ਬੀਬਾ ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਨੇ 'ਮੀਰੀ ਪੀਰੀ ਖਾਲਸਾ ਮਾਰਚ' ਦੀ ਤਿਆਰੀਆ ਸਬੰਧੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ

ਬੀਬਾ ਰਮਨਦੀਪ ਕੌਰ ਤੇ ਬਿੱਲਾ ਸ਼ੇਰੋਂ ਨੇ 'ਮੀਰੀ ਪੀਰੀ ਖਾਲਸਾ ਮਾਰਚ' ਦੀ ਤਿਆਰੀਆ ਸਬੰਧੀ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ

ਹਲਕਾ ਖਡੂਰ ਸਾਹਿਬ ਦੀ ਸੰਗਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲੇ ਨਗਰ ਕੀਰਤਨ ਦਾ ਪੂਰੀ ਸ਼ਰਧਾ ਨਾਲ ਕਰੇਗੀ ਸਵਾਗਤ : ਬਿੱਲਾ ਸ਼ੇਰੋਂ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ 
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਅਤੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 24 ਜੁਲਾਈ ਨੂੰ ਸਜਾਏ ਜਾ ਰਹੇ "ਮੀਰੀ ਪੀਰੀ ਖਾਲਸਾ ਮਾਰਚ" ਦੇ ਹਲਕਾ ਸ੍ਰੀ ਖਡੂਰ ਸਾਹਿਬ ਵਿੱਚ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ,ਸੀਨੀਅਰ ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵੱਲੋ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਾਲ਼ ਖਾਲਸਾਈ ਰਵਾਇਤਾਂ ਅਨੁਸਾਰ ਭਰਵਾਂ ਸਵਾਗਤ ਕਰਨ ਦੀਆ ਤਿਆਰੀਆ ਸਬੰਧੀ ਮੀਟਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਦੱਸਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਦੇ ਸਵਾਗਤ ਅਤੇ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਮੀਟਿੰਗ ਦੌਰਾਨ ਵੱਖ-ਵੱਖ ਪੜਾਵਾਂ 'ਤੇ ਸੇਵਾ ਨਿਭਾਉਣ ਲਈ ਜੱਥੇ ਬਣਾਏ ਗਏ ਅਤੇ ਆਗੂਆਂ ਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਹਨਾ ਦੱਸਿਆ ਕਿ 24 ਜੁਲਾਈ ਨੂੰ ਮੀਰੀ ਪੀਰੀ ਖਾਲਸਾ ਮਾਰਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਵੇਗਾ ਜੋ ਵੱਖ-ਵੱਖ ਪਿੰਡਾਂ ਤੋਂ ਹੋਕੇ 25 ਜੁਲਾਈ ਨੂੰ ਸ਼ਾਮ 6 ਵਜੇ ਪਿੰਡ ਸ਼ਾਹਬਾਜ਼ਪੁਰ,ਹਲਕਾ ਖਡੂਰ ਸਾਹਿਬ ਪਹੁੰਚੇਗਾ ਅਤੇ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਵਿਖੇ ਰਾਤ ਵਿਸ਼ਰਾਮ ਕਰਨ ਤੋਂ ਬਾਅਦ ਸਵੇਰੇ ਫਿਰ ਹਲਕਾ ਖਡੂਰ ਸਾਹਿਬ ਦੇ ਪੜਾਅ ਪਿੰਡ ਬਚੜੇ, ਸੰਘੇ,ਨੌਰੰਗਾਬਾਦ,ਕੱਲ੍ਹਾ,ਵੇਈ ਪੂਈਂ,ਖਡੂਰ ਸਾਹਿਬ ਤੇ ਰਾਤ ਗੋਇੰਦਵਾਲ ਸਾਹਿਬ ਪਹੁੰਚੇਗਾ ਅਤੇ ਉਸ ਤੋਂ ਅਗਲੇ ਦਿਨ ਚੋਹਲਾ ਸਾਹਿਬ ਲਈ ਰਵਾਨਾ ਹੋਵੇਗਾ
ਬਿੱਲਾ ਸ਼ੇਰੋਂ ਨੇ ਕਿਹਾ ਕਿ ਮੀਰੀ-ਪੀਰੀ ਦੇ ਸਿਧਾਂਤ ਸਿੱਖ ਕੌਮ ਦੀ ਸ਼ਾਨ ਅਤੇ ਵਿਰਾਸਤ ਹਨ।ਇਸ ਲਈ ਨਗਰ ਕੀਰਤਨ ਦਾ ਸਵਾਗਤ ਪੂਰੇ ਖਾਲਸਾਈ ਜਾਹੋ-ਜਲਾਲ, ਅਨੁਸ਼ਾਸਨ ਅਤੇ ਸ਼ਰਧਾ ਨਾਲ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਿਮਾਣੇ ਸਿੱਖਾਂ ਵਜੋਂ ਨਗਰ ਕੀਰਤਨ ਦੀ ਅਗਵਾਈ ਅਤੇ ਸਵਾਗਤ ਵਿੱਚ ਸ਼ਾਮਲ ਹੋਵੇਗੀ।
ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੀਰੀ ਪੀਰੀ ਖਾਲਸਾ ਮਾਰਚ ਦਾ ਸਵਾਗਤ ਕਰਨ ਅਤੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਦੇ ਭਾਗੀ ਬਣਨ। ਇਸ ਮੀਟਿੰਗ ਵਿੱਚ ਗੁਰਬਚਨ ਸਿੰਘ ਕਰਮੂਵਾਲਾ ਮੈਂਬਰ ਐਸਜੀਪੀਸੀ,ਜਗਦੇਵ ਸਿੰਘ ਹੈੱਡ ਪ੍ਰਚਾਰਕ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ,ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ,ਗਿਆਨ ਸਿੰਘ ਸ਼ਾਹਬਾਜ਼ਪੁਰ, ਸਿਕੰਦਰ ਸਿੰਘ ਵਰਾਣਾ,ਤੇਜਿੰਦਰ ਸਿੰਘ ਪ੍ਰਿੰਸ,ਜਗਦੀਪ ਸਿੰਘ ਮਿੰਟੂ ਸਰਪੰਚ ਖਾਨ ਰਜਾਦਾ, ਸੁਖਰਾਜ ਸਿੰਘ ਰਾਜਾ ਸਰਪੰਚ ਭੈਲ,ਸਰਪੰਚ ਜੰਗਸ਼ੇਰ ਸਿੰਘ ਟੋਨੀ,ਹਰਪਾਲ ਸਿੰਘ ਗਿੱਲ ਸਾਬਕਾ ਸਰਪੰਚ ਕੱਦ ਗਿੱਲ,ਮਨਜਿੰਦਰ ਸਿੰਘ ਲਾਟੀ ਜਿਲ੍ਹਾ ਪ੍ਰਧਾਨ ਬੀਸੀ ਵਿੰਗ,ਸੋਨੂੰ ਭੁੱਲਰ ਸਰਪੰਚ ਕਿਰਤੋਵਾਲ,ਠੇਕੇਦਾਰ ਹੀਰਾ ਭੁੱਲਰ ਹਰੀਕੇ, ਗੁਰਲਾਬ ਸਿੰਘ ਸਰਪੰਚ ਸ਼ਹਾਬਪੁਰ, ਕਸ਼ਮੀਰ ਸਿੰਘ ਸਹੋਤਾ ਹਲਕਾ ਪ੍ਰਧਾਨ ਐਸੀ ਵਿੰਗ, ਭੁਪਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਬੀਸੀ ਵਿੰਗ,ਯੂਥ ਪ੍ਰਧਾਨ ਮਹਿਲ ਸਿੰਘ ਜੋਧਪੁਰ,ਇਸਤਰੀ ਵਿੰਗ ਪ੍ਰਧਾਨ ਬੀਬੀ ਮਨਜੀਤ ਕੌਰ ਡਿਆਲ ਰਾਣਾ ਸਰਪੰਚ ਮੰਮਨਕੇ, ਦਲੇਰ ਸਿੰਘ ਢਿੱਲੋਂ ਬਲਾਕ ਸੰਮਤੀ ਮੈਂਬਰ,ਪਰਮਜੀਤ ਸਿੰਘ ਬਾਠ ਬਲਾਕ ਸੰਮਤੀ ਮੈਂਬਰ,ਅੰਗਰੇਜ ਸਿੰਘ ਸ਼ੇਰਦਿਲ ਸਰਹਾਲੀ,ਨਿਰਵੈਲ ਸਿੰਘ ਚੋਹਲਾ ਸਾਹਿਬ,ਮਨਜੀਤ ਸਿੰਘ ਪੱਖੋਪੁਰ,ਦਇਆ ਸਿੰਘ ਚੋਹਲਾ ਖੁਰਦ,ਸਾਰਜ ਸਿੰਘ ਧੁੰਨ, ਜਸਵੰਤ ਸਿੰਘ ਖਡੂਰ ਸਾਹਿਬ,ਜਸਵੰਤ ਸਿੰਘ ਛਾਪੜੀ ਸਾਹਿਬ, ਦਿਲਬਾਗ਼ ਸਿੰਘ ਕਾਹਲਵਾਂ ਸਾਬਕਾ ਸਰਪੰਚ, ਯੂਥ ਆਗੂ ਗੁਰ ਸਿੱਧੂ ਘੜਕਾ,ਪਲਵਿੰਦਰ ਸਿੰਘ ਡਿਆਲ, ਸਰਪੰਚ ਸਤਨਾਮ ਸਿੰਘ ਸ਼ਾਹ,ਰਾਣਾ ਮੰਮਨਕੇ, ਸੁਖਵਿੰਦਰ ਸਿੰਘ ਗੁਲਾਲੀਪੁਰ, ਪਲਵਿੰਦਰ ਸਿੰਘ ਡਿਆਲ, ਸਰਪੰਚ ਜੁਗਰਾਜ ਸਿੰਘ ਪਿੰਡ ਚੰਬਾ, ਕੁਲਵਿੰਦਰ ਸਿੰਘ ਕੰਗ,ਰਸ਼ਪਾਲ ਸਿੰਘ,ਰਵਿੰਦਰਪਾਲ ਸਿੰਘ,ਸੋਨੂੰ ਸ਼ਾਹ ਜਿਉਬਾਲਾ, ਡਾ.ਬੂਟਾ ਸਿੰਘ ਮਾਨੋਚਾਹਲ,ਰਵਿੰਦਰ ਸੰਗਤਪੁਰਾ , ਸੰਤੋਖ ਸਿੰਘ ਨੰਬਰਦਾਰ,ਸਾਬੀ ਮੈਂਬਰ ਫਤਿਆਬਾਦ , ਰਣਜੀਤ ਸਿੰਘ ਰਾਣਾ ਮੈਂਬਰ ਪੰਚਾਇਤ ਚੋਹਲਾ ਸਾਹਿਬ,ਗੁਰਵੇਲ ਸਿੰਘ ਫੌਜੀ, ਸੁਨੀਲ ਕੁਮਾਰ ਸ਼ੀਲੂ,ਗੁਰਅਵਤਾਰ ਸਿੰਘ ਸੋਨੂੰ,ਨੂਰ ਚੋਹਲਾ, ਕੁਲਦੀਪ ਸਿੰਘ ਫਤਿਆਬਾਦ,ਲਵਪ੍ਰੀਤ ਸਿੰਘ ਖੰਨਾ,ਅੰਮ੍ਰਿਤ ਸਿੰਘ, ਅਕਾਸ਼ ਸਿੰਘ ਭੂਰੇ,ਰਣਜੀਤ ਸਿੰਘ ਡਿਆਲ,ਬਲਕਾਰ ਸਿੰਘ, ਜਸਪਾਲ ਸਿੰਘ,ਸ਼ਰਨਜੀਤ ਸਿੰਘ,ਨਿਸ਼ਾਨ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ ਡੀਸੀ,ਸਕੱਤਰ ਸਿੰਘ ਸਰਪੰਚ,ਉਪਕਾਰ ਸਿੰਘ ਦੇਓ,ਗੁਰਜੀਤ ਸਿੰਘ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.