ਟਿਕਟ ਦੇ ਸਹੀ ਦਾਅਵੇਦਾਰ ਹਨ ਅਮਿਤ ਮੰਟੂ : ਜੁਝਾਰੂ ਨੌਜਵਾਨ
- ਰਾਸ਼ਟਰੀ
- (Asia/Kolkata)
ਪਠਾਨਕੋਟ 11 (ਸੁਖਵਿੰਦਰ ਜੰਡੀਰ) ਸੁਜਾਨਪੁਰ ਵਿਖੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਜੁਝਾਰੂ ਨੌਜਵਾਨਾਂ ਦੀ ਮੀਟਿੰਗ ਹੋਈ ਜਿਸ ਵਿਚ ਸੁਜਾਨਪੁਰ ਹਲਕੇ ਦੇ ਹਲਕਾ ਇਨਚਾਰਜ ਜਨ ਨਾਇਕ ਅਮਿਤ ਸਿੰਘ ਮੰਟੂ ਜੀ ਵਿਸ਼ੇਸ਼ ਰੂਪ ਵਿਚ ਹਾਜਰ ਹੋਏਅਜ ਦੀ ਮੀਟਿੰਗ ਵਿਚ ਮਹਾਨ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹਾਦਤ ਦਿਵਸ ਅਗਾਮੀ 16 ਨਵੰਬਰ ਨੂੰ ਮਨਾਉਣ ਲਈ ਵਿਚਾਰ ਚਰਚਾ ਹੋਈ ਇਲਾਕੇ ਦੇ ਸਮੂਹ ਨੌਜਵਾਨਾਂ ਨੇ ਇਸ ਸਮੇਂ ਕਲੱਬ ਦੇ ਸਰਪਰਸਤ ਸ਼੍ਰੀ ਅਮਿਤ ਸਿੰਘ ਮੰਟੂ ਜੀ ਨੂੰ ਸੁਜਾਨਪੁਰ ਵਿਧਾਨ ਸਭਾ ਤੋਂ ਵਿਧਾਨ ਸਭਾ 2022 ਇਲੈਕਸ਼ਨ ਲਈ ਟਿਕਟ ਦੇਣ ਲਈ ਕਾਂਗਰਸ ਹਾਈ ਕਮਾਂਡ ਨੂੰ ਬੇਨਤੀ ਕੀਤੀ ਕਲੱਬ ਦੇ ਬੁਲਾਰੇ ਰਵਿੰਦਰ ਰਿਕੀ ਅਤੇ ਪਰਧਾਨ ਬਲਵੀਰ ਸਿੰਘ ਜੀ ਨੇ ਦੱਸਿਆ ਕਿ ਬਹੁਤ ਸਾਰੇ ਅਜਿਹੇ ਨੇਤਾ ਵੀ ਹੁਣ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਹਨ ਜਿਹੜੇ ਪੰਜ ਸਾਲ ਘਰਾਂ ਵਿਚ ਸੁੱਤੇ ਰਹੇ ਅਤੇ ਕਈ ਐਸੈ ਵੀ ਹਨ ਜਿਹੜੇ ਦੂਸਰਿਆਂ ਹਲਕਿਆਂ ਤੋਂ ਆ ਕੇ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਹਨ ਪਰ ਸੁਜਾਨਪੁਰ ਵਿਧਾਨ ਸਭਾ ਹਲਕਾ ਇਨਚਾਰਜ ਸ਼੍ਰੀ ਅਮਿਤ ਸਿੰਘ ਮੰਟੂ ਜੀ ਨੂੰ ਹਲਕੇ ਦੇ ਘਰ ਘਰ ਦਾ ਬੱਚਾ ਬੱਚਾ ਜਾਣਦਾ ਹੈ ਅਮਿਤ ਸਿੰਘ ਮੰਟੂ ਜੀ ਜੋ ਪਿਛਲੇ 20 ਸਾਲਾਂ ਤੋਂ ਹਲਕੇ ਦੀ ਸੇਵਾ ਕਰ ਰਹੇ ਹਨ ਅਤੇ ਜਿਨਾਂ ਦੇ ਪਰਿਵਾਰ ਨੇ ਪੂਰਾ ਜੀਵਨ ਕਾਂਗਰਸ ਪਾਰਟੀ ਨੂੰ ਦਿੱਤਾ ਹੈ । ਮੰਟੂ ਇਕ ਬਹੁਤ ਹੀ ਮਿਹਨਤੀ ਮਿੱਠ ਬੋਲੜੇ ਹਰਮਨ ਪਿਆਰੇ ਨੋਜਵਾਨ ਕਿਸਾਨ ਮਜਦੂਰ ਮੁਲਾਜਮ ਨੇਤਾ ਹਨ ਜਿਨਾਂ ਨੂੰ ਵਿਧਾਨ ਸਭਾ ਟਿਕਟ ਜਰੂਰ ਮਿਲਣੀ ਚਾਹੀਦੀ ਹੈ ਸੁਜਾਨਪੁਰ ਅਤੇ ਬਲਾਕ ਧਾਰ ਦੇ ਦੂਰ ਦਰਾਜ ਦੇ ਹਰ ਪਿੰਡ ਦਾ ਵਿਕਾਸ ਸ਼੍ਰੀ ਅਮਿਤ ਮੰਟੂ ਜੀ ਨੇ ਵਧ ਚੜ ਕੇ ਕਰਾਇਆ ਹੈ ਜਨਤਾ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ ਇਸ ਮੌਕੇ ਸੁਗਰੀਵ ਸਿੰਘ ਜੀ ਇੰਦਰ ਗੁਰੰਗ ਅਨੁਪਮ ਕੁਮਾਰ ਸੁਨੀਲ ਕੁਮਾਰ ਤੇਗ ਅਲੀ ਅਰਜੁਨ ਸਿੰਘ ਦੀਪਾਸ਼ੂ ਡਡਵਾਲ ਜੀ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜਰ ਸਨ