ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ
- ਅੰਤਰਰਾਸ਼ਟਰੀ
- (Asia/Kolkata)
ਤੇਰੀਆਂ ਚਾਰ ਉਦਾਸੀਆਂਤੇਰੀ ਫੋਟੋ ਚੋਂ ਮਿਟਾ ਆਏ ਹਾਂਮਖਮਲੀ ਬਾਣੇ ਵਾਲੀਸੋਭਾ ਸਿੰਘ ਦੀ ਬਣਾਈ ਤਸਵੀਰ ਸਜਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂਹਲ ਤਾਂ ਸਾਥੋਂ ਵਾਹ ਨਹੀ ਹੋਇਆਜਮੀਨ ਠੇਕੇ ਤੇ ਝੜਾ ਆਏ ਹਾਂਖੇਤੀ ਵਿੱਚੋ ਹੁਣ ਕੁੱਝ ਨਹੀ ਬਚਦਾਪਰ ਠੇਕਾ ਹੋਰ ਵਧਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂਕੜਿਆ ਵਾਲੀ ਕਾਰ ਲਈ ਸੀਸੁਕਰਾਨੇ ਵਜੋਂ ਪੱਖਾ ਦਾਨ ਕਰਾ ਆਏ ਹਾਂਲੋਕਾ ਨੂੰ ਵੀ ਥੋੜਾ ਪਤਾ ਤਾਂ ਲੱਗੇਉਪਰ ਨਾਮ ਲਿਖਵਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂਜਾਤਾਂ ਪਾਤਾਂ ਨੂੰ ਭਾਂਵੇ ਤੂੰ ਨਹੀ ਸੀ ਮੰਨਦਾਪਰ ਅਸੀ ਤਾਂ ਵੰਡੀਆਂ ਪਾ ਆਏ ਹਾਂਜੱਟਾਂ ਦਾ, ਰਾਮਗੜ੍ਹੀਆ ਦਾ, ਵਿਹੜੇ ਵਾਲਿਆ ਦਾਵੱਖਰਾ ਗੁਰਦੁਆਰਾ ਬਣਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂਸੱਚਾ ਸੌਦਾ ਤਾਂ ਨਹੀ ਸਾਥੋਂ ਹੋਇਆਪਰ ਡੇਰਾ ਇੱਕ ਬਣਾ ਆਏ ਹਾਂਨਾਨਕ ਸਵੀਟਸ, ਨਾਨਕ ਕਲਾਥ ਹਾਉਸਤੇਰੇ ਨਾਂ ਤੇ ਬਿਜਨਸ ਚਲਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂਭਾਂਵੇ ਇਕ ਨ੍ਹੀ ਮੰਨੀ ਗੱਲ ਤੇਰੀ,ਤੁਹਾਡੀ ਫੋਟੋ ਨੂੰ ਤਾਂ ਸਿਰ ਝੁਕਾਅ ਆਏ ਹਾਂਠੱਗੀ ਦਾ ਭਾਵੇ ਚੋਰੀ ਦਾ,ਅਸੀਂ ਆਪਣਾ ਦਸਵੰਧ ਕਢਵਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂਜਿਹੜੇ ਅੰਧਵਿਸ਼ਵਾਸ ਵਿੱਚੋ ਤੂੰ ਸੀ ਕੱਢਿਆ,ਅਸੀਂ ਓਸੇ ਵਿੱਚ ਲੋਕਾਂ ਨੂੰ ਪਾ ਆਏ ਹਾਂਤੁਹਾਡੇ ਦਿੱਤੇ ਤਰਕਾ ਦੀ,ਅਸੀ ਕਰਾਮਾਤ ਬਣਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂਹੱਕ ਸੱਚ ਦੀ ਕਮਾਈ ਨਾਲ ਭਲਾਂ ਕੀ ਬਣਦਾ,ਉੱਪਰਲੀ ਵਾਸਤੇ ਅਰਦਾਸ ਕਰਵਾ ਆਏ ਹਾਂਹਾਂ ਦਸਵੰਧ ਓਹਦੇ ਵਿੱਚੋ ਵੀ ਕੱਢਾਗੇ,ਇਹ ਵੀ ਗੱਲ ਮੁਕਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂਚਾਹ ਪਕੌੜੇ ਬਰਫੀ ਅਤੇਲੰਗਰ ਰੱਜ ਕੇ ਖਾ ਆਏ ਹਾਂਲਾਲੋ ਦਾ ਸੀ ਜਾਂ ਭਾਗੋ ਦਾਅਸੀਂ ਤਾਂ ਸਭ ਛਕ ਛਕਾ ਆਏ ਹਾਂਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ