ਸਰਕਾਰੀ ਹਾਈ ਸਕੂਲ ਥਲਾ ਬਲਾਕ ਫਿਲੌਰ ਦੇ ਮੈਰਿਟ ਹੋਲਡਰ ਵਿਦਿਆਰਥੀ ਦਾ ਮਾਨਯੋਗ ਐਸ ਡੀ ਐਮ ਫਿਲੋਰ ਜੀ ਵੱਲੋਂ ਅਜਾਦੀ ਦਿਵਸ ਮੌਕੇ ਕੀਤਾ ਸਨਮਾਨ

ਸਰਕਾਰੀ ਹਾਈ ਸਕੂਲ ਥਲਾ ਬਲਾਕ ਫਿਲੌਰ ਦੇ ਮੈਰਿਟ ਹੋਲਡਰ ਵਿਦਿਆਰਥੀ ਦਾ ਮਾਨਯੋਗ ਐਸ ਡੀ ਐਮ ਫਿਲੋਰ ਜੀ ਵੱਲੋਂ ਅਜਾਦੀ ਦਿਵਸ ਮੌਕੇ ਕੀਤਾ  ਸਨਮਾਨ

ਅੱਪਰਾ 15, ਅਗਸਤ (ਤੀਰਥ ਸਿੰਘ ਮੈਂਗੜ੍ਹਾ)15 ਅਗਸਤ 2026 ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਤੇ ਤਹਿਸੀਲ ਫਿਲੋਰ ਦੇ ਮਾਣਯੋਗ ਐਸ ਡੀ ਐਮ ਸ੍ਰੀ ਦੀਪਕ ਭਾਟੀਆ ਜੀ ਵੱਲੋਂ ਸਰਕਾਰੀ ਹਾਈ ਸਕੂਲ ਥਲਾ ਦੇ ਦਸਵੀਂ ਜਮਾਤ ਸੈਸ਼ਨ (2025-26) ਮੈਰਿਟ ਹੋਲਡਰ ਵਿਦਿਆਰਥੀ ਪ੍ਰਭਜੋਤ ਸਿੰਘ ਰੈਤ 628 ਅੰਕ 650 ਵਿੱਚੋਂ ਅੰਗਰੇਜ਼ੀ ਮਾਧਿਅਮ ਪ੍ਰਾਪਤ ਕਰਨ ਤੇ ਪੰਜਾਬ ਵਿੱਚੋਂ 17ਵਾਂ ਰੈਂਕ ਹਾਂਸਲ ਕਰਨ ਲਈ ਵਿਦਿਆਰਥੀ ਅਤੇ ਸਰਕਾਰੀ ਹਾਈ ਸਕੂਲ ਥਲਾ ਦੇ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਤੀਰਥ ਸਿੰਘ ਜੀ, ਸ਼੍ਰੀ ਮੋਹਣ ਲਾਲ, ਸ਼੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਕਮਲੇਸ਼ ਰਾਣੀ ,ਮਿਸ ਮਨੀਸ਼ਾ, ਸ੍ਰੀਮਤੀ ਸੁਰਿੰਦਰ ਕੌਰ ,ਸ਼੍ਰੀ ਜਗਜੀਤ ਸਿੰਘ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਝੰਡੀ ਪੀਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.