ਜਾਗੋ ਸਿੱਖੋ ਜਾਗਣ ਦਾ ਵੇਲਾ
- ਰਾਜਨੀਤੀ
- (Asia/Kolkata)
ਜਾਗੋ ਸਿੱਖੋ ਜਾਗਣ ਦਾ ਵੇਲਾ
ਕਿਸੇ ਨਾਲੋਂ ਪਹਿਲਾਂ ਆਪਣੀ ਗੱਲ ਕਰਨੀ ਚਾਹੀਦੀ ਹੈ! ਜਦੋਂ ਜੂਨ 1984 ਦਾ ਘੱਲੂਘਾਰਾ ਵਾਪਰਿਆ ਉਦੋਂ ਮੇਰੀ ਉੱਮਰ ਪੌਣੇ ਕੁ ਸੋਲਾਂ ਸਾਲਾਂ ਦੀ ਸੀ ! 1978 ਦੇ ਨਿਰੰਕਾਰੀ ਸਾਕੇ ਦੇ ਬੋਲ ਮੇਰੇ ਕੰਨਾਂ ਵਿੱਚ ਸਾਢੇ ਕੁ ਨੌਂ ਸਾਲ ਦੀ ਉੱਮਰ ਵਿੱਚ ਪੈ ਗਏ ਸਨ ! ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਵਾਲਿਆਂ ਦੇ ਬੋਲ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ , ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ , ਵਾਲੀਆਂ ਧਾਰਨਾ ਮੇਰੇ ਕੰਨਾਂ ਵਿੱਚ ਸੱਤ ਅੱਠ ਸਾਲਾਂ ਦੀ ਉੱਮਰ ਵਿੱਚ ਹੀ ਪੈ ਗਈਆਂ ਸਨ ! ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਾਲਿਆਂ ਦੇ ਅਗੰਮੀ ਬੋਲ ਕਿ ਜਿਸ ਤਰ੍ਹਾਂ ਮੁਸਲਮਾਨ ਲਈ ਮੱਕੇ ਤੋਂ ਪਰੇ ਉੱਜਾੜ ਹੈ ਉੱਸੇ ਤਰ੍ਹਾਂ ਸਿੱਖ ਲਈ ਹਰਿਮੰਦਰ ਸਾਹਿਬ ਤੋਂ ਪਰੇ ਉੱਜਾੜ ਹੈ , ਅਗਰ ਹਰਿਮੰਦਰ ਸਾਹਿਬ ਤੇ ਭਾਰਤ ਦੀ ਫੌਜ ਨੇ ਹਮਲਾ ਕੀਤਾ ਤਾਂ ਇਹ ਦੁਨੀਆਂ ਦੇ ਇਤਿਹਾਸ ਵਿੱਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆਂ ਹੈ , ਉੱਸ ਦਿਨ ਜਰੂਰ ਖਾਲਿਸਤਾਨ ਬਣੇਗਾ , ਇਹ ਬੋਲ ਵੀ ਕੰਨਾਂ ਦੇ ਵਿੱਚ ਪੈ ਕੇ ਧੁਰ ਅੰਤਰ ਆਤਮਾ ਤੱਕ ਉੱਤਰ ਗਏ ਸਨ ! ਜੂਨ 1984 ਤੋਂ ਬਾਅਦ 1985 ਦੀ ਮਾਘੀ ਦੀ ਸੰਗਰਾਂਦ ਨੂੰ 16 ਸਾਲ 4 ਮਹੀਨੇ ਅਤੇ 12 ਦਿਨਾਂ ਦੀ ਉੱਮਰ ਵਿੱਚ ਖੰਡੇ ਕੀ ਪਾਹੁਲ ਦੀ ਦਾਤ ਗੁਰੂ ਜੀ ਨੇ ਬਖਸ਼ੀ ਸੀ ਦੀ ! ਜਨਮ 2 ਸਤੰਬਰ 1968 ਦਾ ਹੈ ਜੀ ! 1985 ਦੀ ਮਾਘੀ ਦੀ ਸੰਗਰਾਂਦ ਵਾਲੇ ਦਿਨ ਤੋਂ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਖਾਲਸਾ ਪੰਥ ਦੇ ਜੋੜੇ ਝਾੜਨ ਦੀ ਸੇਵਾ ਆਪ ਕਿਰਪਾ ਕਰਕੇ ਗੁਰੂ ਜੀ ਲੈ ਰਹੇ ਹਨ ! ਨਗਰ ਬਡਾਲਾ ਮਾਹੀ ਜਿਲ੍ਹਾ ਹੁਸ਼ਿਆਰਪੁਰ ਨੇੜੇ ਸ਼ਾਮ ਚੌਰਾਸੀ ਅਤੇ ਹੁਣ ਅਸਟਰੀਆ ਵਿੱਚ ਰਹਿ ਰਿਹਾ ਹਾਂ ਜੀ ! ਲੇਖਕ ਵਾਰੇ ਜਾਣਕਾਰੀ ਹੋਣੀ ਵੀ ਜ਼ਰੂਰੀ ਹੁੰਦਾ ਹੈ ! ਸੋ ਭਾਈ ਜਾਗਣ ਦਾ ਏਸ ਕਰਕੇ ਹੈ ਆਮ ਜੀਵਨ ਵਿੱਚ ਵੀ ਅਤੇ ਧਾਰਮਿਕ ਖੇਤਰਾਂ ਵਿੱਚ ਵੀ ਮੌਕੇ ਵਾਰ ਵਾਰ ਨਹੀਂ ਮਿਲਦੇ ਹੁੰਦੇ , ਹਾਂਜੀ ! ਅੱਜ ਮੌਕਾ ਹੈ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਮ ਲਈ ਕਿ ਉੱਹ ਆਪਣਾ ਕੌਮੀ ਘਰ ਖਾਲਿਸਤਾਨ ਬਣਾ ਸਕਦੀ ਹੈ ! ਸਿਰਫ ਲੋੜ ਹੈ ਇਸ ਸੋਚ ਦੇ ਧਾਰਨੀ ਬਣਨ ਦੀ ਕਿ ਅਸੀਂ ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣਾ ਹੀ ਬਣਾਉਣਾ ਹੈ ! ਹਿੱਦੋਸਤਾਨ ਨੇ ਸਾਡੇ ਨਾਲ ਜੋ ਜੋ ਕਰਨਾ ਸੀ ਕਰਕੇ ਵੇਖ ਲਿਆ ਹੈ ਅਤੇ ਜੋ ਕੁੱਝ ਉੱਸ ਕੋਲੋਂ ਹੁਣ ਹੁੰਦਾ ਹੈ ਉੱਹ ਕਰ ਵੀ ਰਿਹਾ ਹੈ ! ਭਾਈ ਹਰਦੀਪ ਸਿੰਘ ਨਿੱਝਰ ਕਨੇਡਾ ਵਾਲਿਆਂ ਦਾ ਕਤਲ ਹਿੰਦੋਸਤਾਨ ਗੇ ਗਲ਼ੇ ਵਿੱਚ ਕਿੱਕਰ ਦੇ ਕੰਡੇ ਵਾਂਗ ਫਸ ਗਿਆ ਹੈ ਅਤੇ ਹਿੰਦੋਸਤਾਨ ਨੂੰ ਲੈ ਬੈਠਾ ਹੈ ! ਦੂਜਾ ਗਰੁਤਵੰਤ ਸਿੰਘ ਪੰਨੂ ਵਕੀਲ ਦੇ ਕਤਲ ਦੀ ਹਿੰਦੋਸਤਾਨ ਦੀ ਨਾਕਮਯਾਬ ਕੋਸ਼ਿਸ਼ ਵੀ ਹਿੰਦੋਸਤਾਨ ਨੂੰ ਲੈ ਬੈਠੀ ਹੈ ! ਹੁਣ ਭਾਰਤ ਅੰਤਰਰਾਸ਼ਟਰੀ ਕਾਨੂੰਨ ਦੇ ਦਬਾਅ ਹੇਠ ਦੱਬਿਆ ਪਿਆ ਹੈ ! ਬਦਨਾਮੀ ਅਤੇ ਕਿਰਕਿਰੀ ਜਰੂਰਤ ਤੋਂ ਜਿਆਦਾ ਹੋ ਗਈ ਹੈ ! ਪਾਕਿਸਤਾਨ ਕੋਲੋਂ ਵੀ ਬੂਥਾ ਹਿੰਦੋਸਤਾਨ ਨੇ ਭੰਨਾ ਲਿਆ ਹੈ ! ਇਸ ਕਰਕੇ ਹੁਣ ਖੁੱਲ੍ਹ ਕੇ ਗੱਲ ਕਰੋ ਖਾਲਿਸਤਾਨ ਦੀ ਜੀ ! ਕਾਰਜ ਤਾਂ ਜੂਨ 1984 ਤੋਂ ਬਾਅਦ ਹਜ਼ਾਰਾਂ ਹੀ ਕਰਨ ਵਾਲੇ ਹਨ ! ਹਾਲੇ ਤਾਂ ਅਸੀਂ ਜੂਨ 1984 ਦੇ ਨਵੰਬਰ 1984 ਦੇ ਅਤੇ ਬਾਅਦ ਵਿੱਚ ਚੱਲੇ ਪੂਰੇ ਦਸ ਸਾਲਾਂ ਦੇ ਖਾੜਕੂ ਸੰਘਰਸ਼ ਦੇ ਪੂਰੇ ਵੇਰਵੇ ਵੀ ਇਕੱਤਰ ਨਹੀਂ ਕਰ ਸਕੇ ਕਿ ਕੁੱਲ ਕਿੰਨੇ ਕੁ ਸਿੱਖ ਸਿੱਖਣੀਆਂ ਸ਼ਹੀਦ ਹੋਏ ਹਨ ! ਬਾਕੀ ਖਾਲਿਸਤਾਨ ਕੋਈ ਮੁਜਾਕ ਨਹੀਂ ਹੈ ਕੋਈ ਡਰ ਨਹੀਂ ਹੈ ਕੋਈ ਹਊਆ ਨਹੀਂ ਹੈ ਇਹ ਇੱਕ ਵਿਚਾਰਧਾਰਾ ਹੈ ਇਹ ਵੀ ਦੁਨੀਆਂ ਦੇ ਬਾਕੀ 193 ਦੇਸ਼ਾਂ ਵਰਗਾ ਦੇਸ਼ ਹੀ ਹੋਵੇਗਾ ਜਿੱਥੇ ਸਾਰੇ ਧਰਮਾਂ ਸਾਰੀਆਂ ਜਾਤਾਂ ਸਾਰੀਆਂ ਨਸਲਾਂ ਦੇ ਲੋਕ ਅਜਾਦੀ ਦਾ ਨਿੱਘ ਮਾਣ ਸਕਣਗੇ ! ਸਿੱਖ ਤਾ ਮਾਨਣਗੇ ਹੀ ਮਾਨਣਗੇ ! ਸਾਡਾ ਖਾਲਸਾ ਰਾਜ ਹੀ ਅਸੀਂ ਵਾਪਸ ਮੰਗ ਰਹੇ ਹਾਂ, ਆਪਣਾ ਦੇਸ਼ ਪੰਜਾਬ ਮਹਾਂ ਪੰਜਾਬ ਹੀ ਵਾਪਸ ਮੰਗ ਰਹੇ ਜਿਸ ਉੱਪਰ ਭਾਰਤ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ ! ਬਾਕੀ ਫੌਜਾਂ ਦੀ ਤਰ੍ਹਾਂ ਯੋਧੇ ਸਿੱਖ ਖਾਲਿਸਤਾਨ ਲਈ ਹਰ ਤਰ੍ਹਾਂ ਦੀ ਚਾਰਾਜੋਈ ਕਰਨ ਲਈ ਡਟੇ ਹੋਏ ਹਨ , ਬਾਕੀ ਕੌਮ ਦਾ ਤਾਂ ਸਹਿਯੋਗ ਹੀ ਚਾਹੀਦਾ ਹੁੰਦਾ ਹੈ !ਬਾਕੀ ਭਾਈ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ ਤਾਂ ਅਸੀਂ ਤਾਂ ਸੀਸ ਤਲੀ ਉੱਪਰ ਧਰ ਕੇ ਡਟੇ ਹੋਏ ਹਾਂ! ਬਾਕੀ ਪ੍ਰਾਪਤੀਆਂ ਤਾਂ ਗੁਰੂ ਜੀ ਦੇ ਅਤੇ ਸ਼ਹੀਦਾਂ ਸਿੰਘਾਂ ਦੇ ਹੱਥ ਬੱਸ ਹਨ ! ਪਰ ਜੋ ਮਨਾਂ ਵਿੱਚ ਡਰ ਬਣਿਆਂ ਹੋਇਆ ਹੈ ਕਿ ਪਤਾ ਨਹੀਂ ਕੀ ਖਾਲਿਸਤਾਨ ਦਾ ਨਾਮ ਲਏ ਤੇ ਕੀ ਹੋ ਜਾਣਾ ਹੈ ਇਹ ਡਰ ਜਰੂਰ ਹਰ ਸਿੱਖ ਨੂੰ ਦਿਲਾਂ ਵਿੱਚੋਂ ਕੱਢਣਾ ਪਏਗਾ ਅਤੇ ਹਰ ਹਾਲਤ ਵਿੱਚ ਕੱਢਣਾ ਪਏਗਾ! ਵੱਧ ਤੋਂ ਵੱਧ ਇਹ ਸਾਨੂੰ ਮਾਰ ਹੀ ਸਕਦੇ ਹਨ ਅਕੇ ਮਰਨ ਜਾਂ ਮਾਰਨ ਤੋਂ ਉੱਪਰ ਹੋਰ ਹੁੰਦਾ ਵੀ ਕੀ ਹੈ ? ਪਹਿਲਾਂ ਐਨੇ ਮਾਰ ਕੇ ਇਹਨਾਂ ਨੇ ਵੇਖ ਹੀ ਲਿਆ ਹੈ , ਪਰ ਖਾਲਿਸਤਾਨ ਦੀ ਲਹਿਰ ਨੂੰ ਤਾਂ ਇਹ ਰੋਕ ਨਹੀਂ ਸਕੇ ! ਉੱਹ ਤਾਂ ਦਿਨ ਬ ਦਿਨ ਉੱਚਾਈਆਂ ਵੱਲ ਨੂੰ ਹੀ ਜਾ ਰਹੀ ਹੈ ! ਜਦੋਂ ਅਸੀਂ ਮਰਨ ਦਾ ਡਰ ਹੀ ਦਿਲਾਂ ਵਿੱਚ ਕੱਢ ਦਿੱਤਾ ਹੈ ਫਿਰ ਸਾਨੂੰ ਇਹ ਹੁਣ ਰੋਕ ਨਹੀ ਸਕਣਗੇ ! ਸਾਰੀ ਦੀ ਸਾਰੀ ਸਿੱਖ ਕੌਮ ਨੂੰ ਤਾਂ ਇਹ ਮਾਰ ਵੀ ਨਹੀਂ ਸਕਣਗੇ! ਅਜਿਹਾ ਕਦੀ ਵੀ ਨਹੀਂ ਹੋਇਆ ਹੈ ਇਤਿਹਾਸ ਵਿੱਚ ਜੀ ਪਿਆਰੇ ਸਿੱਖੋ! ਇਸੇ ਕਰਕੇ ਦਾਸ ਨੇ ਕਿਤਾਬ ਲਿਖੀ ਹੈ ਕਿ ( ਬਹੁੜੀਂ ਕਲਗੀਵਾਲਿਆ ਕੋਈ ਦੇਸ਼ ਨੀ ਸਾਡਾ ) ! ਅਤੇ ਅੱਗੋਂ ਵੀ ਲਿਖਣਾ ਜਾਰੀ ਹੈ ! ਇਹ ਵੀ ਕੋਈ ਗੁਰੂ ਜੀ ਦੀ ਕਲਾ ਹੀ ਕਿਰਪਾ ਹੀ ਹੈ ਜੋ ਇਹ ਸਾਰਾ ਕੁੱਝ ਲਿਖਣ ਦੀ ਹਿੰਮਤ ਦਾਸ ਨੂੰ ਬਖਸ਼ ਰਹੇ ਹਨ ! ਨਹੀਂ ਤਾਂ ਇਨਸਾਨ ਤਾਂ ਸਾਹ ਵੀ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦਾ ਜੀ ! ਸਿੱਖਾਂ ਨੂੰ ਮੁਸਲਮਾਨਾਂ ਨੂੰ ਭਾਰਤ ਛੱਡਣ ਦੇ ਹਿਟਲਰੀ ਫੁਰਮਾਨ ਜਾਰੀ ਹੋ ਰਹੇ ਹਨ ! ਸਿੱਖਾਂ ਦੀਆਂ ਜਮੀਨਾਂ ਖੋਹੀਆਂ ਜਾ ਰਹੀਆਂ ਹਨ ! ਸਿੱਖਾਂ ਦੇ ਮੂੰਹ ਸਿਰ ਦਿੱਲੀ ਵਿੱਚ ਅੱਜ ਦੀ ਤਾਰੀਖ਼ ਵਿੱਚ ਵੀ ਮੁੰਨੇ ਜਾ ਰਹੇ ਹਨ , ਕੁੱਟਮਾਰ ਕੀਤੀ ਜਾ ਰਹੀ ਹੈ ਪੱਗਾਂ ਲਾਹੀਆਂ ਜਾ ਰਹੀਆਂ ਹਨ ਗੁਲਾਮੀ ਦਾ ਪੂਰਾ ਪੂਰਾ ਅਹਿਸਾਸ ਕਰਵਾਇਆ ਜਾ ਰਿਹਾ ਹੈ ! ਦੁਬਾਰਾ 1984 ਯਾਦ ਕਰਾਉਣ ਦੀਆਂ ਧਮਕੀਆਂ ਮਿਲਦੀਆਂ ਹੀ ਰਹਿੰਦੀਆਂ ਹਨ ਭਾਰਤ ਦੇ ਬਹਾਦਰ ਸਪੂਤ ਹਿੰਦੂਆਂ ਵਲੋਂ! ਪਾਣੀ ਦੀ ਬਿਜਲੀ ਦੀ ਲੁੱਟਮਾਰ ਲਗਾਤਾਰ ਜਾਰੀ ਹੈ ! ਇਤਿਹਾਸ ਵਿਗਾੜਿਆ ਜਾ ਰਿਹਾ ਹੈ ! ਪੰਜਾਬ ਵਿੱਚ ਹੀ ਸਿੱਖਾਂ ਨੂੰ ਘੱਟ ਗਿਣਤੀ ਕਰਨ ਦੀ ਕਵਾਇਦ ਵੀ ਜਾਰੀ ਹੈ ! ਇਹ ਸਾਰੀਆਂ ਗੁਲਾਮੀ ਦੀਆਂ ਹੀ ਨਿਸ਼ਾਨੀਆਂ ਹਨ ਜੋ ਕੂਕ ਕੂਕ ਕੇ ਕਹਿ ਰਹੀਆਂ ਹਨ ਕਿ ਸਿੱਖੋ ਹੁਣ ਤਾਂ ਜਾਗ ਜਾਓ ਹੁਣ ਹੀ ਜਾਗਣ ਦਾ ਵੇਲਾ ਹੈ ! ਬਾਕੀ ਘਰ ਦੇ ਮਸਲੇ ਜਾਣੀ ਕਿ ਪੰਥਕ ਮਸਲੇ ਖਾਲਿਸਤਾਨ ਬਣਨ ਤੇ ਆਪਣੇ ਆਪ ਹੀ ਨਜਿਠੇ ਜਾਣੇ ਹਨ ਜੀ ਪਿਆਰੇ ਸਿੱਖੋ ਅਤੇ ਸਿੱਖਣੀਓ ! ਭੁੱਲਾਂ ਚੁੱਕਾਂ ਦੀ ਖਿਮਾਂ ਬਖਸ਼ਣੀ ਜੀ।
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)
Leave a Reply