸਾਬਕਾ ਹੈਡਮਾਸਟਰ ਅਨੋਖ ਸਿੰਘ,ਅਨਿਲ ਕੁਮਾਰ ਉਪਲ ਮੈਡੀਕਲ ਸਟੋਰ, ਗੁਰਵਿੰਦਰ ਸਿੰਘ ਸੋਨੂੰ,ਬਲਾਕ ਪ੍ਰਧਾਨ ਬੀ ਸੀ ਸੈਲ,ਆਦਿ ਹਾਜ਼ਰ ਸਨ।