ਸ਼ਪੋਰਟਸ ਕਲੱਬ ਬਾਬਾ ਸਾਵਣ ਮੱਲ ਵੱਲੋਂ ਗਰਾਮ ਪੰਚਾਇਤ ਪਿੰਡ ਮੁਛੱਲ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਂ ਮੈਂਟ ਕਰਵਾਇਆ

ਸ਼ਪੋਰਟਸ ਕਲੱਬ ਬਾਬਾ ਸਾਵਣ ਮੱਲ ਵੱਲੋਂ ਗਰਾਮ ਪੰਚਾਇਤ ਪਿੰਡ ਮੁਛੱਲ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਂ ਮੈਂਟ ਕਰਵਾਇਆ

ਮਜੀਠਾ ਦੀ ਟੀਮ ਨੇ ਮੁਛੱਲ ਦੀ ਟੀਮ ਨੂੰ ਹਰਾ ਕੇ ਕ੍ਰਿਕਟ ਕੱਪ ਜਿਤਿਆ।

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਪੰਜਾਬ ਦੀ ਨੌਂਜਵਾਨੀ ਮਾਨਸਿਕ ਅਤੇ ਸਰੀਰਕ ਤੌਰ ਤੇ ਮਜਬੂਤ ਬਣਾਉਣ ਲਈ ਨੌਜਵਾਨਾਂ ਦਾ ਖੇਡਾਂ ਵਿਚ ਰੁਝਾਨ ਉਤਸ਼ਾਹ ਪੈਦਾ ਕਰਨਾਂ ਸਮੇਂ ਦੀ ਮੁਖ ਲੋੜ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੁਖ ਮਹਿਮਾਨ ਬੀਬੀ ਇੰਦਰਜੀਤ ਕੌਰ ਨੇ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਸਮੇ ਕਿਹਾ ਕਿ ਪਿੰਡ ਮੁਛੱਲ ਦੀ ਗਰਾਮ ਪੰਚਾਇਤ ਅਤੇ ਬਾਬਾ ਸਾਵਣ ਮੱਲ ਸਪੋਰਟਸ ਕਲੱਬ ਦੇ ਨੌਂਜਵਾਨਾਂ ਅਤੇ ਸੀਨੀਅਰ ਅਕਾਲੀ ਆਗੂ ਸੁਖਰਾਜ ਸਿੰਘ ਮੁਛੱਲ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਹੈ।ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਗਿਆ ਹੈ।ਇਸ ਨਾਲ ਨੌਜਵਾਨ ਖੇਡਾਂ ਲਈ ਉਤਸ਼ਾਹਤ ਹੋ ਰਹੇ ਹਨ।ਪੰਜਾਬ ਨੂੰ ਸਿਹਤਮੰਦ ਮਜਬੂਤ ਕਰਨ ਲਈ ਲਗਾਤਾਰ ਖੇਡ ਟੂਰਨਾਂਮੈਂਟ ਕਰਵਾਉਣ ਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ।ਮਜੀਠਾ ਦੀ ਕ੍ਰਿਕਟ ਟੀਮ ਫਾਈਨਲ ਵਿਚ ਪਿੰਡ ਮੁਛੱਲ ਦੀ ਟੀਮ ਨੂੰ ਹਰਾ ਕੇ ਪਹਿਲੇ ਨੰਬਰ ਤੇ ਰਹੀ।ਇਸ ਸਮੇਂ ਪ੍ਰਮੁਖ ਆਗੂ ਸਰਪੰਚ ਸਵਿੰਦਰ ਕੌਰ,ਮੈਂਬਰ ਇੰਦਰਜੀਤ ਕੌਰ,ਸਿਮਰਜੀਤ ਕੌਰ,ਰੁਪਿੰਦਰ ਕੌਰ,ਬਲਵਿੰਦਰ ਕੌਰ,ਸੁਖਦੇਵ ਸਿੰਘ,ਸਾਰੇ ਪੰਚ,ਗੁਰਮੀਤ ਸਿੰਘ ਸਾਬਕਾ ਮੈਂਬਰ,ਇੰਦਰਜੀਤ ਸਿੰਘ ਸੋਨਾਂ ਖੇੜਾ,ਮਾਸਟਰ ਮੁਖਤਾਰ ਸਿੰਘ,ਸਾਬਕਾ ਸੰਮਤੀ ਮੈਂਬਰ ਜਗਜੀਤ ਸਿੰਘ,ਬਲਵਿੰਦਰ ਸਿੰਘ ਬੱਲ ਪ੍ਰਧਾਨ,ਜਗੀਰ ਸਿੰਘ,ਆਦਿ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.