ਪ੍ਰਧਾਨ ਮਨਮੋਹਨ ਸਿੰਘ ਘੋਲੀਆ ਨੇ ਪਿਤਾ ਦੀਆਂ ਅਸਤੀਆਂ ਖੇਤ ਵਿੱਚ ਦਬਾ ਕੇ ਉਪਰ ਲਾਇਆ ਫਲਦਾਰ ਪੌਦਾ

ਪ੍ਰਧਾਨ ਮਨਮੋਹਨ ਸਿੰਘ ਘੋਲੀਆ ਨੇ ਪਿਤਾ ਦੀਆਂ ਅਸਤੀਆਂ ਖੇਤ ਵਿੱਚ ਦਬਾ ਕੇ ਉਪਰ ਲਾਇਆ ਫਲਦਾਰ ਪੌਦਾ
ਬਾਘਾਪੁਰਾਣਾ 26 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਂਉੂਡੇਸ਼ਨ ਦੇ ਪ੍ਰਧਾਨ ਭਾਈ ਮਨਮੋਹਨ ਸਿੰਘ ਘੋਲੀਆ ਖੁਰਦ ਦੇ ਸਤਿਕਾਰਯੋਗ ਪਿਤਾ ਸਰਦਾਰ ਅਮਰਜੀਤ ਸਿੰਘ ਖਾਲਸਾ ਜੋ ਬੀਤੇ ਦਿਨੀ ਗੁਰੂ ਚਰਨਾਂ ਚ ਜਾ ਬਿਰਾਜੇ ਸਨ|ਉਹਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾ ਦੀਆਂ ਅਸਤੀਆ ਅਤੇ ਰਾਖ਼ ਆਪਣੇ ਖੇਤ ਵਿੱਚ ਦੱਬ ਕੇ ਉਸ ਦੇ ਉਪਰ ਇੱਕ ਫਲਦਾਰ ਜਾਮਣ ਦਾ ਬੂਟਾ ਲਾ ਕੇ ਇੱਕ ਨਵੀਂ ਪਿਰਤ ਪਾਈ |ਇਲਾਕੇ ਭਰ ਵਿੱਚ ਇਸ ਨਵੀਂ ਪਿਰਤ ਦੀ ਸਲਾਘਾ ਹੋ ਰਹੀ ਹੈ |ਪੌਦਾ ਲਾਉਣ ਮੌਕੇ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ, ਸਪੁੱਤਰ ਗੁਰਪ੍ਰੀਤ ਸਿੰਘ, ਮਨਮੋਹਨ ਸਿੰਘ ਪ੍ਰਧਾਨ, ਪੋਤਰਾ, ਪੋਤਰੀ,ਚਾਚਾ,ਰਾਜਿੰਦਰ ਸਿੰਘ ਖਾਲਸਾ,ਕੁਲਵੰਤ ਸਿੰਘ ਖਾਲਸਾ ਆਦਿ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ|